bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Romans 3
Romans 3
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
1
ਫਿਰ ਯਹੂਦੀਆਂ ਅਤੇ ਪਰਾਈਆਂ ਕੌਮਾਂ ਦੇ ਵਿੱਚ ਕੀ ਫ਼ਰਕ ਹੋਇਆ? ਜਾਂ ਸੁੰਨਤ ਦਾ ਕੀ ਲਾਭ ਹੋਇਆ?
2
ਉੱਤਰ ਹੈ, ਬਹੁਤ! ਸਭ ਤੋਂ ਪਹਿਲੀ ਗੱਲ ਇਹ ਹੈ ਕਿ ਯਹੂਦੀਆਂ ਨੂੰ ਪਰਮੇਸ਼ਰ ਨੇ ਆਪਣਾ ਵਚਨ ਸੌਂਪਿਆ ।
3
ਕੀ ਹੋਇਆ ਜੇਕਰ ਉਹਨਾਂ ਵਿੱਚੋਂ ਕੁਝ ਵਿਸ਼ਵਾਸਹੀਨ ਨਿਕਲੇ? ਪਰ ਕੀ ਉਹਨਾਂ ਦੀ ਵਿਸ਼ਵਾਸਹੀਨਤਾ ਪਰਮੇਸ਼ਰ ਦੀ ਵਿਸ਼ਵਾਸਯੋਗਤਾ ਨੂੰ ਰੱਦ ਕਰ ਸਕਦੀ ਹੈ?
4
ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ! ਭਾਵੇਂ ਸਾਰੇ ਮਨੁੱਖ ਝੂਠੇ ਹੋ ਜਾਣ ਪਰ ਪਰਮੇਸ਼ਰ ਹਮੇਸ਼ਾ ਸੱਚੇ ਹੀ ਰਹਿਣਗੇ । ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ: “ਜਦੋਂ ਤੂੰ ਬੋਲੇਂ ਤਾਂ ਸੱਚਾ ਸਿੱਧ ਹੋਵੇ; ਜਦੋਂ ਤੇਰਾ ਨਿਆਂ ਹੋਵੇ ਤਾਂ ਤੇਰੀ ਜਿੱਤ ਹੋਵੇ ।”
5
ਪਰ ਜੇਕਰ ਸਾਡੀ ਬੁਰਾਈ ਪਰਮੇਸ਼ਰ ਦੀ ਭਲਾਈ ਨੂੰ ਪ੍ਰਗਟ ਕਰਦੀ ਹੈ ਤਾਂ ਅਸੀਂ ਕੀ ਕਹੀਏ? ਇਹ, ਕਿ ਜਦੋਂ ਪਰਮੇਸ਼ਰ ਸਾਨੂੰ ਸਜ਼ਾ ਦਿੰਦੇ ਹਨ ਤਦ ਕੀ ਉਹ ਅਨਿਆਂ ਕਰਦੇ ਹਨ? (ਮੈਂ ਇੱਥੇ ਮਨੁੱਖੀ ਬੋਲੀ ਵਿੱਚ ਬੋਲ ਰਿਹਾ ਹਾਂ ।)
6
ਨਹੀਂ, ਇਹ ਸੱਚ ਨਹੀਂ! ਜੇਕਰ ਪਰਮੇਸ਼ਰ ਇਸ ਤਰ੍ਹਾਂ ਅਨਿਆਈ ਹੋਣ ਤਾਂ ਫਿਰ ਉਹ ਸੰਸਾਰ ਦਾ ਨਿਆਂ ਕਿਸ ਤਰ੍ਹਾਂ ਕਰਨਗੇ?
7
ਫਿਰ ਜੇਕਰ ਮੇਰੇ ਝੂਠ ਦੁਆਰਾ ਪਰਮੇਸ਼ਰ ਦਾ ਸੱਚ ਪ੍ਰਗਟ ਹੁੰਦਾ ਹੈ ਅਤੇ ਉਹਨਾਂ ਦਾ ਆਦਰ ਵੱਧਦਾ ਹੈ ਤਾਂ ਮੈਨੂੰ ਪਾਪੀ ਸਮਝ ਕੇ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਹੈ?
