bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Romans 6
Romans 6
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
1
ਫਿਰ ਅਸੀਂ ਕੀ ਕਹੀਏ? ਕੀ ਅਸੀਂ ਪਾਪ ਕਰਦੇ ਰਹੀਏ ਤਾਂ ਜੋ ਪਰਮੇਸ਼ਰ ਦੀ ਕਿਰਪਾ ਵੱਧਦੀ ਜਾਵੇ?
2
ਨਿਰਸੰਦੇਹ ਨਹੀਂ! ਅਸੀਂ ਜਿਹੜੇ ਪਾਪ ਦੇ ਵੱਲੋਂ ਮਰ ਚੁੱਕੇ ਹਾਂ, ਫਿਰ ਹੁਣ ਅਸੀਂ ਕਿਸ ਤਰ੍ਹਾਂ ਇਸ ਵਿੱਚ ਜੀਵਨ ਗੁਜ਼ਾਰ ਸਕਦੇ ਹਾਂ?
3
ਕੀ ਤੁਸੀਂ ਨਹੀਂ ਜਾਣਦੇ ਹੋ ਕਿ ਅਸੀਂ ਜਿਹੜੇ ਬਪਤਿਸਮੇ ਦੇ ਰਾਹੀਂ ਮਸੀਹ ਦੇ ਨਾਲ ਇੱਕ ਕੀਤੇ ਗਏ ਹਾਂ, ਅਸੀਂ ਬਪਤਿਸਮੇ ਦੇ ਰਾਹੀਂ ਮਸੀਹ ਦੀ ਮੌਤ ਦੇ ਭਾਗੀ ਵੀ ਬਣੇ ਹਾਂ ।
4
ਅਸੀਂ ਜਿਹੜੇ ਆਪਣੇ ਬਪਤਿਸਮੇ ਦੇ ਦੁਆਰਾ ਮਸੀਹ ਨਾਲ ਦਫ਼ਨਾਏ ਗਏ ਅਤੇ ਮਰ ਗਏ ਹਾਂ ਕਿ ਜਿਸ ਤਰ੍ਹਾਂ ਉਹ ਪਿਤਾ ਦੀ ਮਹਿਮਾ ਨਾਲ ਮੁਰਦਿਆਂ ਵਿੱਚੋਂ ਜਿਊਂਦੇ ਕੀਤੇ ਗਏ, ਉਸੇ ਤਰ੍ਹਾਂ ਅਸੀਂ ਵੀ ਨਵਾਂ ਜੀਵਨ ਗੁਜ਼ਾਰੀਏ ।
5
ਕਿਉਂਕਿ ਜੇਕਰ ਅਸੀਂ ਮਸੀਹ ਦੀ ਮੌਤ ਦੀ ਤਰ੍ਹਾਂ ਮਰ ਕੇ ਉਹਨਾਂ ਨਾਲ ਇੱਕ ਹੋਏ ਹਾਂ, ਤਾਂ ਇਸੇ ਤਰ੍ਹਾਂ ਉਹਨਾਂ ਦੀ ਤਰ੍ਹਾਂ ਜਿਊਂਦਾ ਹੋ ਕੇ ਵੀ ਉਹਨਾਂ ਨਾਲ ਇੱਕ ਹੋਵਾਂਗੇ ।
6
ਅਸੀਂ ਇਹ ਜਾਣਦੇ ਹਾਂ ਕਿ ਸਾਡੀ ਪੁਰਾਣੀ ਮਨੁੱਖਤਾ ਮਸੀਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਜਾ ਚੁੱਕੀ ਹੈ ਤਾਂ ਜੋ ਸਰੀਰ ਦਾ ਪਾਪੀ ਸੁਭਾਅ ਨਾਸ਼ ਹੋ ਜਾਵੇ ਅਤੇ ਅਸੀਂ ਅੱਗੇ ਤੋਂ ਪਾਪ ਦੇ ਗ਼ੁਲਾਮ ਨਾ ਰਹੀਏ ।
7
ਕਿਉਂਕਿ ਜਦੋਂ ਆਦਮੀ ਮਰ ਚੁੱਕਾ ਹੈ ਤਾਂ ਉਹ ਪਾਪ ਦੀ ਅਧੀਨਗੀ ਤੋਂ ਮੁਕਤ ਕੀਤਾ ਗਿਆ ਹੈ ।
8
ਫਿਰ ਜੇਕਰ ਅਸੀਂ ਮਸੀਹ ਦੇ ਨਾਲ ਮਰ ਚੁੱਕੇ ਹਾਂ ਤਾਂ ਸਾਡਾ ਇਹ ਵੀ ਵਿਸ਼ਵਾਸ ਹੈ ਕਿ ਅਸੀਂ ਉਹਨਾਂ ਦੇ ਨਾਲ ਜੀਵਾਂਗੇ ਵੀ ।
