bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Hebrews 9
Hebrews 9
Punjabi Standard Bible (Punjabi Standard Bible) 2023
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 10 →
1
ਇਸ ਲਈ ਪਹਿਲੇ ਨੇਮ ਵਿੱਚ ਵੀ ਸੇਵਾ ਦੇ ਨਿਯਮ ਅਤੇ ਇੱਕ ਸੰਸਾਰਕ ਪਵਿੱਤਰ ਸਥਾਨ ਸੀ।
2
ਕਿਉਂਕਿ ਇੱਕ ਤੰਬੂ ਸਥਾਪਤ ਕੀਤਾ ਗਿਆ ਜਿਸ ਦੇ ਪਹਿਲੇ ਹਿੱਸੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਹੁੰਦੀਆਂ ਸਨ; ਇਹ ਪਵਿੱਤਰ ਸਥਾਨ ਕਹਾਉਂਦਾ ਸੀ।
3
ਦੂਜੇ ਪਰਦੇ ਦੇ ਅੰਦਰ ਤੰਬੂ ਦਾ ਉਹ ਹਿੱਸਾ ਸੀ ਜੋ ਅੱਤ ਪਵਿੱਤਰ ਸਥਾਨ ਕਹਾਉਂਦਾ ਸੀ,
4
ਜਿੱਥੇ ਧੂਫ਼ ਧੁਖਾਉਣ ਦੀ ਸੁਨਹਿਰੀ ਵੇਦੀ ਅਤੇ ਨੇਮ ਦਾ ਸੰਦੂਕ ਸੀ ਜੋ ਚਾਰੇ ਪਾਸਿਓਂ ਸੋਨੇ ਨਾਲ ਮੜ੍ਹਿਆ ਹੋਇਆ ਸੀ। ਇਸ ਵਿੱਚ ਸੋਨੇ ਦਾ ਇੱਕ ਮਰਤਬਾਨ ਸੀ ਜਿਸ ਵਿੱਚ ਮੰਨਾ, ਹਾਰੂਨ ਦੀ ਪੁੰਗਰੀ ਹੋਈ ਸੋਟੀ ਅਤੇ ਨੇਮ ਦੀਆਂ ਪੱਟੀਆਂ ਸਨ।
5
ਸੰਦੂਕ ਦੇ ਉੱਤੇ ਤੇਜ ਦੇ ਕਰੂਬ ਸਨ ਜਿਨ੍ਹਾਂ ਨੇ ਪ੍ਰਾਸਚਿਤ ਦੇ ਸਥਾਨ ਨੂੰ ਢਕਿਆ ਹੋਇਆ ਸੀ; ਇਨ੍ਹਾਂ ਵਸਤਾਂ ਬਾਰੇ ਇੱਕ-ਇੱਕ ਕਰਕੇ ਦੱਸਣਾ ਸੰਭਵ ਨਹੀਂ ਹੈ।
6
ਇਨ੍ਹਾਂ ਵਸਤਾਂ ਦੇ ਇਸ ਤਰ੍ਹਾਂ ਰੱਖੇ ਜਾਣ ਤੋਂ ਬਾਅਦ ਯਾਜਕ ਹਮੇਸ਼ਾ ਤੰਬੂ ਦੇ ਪਹਿਲੇ ਹਿੱਸੇ ਵਿੱਚ ਜਾ ਕੇ ਸੇਵਾ ਦੇ ਕੰਮ ਨੂੰ ਪੂਰਾ ਕਰਦੇ ਸਨ।
7
ਪਰ ਤੰਬੂ ਦੇ ਦੂਜੇ ਹਿੱਸੇ ਅੰਦਰ ਕੇਵਲ ਮਹਾਂਯਾਜਕ ਹੀ ਸਾਲ ਵਿੱਚ ਇੱਕ ਵਾਰ ਪ੍ਰਵੇਸ਼ ਕਰਦਾ ਸੀ ਅਤੇ ਉਹ ਬਿਨਾਂ ਲਹੂ ਦੇ ਨਹੀਂ ਜਾਂਦਾ ਸੀ, ਜਿਸ ਨੂੰ ਉਹ ਆਪਣੇ ਲਈ ਅਤੇ ਲੋਕਾਂ ਵੱਲੋਂ ਅਣਜਾਣੇ ਵਿੱਚ ਕੀਤੇ ਪਾਪਾਂ ਲਈ ਚੜ੍ਹਾਉਂਦਾ ਸੀ।
