bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Romans 9
Romans 9
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
1
ਮੈਂ ਮਸੀਹ ਵਿੱਚ ਸੱਚ ਕਹਿ ਰਿਹਾ ਹਾਂ, ਮੈਂ ਝੂਠ ਨਹੀਂ ਬੋਲ ਰਿਹਾ, ਇਸ ਦੇ ਲਈ ਮੇਰਾ ਅੰਤਹਕਰਨ ਵੀ ਗਵਾਹ ਹੈ ਜੋ ਪਵਿੱਤਰ ਆਤਮਾ ਦੇ ਅਧੀਨ ਹੈ
2
ਕਿ ਮੇਰੇ ਦਿਲ ਵਿੱਚ ਆਪਣੇ ਲੋਕਾਂ ਦੇ ਲਈ ਗਹਿਰਾ ਦੁੱਖ ਅਤੇ ਬੇਅੰਤ ਪੀੜਾਂ ਹਨ ।
3
ਆਪਣੇ ਲੋਕਾਂ ਦੇ ਭਲੇ ਲਈ ਮੈਂ ਇਹ ਵੀ ਚਾਹੁੰਦਾ ਹਾਂ ਕਿ ਪਰਮੇਸ਼ਰ ਦਾ ਸਰਾਪ ਮੇਰੇ ਉੱਤੇ ਆ ਪਵੇ ਅਤੇ ਮੈਂ ਮਸੀਹ ਤੋਂ ਅਲੱਗ ਕੀਤਾ ਜਾਵਾਂ ।
4
ਇਹ ਇਸਰਾਏਲੀ ਪਰਮੇਸ਼ਰ ਦੇ ਲੋਕ ਹਨ ਜਿਹਨਾਂ ਨੂੰ ਪਰਮੇਸ਼ਰ ਨੇ ਆਪਣੀ ਸੰਤਾਨ ਬਣਾਇਆ, ਉਹਨਾਂ ਉੱਤੇ ਪਰਮੇਸ਼ਰ ਨੇ ਆਪਣੀ ਮਹਿਮਾ ਪ੍ਰਗਟ ਕੀਤੀ, ਉਹਨਾਂ ਦੇ ਨਾਲ ਨੇਮ ਬੰਨ੍ਹਿਆ, ਉਹਨਾਂ ਨੂੰ ਵਿਵਸਥਾ ਵੀ ਦਿੱਤੀ, ਉਹਨਾਂ ਨੂੰ ਆਪਣੀ ਅਰਾਧਨਾ ਕਰਨ ਦੇ ਲਈ ਹੈਕਲ ਅਤੇ ਵਾਅਦੇ ਦਿੱਤੇ ।
5
ਪੁਰਖੇ ਵੀ ਉਹਨਾਂ ਦੇ ਹੀ ਸਨ ਅਤੇ ਮਸੀਹ ਦਾ ਵੀ ਸਰੀਰਕ ਤੌਰ ਤੇ ਇਹਨਾਂ ਨਾਲ ਹੀ ਸੰਬੰਧ ਹੈ । ਸਭ ਪਰਮੇਸ਼ਰ ਦੇ ਅਧੀਨ ਹਨ ਅਤੇ ਉਹਨਾਂ ਦੀ ਮਹਿਮਾ ਅਨੰਤ ਕਾਲ ਤੱਕ ਹੋਵੇ! ਆਮੀਨ ।
6
ਮੈਂ ਇਹ ਨਹੀਂ ਕਹਿੰਦਾ ਕਿ ਪਰਮੇਸ਼ਰ ਦਾ ਵਾਅਦਾ ਖ਼ਤਮ ਹੋ ਗਿਆ ਹੈ ਕਿਉਂਕਿ ਸਭ ਇਸਰਾਏਲੀ ਸੱਚੇ ਇਸਰਾਏਲੀ ਨਹੀਂ ਹਨ,
