bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Romans 8
Romans 8
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 9 →
1
ਇਸ ਲਈ ਜਿਹੜੇ ਲੋਕ ਯਿਸੂ ਮਸੀਹ ਵਿੱਚ ਹਨ, ਉਹਨਾਂ ਦੇ ਲਈ ਹੁਣ ਕੋਈ ਸਜ਼ਾ ਦਾ ਹੁਕਮ ਨਹੀਂ ਹੈ
2
ਕਿਉਂਕਿ ਵਿਵਸਥਾ ਦੀ ਆਤਮਾ ਜੋ ਯਿਸੂ ਮਸੀਹ ਵਿੱਚ ਸਾਨੂੰ ਜੀਵਨ ਦਿੰਦੀ ਹੈ, ਉਸ ਨੇ ਮੈਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਸੁਤੰਤਰ ਕਰ ਦਿੱਤਾ ਹੈ ।
3
ਜੋ ਸਾਡੇ ਮਨੁੱਖੀ ਸੁਭਾਅ ਦੀ ਕਮਜ਼ੋਰੀ ਦੇ ਕਾਰਨ ਵਿਵਸਥਾ ਦੇ ਲਈ ਕਰਨਾ ਅਸੰਭਵ ਸੀ, ਉਹ ਪਰਮੇਸ਼ਰ ਨੇ ਆਪ ਕੀਤਾ । ਉਹਨਾਂ ਨੇ ਆਪਣੇ ਪੁੱਤਰ ਨੂੰ ਸਾਡੇ ਵਰਗੇ ਪਾਪੀ ਸਰੀਰ ਵਿੱਚ ਪਾਪ ਦੀ ਭੇਟ ਦੇ ਲਈ ਭੇਜਿਆ ਅਤੇ ਉਹਨਾਂ ਨੇ ਮਨੁੱਖੀ ਸਰੀਰ ਰਾਹੀਂ ਹੀ ਪਾਪ ਨੂੰ ਸਜ਼ਾ ਦਿੱਤੀ ।
4
ਪਰਮੇਸ਼ਰ ਨੇ ਇਹ ਇਸ ਲਈ ਕੀਤਾ ਕਿ ਅਸੀਂ ਜਿਹੜੇ ਮਨੁੱਖੀ ਸੁਭਾਅ ਦੇ ਅਨੁਸਾਰ ਨਹੀਂ ਸਗੋਂ ਆਤਮਾ ਦੇ ਅਨੁਸਾਰ ਜੀਵਨ ਗੁਜ਼ਾਰ ਰਹੇ ਹਾਂ, ਸਾਡੇ ਵਿੱਚ ਵਿਵਸਥਾ ਦੀ ਮੰਗ ਪੂਰੀ ਹੋ ਜਾਵੇ ।
5
ਉਹ ਜਿਹੜੇ ਆਪਣੇ ਸੰਸਾਰਕ ਸੁਭਾਅ ਦੇ ਅਨੁਸਾਰ ਜੀਵਨ ਗੁਜ਼ਾਰਦੇ ਹਨ, ਸੰਸਾਰਕ ਹੁੰਦੇ ਹਨ ਅਤੇ ਉਹ ਜਿਹੜੇ ਆਤਮਾ ਦੇ ਅਨੁਸਾਰ ਜੀਵਨ ਗੁਜ਼ਾਰਦੇ ਹਨ, ਆਤਮਿਕ ਹੁੰਦੇ ਹਨ ।
6
ਸਰੀਰਕ ਸੁਭਾਅ ਦੇ ਅਨੁਸ਼ਾਸਨ ਦਾ ਨਤੀਜਾ ਮੌਤ ਹੈ ਪਰ ਆਤਮਾ ਦੇ ਅਨੁਸ਼ਾਸਨ ਦਾ ਨਤੀਜਾ ਜੀਵਨ ਅਤੇ ਸ਼ਾਂਤੀ ਹੈ ।
7