8
ਇਸ ਤੋਂ ਪਵਿੱਤਰ ਆਤਮਾ ਇਹ ਦਰਸਾਉਂਦਾ ਹੈ ਕਿ ਜਦੋਂ ਤੱਕ ਤੰਬੂ ਦਾ ਪਹਿਲਾ ਹਿੱਸਾ ਕਾਇਮ ਸੀ ਉਦੋਂ ਤੱਕ ਅੱਤ ਪਵਿੱਤਰ ਸਥਾਨ ਦੇ ਅੰਦਰ ਜਾਣ ਦਾ ਰਾਹ ਪਰਗਟ ਨਹੀਂ ਹੋਇਆ ਸੀ।
9
ਇਹ ਤੰਬੂ ਵਰਤਮਾਨ ਸਮੇਂ ਲਈ ਇੱਕ ਦ੍ਰਿਸ਼ਟਾਂਤ ਹੈ ਜਿਸ ਦੇ ਅਨੁਸਾਰ ਅਜਿਹੀਆਂ ਭੇਟਾਂ ਅਤੇ ਬਲੀਦਾਨ ਚੜ੍ਹਾਏ ਜਾਂਦੇ ਹਨ ਜਿਹੜੇ ਸੇਵਾ ਕਰਨ ਵਾਲੇ ਦੇ ਵਿਵੇਕ ਨੂੰ ਪੂਰੀ ਤਰ੍ਹਾਂ ਸਿੱਧ ਨਹੀਂ ਕਰ ਸਕਦੇ।
10
ਕਿਉਂਕਿ ਇਹ ਕੇਵਲ ਖਾਣ-ਪੀਣ ਅਤੇ ਵੱਖ-ਵੱਖ ਇਸ਼ਨਾਨਾਂ ਨਾਲ ਸੰਬੰਧਤ ਉਹ ਮਨੁੱਖੀ ਨਿਯਮ ਹਨ ਜਿਹੜੇ ਸੁਧਾਰ ਦੇ ਸਮੇਂ ਤੱਕ ਲਈ ਦਿੱਤੇ ਗਏ ਹਨ।
11
ਪਰ ਜਦੋਂ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦੇ ਮਹਾਂਯਾਜਕ ਦੇ ਰੂਪ ਵਿੱਚ ਪਰਗਟ ਹੋਇਆ ਤਾਂ ਉਸ ਨੇ ਹੋਰ ਵੀ ਸ੍ਰੇਸ਼ਠ ਅਤੇ ਸਿੱਧ ਤੰਬੂ ਰਾਹੀਂ ਪ੍ਰਵੇਸ਼ ਕੀਤਾ ਜੋ ਹੱਥਾਂ ਦਾ ਨਹੀਂ ਬਣਿਆ ਅਰਥਾਤ ਇਸ ਸ੍ਰਿਸ਼ਟੀ ਦਾ ਨਹੀਂ ਹੈ।
12
ਉਸ ਨੇ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੁਆਰਾ ਨਹੀਂ, ਬਲਕਿ ਆਪਣੇ ਲਹੂ ਦੁਆਰਾ ਇੱਕੋ ਵਾਰ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਕੇ ਸਾਡੇ ਲਈ ਸਦੀਪਕ ਛੁਟਕਾਰੇ ਨੂੰ ਪ੍ਰਾਪਤ ਕੀਤਾ।
13
ਕਿਉਂਕਿ ਜੇ ਉਨ੍ਹਾਂ ਉੱਤੇ ਜਿਹੜੇ ਅਸ਼ੁੱਧ ਹਨ, ਬੱਕਰਿਆਂ ਅਤੇ ਵੱਛਿਆਂ ਦਾ ਲਹੂ ਅਤੇ ਵਹਿੜ ਦੀ ਸੁਆਹ ਦਾ ਛਿੜਕਣਾ ਉਨ੍ਹਾਂ ਨੂੰ ਸਰੀਰ ਦੀ ਸ਼ੁੱਧਤਾ ਲਈ ਪਵਿੱਤਰ ਕਰਦਾ ਹੈ
14