7
ਅਤੇ ਨਾ ਹੀ ਅਬਰਾਹਾਮ ਦੀ ਸਾਰੀ ਸੰਤਾਨ, ਪਰਮੇਸ਼ਰ ਦੀ ਸੰਤਾਨ ਹੈ । ਇਸ ਬਾਰੇ ਪਰਮੇਸ਼ਰ ਨੇ ਅਬਰਾਹਾਮ ਨੂੰ ਇਹ ਕਿਹਾ ਸੀ, “ਕੇਵਲ ਇਸਹਾਕ ਦੀ ਸੰਤਾਨ ਤੇਰੀ ਸੰਤਾਨ ਹੋਵੇਗੀ ।”
8
ਇਸ ਦਾ ਅਰਥ ਇਹ ਹੋਇਆ ਕਿ ਸਰੀਰ ਦੇ ਸੰਬੰਧ ਤੋਂ ਪੈਦਾ ਹੋਈ ਸੰਤਾਨ ਪਰਮੇਸ਼ਰ ਦੀ ਨਹੀਂ ਹੈ ਸਗੋਂ ਉਹਨਾਂ ਦੀ ਸੰਤਾਨ ਉਹ ਹੈ ਜੋ ਉਹਨਾਂ ਦੇ ਵਾਅਦੇ ਦੇ ਅਨੁਸਾਰ ਪੈਦਾ ਹੋਈ ਹੈ ।
9
ਪਰਮੇਸ਼ਰ ਦਾ ਵਾਅਦਾ ਇਹ ਸੀ, “ਮੈਂ ਨਿਸ਼ਚਿਤ ਸਮੇਂ ਤੇ ਆਵਾਂਗਾ ਅਤੇ ਸਾਰਾਹ ਇੱਕ ਪੁੱਤਰ ਨੂੰ ਜਨਮ ਦੇਵੇਗੀ ।”
10
ਇੰਨਾ ਹੀ ਨਹੀਂ ਰਿਬਕਾਹ ਦੇ ਦੋਨਾਂ ਪੁੱਤਰਾਂ ਦਾ ਇੱਕੋ ਪਿਤਾ ਸੀ, ਸਾਡਾ ਪੁਰਖਾ ਇਸਹਾਕ ।
11
ਫਿਰ ਅਜੇ ਉਹ ਦੋਵੇਂ ਬੱਚੇ ਪੈਦਾ ਵੀ ਨਹੀਂ ਹੋਏ ਸਨ ਅਤੇ ਨਾ ਹੀ ਉਹਨਾਂ ਨੇ ਕੋਈ ਬੁਰਾ ਜਾਂ ਭਲਾ ਕੰਮ ਕੀਤਾ ਸੀ, ਪਰ ਫਿਰ ਵੀ ਕਿ ਪਰਮੇਸ਼ਰ ਦੀ ਚੋਣ ਦੇ ਸਿਧਾਂਤ ਦਾ ਉਦੇਸ਼ ਪੂਰਾ ਹੋਵੇ
12
ਜੋ ਕਰਮਾਂ ਉੱਤੇ ਨਿਰਭਰ ਨਹੀਂ ਹੈ ਸਗੋਂ ਪਰਮੇਸ਼ਰ ਦੇ ਸੱਦੇ ਉੱਤੇ ਹੈ । ਪਰਮੇਸ਼ਰ ਨੇ ਰਿਬਕਾਹ ਨੂੰ ਕਿਹਾ, “ਵੱਡਾ ਪੁੱਤਰ ਛੋਟੇ ਪੁੱਤਰ ਦੀ ਸੇਵਾ ਕਰੇਗਾ ।”
13
ਪਵਿੱਤਰ-ਗ੍ਰੰਥ ਇਸ ਬਾਰੇ ਇਸ ਤਰ੍ਹਾਂ ਕਹਿੰਦਾ ਹੈ, “ਮੈਂ ਯਾਕੂਬ ਨੂੰ ਚੁਣਿਆ ਪਰ ਏਸਾਉ ਨੂੰ ਠੁਕਰਾਇਆ ।”
14
ਫਿਰ ਅਸੀਂ ਕੀ ਕਹੀਏ? ਕੀ ਪਰਮੇਸ਼ਰ ਅਨਿਆਈ ਹਨ? ਨਹੀਂ, ਬਿਲਕੁਲ ਨਹੀਂ!
