bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Romans 15
Romans 15
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
1
ਅਸੀਂ ਜਿਹੜੇ ਵਿਸ਼ਵਾਸ ਵਿੱਚ ਮਜ਼ਬੂਤ ਹਾਂ, ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀ ਮਦਦ ਕਰੀਏ । ਸਾਨੂੰ ਕੇਵਲ ਆਪਣੇ ਬਾਰੇ ਹੀ ਨਹੀਂ ਸੋਚਣਾ ਚਾਹੀਦਾ
2
ਸਗੋਂ ਸਾਡੇ ਵਿੱਚੋਂ ਹਰ ਇੱਕ ਨੂੰ ਆਪਣੇ ਗੁਆਂਢੀ ਦੇ ਭਲੇ ਲਈ ਸੋਚਣਾ ਚਾਹੀਦਾ ਹੈ ਕਿ ਉਸ ਦੀ ਤਰੱਕੀ ਹੋਵੇ ।
3
ਕਿਉਂਕਿ ਮਸੀਹ ਨੇ ਵੀ ਆਪਣੇ ਹੀ ਭਲੇ ਬਾਰੇ ਨਾ ਸੋਚਿਆ ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਤੇਰੇ ਨਿੰਦਣ ਵਾਲਿਆਂ ਦੀ ਨਿੰਦਾ ਮੈਨੂੰ ਮਿਲੀ ।”
4
ਜੋ ਕੁਝ ਵੀ ਪਵਿੱਤਰ-ਗ੍ਰੰਥ ਵਿੱਚ ਲਿਖਿਆ ਗਿਆ ਹੈ, ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਹੈ ਕਿ ਉਸ ਤੋਂ ਧੀਰਜ ਅਤੇ ਉਤਸ਼ਾਹ ਪ੍ਰਾਪਤ ਕਰ ਕੇ, ਅਸੀਂ ਆਸਵੰਦ ਹੋਈਏ ।
5
ਪਰਮੇਸ਼ਰ ਜੋ ਧੀਰਜ ਅਤੇ ਉਤਸ਼ਾਹ ਦੇ ਸ੍ਰੋਤ ਹਨ, ਤੁਹਾਨੂੰ ਮਸੀਹ ਯਿਸੂ ਦੀ ਤਰ੍ਹਾਂ ਇੱਕ ਮਨ ਹੋਣ ਦੀ ਪ੍ਰੇਰਨਾ ਦੇਣ
6
ਤਾਂ ਜੋ ਤੁਸੀਂ ਇੱਕ ਮਨ ਅਤੇ ਇੱਕ ਆਵਾਜ਼ ਨਾਲ ਆਪਣੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਦੀ ਮਹਿਮਾ ਕਰੋ ।
7
ਜਿਸ ਤਰ੍ਹਾਂ ਮਸੀਹ ਨੇ ਤੁਹਾਨੂੰ ਸਵੀਕਾਰ ਕੀਤਾ, ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਪਰਮੇਸ਼ਰ ਦੀ ਮਹਿਮਾ ਦੇ ਲਈ ਸਵੀਕਾਰ ਕਰੋ ।
8
ਮੈਂ ਤੁਹਾਨੂੰ ਦੱਸਦਾ ਹਾਂ ਕਿ ਮਸੀਹ ਯਹੂਦੀਆਂ ਦੇ ਸੇਵਕ ਇਸ ਲਈ ਬਣੇ ਕਿ ਉਹ ਪਰਮੇਸ਼ਰ ਨੂੰ ਵਿਸ਼ਵਾਸ ਯੋਗ ਸਿੱਧ ਕਰਨ ਅਤੇ ਪਰਮੇਸ਼ਰ ਦੇ ਉਹਨਾਂ ਦੇ ਪੁਰਖਿਆਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ
9
ਅਤੇ ਪਰਾਈਆਂ ਕੌਮਾਂ ਨੂੰ ਵੀ ਪਰਮੇਸ਼ਰ ਦੀ ਕਿਰਪਾ ਦੇ ਲਈ ਵਡਿਆਈ ਦੇ ਯੋਗ ਬਣਾਉਣ । ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵੀ ਕਹਿੰਦਾ ਹੈ, “ਇਸ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ ਤੁਹਾਡੀ ਮਹਿਮਾ ਕਰਾਂਗਾ, ਮੈਂ ਤੁਹਾਡੇ ਨਾਮ ਦੀ ਵਡਿਆਈ ਕਰਾਂਗਾ ।”
10
ਫਿਰ ਕਹਿੰਦਾ ਹੈ, “ਹੇ ਪਰਾਈ ਕੌਮੋਂ, ਪਰਮੇਸ਼ਰ ਦੇ ਲੋਕਾਂ ਦੇ ਨਾਲ ਮਿਲ ਕੇ ਖ਼ੁਸ਼ੀ ਮਨਾਓ!”
