bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Romans 2
Romans 2
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 3 →
1
ਹੇ ਮਿੱਤਰ, ਤੂੰ ਜੋ ਦੂਜਿਆਂ ਉੱਤੇ ਦੋਸ਼ ਲਾਉਂਦਾ ਹੈਂ, ਭਾਵੇਂ ਤੂੰ ਕੋਈ ਵੀ ਕਿਉਂ ਨਾ ਹੋਵੇਂ, ਇਸ ਲਈ ਹੁਣ ਤੇਰੇ ਕੋਲ ਕੋਈ ਬਹਾਨਾ ਨਹੀਂ । ਕਿਉਂਕਿ ਤੂੰ ਆਪ ਵੀ ਉਹ ਹੀ ਕਰਦਾ ਹੈਂ, ਜੋ ਕੁਝ ਉਹ ਕਰਦੇ ਹਨ ਅਤੇ ਇਸ ਤਰ੍ਹਾਂ ਤੂੰ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ ।
2
ਇਹ ਸੱਚ ਹੈ ਕਿ ਇਹੋ ਜਿਹੇ ਕੰਮ ਕਰਨ ਵਾਲਿਆਂ ਨੂੰ ਪਰਮੇਸ਼ਰ ਦਾ ਸਜ਼ਾ ਦੇਣਾ ਠੀਕ ਹੀ ਹੈ ।
3
ਪਰ ਹੇ ਮਿੱਤਰ, ਕੀ ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈਂ ਅਤੇ ਆਪ ਵੀ ਉਹੋ ਕੰਮ ਕਰਦਾ ਹੈਂ, ਕੀ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਵੇਂਗਾ?
4
ਜਾਂ ਕੀ ਤੂੰ ਉਸ ਦੀ ਕਿਰਪਾ, ਸਹਿਣਸ਼ੀਲਤਾ ਅਤੇ ਧੀਰਜ ਨੂੰ ਤੁੱਛ ਸਮਝਦਾ ਹੈਂ? ਕੀ ਤੂੰ ਨਹੀਂ ਜਾਣਦਾ ਕਿ ਪਰਮੇਸ਼ਰ ਦੀ ਕਿਰਪਾ ਦਾ ਉਦੇਸ਼ ਇਹ ਹੈ ਕਿ ਤੂੰ ਤੋਬਾ ਕਰੇਂ?
5
ਪਰ ਤੂੰ ਆਪਣੇ ਕਠੋਰ ਅਤੇ ਜ਼ਿੱਦੀ ਦਿਲ ਦੇ ਦੁਆਰਾ ਆਪਣੇ ਲਈ ਅੰਤਮ ਸਜ਼ਾ ਵਾਲੇ ਦਿਨ ਦੇ ਲਈ ਸਜ਼ਾ ਇਕੱਠੀ ਕਰ ਰਿਹਾ ਹੈਂ, ਜਿਸ ਦਿਨ ਪਰਮੇਸ਼ਰ ਦਾ ਸੱਚਾ ਨਿਆਂ ਪ੍ਰਗਟ ਹੋਵੇਗਾ ।
6
ਉਹ ਹਰ ਇੱਕ ਮਨੁੱਖ ਨੂੰ ਉਸ ਦੇ ਕੀਤੇ ਅਨੁਸਾਰ ਫਲ ਦੇਣਗੇ ।
7
ਜਿਹੜੇ ਲੋਕ ਧੀਰਜ ਨਾਲ ਭਲੇ ਕੰਮ ਕਰਦੇ ਹੋਏ ਵਡਿਆਈ, ਆਦਰ ਅਤੇ ਸਦੀਵਤਾ ਦੀ ਖੋਜ ਵਿੱਚ ਹਨ, ਉਹਨਾਂ ਨੂੰ ਉਹ ਅਨੰਤ ਜੀਵਨ ਪ੍ਰਦਾਨ ਕਰਨਗੇ ।
