bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Romans 4
Romans 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
1
ਫਿਰ ਅਸੀਂ ਅਬਰਾਹਾਮ ਦੇ ਬਾਰੇ ਕੀ ਕਹੀਏ ਜੋ ਸਰੀਰ ਵੱਲੋਂ ਸਾਡਾ ਪੁਰਖਾ ਹੈ, ਉਸ ਨੂੰ ਕੀ ਮਿਲਿਆ ਹੈ?
2
ਜੇਕਰ ਉਹ ਕੰਮਾਂ ਦੁਆਰਾ ਨੇਕ ਠਹਿਰਾਇਆ ਗਿਆ ਹੁੰਦਾ ਤਾਂ ਉਸ ਕੋਲ ਘਮੰਡ ਕਰਨ ਲਈ ਕੁਝ ਹੁੰਦਾ । ਪਰ ਉਹ ਪਰਮੇਸ਼ਰ ਦੇ ਸਾਹਮਣੇ ਘਮੰਡ ਨਹੀਂ ਕਰ ਸਕਦਾ ।
3
ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ, “ਅਬਰਾਹਾਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਸ ਕਾਰਨ ਉਸ ਨੂੰ ਪਰਮੇਸ਼ਰ ਨੇ ਨੇਕ ਠਹਿਰਾਇਆ ।”
4
ਕੰਮ ਕਰਨ ਵਾਲੇ ਦੀ ਮਜ਼ਦੂਰੀ ਉਸ ਲਈ ਤੋਹਫ਼ਾ ਨਹੀਂ ਮੰਨੀ ਜਾਂਦੀ ਸਗੋਂ ਉਸ ਦਾ ਹੱਕ ਮੰਨੀ ਜਾਂਦੀ ਹੈ ।
5
ਪਰ ਦੂਜੇ ਪਾਸੇ ਜੋ ਕੰਮ ਨਹੀਂ ਕਰਦਾ ਸਗੋਂ ਦੁਸ਼ਟਾਂ ਨੂੰ ਨੇਕ ਠਹਿਰਾਉਣ ਵਾਲੇ ਪਰਮੇਸ਼ਰ ਵਿੱਚ ਵਿਸ਼ਵਾਸ ਕਰਦਾ ਹੈ, ਉਸ ਦਾ ਵਿਸ਼ਵਾਸ ਹੀ ਨੇਕੀ ਗਿਣਿਆ ਜਾਂਦਾ ਹੈ ।
6
ਜਿਸ ਤਰ੍ਹਾਂ ਦਾਊਦ ਨੇ ਵੀ ਉਸ ਮਨੁੱਖ ਨੂੰ ਧੰਨ ਕਿਹਾ ਜਿਸ ਨੂੰ ਪਰਮੇਸ਼ਰ ਨੇ ਉਸ ਦੇ ਕੰਮਾਂ ਤੋਂ ਬਿਨਾਂ ਹੀ ਨੇਕ ਠਹਿਰਾਇਆ:
7
“ਧੰਨ ਹਨ ਉਹ, ਜਿਹਨਾਂ ਦੇ ਅਪਰਾਧ ਮਾਫ਼ ਹੋ ਗਏ, ਅਤੇ ਜਿਹਨਾਂ ਦੇ ਪਾਪ ਢੱਕ ਦਿੱਤੇ ਗਏ ।
8
ਧੰਨ ਹੈ ਉਹ ਮਨੁੱਖ, ਜਿਸ ਦੇ ਪਾਪ ਦਾ ਲੇਖਾ ਪ੍ਰਭੂ ਨਹੀਂ ਲੈਣਗੇ ।”
9
ਕੀ ਇਹ ਧੰਨ ਹੋਣਾ ਕੇਵਲ ਸੁੰਨਤੀਆਂ ਨੂੰ ਹੀ ਕਿਹਾ ਗਿਆ ਹੈ ਜਾਂ ਅਸੁੰਨਤੀਆਂ ਨੂੰ ਵੀ? ਅਸੀਂ ਪਹਿਲਾਂ ਕਿਹਾ ਹੈ: “ਅਬਰਾਹਾਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਸ ਕਾਰਨ ਉਸ ਨੂੰ ਪਰਮੇਸ਼ਰ ਨੇ ਨੇਕ ਠਹਿਰਾਇਆ ।”
10
ਫਿਰ ਉਹ ਕਿਸ ਹਾਲਤ ਵਿੱਚ ਨੇਕ ਠਹਿਰਾਇਆ ਗਿਆ? ਸੁੰਨਤ ਦੀ ਹਾਲਤ ਵਿੱਚ ਜਾਂ ਸੁੰਨਤ ਹੋਣ ਤੋਂ ਪਹਿਲੀ ਹਾਲਤ ਵਿੱਚ? ਨਹੀਂ, ਸੁੰਨਤ ਦੀ ਹਾਲਤ ਵਿੱਚ ਨਹੀਂ, ਸਗੋਂ ਸੁੰਨਤ ਤੋਂ ਪਹਿਲੀ ਹਾਲਤ ਵਿੱਚ ।
11