11
ਫਿਰ ਪਵਿੱਤਰ-ਗ੍ਰੰਥ ਇਸ ਤਰ੍ਹਾਂ ਕਹਿੰਦਾ ਹੈ, “ਹੇ ਪਰਾਈ ਕੌਮੋਂ, ਪ੍ਰਭੂ ਦੀ ਵਡਿਆਈ ਕਰੋ, ਸਭ ਲੋਕ ਉਹਨਾਂ ਦੀ ਵਡਿਆਈ ਕਰੋ!”
12
ਯਸਾਯਾਹ ਨਬੀ ਕਹਿੰਦਾ ਹੈ, “ਯੱਸੀ ਦੀ ਜੜ੍ਹ ਪ੍ਰਗਟ ਹੋਵੇਗੀ, ਉਹ ਪਰਾਈਆਂ ਕੌਮਾਂ ਦੇ ਉੱਤੇ ਰਾਜ ਕਰਨ ਲਈ ਉੱਚਾ ਕੀਤਾ ਜਾਵੇਗਾ, ਅਤੇ ਉਹ ਉਸ ਉੱਤੇ ਆਪਣੀ ਆਸ ਰੱਖਣਗੀਆਂ ।”
13
ਹੁਣ ਪਰਮੇਸ਼ਰ ਜੋ ਆਸ ਦੇ ਸ੍ਰੋਤ ਹਨ, ਤੁਹਾਨੂੰ ਉਸ ਵਿਸ਼ਵਾਸ ਦੇ ਦੁਆਰਾ ਸਭ ਤਰ੍ਹਾਂ ਦੇ ਅਨੰਦ ਅਤੇ ਸ਼ਾਂਤੀ ਨਾਲ ਭਰਪੂਰ ਕਰਨ ਤਾਂ ਜੋ ਤੁਹਾਡੀ ਆਸ ਪਵਿੱਤਰ ਆਤਮਾ ਦੀ ਸਮਰੱਥਾ ਦੁਆਰਾ ਹੋਰ ਵੱਧਦੀ ਜਾਵੇ!
14
ਮੇਰੇ ਭਰਾਵੋ ਅਤੇ ਭੈਣੋ, ਜਿੱਥੋਂ ਤੱਕ ਮੇਰਾ ਸਵਾਲ ਹੈ, ਮੇਰਾ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਭਲਾਈ ਨਾਲ ਭਰਪੂਰ ਹੋ, ਸਾਰੇ ਗਿਆਨ ਤੋਂ ਜਾਣੂ ਹੋ ਅਤੇ ਇੱਕ ਦੂਜੇ ਨੂੰ ਸਲਾਹ ਦੇਣ ਦੇ ਯੋਗ ਹੋ ।
15
ਪਰ ਇਸ ਪੱਤਰ ਵਿੱਚ ਮੈਂ ਕੁਝ ਜ਼ਿਆਦਾ ਦਲੇਰੀ ਨਾਲ ਲਿਖਣ ਦਾ ਹੌਸਲਾ ਕੀਤਾ ਹੈ ਕਿ ਤੁਹਾਨੂੰ ਕੁਝ ਗੱਲਾਂ ਯਾਦ ਕਰਵਾਵਾਂ । ਇਹ ਮੈਂ ਪਰਮੇਸ਼ਰ ਦੀ ਦਿੱਤੀ ਗਈ ਕਿਰਪਾ ਦੇ ਕਾਰਨ ਕਰ ਰਿਹਾ ਹਾਂ
16
ਤਾਂ ਜੋ ਮੈਂ ਪਰਾਈਆਂ ਕੌਮਾਂ ਦੇ ਲਈ ਪ੍ਰਭੂ ਯਿਸੂ ਦਾ ਦਾਸ ਬਣ ਕੇ ਪੁਰੋਹਿਤ ਦੇ ਤੌਰ ਤੇ ਪਰਮੇਸ਼ਰ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਾਂ ਕਿ ਪਰਾਈਆਂ ਕੌਮਾਂ ਪਰਵਾਨਯੋਗ ਹੋਣ ਅਤੇ ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਰ ਦੇ ਸਾਹਮਣੇ ਅਰਪਿਤ ਹੋਣ ।
17
ਯਿਸੂ ਮਸੀਹ ਵਿੱਚ ਹੋਣ ਦੇ ਕਾਰਨ ਪਰਮੇਸ਼ਰ ਦੇ ਲਈ ਕੀਤੀ ਸੇਵਾ ਦੇ ਲਈ ਮੈਨੂੰ ਮਾਣ ਹੈ ।
18
ਪਰ ਮੈਂ ਕੇਵਲ ਇਸ ਵਿਸ਼ੇ ਦੇ ਬਾਰੇ ਬੋਲਣ ਦਾ ਹੌਸਲਾ ਕਰਾਂਗਾ ਕਿ ਮਸੀਹ ਨੇ ਮੇਰੇ ਦੁਆਰਾ ਪਰਾਈਆਂ ਕੌਮਾਂ ਨੂੰ ਪਰਮੇਸ਼ਰ ਦੇ ਆਗਿਆਕਾਰੀ ਬਣਾਉਣ ਲਈ ਕੀ ਕੀਤਾ ਹੈ । ਮੈਂ ਕੇਵਲ ਇਹ ਦੱਸਾਂਗਾ ਕਿ ਉਹਨਾਂ ਨੇ ਸ਼ਬਦਾਂ, ਕੰਮਾਂ,