8
ਪਰ ਜਿਹੜੇ ਆਪਣਾ ਮਤਲਬ ਕੱਢਦੇ ਅਤੇ ਸੱਚ ਨੂੰ ਨਾ ਮੰਨਦੇ ਹੋਏ ਬੁਰਾਈ ਦੇ ਪਿੱਛੇ ਚੱਲਦੇ ਹਨ, ਉਹਨਾਂ ਉੱਤੇ ਪਰਮੇਸ਼ਰ ਦੀ ਸਜ਼ਾ ਅਤੇ ਗੁੱਸਾ ਪ੍ਰਗਟ ਹੋਵੇਗਾ ।
9
ਉਹਨਾਂ ਸਾਰਿਆਂ ਉੱਤੇ ਜਿਹੜੇ ਬੁਰਾਈ ਕਰਦੇ ਹਨ, ਦੁੱਖ ਅਤੇ ਸੰਕਟ ਆਉਣਗੇ, ਪਹਿਲਾਂ ਯਹੂਦੀ ਅਤੇ ਫਿਰ ਪਰਾਈਆਂ ਕੌਮਾਂ ਉੱਤੇ ।
10
ਪਰ ਉਹ ਸਾਰੇ ਜਿਹੜੇ ਭਲੇ ਕੰਮ ਕਰਦੇ ਹਨ, ਪਰਮੇਸ਼ਰ ਉਹਨਾਂ ਨੂੰ ਵਡਿਆਈ, ਆਦਰ ਅਤੇ ਸ਼ਾਂਤੀ ਦੇਣਗੇ, ਪਹਿਲਾਂ ਯਹੂਦੀ ਅਤੇ ਫਿਰ ਪਰਾਈਆਂ ਕੌਮਾਂ ਨੂੰ
11
ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦੇ ।
12
ਜਿਹਨਾਂ ਨੇ ਵਿਵਸਥਾ ਤੋਂ ਬਾਹਰ ਪਾਪ ਕੀਤਾ ਹੈ, ਉਹ ਵਿਵਸਥਾ ਤੋਂ ਬਾਹਰ ਹੀ ਨਾਸ਼ ਹੋਣਗੇ ਅਤੇ ਜਿਹਨਾਂ ਨੇ ਵਿਵਸਥਾ ਦੇ ਵਿੱਚ ਰਹਿ ਕੇ ਪਾਪ ਕੀਤਾ ਹੈ, ਉਹਨਾਂ ਨੂੰ ਵਿਵਸਥਾ ਦੇ ਅਨੁਸਾਰ ਸਜ਼ਾ ਮਿਲੇਗੀ ।
13
ਕਿਉਂਕਿ ਵਿਵਸਥਾ ਦੇ ਸੁਣਨ ਵਾਲੇ ਨਹੀਂ, ਸਗੋਂ ਉਸ ਉੱਤੇ ਚੱਲਣ ਵਾਲੇ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਣਗੇ ।
14
ਜਦੋਂ ਪਰਾਈਆਂ ਕੌਮਾਂ ਵਿਵਸਥਾ ਦੇ ਨਾ ਹੁੰਦੇ ਹੋਏ ਵੀ ਕੁਦਰਤੀ ਤੌਰ ਤੇ ਉਹ ਹੀ ਕਰਦੀਆਂ ਹਨ, ਜੋ ਵਿਵਸਥਾ ਚਾਹੁੰਦੀ ਹੈ ਤਾਂ ਉਹ ਹੀ ਉਹਨਾਂ ਦੇ ਲਈ ਵਿਵਸਥਾ ਬਣ ਜਾਂਦੀ ਹੈ ।
15
ਇਸ ਤਰ੍ਹਾਂ ਉਹ ਆਪਣੇ ਆਚਰਣ ਰਾਹੀਂ ਪ੍ਰਗਟ ਕਰਦੇ ਹਨ ਕਿ ਜੋ ਕੁਝ ਵਿਵਸਥਾ ਚਾਹੁੰਦੀ ਹੈ, ਉਹ ਉਹਨਾਂ ਦੇ ਮਨਾਂ ਉੱਤੇ ਲਿਖੀ ਹੋਈ ਹੈ । ਉਹਨਾਂ ਦਾ ਅੰਤਹਕਰਨ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿਉਂਕਿ ਉਹਨਾਂ ਦੇ ਵਿਚਾਰ ਕਦੀ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ ਅਤੇ ਕਦੀ ਨਿਰਦੋਸ਼ ।