15
ਕਿਉਂਕਿ ਉਹਨਾਂ ਨੇ ਮੂਸਾ ਨੂੰ ਕਿਹਾ, “ਜਿਸ ਉੱਤੇ ਮੈਂ ਦਇਆ ਕਰਨੀ ਚਾਹਾਂ, ਉਸ ਉੱਤੇ ਦਇਆ ਕਰਾਂਗਾ, ਅਤੇ ਜਿਸ ਉੱਤੇ ਤਰਸ ਕਰਨਾ ਚਾਹਾਂ, ਉਸ ਉੱਤੇ ਤਰਸ ਕਰਾਂਗਾ ।”
16
ਇਸ ਤਰ੍ਹਾਂ ਇਹ ਸਭ ਮਨੁੱਖ ਦੀ ਇੱਛਾ ਜਾਂ ਯਤਨਾਂ ਉੱਤੇ ਨਹੀਂ ਸਗੋਂ ਪਰਮੇਸ਼ਰ ਦੀ ਦਇਆ ਉੱਤੇ ਨਿਰਭਰ ਹੈ ।
17
ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਫ਼ਿਰਊਨ ਨੂੰ ਕਹਿੰਦਾ ਹੈ, “ਮੈਂ ਤੈਨੂੰ ਰਾਜਾ ਇਸੇ ਉਦੇਸ਼ ਲਈ ਬਣਾਇਆ ਕਿ ਤੇਰੇ ਦੁਆਰਾ ਮੇਰੀ ਸਮਰੱਥਾ ਪ੍ਰਗਟ ਹੋਵੇ ਅਤੇ ਮੇਰੇ ਨਾਮ ਨੂੰ ਸਾਰਾ ਸੰਸਾਰ ਜਾਣ ਜਾਵੇ ।”
18
ਇਸ ਲਈ ਪਰਮੇਸ਼ਰ ਜਿਸ ਉੱਤੇ ਚਾਹੁੰਦੇ ਹਨ, ਕਿਰਪਾ ਕਰਦੇ ਹਨ ਅਤੇ ਜਿਸ ਨੂੰ ਉਹ ਚਾਹੁੰਦੇ ਹਨ, ਹਠਧਰਮੀ ਬਣਾਉਂਦੇ ਹਨ ।
19
ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕੋਈ ਮੇਰੇ ਕੋਲੋਂ ਪੁੱਛੇ, “ਜੇ ਇਸ ਤਰ੍ਹਾਂ ਹੀ ਹੈ ਤਾਂ ਫਿਰ ਪਰਮੇਸ਼ਰ ਆਦਮੀ ਉੱਤੇ ਦੋਸ਼ ਕਿਸ ਤਰ੍ਹਾਂ ਲਾ ਸਕਦੇ ਹਨ? ਕਿਉਂਕਿ ਪਰਮੇਸ਼ਰ ਦੀ ਇੱਛਾ ਦਾ ਵਿਰੋਧ ਕੌਣ ਕਰ ਸਕਦਾ ਹੈ ।”
20
ਪਰ ਹੇ ਮਨੁੱਖ, ਤੂੰ ਪਰਮੇਸ਼ਰ ਤੋਂ ਪੁੱਛਣ ਵਾਲਾ ਕੌਣ ਹੈਂ? ਇੱਕ ਮਿੱਟੀ ਦਾ ਭਾਂਡਾ ਕਦੀ ਘੁਮਿਆਰ ਨੂੰ ਇਹ ਕਹਿੰਦਾ ਹੈ, “ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ ਹੈ?”
21
ਕੀ ਘੁਮਿਆਰ ਨੂੰ ਇਹ ਹੱਕ ਨਹੀਂ ਹੈ ਕਿ ਉਹ ਉਸੇ ਗੁੰਨ੍ਹੀ ਹੋਈ ਮਿੱਟੀ ਤੋਂ ਦੋ ਤਰ੍ਹਾਂ ਦੇ ਭਾਂਡੇ ਬਣਾਵੇ, ਇੱਕ ਖ਼ਾਸ ਵਰਤੋਂ ਲਈ ਅਤੇ ਦੂਜਾ ਆਮ ਵਰਤੋਂ ਲਈ?