19
ਚਿੰਨ੍ਹਾਂ, ਚਮਤਕਾਰਾਂ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਦੁਆਰਾ ਕੀ ਕੀਤਾ ਹੈ । ਮੈਂ ਯਰੂਸ਼ਲਮ ਤੋਂ ਸ਼ੁਰੂ ਕਰ ਕੇ ਇੱਲਿਰਿਕੁਮ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਮਸੀਹ ਦੇ ਸ਼ੁਭ ਸਮਾਚਾਰ ਦਾ ਪੂਰਾ ਪ੍ਰਚਾਰ ਕੀਤਾ ਹੈ ।
20
ਮੇਰੀ ਇਹ ਇੱਛਾ ਹਮੇਸ਼ਾ ਤੋਂ ਰਹੀ ਹੈ ਕਿ ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਉਹਨਾਂ ਥਾਂਵਾਂ ਤੇ ਕਰਾਂ ਜਿੱਥੇ ਪਹਿਲਾਂ ਮਸੀਹ ਦਾ ਨਾਮ ਨਹੀਂ ਜਾਣਿਆ ਗਿਆ ਹੈ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਕਿਸੇ ਦੂਜੇ ਦੀ ਰੱਖੀ ਨੀਂਹ ਉੱਤੇ ਉਸਾਰੀ ਕਰਾਂ ।
21
ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ: “ਉਹ ਜਿਹਨਾਂ ਨੂੰ ਉਸ ਦੇ ਬਾਰੇ ਨਹੀਂ ਦੱਸਿਆ ਗਿਆ, ਉਸ ਨੂੰ ਦੇਖਣਗੇ, ਅਤੇ ਜਿਹਨਾਂ ਨੇ ਉਸ ਦੇ ਬਾਰੇ ਨਹੀਂ ਸੁਣਿਆ, ਉਹ ਸਮਝਣਗੇ ।”
22
ਇਸੇ ਕਾਰਨ ਹੀ ਮੈਂ ਕਈ ਵਾਰ ਤੁਹਾਡੇ ਕੋਲ ਆਉਣ ਤੋਂ ਰੁਕਿਆ ਰਿਹਾ ।
23
ਪਰ ਹੁਣ ਮੇਰਾ ਇਹਨਾਂ ਇਲਾਕਿਆਂ ਵਿੱਚ ਕੰਮ ਸਮਾਪਤ ਹੋ ਗਿਆ ਹੈ । ਕਿਉਂਕਿ ਕਈ ਸਾਲਾਂ ਤੋਂ ਮੇਰੀ ਤੁਹਾਡੇ ਕੋਲ ਆਉਣ ਦੀ ਇੱਛਾ ਰਹੀ ਹੈ,
24
ਆਸ ਹੈ ਕਿ ਉਹ ਹੁਣ ਪੂਰੀ ਹੋਵੇਗੀ । ਆਸ ਹੈ ਕਿ ਸਪੇਨ ਨੂੰ ਜਾਂਦੇ ਹੋਏ ਰਾਹ ਵਿੱਚ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਨਾਲ ਅਨੰਦ ਮਾਣਾਂਗਾ । ਫਿਰ ਤੁਹਾਡੀ ਮਦਦ ਨਾਲ ਅੱਗੇ ਚਲਾ ਜਾਵਾਂਗਾ ।
25
ਇਸ ਸਮੇਂ ਮੈਂ ਵਿਸ਼ਵਾਸੀ ਭਰਾਵਾਂ ਦੀ ਸੇਵਾ ਲਈ ਯਰੂਸ਼ਲਮ ਜਾ ਰਿਹਾ ਹਾਂ ।
26
ਕਿਉਂਕਿ ਮਕਦੂਨਿਯਾ ਅਤੇ ਅਖਾਯਾ ਦੀਆਂ ਕਲੀਸਿਯਾਵਾਂ ਨੇ ਯਰੂਸ਼ਲਮ ਵਿੱਚ ਰਹਿ ਰਹੇ ਗ਼ਰੀਬ ਵਿਸ਼ਵਾਸੀ ਭਰਾਵਾਂ ਨੂੰ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ ।