ਕਿਉਂਕਿ ਸਰੀਰਕ ਸੁਭਾਅ ਰੱਖਣ ਵਾਲਾ ਪਰਮੇਸ਼ਰ ਦਾ ਵੈਰੀ ਹੈ, ਪਰਮੇਸ਼ਰ ਦੀ ਵਿਵਸਥਾ ਨੂੰ ਨਹੀਂ ਮੰਨਦਾ ਅਤੇ ਨਾ ਹੀ ਮੰਨ ਸਕਦਾ ਹੈ ।
8
ਉਹ ਜਿਹੜੇ ਸਰੀਰਕ ਸੁਭਾਅ ਰੱਖਦੇ ਹਨ, ਪਰਮੇਸ਼ਰ ਨੂੰ ਖ਼ੁਸ਼ ਨਹੀਂ ਕਰ ਸਕਦੇ ।
9
ਪਰ ਤੁਸੀਂ ਸਰੀਰਕ ਨਹੀਂ ਹੋ, ਤੁਸੀਂ ਤਾਂ ਆਤਮਿਕ ਹੋ ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਪਰਮੇਸ਼ਰ ਦਾ ਆਤਮਾ ਸੱਚਮੁੱਚ ਤੁਹਾਡੇ ਵਿੱਚ ਵਾਸ ਕਰਦਾ ਹੈ । ਇਸੇ ਤਰ੍ਹਾਂ ਜੇਕਰ ਕਿਸੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਤਾਂ ਉਹ ਮਸੀਹ ਦਾ ਵੀ ਨਹੀਂ ਹੈ ।
10
ਪਰ ਜੇਕਰ ਮਸੀਹ ਤੁਹਾਡੇ ਵਿੱਚ ਰਹਿੰਦੇ ਹਨ ਤਾਂ ਪਾਪ ਦੇ ਕਾਰਨ ਤੁਹਾਡਾ ਸਰੀਰ ਮੁਰਦਾ ਵੀ ਕਿਉਂ ਨਾ ਹੋਵੇ, ਫਿਰ ਵੀ ਆਤਮਾ ਤੁਹਾਡੇ ਲਈ ਜੀਵਨ ਹੈ, ਕਿਉਂਕਿ ਤੁਸੀਂ ਨੇਕ ਠਹਿਰਾਏ ਜਾ ਚੁੱਕੇ ਹੋ ।
11
ਜੇਕਰ ਪਰਮੇਸ਼ਰ ਦਾ ਆਤਮਾ ਜਿਹਨਾਂ ਨੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ, ਤੁਹਾਡੇ ਵਿੱਚ ਰਹਿੰਦੇ ਹਨ ਤਾਂ ਜਿਹਨਾਂ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਹੈ, ਉਹ ਆਪਣੇ ਆਤਮਾ ਦੇ ਵਾਸ ਦੁਆਰਾ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਊਂਦਾ ਕਰਨਗੇ ।
12
ਇਸ ਲਈ ਹੇ ਭਰਾਵੋ ਅਤੇ ਭੈਣੋ, ਅਸੀਂ ਕਰਜ਼ਦਾਰ ਤਾਂ ਹਾਂ ਪਰ ਆਪਣੇ ਸਰੀਰਕ ਸੁਭਾਅ ਦੇ ਨਹੀਂ ਕਿ ਉਸ ਦੇ ਅਨੁਸਾਰ ਜੀਵਨ ਗੁਜ਼ਾਰੀਏ ।
13
ਜੇਕਰ ਤੁਸੀਂ ਆਪਣੇ ਸਰੀਰਕ ਸੁਭਾਅ ਦੇ ਅਨੁਸਾਰ ਜੀਵਨ ਗੁਜ਼ਾਰਦੇ ਹੋ ਤਾਂ ਤੁਸੀਂ ਜ਼ਰੂਰ ਮਰੋਗੇ ਪਰ ਜੇਕਰ ਤੁਸੀਂ ਆਤਮਾ ਦੁਆਰਾ ਸਰੀਰਕ ਵਾਸ਼ਨਾਵਾਂ ਨੂੰ ਮਾਰਦੇ ਹੋ ਤਾਂ ਤੁਸੀਂ ਜ਼ਰੂਰ ਜੀਓਗੇ ।
