bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Hebrews 11
Hebrews 11
Punjabi Standard Bible (Punjabi Standard Bible) 2023
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 12 →
1
ਵਿਸ਼ਵਾਸ ਤਾਂ ਆਸ ਕੀਤੀਆਂ ਵਸਤਾਂ ਦਾ ਭਰੋਸਾ ਅਤੇ ਅਣਡਿੱਠ ਵਸਤਾਂ ਦਾ ਸਬੂਤ ਹੈ,
2
ਕਿਉਂਕਿ ਇਸੇ ਦੇ ਦੁਆਰਾ ਸਾਡੇ ਪੁਰਖਿਆਂ ਬਾਰੇ ਚੰਗੀ ਗਵਾਹੀ ਦਿੱਤੀ ਗਈ।
3
ਵਿਸ਼ਵਾਸ ਦੁਆਰਾ ਹੀ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਦੇ ਵਚਨ ਦੁਆਰਾ ਸ੍ਰਿਸ਼ਟੀ ਦੀ ਸਿਰਜਣਾ ਇਸ ਤਰ੍ਹਾਂ ਕੀਤੀ ਗਈ ਕਿ ਜੋ ਵਸਤਾਂ ਵਿਖਾਈ ਦਿੰਦੀਆਂ ਹਨ ਉਹ ਉਨ੍ਹਾਂ ਤੋਂ ਸਿਰਜੀਆਂ ਗਈਆਂ ਜੋ ਵਿਖਾਈ ਨਹੀਂ ਦਿੰਦੀਆਂ।
4
ਵਿਸ਼ਵਾਸ ਦੁਆਰਾ ਹੀ ਹਾਬਲ ਨੇ ਪਰਮੇਸ਼ਰ ਨੂੰ ਕਇਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ ਜਿਸ ਦੇ ਕਾਰਨ ਉਹ ਧਰਮੀ ਗਿਣਿਆ ਗਿਆ ਅਤੇ ਪਰਮੇਸ਼ਰ ਨੇ ਉਸ ਦੀਆਂ ਭੇਟਾਂ ਦੇ ਵਿਖੇ ਗਵਾਹੀ ਦਿੱਤੀ। ਭਾਵੇਂ ਹਾਬਲ ਮਰ ਗਿਆ, ਪਰ ਉਹ ਵਿਸ਼ਵਾਸ ਦੁਆਰਾ ਹੁਣ ਤੱਕ ਬੋਲਦਾ ਹੈ।
5
ਵਿਸ਼ਵਾਸ ਦੁਆਰਾ ਹੀ ਹਨੋਕ ਉਤਾਂਹ ਉਠਾ ਲਿਆ ਗਿਆ ਤਾਂਕਿ ਮੌਤ ਨੂੰ ਨਾ ਵੇਖੇ ਅਤੇ ਉਸ ਦਾ ਕੁਝ ਪਤਾ ਨਾ ਲੱਗਾ, ਕਿਉਂਕਿ ਪਰਮੇਸ਼ਰ ਨੇ ਉਸ ਨੂੰ ਉਤਾਂਹ ਉਠਾ ਲਿਆ। ਉਠਾਏ ਜਾਣ ਤੋਂ ਪਹਿਲਾਂ ਉਸ ਦੇ ਵਿਖੇ ਗਵਾਹੀ ਦਿੱਤੀ ਗਈ ਕਿ ਉਸ ਨੇ ਪਰਮੇਸ਼ਰ ਨੂੰ ਪ੍ਰਸੰਨ ਕੀਤਾ।
6
ਵਿਸ਼ਵਾਸ ਤੋਂ ਬਿਨਾਂ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜਿਹੜਾ ਉਸ ਦੇ ਨੇੜੇ ਆਉਂਦਾ ਹੈ ਉਸ ਦੇ ਲਈ ਇਹ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ਰ ਹੈ ਅਤੇ ਉਹ ਆਪਣੇ ਖੋਜੀਆਂ ਨੂੰ ਪ੍ਰਤਿਫਲ ਦਿੰਦਾ ਹੈ।
7
ਵਿਸ਼ਵਾਸ ਦੁਆਰਾ ਹੀ ਨੂਹ ਨੇ ਉਨ੍ਹਾਂ ਗੱਲਾਂ ਦੇ ਵਿਖੇ ਜੋ ਵਿਖਾਈ ਨਹੀਂ ਦਿੰਦੀਆਂ ਸਨ, ਚਿਤਾਵਨੀ ਪਾ ਕੇ ਸ਼ਰਧਾਪੂਰਣ ਭੈ ਨਾਲ ਆਪਣੇ ਪਰਿਵਾਰ ਦੇ ਬਚਾਅ ਲਈ ਕਿਸ਼ਤੀ ਬਣਾਈ। ਇਸੇ ਵਿਸ਼ਵਾਸ ਦੇ ਦੁਆਰਾ ਉਸ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਾਰਮਿਕਤਾ ਦਾ ਵਾਰਸ ਬਣਿਆ ਜਿਹੜੀ ਵਿਸ਼ਵਾਸ ਤੋਂ ਹੈ।
8
ਵਿਸ਼ਵਾਸ ਦੁਆਰਾ ਹੀ, ਅਬਰਾਹਾਮ ਜਦੋਂ ਬੁਲਾਇਆ ਗਿਆ ਤਾਂ ਆਗਿਆ ਮੰਨ ਕੇ ਉਸ ਸਥਾਨ ਵੱਲ ਨਿੱਕਲ ਤੁਰਿਆ ਜਿਹੜਾ ਉਸ ਨੂੰ ਮਿਰਾਸ ਵਿੱਚ ਮਿਲਣਾ ਸੀ; ਉਹ ਨਹੀਂ ਜਾਣਦਾ ਸੀ ਕਿ ਉਸ ਨੇ ਕਿੱਥੇ ਜਾਣਾ ਹੈ, ਫਿਰ ਵੀ ਨਿੱਕਲ ਤੁਰਿਆ।
9
ਵਿਸ਼ਵਾਸ ਦੁਆਰਾ ਹੀ ਉਹ ਵਾਇਦੇ ਦੇ ਦੇਸ ਵਿੱਚ ਇੱਕ ਪਰਦੇਸੀ ਵਾਂਗ ਜਾ ਵੱਸਿਆ ਅਤੇ ਉਸੇ ਵਾਇਦੇ ਦੇ ਸੰਗੀ ਵਾਰਸਾਂ ਇਸਹਾਕ ਅਤੇ ਯਾਕੂਬ ਦੇ ਨਾਲ ਤੰਬੂਆਂ ਵਿੱਚ ਰਿਹਾ,
10
ਕਿਉਂਕਿ ਉਹ ਨੀਹਾਂ ਵਾਲੇ ਉਸ ਨਗਰ ਦੀ ਉਡੀਕ ਵਿੱਚ ਸੀ ਜਿਸ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਰ ਹੈ।
11
ਵਿਸ਼ਵਾਸ ਦੁਆਰਾ ਹੀ ਸਾਰਾਹ ਨੇ ਜੋ ਕਿ ਬਾਂਝ ਸੀ, ਉਮਰ ਢਲ ਜਾਣ ਦੇ ਬਾਵਜੂਦ ਵੀ ਗਰਭਵਤੀ ਹੋਣ ਦੀ ਸ਼ਕਤੀ ਪਾਈ, ਕਿਉਂਕਿ ਉਸ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ।