9
ਅਸੀਂ ਇਹ ਵੀ ਜਾਣਦੇ ਹਾਂ ਕਿ ਮਸੀਹ ਮੁਰਦਿਆਂ ਵਿੱਚੋਂ ਜਿਊਂਦੇ ਕੀਤੇ ਗਏ ਹਨ ਅਤੇ ਉਹ ਹੁਣ ਫਿਰ ਕਦੀ ਨਹੀਂ ਮਰਨਗੇ । ਇਸ ਮੌਤ ਦਾ ਮਸੀਹ ਉੱਤੇ ਹੁਣ ਕੋਈ ਅਧਿਕਾਰ ਨਹੀਂ ਰਿਹਾ ।
10
ਉਹ ਪਾਪ ਦੇ ਲਈ ਇੱਕ ਵਾਰੀ ਮਰੇ ਪਰ ਹੁਣ ਉਹ ਜਿਊਂਦੇ ਹਨ ਅਤੇ ਪਰਮੇਸ਼ਰ ਦੇ ਨਾਲ ਹਮੇਸ਼ਾ ਦੇ ਲਈ ਜਿਊਂਦੇ ਹਨ ।
11
ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਲਈ ਮਰੇ ਹੋਏ ਅਤੇ ਪਰਮੇਸ਼ਰ ਦੇ ਲਈ ਮਸੀਹ ਯਿਸੂ ਦੇ ਦੁਆਰਾ ਜਿਊਂਦੇ ਸਮਝੋ ।
12
ਇਸ ਲਈ ਪਾਪ ਨੂੰ ਅੱਗੇ ਤੋਂ ਆਪਣੇ ਮਰਨਹਾਰ ਸਰੀਰ ਉੱਤੇ ਰਾਜ ਨਾ ਕਰਨ ਦਿਓ ਤਾਂ ਜੋ ਤੁਸੀਂ ਸਰੀਰਕ ਵਾਸ਼ਨਾਵਾਂ ਦੇ ਅਧੀਨ ਨਾ ਰਹੋ ।
13
ਤੁਸੀਂ ਆਪਣੇ ਸਰੀਰ ਦੇ ਅੰਗਾਂ ਨੂੰ ਦੁਸ਼ਟਤਾ ਦਾ ਸਾਧਨ ਹੋਣ ਲਈ ਅਰਪਿਤ ਨਾ ਕਰੋ ਸਗੋਂ ਆਪਣੇ ਆਪ ਨੂੰ ਉਸ ਆਦਮੀ ਦੀ ਤਰ੍ਹਾਂ ਜੋ ਮੌਤ ਤੋਂ ਜੀਵਨ ਤੱਕ ਪਹੁੰਚਿਆ ਹੈ, ਪਰਮੇਸ਼ਰ ਦੇ ਲਈ ਅਰਪਿਤ ਕਰੋ ਅਤੇ ਆਪਣੇ ਅੰਗ ਨੇਕੀ ਦੇ ਕੰਮਾਂ ਲਈ ਦੇ ਦਿਓ ।
14
ਕਿਉਂਕਿ ਪਾਪ ਤੁਹਾਡਾ ਮਾਲਕ ਨਹੀਂ ਹੈ ਅਤੇ ਤੁਸੀਂ ਵਿਵਸਥਾ ਦੇ ਅਧੀਨ ਨਹੀਂ ਹੋ ਸਗੋਂ ਪਰਮੇਸ਼ਰ ਦੀ ਕਿਰਪਾ ਦੇ ਅਧੀਨ ਹੋ ।
15
ਇਸ ਦਾ ਅਰਥ ਕੀ ਹੋਇਆ? ਕੀ ਅਸੀਂ ਪਾਪ ਕਰੀਏ ਕਿਉਂਕਿ ਅਸੀਂ ਵਿਵਸਥਾ ਦੇ ਅਧੀਨ ਨਹੀਂ, ਪਰਮੇਸ਼ਰ ਦੀ ਕਿਰਪਾ ਦੇ ਅਧੀਨ ਹਾਂ? ਨਿਰਸੰਦੇਹ ਨਹੀਂ ।
16
ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਗ਼ੁਲਾਮ ਦੀ ਤਰ੍ਹਾਂ ਕਿਸੇ ਦੀ ਆਗਿਆ ਮੰਨਣ ਦੇ ਲਈ ਅਧੀਨ ਕਰ ਦਿੰਦੇ ਹੋ ਤਾਂ ਤੁਸੀਂ ਉਸ ਦੇ ਗ਼ੁਲਾਮ ਹੋ, ਜਿਸ ਦੀ ਤੁਸੀਂ ਆਗਿਆ ਮੰਨਦੇ ਹੋ । ਇਹ ਭਾਂਵੇ ਪਾਪ ਦੀ ਅਧੀਨਤਾ ਹੋਵੇ ਜਿਸ ਦਾ ਨਤੀਜਾ ਮੌਤ ਹੈ, ਜਾਂ ਆਗਿਆ ਮੰਨਣ ਦੀ, ਜਿਸ ਦਾ ਨਤੀਜਾ ਨੇਕੀ ਹੁੰਦਾ ਹੈ ।