14
ਕਿਉਂਕਿ ਜਿਹੜੇ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਵਿੱਚ ਚੱਲਦੇ ਹਨ, ਉਹ ਪਰਮੇਸ਼ਰ ਦੀ ਸੰਤਾਨ ਹਨ ।
15
ਉਹ ਆਤਮਾ ਜਿਹੜਾ ਤੁਹਾਨੂੰ ਪਰਮੇਸ਼ਰ ਵੱਲੋਂ ਮਿਲਿਆ ਹੈ, ਗ਼ੁਲਾਮੀ ਦਾ ਨਹੀਂ ਹੈ ਕਿ ਤੁਸੀਂ ਫਿਰ ਡਰੋ । ਇਹ ਤਾਂ ਗੋਦ ਲਈ ਹੋਈ ਸੰਤਾਨ ਹੋਣ ਦਾ ਆਤਮਾ ਹੈ, ਜਿਸ ਦੁਆਰਾ ਅਸੀਂ ਪੁਕਾਰਦੇ ਹਾਂ, “ਅੱਬਾ” ਭਾਵ “ਹੇ ਪਿਤਾ ।”
16
ਪਰਮੇਸ਼ਰ ਦਾ ਆਤਮਾ ਆਪ ਸਾਡੀ ਆਤਮਾ ਨਾਲ ਮਿਲ ਕੇ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ ।
17
ਫਿਰ ਜੇਕਰ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ ਤਾਂ ਮਸੀਹ ਦੇ ਨਾਲ ਉਹਨਾਂ ਦੀਆਂ ਅਸੀਸਾਂ ਦੇ ਵਾਰਿਸ ਵੀ ਹਾਂ । ਪਰ ਜੇਕਰ ਅਸੀਂ ਸੱਚਮੁਚ ਮਸੀਹ ਦੇ ਦੁੱਖਾਂ ਦੇ ਵੀ ਹਿੱਸੇਦਾਰ ਬਣੀਏ, ਤਾਂ ਉਹਨਾਂ ਦੀ ਮਹਿਮਾ ਦੇ ਵੀ ਹਿੱਸੇਦਾਰ ਹੋਵਾਂਗੇ ।
18
ਮੈਂ ਸੋਚਦਾ ਹਾਂ ਕਿ ਜੋ ਦੁੱਖ ਅਸੀਂ ਇਸ ਸਮੇਂ ਸਹਿ ਰਹੇ ਹਾਂ, ਉਹ ਸਾਡੇ ਉੱਤੇ ਅੱਗੇ ਪ੍ਰਗਟ ਹੋਣ ਵਾਲੀ ਮਹਿਮਾ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਹਨ ।
19
ਸਾਰੀ ਸ੍ਰਿਸ਼ਟੀ ਉਤਸ਼ਾਹ ਨਾਲ ਪਰਮੇਸ਼ਰ ਦੀ ਸੰਤਾਨ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੀ ਹੈ ।
20
ਕਿਉਂਕਿ ਸ੍ਰਿਸ਼ਟੀ ਆਪਣੀ ਇੱਛਾ ਦੇ ਨਾਲ ਨਿਰਾਸ਼ਾ ਦੇ ਅਧੀਨ ਨਹੀਂ ਹੋਈ, ਸਗੋਂ ਪਰਮੇਸ਼ਰ ਦੀ ਇੱਛਾ ਨਾਲ ਹੋਈ ਜਿਹਨਾਂ ਨੇ ਇਸ ਨੂੰ ਅਧੀਨ ਕੀਤਾ । ਪਰ ਇਸ ਉਮੀਦ ਨਾਲ