12
ਇਸ ਕਰਕੇ ਇੱਕ ਤੋਂ ਜੋ ਕਿ ਮੁਰਦੇ ਜਿਹਾ ਸੀ, ਅਕਾਸ਼ ਦੇ ਤਾਰਿਆਂ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਅਣਗਿਣਤ ਅੰਸ ਪੈਦਾ ਹੋਈ।
13
ਇਹ ਸਭ ਵਿਸ਼ਵਾਸ ਦੀ ਦਸ਼ਾ ਵਿੱਚ ਮਰੇ; ਇਨ੍ਹਾਂ ਨੂੰ ਵਾਇਦਾ ਕੀਤੀਆਂ ਵਸਤਾਂ ਪ੍ਰਾਪਤ ਨਾ ਹੋਈਆਂ, ਪਰ ਇਨ੍ਹਾਂ ਨੇ ਦੂਰ ਤੋਂ ਹੀ ਵੇਖ ਕੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਮੰਨ ਲਿਆ ਕਿ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।
14
ਇਸ ਤਰ੍ਹਾਂ ਕਹਿਣ ਵਾਲੇ ਇਹ ਪਰਗਟ ਕਰਦੇ ਹਨ ਕਿ ਉਹ ਆਪਣੇ ਦੇਸ ਦੀ ਭਾਲ ਵਿੱਚ ਹਨ।
15
ਜੇ ਉਹ ਉਸ ਦੇਸ ਨੂੰ ਜਿੱਥੋਂ ਉਹ ਨਿੱਕਲੇ ਸਨ, ਯਾਦ ਰੱਖਦੇ ਤਾਂ ਉਨ੍ਹਾਂ ਕੋਲ ਵਾਪਸ ਜਾਣ ਦਾ ਮੌਕਾ ਹੁੰਦਾ।
16
ਪਰ ਹੁਣ ਉਹ ਇੱਕ ਚੰਗੇ ਅਰਥਾਤ ਸਵਰਗੀ ਦੇਸ ਦੇ ਅਭਿਲਾਸ਼ੀ ਹਨ। ਇਸ ਲਈ ਪਰਮੇਸ਼ਰ ਉਨ੍ਹਾਂ ਦਾ ਪਰਮੇਸ਼ਰ ਕਹਾਉਣ ਤੋਂ ਨਹੀਂ ਸ਼ਰਮਾਉਂਦਾ ਅਤੇ ਉਸ ਨੇ ਉਨ੍ਹਾਂ ਦੇ ਲਈ ਇੱਕ ਨਗਰ ਤਿਆਰ ਕੀਤਾ ਹੈ।
17
ਵਿਸ਼ਵਾਸ ਦੁਆਰਾ ਹੀ, ਅਬਰਾਹਾਮ ਨੇ ਜਦੋਂ ਪਰਖਿਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਚੜ੍ਹਾਇਆ; ਜਿਸ ਨੂੰ ਵਾਇਦੇ ਮਿਲੇ ਸਨ ਉਹ ਆਪਣੇ ਉਸ ਇਕਲੌਤੇ ਨੂੰ ਬਲੀਦਾਨ ਚੜ੍ਹਾਉਣ ਵਾਲਾ ਸੀ
18
ਜਿਸ ਦੇ ਵਿਖੇ ਕਿਹਾ ਗਿਆ ਸੀ, “ਇਸਹਾਕ ਤੋਂ ਤੇਰੀ ਅੰਸ ਕਹਾਵੇਗੀ।”
19
