bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Romans 7
Romans 7
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
1
ਭਰਾਵੋ ਅਤੇ ਭੈਣੋ, ਕੀ ਤੁਸੀਂ ਨਹੀਂ ਜਾਣਦੇ ਕਿ ਜਦੋਂ ਤੱਕ ਮਨੁੱਖ ਜਿਊਂਦਾ ਹੈ, ਉਸ ਸਮੇਂ ਤੱਕ ਵਿਵਸਥਾ ਦਾ ਉਸ ਉੱਤੇ ਅਧਿਕਾਰ ਰਹਿੰਦਾ ਹੈ? ਇਹ ਮੈਂ ਉਹਨਾਂ ਨੂੰ ਕਹਿ ਰਿਹਾ ਹਾਂ, ਜਿਹੜੇ ਵਿਵਸਥਾ ਨੂੰ ਜਾਣਦੇ ਹਨ ।
2
ਉਦਾਹਰਨ ਦੇ ਲਈ, ਇੱਕ ਵਿਆਹੁਤਾ ਔਰਤ ਜਦੋਂ ਤੱਕ ਉਸ ਦਾ ਪਤੀ ਜਿਊਂਦਾ ਹੈ, ਵਿਵਸਥਾ ਦੇ ਨਿਯਮ ਦੇ ਅਧੀਨ ਹੈ । ਪਰ ਜੇਕਰ ਉਹ ਮਰ ਜਾਵੇ ਤਾਂ ਉਹ ਵਿਵਸਥਾ ਦੇ ਨਿਯਮ ਤੋਂ ਮੁਕਤ ਹੋ ਜਾਂਦੀ ਹੈ, ਜਿਸ ਦੁਆਰਾ ਉਹ ਆਪਣੇ ਪਤੀ ਦੇ ਅਧੀਨ ਸੀ ।
3
ਇਸ ਲਈ ਜੇਕਰ ਉਹ ਆਪਣੇ ਪਤੀ ਦੇ ਜਿਊਂਦੇ ਜੀਅ ਦੂਜੇ ਆਦਮੀ ਦੇ ਨਾਲ ