bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Hebrews 4
Hebrews 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 5 →
1
ਇਸ ਲਈ ਜਦੋਂ ਉਸ ਦੇ ਅਰਾਮ ਵਿੱਚ ਪ੍ਰਵੇਸ਼ ਕਰਨ ਦਾ ਵਾਇਦਾ ਕਾਇਮ ਹੈ ਤਾਂ ਸਾਨੂੰ ਡਰਨਾ ਚਾਹੀਦਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਸਾਡੇ ਵਿੱਚੋਂ ਕੋਈ ਇਸ ਤੋਂ ਵਾਂਝਾ ਰਹਿ ਜਾਵੇ।
2
ਕਿਉਂਕਿ ਸਾਨੂੰ ਵੀ ਉਹੀ ਖੁਸ਼ਖ਼ਬਰੀ ਸੁਣਾਈ ਗਈ ਜਿਹੜੀ ਉਨ੍ਹਾਂ ਨੂੰ ਸੁਣਾਈ ਗਈ ਸੀ, ਪਰ ਜੋ ਵਚਨ ਉਨ੍ਹਾਂ ਨੇ ਸੁਣਿਆ ਉਸ ਤੋਂ ਉਨ੍ਹਾਂ ਨੂੰ ਕੋਈ ਲਾਭ ਨਾ ਹੋਇਆ ਕਿਉਂ ਜੋ ਉਹ ਉਨ੍ਹਾਂ ਨਾਲ ਜਿਨ੍ਹਾਂ ਵਿਸ਼ਵਾਸ ਸਹਿਤ ਇਸ ਨੂੰ ਸੁਣਿਆ, ਇੱਕ ਨਾ ਹੋਏ।
3
ਪਰ ਅਸੀਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਸ ਅਰਾਮ ਵਿੱਚ ਪ੍ਰਵੇਸ਼ ਕਰਦੇ ਹਾਂ, ਜਿਵੇਂ ਉਸ ਨੇ ਕਿਹਾ: ਮੈਂ ਕ੍ਰੋਧ ਵਿੱਚ ਆ ਕੇ ਸੌਂਹ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ, ਭਾਵੇਂ ਕਿ ਉਸ ਦੇ ਕੰਮ ਸੰਸਾਰ ਦੇ ਮੁੱਢ ਤੋਂ ਹੀ ਪੂਰੇ ਹੋ ਚੁੱਕੇ ਹਨ।
4
ਕਿਉਂਕਿ ਸੱਤਵੇਂ ਦਿਨ ਬਾਰੇ ਇੱਕ ਜਗ੍ਹਾ ਇਸ ਤਰ੍ਹਾਂ ਕਿਹਾ ਗਿਆ ਹੈ: “ਪਰਮੇਸ਼ਰ ਨੇ ਸੱਤਵੇਂ ਦਿਨ ਆਪਣੇ ਸਾਰੇ ਕੰਮਾਂ ਤੋਂ ਅਰਾਮ ਕੀਤਾ।”
5
ਅਤੇ ਇਸੇ ਸੰਬੰਧ ਵਿੱਚ ਫੇਰ ਕਿਹਾ ਗਿਆ ਹੈ: “ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ।”
6
ਸੋ ਜਦੋਂ ਕਈਆਂ ਦਾ ਇਸ ਵਿੱਚ ਪ੍ਰਵੇਸ਼ ਕਰਨਾ ਅਜੇ ਬਾਕੀ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖ਼ਬਰੀ ਸੁਣਾਈ ਗਈ ਉਹ ਅਣਆਗਿਆਕਾਰੀ ਦੇ ਕਾਰਨ ਇਸ ਵਿੱਚ ਪ੍ਰਵੇਸ਼ ਨਾ ਕਰ ਸਕੇ,
7
ਤਾਂ ਪਰਮੇਸ਼ਰ ਫੇਰ ਇੱਕ ਖਾਸ ਦਿਨ ਨਿਯੁਕਤ ਕਰਦਾ ਹੈ ਅਰਥਾਤ “ਅੱਜ ਦਾ ਦਿਨ,” ਅਤੇ ਜਿਵੇਂ ਉਸ ਨੇ ਪਹਿਲਾਂ ਕਿਹਾ ਉਹ ਲੰਮੇ ਸਮੇਂ ਬਾਅਦ ਦਾਊਦ ਦੇ ਰਾਹੀਂ ਫੇਰ ਕਹਿੰਦਾ ਹੈ: ਜੇ ਅੱਜ ਤੁਸੀਂ ਉਸ ਦੀ ਅਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।
8