ਉਸ ਨੇ ਜਾਣ ਲਿਆ ਸੀ ਕਿ ਪਰਮੇਸ਼ਰ ਮੁਰਦਿਆਂ ਵਿੱਚੋਂ ਜਿਵਾਉਣ ਦੇ ਵੀ ਸਮਰੱਥ ਹੈ ਅਤੇ ਇਹ ਇਸ ਤਰ੍ਹਾਂ ਸੀ ਜਿਵੇਂ ਉਸ ਨੇ ਇਸਹਾਕ ਨੂੰ ਮੁੜ ਪ੍ਰਾਪਤ ਕਰ ਲਿਆ ਹੋਵੇ।
20
ਵਿਸ਼ਵਾਸ ਦੁਆਰਾ ਹੀ ਇਸਹਾਕ ਨੇ ਯਾਕੂਬ ਅਤੇ ਏਸਾਓ ਨੂੰ ਆਉਣ ਵਾਲੀਆਂ ਗੱਲਾਂ ਦੇ ਵਿਖੇ ਬਰਕਤ ਦਿੱਤੀ।
21
ਵਿਸ਼ਵਾਸ ਦੁਆਰਾ ਹੀ ਯਾਕੂਬ ਨੇ ਮਰਦੇ ਸਮੇਂ ਯੂਸੁਫ਼ ਦੇ ਹਰੇਕ ਪੁੱਤਰ ਨੂੰ ਬਰਕਤ ਦਿੱਤੀ ਅਤੇ ਆਪਣੀ ਲਾਠੀ ਦੇ ਸਿਰੇ ਦਾ ਸਹਾਰਾ ਲੈ ਕੇ ਪਰਮੇਸ਼ਰ ਅੱਗੇ ਸਿਰ ਨਿਵਾਇਆ।
22
ਵਿਸ਼ਵਾਸ ਦੁਆਰਾ ਹੀ ਯੂਸੁਫ਼ ਨੇ ਮਰਦੇ ਸਮੇਂ ਇਸਰਾਏਲੀਆਂ ਦੇ ਮਿਸਰ ਵਿੱਚੋਂ ਨਿੱਕਲਣ ਦਾ ਜ਼ਿਕਰ ਕੀਤਾ ਅਤੇ ਆਪਣੀਆਂ ਅਸਥੀਆਂ ਦੇ ਵਿਖੇ ਹਿਦਾਇਤ ਦਿੱਤੀ।
23
ਮੂਸਾ ਜਦੋਂ ਪੈਦਾ ਹੋਇਆ ਤਾਂ ਵਿਸ਼ਵਾਸ ਦੁਆਰਾ ਹੀ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਤਿੰਨਾਂ ਮਹੀਨਿਆਂ ਤੱਕ ਲੁਕਾਈ ਰੱਖਿਆ, ਕਿਉਂਕਿ ਉਨ੍ਹਾਂ ਵੇਖਿਆ ਕਿ ਬੱਚਾ ਸੁੰਦਰ ਹੈ; ਉਹ ਰਾਜੇ ਦੇ ਹੁਕਮ ਤੋਂ ਨਾ ਡਰੇ।
24
ਵਿਸ਼ਵਾਸ ਦੁਆਰਾ ਹੀ, ਮੂਸਾ ਜਦੋਂ ਵੱਡਾ ਹੋਇਆ ਤਾਂ ਉਸ ਨੇ ਫ਼ਿਰਊਨ ਦੀ ਬੇਟੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਕੀਤਾ
25
ਅਤੇ ਪਾਪ ਦੇ ਥੋੜ੍ਹੇ ਸਮੇਂ ਦੇ ਅਨੰਦ ਨਾਲੋਂ ਪਰਮੇਸ਼ਰ ਦੇ ਲੋਕਾਂ ਨਾਲ ਦੁੱਖ ਸਹਿਣ ਨੂੰ ਚੁਣਿਆ।
26
ਉਸ ਨੇ ਮਸੀਹ ਦੇ ਨਮਿੱਤ ਨਿੰਦਾ ਝੱਲਣ ਨੂੰ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡੀ ਦੌਲਤ ਸਮਝਿਆ, ਕਿਉਂਕਿ ਉਸ ਦਾ ਧਿਆਨ ਪ੍ਰਤਿਫਲ ਵੱਲ ਸੀ।