ਸੁੰਨਤ ਦੀ ਰੀਤ ਤਾਂ ਉਸ ਨੂੰ ਚਿੰਨ੍ਹ ਦੇ ਤੌਰ ਤੇ ਬਾਅਦ ਵਿੱਚ ਮਿਲੀ ਜੋ ਉਸ ਦੇ ਵਿਸ਼ਵਾਸ ਦੁਆਰਾ ਸੁੰਨਤ ਤੋਂ ਬਿਨਾਂ ਨੇਕ ਠਹਿਰਾਏ ਜਾਣ ਉੱਤੇ ਮੋਹਰ ਸੀ । ਇਹ ਇਸ ਲਈ ਕਿ ਅਬਰਾਹਾਮ ਉਹਨਾਂ ਸਾਰਿਆਂ ਦਾ ਪੁਰਖਾ ਠਹਿਰ ਸਕੇ, ਜਿਹੜੇ ਸੁੰਨਤ ਤੋਂ ਬਿਨਾਂ ਵੀ ਵਿਸ਼ਵਾਸ ਰੱਖਦੇ ਹਨ ਅਤੇ ਨੇਕ ਠਹਿਰਾਏ ਜਾਂਦੇ ਹਨ ।
12
ਉਹ ਉਹਨਾਂ ਦਾ ਵੀ ਪੁਰਖਾ ਠਹਿਰਿਆ ਜਿਹਨਾਂ ਦੀ ਸੁੰਨਤ ਹੋਈ, ਪਰ ਕੇਵਲ ਇਸ ਲਈ ਹੀ ਨਹੀਂ ਕਿ ਉਹਨਾਂ ਦੀ ਸੁੰਨਤ ਹੋਈ ਹੈ ਸਗੋਂ ਇਸ ਲਈ ਕਿ ਉਹ ਉਸੇ ਵਿਸ਼ਵਾਸ ਉੱਤੇ ਚੱਲਦੇ ਹਨ ਜਿਸ ਉੱਤੇ ਸਾਡਾ ਪੁਰਖਾ ਅਬਰਾਹਾਮ ਸੁੰਨਤ ਹੋਣ ਤੋਂ ਪਹਿਲਾਂ ਚੱਲਦਾ ਸੀ ।
13
ਅਬਰਾਹਾਮ ਅਤੇ ਉਸ ਦੇ ਵੰਸ ਨਾਲ ਪਰਮੇਸ਼ਰ ਨੇ ਵਾਅਦਾ ਕੀਤਾ ਸੀ ਕਿ ਉਹ ਸੰਸਾਰ ਦੇ ਵਾਰਿਸ ਹੋਣਗੇ । ਇਹ ਵਾਅਦਾ ਅਬਰਾਹਾਮ ਦੇ ਵਿਵਸਥਾ ਦੇ ਮੰਨਣ ਕਾਰਨ ਨਹੀਂ ਸਗੋਂ ਵਿਸ਼ਵਾਸ ਦੁਆਰਾ ਨੇਕ ਠਹਿਰਾਏ ਜਾਣ ਦੇ ਕਾਰਨ ਦਿੱਤੀ ਗਈ ਸੀ ।
14
ਜੇਕਰ ਵਿਵਸਥਾ ਨੂੰ ਮੰਨਣ ਵਾਲੇ ਹੀ ਵਾਰਿਸ ਠਹਿਰਦੇ ਹਨ, ਤਾਂ ਵਿਸ਼ਵਾਸ ਵਿਅਰਥ ਅਤੇ ਵਾਅਦਾ ਬਿਨਾਂ ਅਸਰ ਦੇ ਹੈ ।
15
ਵਿਵਸਥਾ ਦੁਆਰਾ ਪਰਮੇਸ਼ਰ ਦਾ ਕ੍ਰੋਧ ਪ੍ਰਗਟ ਹੁੰਦਾ ਹੈ ਪਰ ਜਿੱਥੇ ਵਿਵਸਥਾ ਨਹੀਂ ਉੱਥੇ ਇਸ ਦੀ ਉਲੰਘਣਾ ਵੀ ਨਹੀਂ ਹੈ ।
16
ਪਰਮੇਸ਼ਰ ਦੇ ਵਾਅਦੇ ਦਾ ਆਧਾਰ ਵਿਸ਼ਵਾਸ ਸੀ । ਇਹ ਇਸ ਲਈ ਸੀ ਕਿ ਵਾਅਦਾ ਪਰਮੇਸ਼ਰ ਦੇ ਮੁਫ਼ਤ ਵਰਦਾਨ ਦੇ ਤੌਰ ਤੇ ਅਬਰਾਹਾਮ ਦੇ ਸਾਰੇ ਵੰਸ ਦੇ ਲਈ ਨਿਸ਼ਚਿਤ ਹੈ । ਇਹ ਕੇਵਲ ਉਹਨਾਂ ਦੇ ਲਈ ਹੀ ਨਹੀਂ ਜਿਹੜੇ ਵਿਵਸਥਾ ਨੂੰ ਮੰਨਦੇ ਹਨ ਸਗੋਂ ਉਹਨਾਂ ਦੇ ਲਈ ਵੀ ਜਿਹੜੇ ਅਬਰਾਹਾਮ ਵਰਗਾ ਵਿਸ਼ਵਾਸ ਰੱਖਦੇ ਹਨ ਜੋ ਸਾਡਾ ਸਭ ਦਾ ਆਤਮਿਕ ਪਿਤਾ ਹੈ ।
17
ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ” ਇਸ ਲਈ ਇਹ ਵਾਅਦਾ ਪਰਮੇਸ਼ਰ ਦੇ ਸਾਹਮਣੇ ਭਲਾ ਠਹਿਰਿਆ ਜਿਹਨਾਂ ਉੱਤੇ ਅਬਰਾਹਾਮ ਨੇ ਵਿਸ਼ਵਾਸ ਕੀਤਾ, ਉਹ ਪਰਮੇਸ਼ਰ ਜੋ ਮੁਰਦਿਆਂ ਨੂੰ ਜੀਵਨ ਦਿੰਦੇ ਹਨ ਅਤੇ ਉਹਨਾਂ ਚੀਜ਼ਾਂ ਨੂੰ ਹੋਂਦ ਵਿੱਚ ਲਿਆਉਂਦੇ ਹਨ ਜਿਹਨਾਂ ਦੀ ਕੋਈ ਹੋਂਦ ਨਹੀਂ ਹੈ ।