16
ਇਹ ਸਭ ਇਸ ਸ਼ੁਭ ਸਮਾਚਾਰ ਦੇ ਅਨੁਸਾਰ ਜਿਸ ਦਾ ਮੈਂ ਪ੍ਰਚਾਰ ਕਰ ਰਿਹਾ ਹਾਂ, ਉਸ ਦਿਨ ਹੋਵੇਗਾ ਜਦੋਂ ਪਰਮੇਸ਼ਰ, ਯਿਸੂ ਮਸੀਹ ਦੇ ਦੁਆਰਾ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰਨਗੇ ।
17
ਹੁਣ ਤੂੰ ਜੋ ਆਪਣੇ ਆਪ ਨੂੰ ਯਹੂਦੀ ਕਹਿੰਦਾ ਹੈਂ, ਵਿਵਸਥਾ ਉੱਤੇ ਭਰੋਸਾ ਰੱਖਦਾ ਅਤੇ ਪਰਮੇਸ਼ਰ ਉੱਤੇ ਘਮੰਡ ਕਰਦਾ ਹੈਂ ।
18
ਤੂੰ ਪਰਮੇਸ਼ਰ ਦੀ ਇੱਛਾ ਨੂੰ ਜਾਣਦਾ ਹੈਂ ਅਤੇ ਸੱਚ ਦੀ ਪਛਾਣ ਕਰ ਸਕਦਾ ਹੈਂ ਕਿਉਂਕਿ ਤੂੰ ਵਿਵਸਥਾ ਦੀ ਸਿੱਖਿਆ ਲਈ ਹੈ ।
19
ਤੂੰ ਅੰਨ੍ਹਿਆਂ ਨੂੰ ਰਾਹ ਪਾਉਣ ਵਾਲਾ, ਹਨੇਰੇ ਵਿੱਚ ਰਹਿਣ ਵਾਲਿਆਂ ਲਈ ਚਾਨਣ,
20
ਮੂਰਖਾਂ ਦਾ ਸਿੱਖਿਅਕ ਅਤੇ ਅਗਿਆਨੀਆਂ ਦਾ ਗੁਰੂ ਹੈਂ । ਤੂੰ ਸਮਝਦਾ ਹੈਂ ਕਿ ਵਿਵਸਥਾ ਵਿੱਚ ਤੈਨੂੰ ਗਿਆਨ ਅਤੇ ਸੱਚ ਦਾ ਪ੍ਰਤੱਖ ਰੂਪ ਪ੍ਰਾਪਤ ਹੋਇਆ ਹੈ ।
21
ਫਿਰ ਤੂੰ ਜਿਹੜਾ ਦੂਜਿਆਂ ਨੂੰ ਸਿੱਖਿਆ ਦਿੰਦਾ ਹੈਂ, ਕੀ ਤੂੰ ਆਪਣੇ ਆਪ ਨੂੰ ਸਿੱਖਿਆ ਨਹੀਂ ਦਿੰਦਾ? ਤੂੰ ਪ੍ਰਚਾਰ ਕਰਦਾ ਹੈਂ, “ਚੋਰੀ ਨਾ ਕਰੋ” ਪਰ ਕੀ ਤੂੰ ਆਪ ਹੀ ਚੋਰੀ ਨਹੀਂ ਕਰਦਾ?
22
ਤੂੰ ਕਹਿੰਦਾ ਹੈਂ, “ਵਿਭਚਾਰ ਨਾ ਕਰੋ” ਪਰ ਕੀ ਤੂੰ ਆਪ ਵਿਭਚਾਰ ਨਹੀਂ ਕਰਦਾ? ਤੂੰ ਮੂਰਤੀਆਂ ਨੂੰ ਘਿਰਨਾ ਕਰਦਾ ਹੈਂ ਪਰ ਕੀ ਤੂੰ ਆਪ ਹੀ ਮੰਦਰਾਂ ਨੂੰ ਨਹੀਂ ਲੁੱਟਦਾ?
23
ਤੂੰ ਵਿਵਸਥਾ ਉੱਤੇ ਘਮੰਡ ਕਰਦਾ ਹੈਂ ਪਰ ਕੀ ਤੂੰ ਆਪ ਉਸ ਦੀ ਉਲੰਘਣਾ ਕਰ ਕੇ ਪਰਮੇਸ਼ਰ ਦਾ ਅਪਮਾਨ ਨਹੀਂ ਕਰਦਾ?