27
ਵਿਸ਼ਵਾਸ ਦੁਆਰਾ ਹੀ ਉਸ ਨੇ ਰਾਜੇ ਦੇ ਕ੍ਰੋਧ ਤੋਂ ਨਾ ਡਰਦਿਆਂ ਮਿਸਰ ਨੂੰ ਛੱਡ ਦਿੱਤਾ, ਕਿਉਂਕਿ ਉਹ ਅਣਡਿੱਠ ਨੂੰ ਜਿਵੇਂ ਵੇਖਦੇ ਹੋਏ ਦ੍ਰਿੜ੍ਹ ਰਿਹਾ।
28
ਵਿਸ਼ਵਾਸ ਦੁਆਰਾ ਹੀ ਉਸ ਨੇ ਪਸਾਹ ਅਤੇ ਲਹੂ ਦੇ ਛਿੜਕਾਓ ਦੇ ਨਿਯਮ ਦਾ ਪਾਲਣ ਕੀਤਾ ਤਾਂਕਿ ਜੇਠਿਆਂ ਨੂੰ ਨਾਸ ਕਰਨ ਵਾਲਾ ਉਨ੍ਹਾਂ ਨੂੰ ਨਾ ਛੂਹੇ।
29
ਵਿਸ਼ਵਾਸ ਦੁਆਰਾ ਹੀ ਉਨ੍ਹਾਂ ਨੇ ਲਾਲ ਸਮੁੰਦਰ ਨੂੰ ਸੁੱਕੀ ਧਰਤੀ ਵਾਂਗ ਪਾਰ ਕੀਤਾ, ਪਰ ਜਦੋਂ ਮਿਸਰੀਆਂ ਨੇ ਕੋਸ਼ਿਸ਼ ਕੀਤੀ ਤਾਂ ਉਹ ਡੁੱਬ ਮਰੇ।
30
ਵਿਸ਼ਵਾਸ ਦੁਆਰਾ ਹੀ ਜਦੋਂ ਸੱਤਾਂ ਦਿਨਾਂ ਤੱਕ ਯਰੀਹੋ ਦੀ ਸਫੀਲ ਦੇ ਚੱਕਰ ਲਗਾਏ ਗਏ ਤਾਂ ਉਹ ਢਹਿ ਗਈ।
31
ਵਿਸ਼ਵਾਸ ਦੁਆਰਾ ਹੀ ਰਹਾਬ ਵੇਸਵਾ ਆਗਿਆ ਨਾ ਮੰਨਣ ਵਾਲਿਆਂ ਦੇ ਨਾਲ ਨਾਸ ਨਾ ਹੋਈ, ਕਿਉਂਕਿ ਉਸ ਨੇ ਸਲਾਮਤੀ ਨਾਲ ਖੋਜੀਆਂ ਨੂੰ ਗ੍ਰਹਿਣ ਕੀਤਾ।
32
ਹੁਣ ਮੈਂ ਹੋਰ ਕੀ ਕਹਾਂ? ਕਿਉਂਕਿ ਸਮਾਂ ਨਹੀਂ ਹੈ ਕਿ ਮੈਂ ਗਿਦਾਊਨ, ਬਾਰਕ, ਸਮਸੂਨ, ਯਿਫਤਾ, ਦਾਊਦ, ਸਮੂਏਲ ਅਤੇ ਨਬੀਆਂ ਬਾਰੇ ਵਰਣਨ ਕਰਾਂ,
33
ਜਿਨ੍ਹਾਂ ਨੇ ਵਿਸ਼ਵਾਸ ਦੁਆਰਾ ਹੀ ਰਿਆਸਤਾਂ ਨੂੰ ਜਿੱਤਿਆ, ਧਾਰਮਿਕਤਾ ਦੇ ਕੰਮ ਕੀਤੇ, ਵਾਇਦਿਆਂ ਨੂੰ ਪ੍ਰਾਪਤ ਕੀਤਾ, ਸ਼ੇਰਾਂ ਦੇ ਮੂੰਹ ਬੰਦ ਕੀਤੇ,
34
ਅੱਗ ਦੇ ਭਾਂਬੜ ਨੂੰ ਸ਼ਾਂਤ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿੱਕਲੇ, ਨਿਰਬਲਤਾ ਵਿੱਚ ਬਲਵੰਤ ਕੀਤੇ ਗਏ, ਯੁੱਧ ਵਿੱਚ ਵੀਰਤਾ ਵਿਖਾਈ ਅਤੇ ਪਰਾਈਆਂ ਫ਼ੌਜਾਂ ਨੂੰ ਖਦੇੜ ਸੁੱਟਿਆ,