18
ਅਬਰਾਹਾਮ ਨੇ ਨਿਰਾਸ਼ਾ ਵਿੱਚ ਵੀ ਆਸ ਰੱਖ ਕੇ ਵਿਸ਼ਵਾਸ ਕੀਤਾ ਅਤੇ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਿਆ । ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਤੇਰਾ ਵੰਸ ਇਹੋ ਜਿਹਾ ਹੋਵੇਗਾ ।”
19
ਉਹ ਉਸ ਸਮੇਂ ਕੋਈ ਸੌ ਸਾਲ ਦਾ ਹੋ ਚੁੱਕਾ ਸੀ ਅਤੇ ਉਹ ਜਾਣਦਾ ਸੀ ਕਿ ਉਸ ਦਾ ਸਰੀਰ ਮਰੇ ਬਰਾਬਰ ਅਤੇ ਸਾਰਾਹ ਉਸ ਦੀ ਪਤਨੀ ਬਾਂਝ ਹੈ ਪਰ ਫਿਰ ਵੀ ਉਸ ਦਾ ਵਿਸ਼ਵਾਸ ਨਾ ਡੋਲਿਆ ।
20
ਉਸ ਦੇ ਵਿਸ਼ਵਾਸ ਨੇ ਉਸ ਦਾ ਸਾਥ ਨਾ ਛੱਡਿਆ ਅਤੇ ਉਸ ਨੇ ਪਰਮੇਸ਼ਰ ਦੇ ਵਾਅਦੇ ਉੱਤੇ ਕਿਸੇ ਤਰ੍ਹਾਂ ਦਾ ਸ਼ੱਕ ਨਾ ਕੀਤਾ ਸਗੋਂ ਆਪਣੇ ਵਿਸ਼ਵਾਸ ਵਿੱਚ ਅਟੱਲ ਰਹਿ ਕੇ ਪਰਮੇਸ਼ਰ ਦੀ ਵਡਿਆਈ ਕੀਤੀ ।
21
ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜਿਸ ਗੱਲ ਦਾ ਪਰਮੇਸ਼ਰ ਨੇ ਵਾਅਦਾ ਕੀਤਾ ਹੈ, ਉਹ ਉਸ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਰੱਖਦੇ ਹਨ ।
22
ਇਸੇ ਕਰ ਕੇ ਆਪਣੇ ਵਿਸ਼ਵਾਸ ਦੇ ਕਾਰਨ ਅਬਰਾਹਾਮ “ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਇਆ ਗਿਆ ।”
23
ਇਹ ਸ਼ਬਦ “ਕਿ ਉਹ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਇਆ ਗਿਆ” ਕੇਵਲ ਉਸ ਦੇ ਲਈ ਹੀ ਨਹੀਂ ਲਿਖੇ ਗਏ ਹਨ
24
ਸਗੋਂ ਸਾਡੇ ਲਈ ਵੀ ਕਿਉਂਕਿ ਸਾਡੇ ਲਈ ਵੀ “ਨੇਕ ਠਹਿਰਾਇਆ ਜਾਣਾ” ਜ਼ਰੂਰੀ ਹੈ, ਅਸੀਂ ਜਿਹੜੇ ਉਹਨਾਂ ਵਿੱਚ ਵਿਸ਼ਵਾਸ ਕਰਦੇ ਹਾਂ ਜਿਹਨਾਂ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਹੈ ।
25
ਪ੍ਰਭੂ ਯਿਸੂ ਸਾਡੇ ਅਪਰਾਧਾਂ ਦੇ ਕਾਰਨ ਫੜਵਾਏ ਗਏ ਅਤੇ ਸਾਨੂੰ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਉਣ ਦੇ ਲਈ ਫਿਰ ਜੀਅ ਉੱਠੇ ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
All chapters:
1
2
3
4
5
6
7
8
9
10
11
12
13
14
15
16