bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Hebrews 6
Hebrews 6
Punjabi Standard Bible (Punjabi Standard Bible) 2023
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 7 →
1
ਇਸ ਲਈ ਆਓ ਅਸੀਂ ਮਸੀਹ ਦੀ ਸਿੱਖਿਆ ਦੀਆਂ ਸ਼ੁਰੂਆਤੀ ਗੱਲਾਂ ਨੂੰ ਛੱਡ ਕੇ ਸੰਪੂਰਨਤਾ ਵੱਲ ਵਧੀਏ ਅਤੇ ਮੁਰਦੇ ਕੰਮਾਂ ਤੋਂ ਤੋਬਾ ਕਰਨ, ਪਰਮੇਸ਼ਰ ਉੱਤੇ ਵਿਸ਼ਵਾਸ ਕਰਨ,
2
ਬਪਤਿਸਮਿਆਂ, ਹੱਥ ਰੱਖਣ, ਮੁਰਦਿਆਂ ਦੇ ਪੁਨਰ-ਉਥਾਨ ਅਤੇ ਸਦੀਪਕ ਦੰਡ ਦੀ ਸਿੱਖਿਆ ਦੀ ਨੀਂਹ ਦੁਬਾਰਾ ਨਾ ਰੱਖੀਏ।
3
ਜੇ ਪਰਮੇਸ਼ਰ ਨੇ ਚਾਹਿਆ ਤਾਂ ਅਸੀਂ ਇਸੇ ਤਰ੍ਹਾਂ ਕਰਕੇ ਸੰਪੂਰਨਤਾ ਵੱਲ ਵਧਾਂਗੇ।
4
ਕਿਉਂਕਿ ਜਿਨ੍ਹਾਂ ਨੂੰ ਚਾਨਣ ਹੋ ਗਿਆ ਹੈ, ਜਿਨ੍ਹਾਂ ਨੇ ਸਵਰਗੀ ਵਰਦਾਨ ਦਾ ਸਵਾਦ ਚੱਖ ਲਿਆ ਹੈ, ਜਿਹੜੇ ਪਵਿੱਤਰ ਆਤਮਾ ਦੇ ਸਾਂਝੀਦਾਰ ਬਣ ਗਏ ਹਨ,
5
ਜਿਨ੍ਹਾਂ ਨੇ ਪਰਮੇਸ਼ਰ ਦੇ ਉੱਤਮ ਵਚਨ ਅਤੇ ਆਉਣ ਵਾਲੇ ਯੁਗ ਦੀ ਸਮਰੱਥਾ ਦਾ ਸੁਆਦ ਚੱਖ ਲਿਆ ਹੈ;
6
ਜੇ ਉਹ ਫਿਰ ਵੀ ਭਟਕ ਜਾਣ ਤਾਂ ਉਨ੍ਹਾਂ ਨੂੰ ਦੁਬਾਰਾ ਤੋਬਾ ਵੱਲ ਲਿਆਉਣਾ ਅਸੰਭਵ ਹੈ, ਕਿਉਂ ਜੋ ਉਹ ਪਰਮੇਸ਼ਰ ਦੇ ਪੁੱਤਰ ਨੂੰ ਆਪਣੇ ਲਈ ਮੁੜ ਸਲੀਬ 'ਤੇ ਚੜ੍ਹਾਉਂਦੇ ਹਨ ਅਤੇ ਖੁੱਲ੍ਹੇਆਮ ਉਸ ਨੂੰ ਸ਼ਰਮਿੰਦਾ ਕਰਦੇ ਹਨ।
7
ਕਿਉਂਕਿ ਜਿਹੜੀ ਜ਼ਮੀਨ ਆਪਣੇ ਉੱਤੇ ਬਾਰ-ਬਾਰ ਪੈਣ ਵਾਲੀ ਵਰਖਾ ਦੇ ਪਾਣੀ ਨੂੰ ਪੀਂਦੀ ਅਤੇ ਜਿਨ੍ਹਾਂ ਦੇ ਲਈ ਵਾਹੀ ਜਾਂਦੀ ਹੈ ਉਨ੍ਹਾਂ ਲਈ ਸਾਗ-ਪੱਤ ਉਗਾਉਂਦੀ ਹੈ, ਉਹ ਪਰਮੇਸ਼ਰ ਤੋਂ ਬਰਕਤ ਪਾਉਂਦੀ ਹੈ।
8
ਪਰ ਜੇ ਇਹ ਕੰਡੇ ਅਤੇ ਭੱਖੜੇ ਉਗਾਉਂਦੀ ਹੈ ਤਾਂ ਇਹ ਨਿਕੰਮੀ ਹੈ ਅਤੇ ਸਰਾਪੀ ਜਾਣ ਵਾਲੀ ਹੈ; ਇਸ ਦਾ ਅੰਤ ਸਾੜ ਦਿੱਤੇ ਜਾਣਾ ਹੈ।
9
ਹੇ ਪਿਆਰਿਓ, ਭਾਵੇਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਹਾਂ, ਫਿਰ ਵੀ ਅਸੀਂ ਤੁਹਾਡੇ ਵਿਖੇ ਇਸ ਤੋਂ ਵੀ ਉੱਤਮ ਗੱਲਾਂ ਦਾ ਭਰੋਸਾ ਰੱਖਦੇ ਹਾਂ ਜੋ ਮੁਕਤੀ ਨਾਲ ਸੰਬੰਧਤ ਹਨ।
10