ਤਾਂ ਮਸੀਹ ਜਿਸ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਸਾਹਮਣੇ ਦੋਸ਼ ਰਹਿਤ ਬਲੀਦਾਨ ਦੇ ਰੂਪ ਵਿੱਚ ਭੇਟ ਚੜ੍ਹਾਇਆ, ਉਸ ਦਾ ਲਹੂ ਸਾਡੇ ਵਿਵੇਕ ਨੂੰ ਮੁਰਦਿਆਂ ਕੰਮਾਂ ਤੋਂ ਕਿੰਨਾ ਵਧੀਕ ਸ਼ੁੱਧ ਕਰੇਗਾ ਤਾਂਕਿ ਅਸੀਂ ਜੀਉਂਦੇ ਪਰਮੇਸ਼ਰ ਦੀ ਸੇਵਾ ਕਰੀਏ।
15
ਇਸ ਕਾਰਨ ਮਸੀਹ ਨਵੇਂ ਨੇਮ ਦਾ ਵਿਚੋਲਾ ਹੈ, ਕਿਉਂਕਿ ਪਹਿਲੇ ਨੇਮ ਦੇ ਅਧੀਨ ਕੀਤੇ ਗਏ ਅਪਰਾਧਾਂ ਤੋਂ ਛੁਟਕਾਰੇ ਲਈ ਇੱਕ ਮੌਤ ਹੋਈ ਤਾਂਕਿ ਜਿਹੜੇ ਬੁਲਾਏ ਜਾਂਦੇ ਹਨ ਉਹ ਸਦੀਪਕ ਮਿਰਾਸ ਦੇ ਵਾਇਦੇ ਨੂੰ ਪ੍ਰਾਪਤ ਕਰਨ।
16
ਕਿਉਂਕਿ ਜਿੱਥੇ ਵਸੀਅਤਨਾਮਾ ਹੈ ਉੱਥੇ ਇਸ ਦੇ ਬਣਾਉਣ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਵੀ ਜ਼ਰੂਰੀ ਹੈ।
17
ਵਸੀਅਤਨਾਮਾ ਤਾਂ ਮੌਤ ਤੋਂ ਬਾਅਦ ਹੀ ਪੱਕਾ ਹੁੰਦਾ ਹੈ। ਜਦੋਂ ਤੱਕ ਇਸ ਦਾ ਬਣਾਉਣ ਵਾਲਾ ਜੀਉਂਦਾ ਹੈ ਉਦੋਂ ਤੱਕ ਇਹ ਪੱਕਾ ਨਹੀਂ ਹੁੰਦਾ।
18
ਇਸੇ ਕਾਰਨ ਪਹਿਲਾ ਨੇਮ ਵੀ ਲਹੂ ਤੋਂ ਬਿਨਾਂ ਸਥਾਪਤ ਨਹੀਂ ਕੀਤਾ ਗਿਆ।
19
ਜਦੋਂ ਮੂਸਾ ਸਭਨਾਂ ਲੋਕਾਂ ਨੂੰ ਬਿਵਸਥਾ ਦਾ ਹਰੇਕ ਹੁਕਮ ਸੁਣਾ ਹਟਿਆ ਤਾਂ ਉਸ ਨੇ ਵੱਛਿਆਂ ਅਤੇ ਬੱਕਰਿਆਂ ਦੇ ਲਹੂ ਨੂੰ ਪਾਣੀ ਦੇ ਨਾਲ ਲੈ ਕੇ ਇਸ ਨੂੰ ਲਾਲ ਉੱਨ ਅਤੇ ਜ਼ੂਫੇ ਨਾਲ ਉਸ ਪੁਸਤਕ ਉੱਤੇ ਅਤੇ ਸਭਨਾਂ ਲੋਕਾਂ ਉੱਤੇ ਛਿੜਕਿਆ
20
ਅਤੇ ਕਿਹਾ, “ਇਹ ਉਸ ਨੇਮ ਦਾ ਲਹੂ ਹੈ ਜਿਸ ਦਾ ਹੁਕਮ ਪਰਮੇਸ਼ਰ ਨੇ ਤੁਹਾਨੂੰ ਦਿੱਤਾ ਹੈ।”
21
ਇਸੇ ਤਰ੍ਹਾਂ ਉਸ ਨੇ ਤੰਬੂ ਅਤੇ ਸੇਵਾ ਦੀਆਂ ਸਾਰੀਆਂ ਵਸਤਾਂ ਉੱਤੇ ਵੀ ਲਹੂ ਛਿੜਕਿਆ।
22
ਬਿਵਸਥਾ ਦੇ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾਂ ਲਹੂ ਵਹਾਏ ਮਾਫ਼ੀ ਹੈ ਹੀ ਨਹੀਂ।
23