21
ਕਿ ਸਾਰੀ ਸ੍ਰਿਸ਼ਟੀ ਇੱਕ ਦਿਨ ਗ਼ੁਲਾਮੀ ਦੇ ਨਾਸ਼ ਤੋਂ ਮੁਕਤ ਹੋ ਕੇ ਉਸ ਮਹਿਮਾ ਦੀ ਭਾਗੀ ਹੋਵੇਗੀ ਜੋ ਪਰਮੇਸ਼ਰ ਦੀ ਸੰਤਾਨ ਦੀ ਹੈ ।
22
ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤੱਕ ਪ੍ਰਸੂਤਕ ਪੀੜਾਂ ਦੇ ਨਾਲ ਕਰਾਹ ਰਹੀ ਹੈ ।
23
ਕੇਵਲ ਸ੍ਰਿਸ਼ਟੀ ਹੀ ਨਹੀਂ ਸਗੋਂ ਅਸੀਂ ਵੀ ਜਿਹਨਾਂ ਨੂੰ ਆਤਮਾ ਦਾ ਪਹਿਲਾ ਵਰਦਾਨ ਮਿਲਿਆ ਹੈ, ਆਪਣੇ ਅੰਦਰ ਹੀ ਅੰਦਰ ਕਰਾਹਉਂਦੇ ਹਾਂ ਅਤੇ ਪਰਮੇਸ਼ਰ ਦੇ ਗੋਦ ਲੈਣ ਦੀ ਅਤੇ ਸਾਡੇ ਸਰੀਰਕ ਬੰਧਨਾਂ ਤੋਂ ਛੁਟਕਾਰੇ ਦੀ ਉਮੀਦ ਕਰਦੇ ਹਾਂ ।
24
ਇਸ ਉਮੀਦ ਦੇ ਕਾਰਨ ਹੀ ਅਸੀਂ ਮੁਕਤ ਹੋ ਗਏ ਹਾਂ । ਪਰ ਜੇਕਰ ਅਸੀਂ ਉਹ ਦੇਖਦੇ ਹਾਂ ਜਿਸ ਦੀ ਸਾਨੂੰ ਉਮੀਦ ਹੈ ਤਾਂ ਫਿਰ ਉਹ ਉਮੀਦ ਨਹੀਂ ਰਹੀ । ਕੀ ਕੋਈ ਉਸ ਚੀਜ਼ ਦੀ ਉਮੀਦ ਕਰਦਾ ਹੈ ਜੋ ਉਸ ਦੀਆਂ ਅੱਖਾਂ ਦੇ ਸਾਹਮਣੇ ਹੈ?
25
ਪਰ ਜੇਕਰ ਅਸੀਂ ਉਸ ਚੀਜ਼ ਦੀ ਉਮੀਦ ਕਰਦੇ ਹਾਂ, ਜਿਸ ਨੂੰ ਅਸੀਂ ਦੇਖਦੇ ਨਹੀਂ ਤਾਂ ਅਸੀਂ ਉਸ ਦੀ ਧੀਰਜ ਨਾਲ ਉਡੀਕ ਕਰਦੇ ਹਾਂ ।
26
ਇਸੇ ਤਰ੍ਹਾਂ ਪਵਿੱਤਰ ਆਤਮਾ ਵੀ ਸਾਡੀ ਕਮਜ਼ੋਰੀ ਵਿੱਚ ਸਾਡੀ ਮਦਦ ਕਰਦਾ ਹੈ । ਅਸੀਂ ਤਾਂ ਪ੍ਰਾਰਥਨਾ ਕਰਨੀ ਨਹੀਂ ਜਾਣਦੇ ਪਰ ਆਤਮਾ ਆਪ ਹੀ ਹਾਉਕੇ ਭਰ ਕੇ ਪਰਮੇਸ਼ਰ ਅੱਗੇ ਸਾਡੇ ਲਈ ਸਿਫ਼ਾਰਸ਼ ਕਰਦਾ ਹੈ ਜਿਹਨਾਂ ਦਾ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ ।
27