22
ਇਸੇ ਤਰ੍ਹਾਂ ਪਰਮੇਸ਼ਰ ਵੀ ਆਪਣੇ ਕ੍ਰੋਧ ਅਤੇ ਸਮਰੱਥਾ ਨੂੰ ਪ੍ਰਗਟ ਕਰਨਾ ਚਾਹੁੰਦੇ ਸਨ । ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਬਹੁਤ ਧੀਰਜ ਨਾਲ ਸਹਾਰਿਆ ਜਿਹੜੇ ਉਹਨਾਂ ਦੇ ਕ੍ਰੋਧ ਦੇ ਹੱਕਦਾਰ ਸਨ ਅਤੇ ਨਾਸ਼ ਹੋਣ ਦੇ ਲਈ ਤਿਆਰ ਸਨ ।
23
ਇਹ ਪਰਮੇਸ਼ਰ ਨੇ ਇਸ ਲਈ ਕੀਤਾ ਕਿ ਉਹ ਆਪਣੀ ਅਪਾਰ ਮਹਿਮਾ ਨੂੰ ਆਪਣੇ ਚੁਣੇ ਹੋਇਆਂ ਉੱਤੇ ਪ੍ਰਗਟ ਕਰਨ ਜਿਹਨਾਂ ਨੂੰ ਪਰਮੇਸ਼ਰ ਨੇ ਆਪਣੀ ਮਹਿਮਾ ਦੇ ਲਈ ਪਹਿਲਾਂ ਹੀ ਤਿਆਰ ਕੀਤਾ ਸੀ ।
24
ਉਹ ਚੁਣੇ ਹੋਏ ਅਸੀਂ ਹੀ ਹਾਂ, ਜਿਹਨਾਂ ਨੂੰ ਉਹਨਾਂ ਨੇ ਕੇਵਲ ਯਹੂਦੀਆਂ ਵਿੱਚੋਂ ਹੀ ਨਹੀਂ ਸਗੋਂ ਪਰਾਈਆਂ ਕੌਮਾਂ ਵਿੱਚੋਂ ਵੀ ਸੱਦਿਆ ਹੈ ।
25
ਉਹਨਾਂ ਨੇ ਹੋਸ਼ੇਆ ਨਬੀ ਦੀ ਪੁਸਤਕ ਵਿੱਚ ਕਿਹਾ ਹੈ: “ਉਹ ਜਿਹੜੇ ਮੇਰੇ ਲੋਕ ਨਹੀਂ ਹਨ, ਉਹਨਾਂ ਨੂੰ ਮੈਂ ਆਪਣੇ ਬਣਾਵਾਂਗਾ । ਉਹ ਕੌਮ ਜਿਸ ਨੂੰ ਮੈਂ ਪਿਆਰ ਨਹੀਂ ਕਰਦਾ ਹਾਂ, ਉਸ ਨੂੰ ਮੈਂ ਪਿਆਰ ਕਰਾਂਗਾ ।
26
ਜਿਸ ਥਾਂ ਉਹਨਾਂ ਨੂੰ ਦੱਸਿਆ ਗਿਆ ਸੀ, ਤੁਸੀਂ ਮੇਰੇ ਲੋਕ ਨਹੀਂ ਹੋ, ਉਹ ਉੱਥੇ ਹੀ ਜਿਊਂਦੇ ਪਰਮੇਸ਼ਰ ਦੀ ਸੰਤਾਨ ਅਖਵਾਉਂਣਗੇ ।”
27
ਯਸਾਯਾਹ ਨਬੀ ਨੇ ਵੀ ਇਸਰਾਏਲ ਕੌਮ ਦੇ ਬਾਰੇ ਇਸ ਤਰ੍ਹਾਂ ਪੁਕਾਰ ਕੇ ਕਿਹਾ, “ਭਾਵੇਂ, ਇਸਰਾਏਲ ਕੌਮ ਦੇ ਲੋਕਾਂ ਦੀ ਗਿਣਤੀ ਸਾਗਰ ਦੀ ਰੇਤ ਦੇ ਕਿਣਕਿਆਂ ਜਿੰਨੀ ਵੀ ਕਿਉਂ ਨਾ ਹੋ ਜਾਵੇ ਪਰ ਫਿਰ ਵੀ ਉਹਨਾਂ ਵਿੱਚੋਂ ਥੋੜ੍ਹੇ ਹੀ ਬਚਾਏ ਜਾਣਗੇ ।
28
ਕਿਉਂਕਿ ਪ੍ਰਭੂ ਆਪਣੇ ਨਿਆਂ ਨੂੰ ਧਰਤੀ ਉੱਤੇ ਪੂਰੀ ਤਰ੍ਹਾਂ ਅਤੇ ਛੇਤੀ ਪੂਰਾ ਕਰਨਗੇ ।”
29