8
ਫਿਰ ਅਸੀਂ ਬੁਰਾਈ ਕਿਉਂ ਨਾ ਕਰੀਏ ਕਿ ਭਲਾਈ ਪੈਦਾ ਹੋਵੇ? ਕੁਝ ਲੋਕ ਸਾਡੀ ਨਿੰਦਾ ਕਰਦੇ ਹੋਏ ਇਹ ਹੀ ਦੋਸ਼ ਸਾਡੇ ਉੱਤੇ ਲਾਉਂਦੇ ਹਨ । ਇਹੋ ਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ ।
9
ਇਸ ਦਾ ਅਰਥ ਕੀ ਹੋਇਆ? ਕੀ ਅਸੀਂ ਯਹੂਦੀ ਪਰਾਈਆਂ ਕੌਮਾਂ ਨਾਲੋਂ ਚੰਗੇ ਹਾਂ? ਨਹੀਂ, ਬਿਲਕੁਲ ਨਹੀਂ! ਮੈਂ ਪਹਿਲਾਂ ਹੀ ਸਾਰਿਆਂ ਉੱਤੇ ਭਾਵ ਯਹੂਦੀਆਂ ਅਤੇ ਪਰਾਈਆਂ ਕੌਮਾਂ ਉੱਤੇ ਦੋਸ਼ ਲਾ ਚੁੱਕਾ ਹਾਂ ਕਿ ਸਭ ਦੇ ਸਭ ਪਾਪ ਦੇ ਬੰਧਨ ਵਿੱਚ ਜਕੜੇ ਹੋਏ ਹਨ,
10
ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵੀ ਕਹਿੰਦਾ ਹੈ: “ਕੋਈ ਵੀ ਨੇਕ ਨਹੀਂ, ਇੱਕ ਵੀ ਨਹੀਂ ।
11
ਕੋਈ ਵੀ ਸਮਝਦਾਰ ਨਹੀਂ, ਕੋਈ ਵੀ ਪਰਮੇਸ਼ਰ ਦਾ ਖੋਜੀ ਨਹੀਂ ।
12
ਸਾਰਿਆਂ ਨੇ ਪਰਮੇਸ਼ਰ ਵਲੋਂ ਮੂੰਹ ਮੋੜ ਲਿਆ ਹੈ, ਉਹ ਨਿਕੰਮੇ ਹੋ ਗਏ ਹਨ, ਕੋਈ ਵੀ ਭਲਾਈ ਨਹੀਂ ਕਰਦਾ, ਇੱਕ ਵੀ ਨਹੀਂ ।
13
ਉਹਨਾਂ ਦਾ ਗਲ੍ਹ ਖੁੱਲ੍ਹੀ ਕਬਰ ਹੈ, ਉਹਨਾਂ ਦੀਆਂ ਜੀਭਾਂ ਵਿੱਚ ਕਪਟ ਹੈ, ਅਤੇ ਉਹਨਾਂ ਦੇ ਬੁੱਲ੍ਹਾਂ ਉੱਤੇ ਸੱਪ ਦਾ ਜ਼ਹਿਰ ਹੈ ।
14
ਉਹਨਾਂ ਦੇ ਮੂੰਹ ਸਰਾਪ ਅਤੇ ਕੁੜ੍ਹੱਤਣ ਨਾਲ ਭਰੇ ਹਨ ।
15
ਉਹਨਾਂ ਦੇ ਪੈਰ ਖ਼ੂਨ ਖ਼ਰਾਬੇ ਲਈ ਤੇਜ਼ ਦੌੜਦੇ ਹਨ;
16
ਉਹਨਾਂ ਦੇ ਰਾਹਾਂ ਵਿੱਚ ਤਬਾਹੀ ਅਤੇ ਕਸ਼ਟ ਹਨ,
17
ਉਹ ਸ਼ਾਂਤੀ ਦੇ ਰਾਹ ਤੋਂ ਅਣਜਾਣ ਹਨ,
18
ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ਰ ਦਾ ਡਰ ਨਹੀਂ ਹੈ ।”
19