ਕਿਉਂਕਿ ਜੇ ਯਹੋਸ਼ੁਆ ਨੇ ਉਨ੍ਹਾਂ ਨੂੰ ਅਰਾਮ ਵਿੱਚ ਪ੍ਰਵੇਸ਼ ਕਰਵਾਇਆ ਹੁੰਦਾ ਤਾਂ ਪਰਮੇਸ਼ਰ ਅੱਗੇ ਚੱਲ ਕੇ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ।
9
ਇਸ ਲਈ ਪਰਮੇਸ਼ਰ ਦੇ ਲੋਕਾਂ ਲਈ ਸਬਤ ਦਾ ਅਰਾਮ ਅਜੇ ਬਾਕੀ ਹੈ,
10
ਕਿਉਂਕਿ ਜਿਸ ਨੇ ਪਰਮੇਸ਼ਰ ਦੇ ਅਰਾਮ ਵਿੱਚ ਪ੍ਰਵੇਸ਼ ਕਰ ਲਿਆ ਉਸ ਨੇ ਪਰਮੇਸ਼ਰ ਵਾਂਗ ਆਪਣੇ ਕੰਮਾਂ ਤੋਂ ਅਰਾਮ ਪਾਇਆ ਹੈ।
11
ਇਸ ਲਈ, ਆਓ ਅਸੀਂ ਵੀ ਉਸ ਅਰਾਮ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰੀਏ ਤਾਂਕਿ ਕੋਈ ਅਣਆਗਿਆਕਾਰੀ ਦੇ ਉਸੇ ਨਮੂਨੇ 'ਤੇ ਚੱਲ ਕੇ ਡਿੱਗ ਨਾ ਪਵੇ।
12
ਪਰਮੇਸ਼ਰ ਦਾ ਵਚਨ ਜੀਉਂਦਾ, ਪ੍ਰਭਾਵਸ਼ਾਲੀ ਅਤੇ ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਪ੍ਰਾਣ, ਆਤਮਾ, ਬੰਦ-ਬੰਦ ਅਤੇ ਗੁੱਦੇ ਨੂੰ ਆਰ-ਪਾਰ ਵਿੰਨ੍ਹ ਦਿੰਦਾ ਹੈ ਤੇ ਮਨ ਦੇ ਵਿਚਾਰਾਂ ਅਤੇ ਇਰਾਦਿਆਂ ਨੂੰ ਪਰਖ ਲੈਂਦਾ ਹੈ।
13
ਕੋਈ ਪ੍ਰਾਣੀ ਪਰਮੇਸ਼ਰ ਤੋਂ ਛੁਪਿਆ ਹੋਇਆ ਨਹੀਂ ਹੈ, ਬਲਕਿ ਜਿਸ ਨੂੰ ਅਸੀਂ ਲੇਖਾ ਦੇਣਾ ਹੈ ਉਸ ਦੀਆਂ ਅੱਖਾਂ ਸਾਹਮਣੇ ਸਭ ਕੁਝ ਖੁੱਲ੍ਹਾ ਅਤੇ ਨੰਗਾ ਹੈ।
14
ਸੋ ਜਦੋਂ ਸਾਡੇ ਕੋਲ ਅਜਿਹਾ ਮਹਾਨ ਮਹਾਂਯਾਜਕ ਹੈ ਜਿਹੜਾ ਅਕਾਸ਼ਾਂ ਵਿੱਚੋਂ ਹੋ ਕੇ ਗਿਆ ਅਰਥਾਤ ਯਿਸੂ ਜੋ ਪਰਮੇਸ਼ਰ ਦਾ ਪੁੱਤਰ ਹੈ, ਤਾਂ ਆਓ ਅਸੀਂ ਆਪਣੇ ਇਕਰਾਰ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੀਏ।
15
ਕਿਉਂਕਿ ਸਾਡਾ ਮਹਾਂਯਾਜਕ ਅਜਿਹਾ ਨਹੀਂ ਹੈ ਜਿਹੜਾ ਸਾਡੀਆਂ ਨਿਰਬਲਤਾਈਆਂ ਵਿੱਚ ਸਾਡਾ ਹਮਦਰਦੀ ਨਾ ਹੋ ਸਕੇ, ਸਗੋਂ ਉਹ ਸਾਡੇ ਵਾਂਗ ਸਭਨਾਂ ਗੱਲਾਂ ਵਿੱਚ ਪਰਤਾਇਆ ਗਿਆ, ਪਰ ਫਿਰ ਵੀ ਪਾਪ ਤੋਂ ਰਹਿਤ ਨਿੱਕਲਿਆ।
16
ਇਸ ਲਈ, ਆਓ ਅਸੀਂ ਦਲੇਰੀ ਨਾਲ ਕਿਰਪਾ ਦੇ ਸਿੰਘਾਸਣ ਦੇ ਸਾਹਮਣੇ ਜਾਈਏ ਤਾਂਕਿ ਸਮੇਂ ਸਿਰ ਸਹਾਇਤਾ ਲਈ ਕਿਰਪਾ ਪਾਈਏ ਅਤੇ ਦਇਆ ਪ੍ਰਾਪਤ ਕਰੀਏ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 5 →
All chapters:
1
2
3
4
5
6
7
8
9
10
11
12
13