35
ਔਰਤਾਂ ਨੇ ਆਪਣੇ ਮੁਰਦਿਆਂ ਨੂੰ ਫੇਰ ਜੀਉਂਦੇ ਪਾਇਆ, ਕਈ ਲੋਕ ਤਸੀਹੇ ਸਹਿੰਦੇ-ਸਹਿੰਦੇ ਮਰ ਗਏ ਪਰ ਉਨ੍ਹਾਂ ਨੇ ਛੁਟਕਾਰਾ ਨਾ ਚਾਹਿਆ ਤਾਂਕਿ ਉਹ ਇੱਕ ਉੱਤਮ ਪੁਨਰ-ਉਥਾਨ ਨੂੰ ਪ੍ਰਾਪਤ ਕਰ ਸਕਣ।
36
ਕਈ ਲੋਕ ਠੱਠਿਆਂ ਵਿੱਚ ਉਡਾਏ ਜਾਣ, ਕੋਰੜਿਆਂ ਦੀ ਮਾਰ ਖਾਣ ਅਤੇ ਇੱਥੋਂ ਤੱਕ ਕਿ ਜ਼ੰਜੀਰਾਂ ਵਿੱਚ ਜਕੜੇ ਜਾਣ ਅਤੇ ਕੈਦ ਕੀਤੇ ਜਾਣ ਦੁਆਰਾ ਪਰਖੇ ਗਏ।
37
ਉਨ੍ਹਾਂ ਨੂੰ ਪਥਰਾਓ ਕੀਤਾ ਗਿਆ, ਆਰਿਆਂ ਨਾਲ ਚੀਰੇ ਗਏ, ਤਲਵਾਰ ਨਾਲ ਕਤਲ ਕੀਤੇ ਗਏ; ਉਹ ਭੇਡਾਂ ਅਤੇ ਬੱਕਰੀਆਂ ਦੀਆਂ ਖੱਲਾਂ ਪਹਿਨੇ ਅਤੇ ਥੁੜ੍ਹਾਂ ਅਤੇ ਕਸ਼ਟਾਂ ਵਿੱਚ ਦੁਰਵਿਹਾਰ ਨੂੰ ਸਹਿੰਦੇ ਹੋਏ ਭਟਕਦੇ ਰਹੇ;
38
ਸੰਸਾਰ ਉਨ੍ਹਾਂ ਦੇ ਯੋਗ ਨਹੀਂ ਸੀ। ਉਹ ਉਜਾੜਾਂ ਵਿੱਚ, ਪਹਾੜਾਂ ਵਿੱਚ, ਗੁਫਾਵਾਂ ਵਿੱਚ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁੱਕਦੇ ਫਿਰੇ।
39
ਭਾਵੇਂ ਵਿਸ਼ਵਾਸ ਦੇ ਕਾਰਨ ਇਨ੍ਹਾਂ ਸਭਨਾਂ ਦੀ ਚੰਗੀ ਗਵਾਹੀ ਦਿੱਤੀ ਗਈ, ਤਾਂ ਵੀ ਉਨ੍ਹਾਂ ਨੇ ਵਾਇਦਾ ਕੀਤੀਆਂ ਵਸਤਾਂ ਨੂੰ ਪ੍ਰਾਪਤ ਨਾ ਕੀਤਾ।
40
ਕਿਉਂਕਿ ਪਰਮੇਸ਼ਰ ਨੇ ਸਾਡੇ ਲਈ ਪਹਿਲਾਂ ਤੋਂ ਇੱਕ ਉੱਤਮ ਗੱਲ ਠਹਿਰਾਈ ਸੀ ਤਾਂਕਿ ਉਹ ਸਾਡੇ ਤੋਂ ਬਿਨਾਂ ਸਿੱਧਤਾ ਨੂੰ ਪ੍ਰਾਪਤ ਨਾ ਕਰਨ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 12 →
All chapters:
1
2
3
4
5
6
7
8
9
10
11
12
13