ਅਸੀਂ ਜਾਣਦੇ ਹਾਂ ਕਿ ਵਿਵਸਥਾ ਜੋ ਕੁਝ ਕਹਿੰਦੀ ਹੈ, ਉਹ ਉਹਨਾਂ ਨੂੰ ਹੀ ਕਹਿੰਦੀ ਹੈ, ਜਿਹੜੇ ਵਿਵਸਥਾ ਦੇ ਅਧੀਨ ਹਨ ਜਿਸ ਨਾਲ ਹਰ ਇੱਕ ਮਨੁੱਖ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ਰ ਦੇ ਸਾਹਮਣੇ ਜਵਾਬਦੇਹ ਹੋਵੇ ।
20
ਕਿਉਂਕਿ ਵਿਵਸਥਾ ਦੇ ਅਨੁਸਾਰ ਕੀਤੇ ਕੰਮਾਂ ਨਾਲ ਕੋਈ ਵੀ ਮਨੁੱਖ ਪਰਮੇਸ਼ਰ ਦੇ ਸਾਹਮਣੇ ਨੇਕ ਨਹੀਂ ਠਹਿਰਾਇਆ ਜਾਵੇਗਾ । ਵਿਵਸਥਾ ਦੁਆਰਾ ਤਾਂ ਪਾਪ ਦਾ ਗਿਆਨ ਹੀ ਹੁੰਦਾ ਹੈ ।
21
ਪਰ ਹੁਣ ਪਰਮੇਸ਼ਰ ਦਾ ਪਾਪੀ ਮਨੁੱਖ ਨੂੰ ਆਪਣੇ ਨਾਲ ਨੇਕ ਠਹਿਰਾਉਣ ਦਾ ਰਾਹ ਵਿਵਸਥਾ ਤੋਂ ਬਿਨਾਂ ਪ੍ਰਗਟ ਹੋਇਆ ਹੈ । ਵਿਵਸਥਾ ਅਤੇ ਨਬੀ ਉਸੇ ਦੀ ਗਵਾਹੀ ਦਿੰਦੇ ਹਨ ।
22
ਪਰਮੇਸ਼ਰ ਮਨੁੱਖ ਨੂੰ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਦੁਆਰਾ ਨੇਕ ਠਹਿਰਾਉਂਦੇ ਹਨ । ਇਹ ਉਹਨਾਂ ਸਭ ਲਈ ਜਿਹੜੇ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ, ਬਿਨਾਂ ਕਿਸੇ ਪੱਖਪਾਤ ਤੋਂ ਕਰਦੇ ਹਨ ।
23
ਕਿਉਂਕਿ ਸਭ ਨੇ ਪਾਪ ਕੀਤਾ ਹੈ ਅਤੇ ਸਭ ਪਰਮੇਸ਼ਰ ਦੀ ਮਹਿਮਾ ਤੋਂ ਵਾਂਝੇ ਹਨ ।
24
ਪਰ ਉਹ ਸਾਰੇ ਪਰਮੇਸ਼ਰ ਦੇ ਮੁਫ਼ਤ ਕਿਰਪਾ ਦੇ ਵਰਦਾਨ ਰਾਹੀਂ ਯਿਸੂ ਮਸੀਹ ਦੇ ਦੁਆਰਾ ਨੇਕ ਠਹਿਰਾਏ ਗਏ ਹਨ ।
25
ਪਰਮੇਸ਼ਰ ਨੇ ਯਿਸੂ ਮਸੀਹ ਨੂੰ ਪਾਪਾਂ ਦੇ ਛੁਟਕਾਰੇ ਦਾ ਸਾਧਨ, ਉਹਨਾਂ ਦੀ ਮੌਤ ਦੇ ਦੁਆਰਾ ਬਣਾਇਆ ਜੋ ਉਹਨਾਂ ਵਿੱਚ ਵਿਸ਼ਵਾਸ ਕਰਨ ਦੁਆਰਾ ਮਿਲਦਾ ਹੈ । ਇਸ ਤਰ੍ਹਾਂ ਪਰਮੇਸ਼ਰ ਨੇ ਪਾਪੀ ਮਨੁੱਖ ਨੂੰ ਆਪਣੇ ਨਾਲ ਨੇਕ ਠਹਿਰਾਉਣ ਦਾ ਰਾਹ ਪ੍ਰਗਟ ਕੀਤਾ ਕਿਉਂਕਿ ਉਹਨਾਂ ਨੇ ਆਪਣੀ ਸਹਿਣਸ਼ੀਲਤਾ ਦੇ ਕਾਰਨ ਭੂਤਕਾਲ ਵਿੱਚ ਕੀਤੇ ਹੋਏ ਪਾਪਾਂ ਨੂੰ ਅਣਦੇਖੇ ਕਰ ਦਿੱਤਾ ।