ਕਿਉਂਕਿ ਪਰਮੇਸ਼ਰ ਅਨਿਆਈਂ ਨਹੀਂ ਹੈ ਕਿ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਮ ਦੇ ਨਮਿੱਤ ਵਿਖਾਇਆ ਜਦੋਂ ਤੁਸੀਂ ਸੰਤਾਂ ਦੀ ਸੇਵਾ ਕੀਤੀ ਅਤੇ ਕਰ ਵੀ ਰਹੇ ਹੋ।
11
ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਆਪਣੀ ਆਸ ਦੇ ਪੂਰੇ ਭਰੋਸੇ ਲਈ ਅੰਤ ਤੱਕ ਅਜਿਹਾ ਹੀ ਉੱਦਮ ਵਿਖਾਵੇ,
12
ਤਾਂਕਿ ਤੁਸੀਂ ਆਲਸੀ ਨਾ ਹੋ ਜਾਓ, ਸਗੋਂ ਉਨ੍ਹਾਂ ਦੀ ਰੀਸ ਕਰਨ ਵਾਲੇ ਹੋਵੋ ਜਿਹੜੇ ਵਿਸ਼ਵਾਸ ਅਤੇ ਧੀਰਜ ਦੁਆਰਾ ਵਾਇਦਿਆਂ ਦੇ ਵਾਰਸ ਬਣਦੇ ਹਨ।
13
ਜਦੋਂ ਪਰਮੇਸ਼ਰ ਨੇ ਅਬਰਾਹਾਮ ਨਾਲ ਵਾਇਦਾ ਕੀਤਾ ਤਾਂ ਸੌਂਹ ਖਾਣ ਲਈ ਉਸ ਨੂੰ ਆਪਣੇ ਤੋਂ ਵੱਡਾ ਹੋਰ ਕੋਈ ਨਾ ਮਿਲਿਆ, ਇਸ ਲਈ ਉਸ ਨੇ ਆਪਣੀ ਹੀ ਸੌਂਹ ਖਾਧੀ
14
ਅਤੇ ਕਿਹਾ: ਮੈਂ ਜ਼ਰੂਰ ਤੈਨੂੰ ਬਹੁਤ ਬਰਕਤ ਦਿਆਂਗਾ ਅਤੇ ਤੈਨੂੰ ਬਹੁਤ ਵਧਾਵਾਂਗਾ।
15
ਸੋ ਇਸ ਤਰ੍ਹਾਂ ਅਬਰਾਹਾਮ ਨੇ ਧੀਰਜ ਰੱਖ ਕੇ ਵਾਇਦੇ ਨੂੰ ਪ੍ਰਾਪਤ ਕੀਤਾ।
16
ਕਿਉਂਕਿ ਲੋਕ ਉਸ ਦੀ ਸੌਂਹ ਖਾਂਦੇ ਹਨ ਜੋ ਉਨ੍ਹਾਂ ਤੋਂ ਵੱਡਾ ਹੋਵੇ ਅਤੇ ਸੌਂਹ ਉਨ੍ਹਾਂ ਦੇ ਹਰੇਕ ਝਗੜੇ ਨੂੰ ਨਿਬੇੜ ਦਿੰਦੀ ਹੈ।
17
ਇਸ ਲਈ ਜਦੋਂ ਪਰਮੇਸ਼ਰ ਨੇ ਚਾਹਿਆ ਕਿ ਉਹ ਆਪਣੇ ਵਾਇਦੇ ਦੇ ਵਾਰਸਾਂ ਉੱਤੇ ਆਪਣੇ ਨਾ ਬਦਲਣ ਵਾਲੇ ਉਦੇਸ਼ ਨੂੰ ਪਰਗਟ ਕਰੇ ਤਾਂ ਸੌਂਹ ਨਾਲ ਇਸ ਨੂੰ ਪੱਕਾ ਕੀਤਾ,
18
ਤਾਂਕਿ ਦੋ ਨਾ ਬਦਲਣ ਵਾਲੀਆਂ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਰ ਦਾ ਝੂਠ ਬੋਲਣਾ ਅਸੰਭਵ ਹੈ ਸਾਨੂੰ ਜਿਹੜੇ ਆਸਰਾ ਲੈਣ ਲਈ ਦੌੜ ਰਹੇ ਹਾਂ, ਸਾਹਮਣੇ ਰੱਖੀ ਹੋਈ ਆਸ ਨੂੰ ਪ੍ਰਾਪਤ ਕਰਨ ਲਈ ਦ੍ਰਿੜ੍ਹ ਉਤਸ਼ਾਹ ਮਿਲੇ।
19
ਇਹ ਆਸ ਸਾਡੇ ਪ੍ਰਾਣ ਦੇ ਲਈ ਇੱਕ ਮਜ਼ਬੂਤ ਅਤੇ ਦ੍ਰਿੜ੍ਹ ਲੰਗਰ ਵਾਂਗ ਹੈ ਅਤੇ ਪਰਦੇ ਦੇ ਅੰਦਰ ਤੱਕ ਪਹੁੰਚਦੀ ਹੈ
20
ਜਿੱਥੇ ਯਿਸੂ ਨੇ ਸਾਡੇ ਨਮਿੱਤ ਮੋਹਰੀ ਹੋ ਕੇ ਪ੍ਰਵੇਸ਼ ਕੀਤਾ ਅਤੇ ਮਲਕਿਸਿਦਕ ਦੀ ਰੀਤ ਅਨੁਸਾਰ ਸਦਾ ਲਈ ਮਹਾਂਯਾਜਕ ਬਣ ਗਿਆ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 7 →
All chapters:
1
2
3
4
5
6
7
8
9
10
11
12
13