24
ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਤੁਹਾਡੇ ਕਾਰਨ ਪਰਾਈਆਂ ਕੌਮਾਂ ਵਿੱਚ ਪਰਮੇਸ਼ਰ ਦੇ ਨਾਮ ਦੀ ਨਿੰਦਾ ਹੁੰਦੀ ਹੈ ।”
25
ਸੁੰਨਤ ਦਾ ਲਾਭ ਤਾਂ ਹੈ, ਜੇਕਰ ਤੂੰ ਵਿਵਸਥਾ ਉੱਤੇ ਚੱਲੇਂ । ਪਰ ਜੇਕਰ ਤੂੰ ਵਿਵਸਥਾ ਦੀ ਉਲੰਘਣਾ ਕਰੇਂ ਤਾਂ ਤੇਰੀ ਸੁੰਨਤ ਨਾ ਹੋਣ ਦੇ ਬਰਾਬਰ ਹੈ ।
26
ਇਸੇ ਤਰ੍ਹਾਂ ਜੇਕਰ ਕੋਈ ਅਸੁੰਨਤੀ ਆਦਮੀ ਵਿਵਸਥਾ ਦੇ ਹੁਕਮਾਂ ਦੀ ਪਾਲਣਾ ਕਰੇ ਤਾਂ ਕੀ ਉਸ ਦਾ ਅਸੁੰਨਤੀ ਹੋਣਾ, ਸੁੰਨਤ ਹੋਣ ਦੇ ਬਰਾਬਰ ਨਹੀਂ ਗਿਣਿਆ ਜਾਵੇਗਾ?
27
ਉਹ ਜੋ ਸਰੀਰਕ ਤੌਰ ਤੇ ਅਸੁੰਨਤੀ ਹੋ ਕੇ ਵੀ ਵਿਵਸਥਾ ਦੀ ਪੂਰੀ ਪੂਰੀ ਪਾਲਣਾ ਕਰਦਾ ਹੈ, ਤੁਹਾਨੂੰ ਜਿਹੜੇ ਵਿਵਸਥਾ ਅਤੇ ਸੁੰਨਤੀ ਹੋ ਕੇ ਵੀ ਵਿਵਸਥਾ ਦੀ ਉਲੰਘਣਾ ਕਰਦੇ ਹੋ, ਦੋਸ਼ੀ ਠਹਿਰਾਏਗਾ ।
28
ਕਿਉਂਕਿ ਯਹੂਦੀ ਉਹ ਨਹੀਂ ਹੈ ਜੋ ਬਾਹਰੀ ਤੌਰ ਤੇ ਯਹੂਦੀ ਹੈ ਅਤੇ ਸੁੰਨਤ ਉਹ ਨਹੀਂ ਹੈ ਜੋ ਕੇਵਲ ਬਾਹਰੀ ਅਤੇ ਸਰੀਰਕ ਹੈ ।
29
ਇਸ ਦੇ ਉਲਟ ਅਸਲੀ ਯਹੂਦੀ ਉਹ ਹੈ ਜਿਸ ਦਾ ਅੰਤਹਕਰਨ ਯਹੂਦੀ ਹੈ ਅਤੇ ਅਸਲੀ ਸੁੰਨਤ ਉਹ ਹੈ ਜੋ ਦਿਲ ਤੋਂ ਹੈ । ਇਹ ਵਿਵਸਥਾ ਉੱਤੇ ਨਿਰਭਰ ਨਹੀਂ ਸਗੋਂ ਪਰਮੇਸ਼ਰ ਦੇ ਆਤਮਾ ਉੱਤੇ ਹੈ । ਇਹੋ ਜਿਹੇ ਆਦਮੀ ਦੀ ਵਡਿਆਈ ਮਨੁੱਖ ਨਹੀਂ ਸਗੋਂ ਪਰਮੇਸ਼ਰ ਕਰਦੇ ਹਨ ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 3 →
All chapters:
1
2
3
4
5
6
7
8
9
10
11
12
13
14
15
16