ਪਰਮੇਸ਼ਰ ਜੋ ਸਾਡੇ ਮਨਾਂ ਦੇ ਵਿਚਾਰਾਂ ਨੂੰ ਜਾਣਦੇ ਹਨ, ਉਹ ਇਹ ਵੀ ਜਾਣਦੇ ਹਨ ਕਿ ਆਤਮਾ ਕੀ ਚਾਹੁੰਦਾ ਹੈ ਕਿਉਂਕਿ ਆਤਮਾ ਵਿਸ਼ਵਾਸੀਆਂ ਦੇ ਲਈ, ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਸਿਫ਼ਾਰਸ਼ ਕਰਦਾ ਹੈ ।
28
ਅਸੀਂ ਇਹ ਜਾਣਦੇ ਹਾਂ ਕਿ ਸਭ ਚੀਜ਼ਾਂ ਪਰਮੇਸ਼ਰ ਨੂੰ ਪਿਆਰ ਕਰਨ ਵਾਲਿਆਂ ਦੇ ਲਈ ਭਲਾਈ ਪੈਦਾ ਕਰਦੀਆਂ ਹਨ ਜੋ ਉਹਨਾਂ ਦੇ ਉਦੇਸ਼ ਅਨੁਸਾਰ ਸੱਦੇ ਗਏ ਹਨ ।
29
ਕਿਉਂਕਿ ਜਿਹਨਾਂ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਚੁਣ ਲਿਆ, ਉਹਨਾਂ ਨੂੰ ਆਪਣੇ ਪੁੱਤਰ ਦੇ ਸਰੂਪ ਬਣਨ ਦੇ ਲਈ ਵੀ ਨਿਯੁਕਤ ਕਰ ਦਿੱਤਾ ਕਿ ਉਹਨਾਂ ਦਾ ਪੁੱਤਰ ਬਹੁਤ ਸਾਰੇ ਭਰਾਵਾਂ ਵਿੱਚ ਜੇਠਾ ਠਹਿਰੇ ।
30
ਅਤੇ ਜਿਹਨਾਂ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਚੁਣ ਲਿਆ ਹੈ, ਉਹਨਾਂ ਨੂੰ ਸੱਦਿਆ । ਫਿਰ ਜਿਹਨਾਂ ਨੂੰ ਪਰਮੇਸ਼ਰ ਨੇ ਸੱਦਿਆ, ਉਹਨਾਂ ਨੂੰ ਆਪਣੇ ਸਾਹਮਣੇ ਨੇਕ ਠਹਿਰਾਇਆ ਅਤੇ ਉਹਨਾਂ ਨੂੰ ਆਪਣੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ ।
31
ਇਹਨਾਂ ਸਭ ਗੱਲਾਂ ਨੂੰ ਦੇਖਦੇ ਹੋਏ ਅਸੀਂ ਕੀ ਕਹੀਏ? ਇਹ ਕਿ ਜੇਕਰ ਪਰਮੇਸ਼ਰ ਸਾਡੀ ਵੱਲ ਹਨ ਤਾਂ ਫਿਰ ਸਾਡੇ ਵਿਰੁੱਧ ਕੌਣ ਹੋ ਸਕਦਾ ਹੈ?
32
ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਵੀ ਨਾ ਛੱਡਿਆ ਸਗੋਂ ਸਾਡੇ ਸਾਰਿਆਂ ਦੇ ਲਈ ਉਸ ਨੂੰ ਕੁਰਬਾਨ ਕਰ ਦਿੱਤਾ । ਕੀ ਉਹ ਉਸ ਦੇ ਨਾਲ ਬਾਕੀ ਸਭ ਕੁਝ ਸਾਨੂੰ ਮੁਫ਼ਤ ਨਹੀਂ ਦੇਣਗੇ?
