bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Hebrews 13
Hebrews 13
Punjabi Standard Bible (Punjabi Standard Bible) 2023
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
1
ਭਰੱਪਣ ਦਾ ਪ੍ਰੇਮ ਬਣਿਆ ਰਹੇ।
2
ਪਰਾਹੁਣਚਾਰੀ ਕਰਨੀ ਨਾ ਭੁੱਲੋ, ਕਿਉਂਕਿ ਇਸ ਦੇ ਦੁਆਰਾ ਕਈਆਂ ਨੇ ਅਣਜਾਣੇ ਵਿੱਚ ਹੀ ਸਵਰਗਦੂਤਾਂ ਦਾ ਸੁਆਗਤ ਕੀਤਾ ਹੈ।
3
ਕੈਦੀਆਂ ਨੂੰ ਯਾਦ ਰੱਖੋ ਜਿਵੇਂ ਕਿ ਤੁਸੀਂ ਆਪ ਉਨ੍ਹਾਂ ਦੇ ਨਾਲ ਕੈਦੀ ਹੋ ਅਤੇ ਦੁਰਵਿਹਾਰ ਸਹਿਣ ਵਾਲਿਆਂ ਨੂੰ ਵੀ, ਕਿਉਂਕਿ ਤੁਸੀਂ ਵੀ ਸਰੀਰ ਵਿੱਚ ਹੋ।
4
ਵਿਆਹ ਸਭਨਾਂ ਵੱਲੋਂ ਆਦਰਯੋਗ ਸਮਝਿਆ ਜਾਵੇ ਅਤੇ ਵਿਆਹ ਦਾ ਬਿਸਤਰਾ ਬੇਦਾਗ਼ ਰਹੇ, ਕਿਉਂਕਿ ਪਰਮੇਸ਼ਰ ਜ਼ਨਾਹਕਾਰੀਆਂ ਅਤੇ ਵਿਭਚਾਰੀਆਂ ਦਾ ਨਿਆਂ ਕਰੇਗਾ।
5
ਤੁਹਾਡਾ ਜੀਵਨ ਲੋਭ ਰਹਿਤ ਹੋਵੇ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਸੇ ਵਿੱਚ ਸੰਤੁਸ਼ਟ ਰਹੋ; ਕਿਉਂਕਿ ਉਸ ਨੇ ਆਪ ਕਿਹਾ ਹੈ: “ਮੈਂ ਤੈਨੂੰ ਕਦੇ ਨਾ ਛੱਡਾਂਗਾ ਅਤੇ ਨਾ ਕਦੇ ਤਿਆਗਾਂਗਾ।”
6
ਇਸ ਲਈ ਅਸੀਂ ਦਲੇਰੀ ਨਾਲ ਕਹਿੰਦੇ ਹਾਂ: ਪ੍ਰਭੂ ਮੇਰਾ ਸਹਾਇਕ ਹੈ, ਮੈਂ ਨਾ ਡਰਾਂਗਾ। ਮਨੁੱਖ ਮੇਰਾ ਕੀ ਕਰੇਗਾ?