ਇਸੇ ਸੰਬੰਧ ਵਿੱਚ ਯਸਾਯਾਹ ਨਬੀ ਨੇ ਇਸ ਤੋਂ ਪਹਿਲਾਂ ਕਿਹਾ ਸੀ, “ਜੇਕਰ ਸਰਵ ਸ਼ਕਤੀਮਾਨ ਪ੍ਰਭੂ ਨੇ ਸਾਨੂੰ ਵੰਸ ਨਾ ਦਿੱਤੇ ਹੁੰਦੇ ਤਾਂ ਅਸੀਂ ਸਦੋਮ ਵਰਗੇ ਬਣ ਗਏ ਹੁੰਦੇ ਅਤੇ ਸਾਡਾ ਹਾਲ ਅਮੂਰਾਹ ਵਰਗਾ ਹੁੰਦਾ ।”
30
ਫਿਰ ਅਸੀਂ ਕੀ ਕਹੀਏ? ਇਹ ਕਿ ਪਰਾਈਆਂ ਕੌਮਾਂ ਜਿਹੜੀਆਂ ਪਰਮੇਸ਼ਰ ਦੇ ਨਾਲ ਆਪਣੇ ਨੇਕ ਸੰਬੰਧ ਸਥਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦੀਆਂ ਉਹਨਾਂ ਦਾ ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਦੇ ਨਾਲ ਨੇਕ ਸੰਬੰਧ ਸਥਾਪਤ ਕੀਤਾ ਗਿਆ ।
31
ਪਰ ਇਸਰਾਏਲ ਕੌਮ ਜਿਹੜੀ ਪਰਮੇਸ਼ਰ ਦੇ ਨਾਲ ਆਪਣਾ ਨੇਕ ਸੰਬੰਧ ਸਥਾਪਤ ਕਰਨ ਦੇ ਲਈ ਨੇਮ ਦੀ ਪ੍ਰਾਪਤੀ ਲਈ ਯਤਨ ਕਰਦੀ ਰਹੀ, ਉਸ ਨੂੰ ਪ੍ਰਾਪਤ ਨਾ ਹੋਇਆ ।
32
ਇਸ ਦਾ ਕੀ ਕਾਰਨ ਸੀ? ਇਸ ਦਾ ਕਾਰਨ ਇਹ ਸੀ ਕਿ ਜੋ ਕੁਝ ਉਹਨਾਂ ਕੀਤਾ, ਉਸ ਦਾ ਆਧਾਰ ਵਿਸ਼ਵਾਸ ਨਹੀਂ ਸੀ, ਸਗੋਂ ਕਰਮ ਸਨ । ਇਸ ਲਈ ਉਹਨਾਂ ਨੇ ਠੇਡਾ ਖਾਣ ਵਾਲੇ ਪੱਥਰ ਨਾਲ ਠੇਡਾ ਖਾਧਾ ।
33
ਇਸ ਬਾਰੇ ਪਵਿੱਤਰ-ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ: “ਦੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖ ਰਿਹਾ ਹਾਂ, ਜਿਸ ਤੋਂ ਲੋਕ ਠੋਕਰ ਖਾਣਗੇ, ਇੱਕ ਚਟਾਨ ਜਿਸ ਉੱਤੇ ਉਹ ਡਿੱਗਣਗੇ । ਪਰ ਉਸ ਵਿੱਚ ਵਿਸ਼ਵਾਸ ਕਰਨ ਵਾਲਾ ਸ਼ਰਮਿੰਦਾ ਨਹੀਂ ਹੋਵੇਗਾ ।”
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
All chapters:
1
2
3
4
5
6
7
8
9
10
11
12
13
14
15
16