27
ਇਹ ਫ਼ੈਸਲਾ ਉਹਨਾਂ ਨੇ ਆਪ ਹੀ ਕੀਤਾ ਹੈ । ਪਰ ਇਹ ਉਹਨਾਂ ਦਾ ਕਰਤੱਵ ਵੀ ਹੈ ਕਿ ਉਹ ਗ਼ਰੀਬ ਵਿਸ਼ਵਾਸੀ ਭਰਾਵਾਂ ਦੀ ਮਦਦ ਕਰਨ; ਕਿਉਂਕਿ ਯਹੂਦੀ ਵਿਸ਼ਵਾਸੀਆਂ ਨੇ ਆਪਣੇ ਆਤਮਿਕ ਵਰਦਾਨਾਂ ਵਿੱਚੋਂ ਪਰਾਈਆਂ ਕੌਮਾਂ ਨੂੰ ਹਿੱਸਾ ਦਿੱਤਾ ਹੈ, ਇਸੇ ਤਰ੍ਹਾਂ ਹੁਣ ਪਰਾਈਆਂ ਕੌਮਾਂ ਦਾ ਵੀ ਕਰਤੱਵ ਹੈ ਕਿ ਉਹਨਾਂ ਨੂੰ ਆਪਣੇ ਸੰਸਾਰਕ ਵਰਦਾਨਾਂ ਵਿੱਚੋਂ ਹਿੱਸਾ ਦੇਣ ।
28
ਇਸ ਲਈ ਇਹ ਕੰਮ ਸਮਾਪਤ ਕਰ ਕੇ ਅਤੇ ਉਹ ਸਾਰਾ ਪੈਸਾ ਜੋ ਉਹਨਾਂ ਲਈ ਇਕੱਠਾ ਕੀਤਾ ਗਿਆ ਹੈ, ਉਹਨਾਂ ਦੇ ਹੱਥਾਂ ਵਿੱਚ ਸੌਂਪ ਕੇ ਮੈਂ ਸਪੇਨ ਨੂੰ ਜਾਂਦੇ ਹੋਏ ਤੁਹਾਡੇ ਕੋਲ ਆਵਾਂਗਾ ।
29
ਮੈਂ ਜਾਣਦਾ ਹਾਂ ਕਿ ਜਦੋਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਦੀਆਂ ਅਸੀਸਾਂ ਦੇ ਨਾਲ ਭਰਪੂਰ ਹੋ ਕੇ ਆਵਾਂਗਾ ।
30
ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਅੱਗੇ, ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਅਤੇ ਪਵਿੱਤਰ ਆਤਮਾ ਦੇ ਪਿਆਰ ਨਾਲ ਜੋ ਮੈਨੂੰ ਉਹਨਾਂ ਤੋਂ ਮਿਲਿਆ ਹੈ, ਬੇਨਤੀ ਕਰਦਾ ਹਾਂ ਕਿ ਮੇਰੇ ਨਾਲ ਮਿਲ ਕੇ ਮੇਰੇ ਲਈ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ।
31
ਪ੍ਰਾਰਥਨਾ ਕਰੋ ਕਿ ਮੈਂ ਯਹੂਦਿਯਾ ਵਿੱਚ ਅਵਿਸ਼ਵਾਸੀਆਂ ਕੋਲੋਂ ਬਚਿਆ ਰਹਾਂ ਅਤੇ ਯਰੂਸ਼ਲਮ ਵਿੱਚ ਮੇਰੀ ਸੇਵਾ ਪਰਮੇਸ਼ਰ ਦੇ ਲੋਕ ਸਵੀਕਾਰ ਕਰਨ ।
32
ਜੇਕਰ ਪਰਮੇਸ਼ਰ ਨੇ ਚਾਹਿਆ ਤਾਂ ਮੈਂ ਅਨੰਦ ਪੂਰਵਕ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਨਾਲ ਅਰਾਮ ਕਰਾਂਗਾ ।
33
ਪਰਮੇਸ਼ਰ ਜੋ ਸ਼ਾਂਤੀ ਦੇ ਦਾਤਾ ਹਨ ਤੁਹਾਡੇ ਨਾਲ ਰਹਿਣ । ਆਮੀਨ!
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
All chapters:
1
2
3
4
5
6
7
8
9
10
11
12
13
14
15
16