26
ਇਸ ਤਰ੍ਹਾਂ ਵਰਤਮਾਨ ਕਾਲ ਵਿੱਚ ਪਰਮੇਸ਼ਰ ਨੇ ਮਨੁੱਖ ਨੂੰ ਨੇਕ ਠਹਿਰਾ ਕੇ ਸਿੱਧ ਕੀਤਾ ਅਤੇ ਇਹ ਦਿਖਾ ਦਿੱਤਾ ਕਿ ਉਹ ਆਪ ਪਵਿੱਤਰ ਹਨ ਅਤੇ ਉਹ ਯਿਸੂ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਆਪਣੇ ਸਾਹਮਣੇ ਨੇਕ ਠਹਿਰਾਉਂਦੇ ਹਨ ।
27
ਫਿਰ ਅਸੀਂ ਕਿਸ ਉੱਤੇ ਘਮੰਡ ਕਰ ਸਕਦੇ ਹਾਂ? ਕਿਸੇ ਉੱਤੇ ਵੀ ਨਹੀਂ! ਕਿਉਂਕਿ ਵਿਵਸਥਾ ਦੇ ਅਨੁਸਾਰ ਕੰਮ ਕਰਨ ਦੇ ਕਾਰਨ ਨਹੀਂ, ਸਗੋਂ ਵਿਸ਼ਵਾਸ ਕਰਨ ਦੇ ਕਾਰਨ ।
28
ਕਿਉਂਕਿ ਅਸੀਂ ਮੰਨਦੇ ਹਾਂ ਕਿ ਮਨੁੱਖ ਵਿਵਸਥਾ ਦੇ ਕੰਮਾਂ ਦੁਆਰਾ ਨਹੀਂ ਸਗੋਂ ਵਿਸ਼ਵਾਸ ਦੁਆਰਾ ਨੇਕ ਠਹਿਰਾਇਆ ਜਾਂਦਾ ਹੈ ।
29
ਦੂਜੇ ਸ਼ਬਦਾਂ ਵਿੱਚ, ਕੀ ਪਰਮੇਸ਼ਰ ਕੇਵਲ ਯਹੂਦੀਆਂ ਦੇ ਹੀ ਹਨ? ਕੀ ਉਹ ਪਰਾਈਆਂ ਕੌਮਾਂ ਦੇ ਨਹੀਂ ਹਨ? ਉਹ ਪਰਾਈਆਂ ਕੌਮਾਂ ਦੇ ਵੀ ਹਨ ।
30
ਕਿਉਂਕਿ ਪਰਮੇਸ਼ਰ ਇੱਕੋ ਹਨ । ਇਸ ਲਈ ਉਹ ਯਹੂਦੀਆਂ ਨੂੰ ਉਹਨਾਂ ਦੇ ਵਿਸ਼ਵਾਸ ਦੇ ਆਧਾਰ ਉੱਤੇ ਨੇਕ ਠਹਿਰਾਉਣਗੇ ਅਤੇ ਪਰਾਈਆਂ ਕੌਮਾਂ ਨੂੰ ਵੀ ਉਹਨਾਂ ਦੇ ਵਿਸ਼ਵਾਸ ਦੇ ਕਾਰਨ ।
31
ਫਿਰ ਇਸ ਦਾ ਅਰਥ ਕੀ ਹੋਇਆ? ਕੀ ਅਸੀਂ ਇਸ ਵਿਸ਼ਵਾਸ ਦੁਆਰਾ ਵਿਵਸਥਾ ਨੂੰ ਰੱਦ ਕਰਦੇ ਹਾਂ? ਨਹੀਂ, ਬਿਲਕੁਲ ਨਹੀਂ ਸਗੋਂ ਅਸੀਂ ਵਿਵਸਥਾ ਨੂੰ ਕਾਇਮ ਰੱਖਦੇ ਹਾਂ ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
All chapters:
1
2
3
4
5
6
7
8
9
10
11
12
13
14
15
16