ਇਸ ਲਈ ਜ਼ਰੂਰੀ ਸੀ ਕਿ ਸਵਰਗੀ ਵਸਤਾਂ ਦੇ ਨਮੂਨੇ ਇਨ੍ਹਾਂ ਬਲੀਦਾਨਾਂ ਦੁਆਰਾ ਸ਼ੁੱਧ ਕੀਤੇ ਜਾਂਦੇ, ਪਰ ਸਵਰਗੀ ਵਸਤਾਂ ਇਨ੍ਹਾਂ ਨਾਲੋਂ ਵੀ ਉੱਤਮ ਬਲੀਦਾਨਾਂ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ।
24
ਕਿਉਂਕਿ ਮਸੀਹ ਨੇ ਹੱਥਾਂ ਦੇ ਬਣਾਏ ਹੋਏ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਨਹੀਂ ਕੀਤਾ ਜੋ ਕਿ ਅਸਲ ਵਸਤਾਂ ਦੀ ਨਕਲ ਸੀ, ਬਲਕਿ ਸਿੱਧਾ ਸਵਰਗ ਵਿੱਚ ਪ੍ਰਵੇਸ਼ ਕੀਤਾ ਤਾਂਕਿ ਹੁਣ ਸਾਡੀ ਖਾਤਰ ਪਰਮੇਸ਼ਰ ਦੇ ਸਨਮੁੱਖ ਪਰਗਟ ਹੋਵੇ।
25
ਇਸ ਲਈ ਨਹੀਂ ਕਿ ਉਹ ਆਪਣੇ ਆਪ ਨੂੰ ਬਾਰ-ਬਾਰ ਬਲੀਦਾਨ ਚੜ੍ਹਾਵੇ ਜਿਵੇਂ ਮਹਾਂਯਾਜਕ ਹਰ ਸਾਲ ਆਪਣਾ ਨਹੀਂ ਸਗੋਂ ਕਿਸੇ ਹੋਰ ਦਾ ਲਹੂ ਲੈ ਕੇ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਦਾ ਸੀ,
26
ਨਹੀਂ ਤਾਂ ਮਸੀਹ ਨੂੰ ਸੰਸਾਰ ਦੇ ਮੁੱਢ ਤੋਂ ਬਾਰ-ਬਾਰ ਦੁੱਖ ਝੱਲਣਾ ਪੈਂਦਾ; ਪਰ ਹੁਣ ਉਹ ਯੁਗਾਂ ਦੇ ਅੰਤ ਵਿੱਚ ਇੱਕੋ ਵਾਰ ਪਰਗਟ ਹੋਇਆ ਤਾਂਕਿ ਆਪਣੇ ਬਲੀਦਾਨ ਦੇ ਦੁਆਰਾ ਪਾਪ ਨੂੰ ਮਿਟਾਵੇ।
27
ਜਿਵੇਂ ਮਨੁੱਖਾਂ ਦੇ ਲਈ ਇੱਕ ਵਾਰ ਮਰਨਾ ਠਹਿਰਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਨਿਆਂ ਹੁੰਦਾ ਹੈ
28
ਉਸੇ ਤਰ੍ਹਾਂ ਮਸੀਹ ਵੀ ਇੱਕੋ ਵਾਰ ਬਲੀਦਾਨ ਹੋਇਆ ਤਾਂਕਿ ਬਹੁਤਿਆਂ ਦੇ ਪਾਪਾਂ ਨੂੰ ਚੁੱਕ ਲੈ ਜਾਵੇ; ਹੁਣ ਦੂਜੀ ਵਾਰ ਉਹ ਪਾਪ ਚੁੱਕਣ ਲਈ ਨਹੀਂ, ਸਗੋਂ ਉਨ੍ਹਾਂ ਲਈ ਪਰਗਟ ਹੋਵੇਗਾ ਜਿਹੜੇ ਮੁਕਤੀ ਲਈ ਉਸ ਦੀ ਉਡੀਕ ਕਰ ਰਹੇ ਹਨ।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 10 →
All chapters:
1
2
3
4
5
6
7
8
9
10
11
12
13