17
ਪਰਮੇਸ਼ਰ ਦਾ ਧੰਨਵਾਦ ਹੋਵੇ! ਤੁਸੀਂ ਜਿਹੜੇ ਇੱਕ ਸਮੇਂ ਪਾਪ ਦੇ ਦਾਸ ਸੀ, ਹੁਣ ਆਪਣੇ ਪੂਰੇ ਦਿਲ ਨਾਲ ਉਸ ਸਿੱਖਿਆ ਨੂੰ, ਜਿਹੜੀ ਤੁਹਾਨੂੰ ਦਿੱਤੀ ਗਈ ਹੈ, ਮੰਨਦੇ ਹੋ ।
18
ਇਸ ਤਰ੍ਹਾਂ ਪਾਪ ਤੋਂ ਛੁਟਕਾਰਾ ਪਾ ਕੇ ਤੁਸੀਂ ਨੇਕੀ ਦੇ ਗ਼ੁਲਾਮ ਬਣ ਗਏ ਹੋ ।
19
ਮੈਂ ਤੁਹਾਡੀ ਮਨੁੱਖੀ ਕਮਜ਼ੋਰੀ ਨੂੰ ਜਾਣਦੇ ਹੋਏ ਸਧਾਰਨ ਆਦਮੀਆਂ ਦੀ ਤਰ੍ਹਾਂ ਕਹਿ ਰਿਹਾ ਹਾਂ, ਜਿਸ ਤਰ੍ਹਾਂ ਇੱਕ ਸਮੇਂ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਪਵਿੱਤਰਤਾ ਅਤੇ ਦੁਸ਼ਟਤਾ ਦੇ ਅਧੀਨ ਕਰ ਦਿੱਤਾ ਸੀ ਜਿਸ ਨਾਲ ਦੁਸ਼ਟਤਾ ਵਧੀ, ਉਸੇ ਤਰ੍ਹਾਂ ਹੁਣ ਆਪਣੇ ਆਪ ਨੂੰ ਨੇਕੀ ਦੇ ਅਧੀਨ ਕਰ ਦੇਵੋ ਕਿ ਪਵਿੱਤਰਤਾ ਵਧੇ ।
20
ਜਦੋਂ ਤੁਸੀਂ ਪਾਪ ਦੇ ਗ਼ੁਲਾਮ ਸੀ ਤਾਂ ਉਸ ਸਮੇਂ ਤੁਸੀਂ ਨੇਕੀ ਦੀ ਅਧੀਨਤਾ ਤੋਂ ਸੁਤੰਤਰ ਸੀ ।
21
ਇਸ ਲਈ ਉਹਨਾਂ ਚੀਜ਼ਾਂ ਦਾ ਤੁਹਾਨੂੰ ਕੀ ਲਾਭ ਹੋਇਆ ਹੈ ਜਿਹਨਾਂ ਤੋਂ ਹੁਣ ਤੁਸੀਂ ਸ਼ਰਮਿੰਦਾ ਹੋ? ਉਹਨਾਂ ਚੀਜ਼ਾਂ ਦਾ ਨਤੀਜਾ ਮੌਤ ਹੈ ।
22
ਪਰ ਹੁਣ ਤੁਸੀਂ ਪਾਪ ਤੋਂ ਆਜ਼ਾਦ ਕੀਤੇ ਗਏ ਹੋ ਅਤੇ ਪਰਮੇਸ਼ਰ ਦੇ ਗ਼ੁਲਾਮ ਬਣ ਚੁੱਕੇ ਹੋ । ਇਸ ਦਾ ਲਾਭ ਤੁਹਾਡੇ ਲਈ ਪਵਿੱਤਰਤਾ ਦੀ ਪ੍ਰਾਪਤੀ ਹੈ ਅਤੇ ਇਸ ਦਾ ਨਤੀਜਾ ਅਨੰਤ ਜੀਵਨ ਹੈ ।
23
ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਪਰ ਪਰਮੇਸ਼ਰ ਦਾ ਮੁਫ਼ਤ ਵਰਦਾਨ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਅਨੰਤ ਜੀਵਨ ਹੈ ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
All chapters:
1
2
3
4
5
6
7
8
9
10
11
12
13
14
15
16