33
ਪਰਮੇਸ਼ਰ ਦੇ ਚੁਣੇ ਹੋਇਆਂ ਉੱਤੇ ਕੌਣ ਦੋਸ਼ ਲਾ ਸਕਦਾ ਹੈ? ਪਰਮੇਸ਼ਰ ਆਪ ਉਹਨਾਂ ਨੂੰ ਨਿਰਦੋਸ਼ੀ ਠਹਿਰਾਉਂਦੇ ਹਨ ।
34
ਇਸ ਲਈ ਉਹਨਾਂ ਉੱਤੇ ਕੌਣ ਦੋਸ਼ ਲਾ ਸਕਦਾ ਹੈ? ਇਹ ਯਿਸੂ ਮਸੀਹ ਹਨ ਜੋ ਮਰ ਗਏ ਇੰਨਾਂ ਹੀ ਨਹੀਂ ਸਗੋਂ ਉਹ ਜਿਊਂਦੇ ਵੀ ਕੀਤੇ ਗਏ ਅਤੇ ਪਰਮੇਸ਼ਰ ਦੇ ਸੱਜੇ ਹੱਥ ਵਿਰਾਜਮਾਨ ਹਨ । ਹੁਣ ਉਹ ਸਾਡੇ ਲਈ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਹਨ ।
35
ਸਾਨੂੰ ਮਸੀਹ ਦੇ ਪਿਆਰ ਤੋਂ ਕੌਣ ਅਲੱਗ ਕਰ ਸਕਦਾ ਹੈ? ਕੀ ਦੁੱਖ ਜਾਂ ਮੁਸੀਬਤਾਂ ਜਾਂ ਅੱਤਿਆਚਾਰ ਜਾਂ ਕਾਲ ਜਾਂ ਗ਼ਰੀਬੀ ਜਾਂ ਖ਼ਤਰਾ ਜਾਂ ਤਲਵਾਰ?
36
ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ: “ਅਸੀਂ ਤੇਰੇ ਲਈ ਸਾਰਾ ਦਿਨ ਮੌਤ ਦੇ ਮੂੰਹ ਵਿੱਚ ਰਹਿੰਦੇ ਹਾਂ; ਸਾਡੇ ਨਾਲ ਉਸ ਭੇਡ ਵਰਗਾ ਵਰਤਾਅ ਹੁੰਦਾ ਹੈ ਜੋ ਵੱਢੀ ਜਾਣ ਵਾਲੀ ਹੈ ।”
37
ਪਰ ਨਹੀਂ, ਅਸੀਂ ਉਹਨਾਂ ਦੇ ਦੁਆਰਾ, ਜਿਹਨਾਂ ਨੇ ਸਾਨੂੰ ਪਿਆਰ ਕੀਤਾ ਹੈ, ਮਹਾਂ ਜੇਤੂ ਸਿੱਧ ਹੁੰਦੇ ਹਾਂ ।
38
ਮੇਰਾ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਕੋਈ ਚੀਜ਼ ਉਹਨਾਂ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦੀ: ਨਾ ਮੌਤ, ਨਾ ਜੀਵਨ, ਨਾ ਸਵਰਗਦੂਤ, ਨਾ ਸ਼ੈਤਾਨ ਦੀਆਂ ਸ਼ਕਤੀਆਂ, ਨਾ ਵਰਤਮਾਨ, ਨਾ ਭਵਿੱਖ, ਨਾ ਸ਼ਕਤੀਆਂ,
39
ਨਾ ਅਕਾਸ਼, ਨਾ ਪਾਤਾਲ ਸਗੋਂ ਸਾਰੀ ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਸਾਨੂੰ ਪਰਮੇਸ਼ਰ ਦੇ ਪਿਆਰ ਤੋਂ, ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ ਗਿਆ ਹੈ, ਅਲੱਗ ਨਹੀਂ ਕਰ ਸਕਦੀ ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 9 →
All chapters:
1
2
3
4
5
6
7
8
9
10
11
12
13
14
15
16