7
ਆਪਣੇ ਆਗੂਆਂ ਨੂੰ ਯਾਦ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਰ ਦਾ ਵਚਨ ਸੁਣਾਇਆ। ਉਨ੍ਹਾਂ ਦੀ ਚਾਲ ਦੇ ਨਤੀਜੇ 'ਤੇ ਧਿਆਨ ਕਰਦੇ ਹੋਏ ਉਨ੍ਹਾਂ ਦੇ ਵਿਸ਼ਵਾਸ ਦੀ ਰੀਸ ਕਰੋ।
8
ਯਿਸੂ ਮਸੀਹ ਕੱਲ੍ਹ, ਅੱਜ ਅਤੇ ਯੁਗੋ-ਯੁਗ ਇੱਕੋ ਜਿਹਾ ਹੈ।
9
ਭਾਂਤ-ਭਾਂਤ ਦੀਆਂ ਅਤੇ ਓਪਰੀਆਂ ਸਿੱਖਿਆਵਾਂ ਨਾਲ ਭਰਮਾਏ ਨਾ ਜਾਓ; ਚੰਗਾ ਇਹ ਹੈ ਕਿ ਮਨ ਕਿਰਪਾ ਨਾਲ ਦ੍ਰਿੜ੍ਹ ਹੋਵੇ, ਨਾ ਕਿ ਭੋਜਨ-ਵਸਤਾਂ ਨਾਲ; ਕਿਉਂਕਿ ਭੋਜਨ ਲਈ ਜੀਉਣ ਵਾਲਿਆਂ ਨੂੰ ਇਸ ਤੋਂ ਕੋਈ ਲਾਭ ਨਾ ਹੋਇਆ।
10
ਸਾਡੀ ਇੱਕ ਜਗਵੇਦੀ ਹੈ ਜਿੱਥੋਂ ਖਾਣ ਦਾ ਅਧਿਕਾਰ ਤੰਬੂ ਦੀ ਸੇਵਾ ਕਰਨ ਵਾਲਿਆਂ ਨੂੰ ਨਹੀਂ ਹੈ,
11
ਕਿਉਂਕਿ ਉਨ੍ਹਾਂ ਜਾਨਵਰਾਂ ਦੀਆਂ ਲੋਥਾਂ ਜਿਨ੍ਹਾਂ ਦਾ ਲਹੂ ਮਹਾਂਯਾਜਕ ਪਾਪ-ਬਲੀ ਦੇ ਰੂਪ ਵਿੱਚ ਅੱਤ ਪਵਿੱਤਰ ਸਥਾਨ ਦੇ ਅੰਦਰ ਲੈ ਕੇ ਜਾਂਦਾ ਹੈ, ਡੇਰੇ ਤੋਂ ਬਾਹਰ ਸਾੜੀਆਂ ਜਾਂਦੀਆਂ ਹਨ।
12
ਇਸ ਲਈ ਯਿਸੂ ਨੇ ਵੀ ਫਾਟਕ ਤੋਂ ਬਾਹਰ ਦੁੱਖ ਝੱਲਿਆ ਤਾਂਕਿ ਲੋਕਾਂ ਨੂੰ ਆਪਣੇ ਲਹੂ ਦੁਆਰਾ ਪਵਿੱਤਰ ਕਰੇ।
13
ਇਸ ਲਈ ਆਓ, ਅਸੀਂ ਉਸ ਦੀ ਖਾਤਰ ਨਿੰਦਾ ਸਹਿੰਦੇ ਹੋਏ ਡੇਰੇ ਦੇ ਬਾਹਰ ਉਸ ਕੋਲ ਚੱਲੀਏ।
14
ਕਿਉਂਕਿ ਇੱਥੇ ਸਾਡਾ ਕੋਈ ਸਥਾਈ ਨਗਰ ਨਹੀਂ ਹੈ, ਸਗੋਂ ਅਸੀਂ ਆਉਣ ਵਾਲੇ ਨਗਰ ਦੀ ਭਾਲ ਵਿੱਚ ਹਾਂ।
15
ਇਸ ਲਈ ਆਓ, ਅਸੀਂ ਉਸ ਦੇ ਦੁਆਰਾ ਹਮੇਸ਼ਾ ਪਰਮੇਸ਼ਰ ਨੂੰ ਉਸਤਤ ਦਾ ਬਲੀਦਾਨ ਚੜ੍ਹਾਉਂਦੇ ਰਹੀਏ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜੋ ਉਸ ਦੇ ਨਾਮ ਦਾ ਇਕਰਾਰ ਕਰਦੇ ਹਨ।
16
ਭਲਾਈ ਕਰਨਾ ਅਤੇ ਸਹਾਇਤਾ ਕਰਨਾ ਨਾ ਭੁੱਲੋ, ਕਿਉਂਕਿ ਪਰਮੇਸ਼ਰ ਅਜਿਹੇ ਬਲੀਦਾਨਾਂ ਤੋਂ ਪ੍ਰਸੰਨ ਹੁੰਦਾ ਹੈ।
17
ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ; ਉਹ ਇਹ ਜਾਣਦੇ ਹੋਏ ਕਿ ਉਨ੍ਹਾਂ ਨੇ ਲੇਖਾ ਦੇਣਾ ਹੈ, ਤੁਹਾਡੇ ਪ੍ਰਾਣਾਂ ਦੀ ਚੌਕਸੀ ਕਰਦੇ ਹਨ। ਇਹ ਕੰਮ ਉਨ੍ਹਾਂ ਨੂੰ ਅਨੰਦ ਨਾਲ ਕਰਨ ਦਿਓ ਨਾ ਕਿ ਹਉਕੇ ਭਰਦੇ ਹੋਏ, ਕਿਉਂ ਜੋ ਇਸ ਤੋਂ ਤੁਹਾਨੂੰ ਕੋਈ ਲਾਭ ਨਹੀਂ ਹੋਵੇਗਾ।
18
ਸਾਡੇ ਲਈ ਪ੍ਰਾਰਥਨਾ ਕਰਦੇ ਰਹੋ; ਸਾਨੂੰ ਭਰੋਸਾ ਹੈ ਕਿ ਸਾਡਾ ਵਿਵੇਕ ਸ਼ੁੱਧ ਹੈ ਅਤੇ ਅਸੀਂ ਸਭਨਾਂ ਗੱਲਾਂ ਵਿੱਚ ਚੰਗੀ ਚਾਲ ਚੱਲਣਾ ਚਾਹੁੰਦੇ ਹਾਂ।
19
ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਹੋਰ ਵੀ ਵਧਕੇ ਕਰੋ ਤਾਂਕਿ ਮੈਂ ਤੁਹਾਡੇ ਕੋਲ ਛੇਤੀ ਵਾਪਸ ਆ ਸਕਾਂ।
20
ਹੁਣ ਸ਼ਾਂਤੀ ਦਾ ਪਰਮੇਸ਼ਰ ਜਿਸ ਨੇ ਭੇਡਾਂ ਦੇ ਮਹਾਨ ਚਰਵਾਹੇ ਸਾਡੇ ਪ੍ਰਭੂ ਯਿਸੂ ਨੂੰ ਸਦੀਪਕ ਨੇਮ ਦੇ ਲਹੂ ਦੁਆਰਾ ਮੁਰਦਿਆਂ ਵਿੱਚੋਂ ਜਿਵਾਇਆ,
21
ਤੁਹਾਨੂੰ ਹਰੇਕ ਭਲੇ ਕੰਮ ਲਈ ਤਿਆਰ ਕਰੇ ਤਾਂਕਿ ਤੁਸੀਂ ਉਸ ਦੀ ਇੱਛਾ ਨੂੰ ਪੂਰਾ ਕਰੋ ਅਤੇ ਯਿਸੂ ਮਸੀਹ ਦੇ ਰਾਹੀਂ ਸਾਡੇ ਅੰਦਰ ਉਹ ਕੰਮ ਕਰੇ ਜੋ ਉਸ ਨੂੰ ਭਾਉਂਦਾ ਹੈ। ਉਸੇ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।
22
ਹੇ ਭਾਈਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਪਦੇਸ਼ ਦੇ ਇਸ ਵਚਨ ਨੂੰ ਧੀਰਜ ਨਾਲ ਸੁਣੋ, ਕਿਉਂਕਿ ਮੈਂ ਤੁਹਾਨੂੰ ਬਹੁਤ ਸੰਖੇਪ ਵਿੱਚ ਲਿਖਿਆ ਹੈ।
23
ਤੁਸੀਂ ਜਾਣ ਲਵੋ ਕਿ ਸਾਡਾ ਭਾਈ ਤਿਮੋਥਿਉਸ ਕੈਦ ਵਿੱਚੋਂ ਰਿਹਾਅ ਹੋ ਗਿਆ ਹੈ। ਜੇ ਉਹ ਛੇਤੀ ਆ ਗਿਆ ਤਾਂ ਮੈਂ ਉਸ ਦੇ ਨਾਲ ਆ ਕੇ ਤੁਹਾਨੂੰ ਮਿਲਾਂਗਾ।
24
ਆਪਣੇ ਸਾਰੇ ਆਗੂਆਂ ਨੂੰ ਅਤੇ ਸਾਰੇ ਸੰਤਾਂ ਨੂੰ ਸਲਾਮ ਕਹਿਣਾ। ਇਤਾਲਿਯਾ ਵਾਲੇ ਤੁਹਾਨੂੰ ਸਲਾਮ ਕਹਿੰਦੇ ਹਨ।
25
ਤੁਹਾਡੇ ਸਭਨਾਂ ਉੱਤੇ ਕਿਰਪਾ ਬਣੀ ਰਹੇ। ਆਮੀਨ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
All chapters:
1
2
3
4
5
6
7
8
9
10
11
12
13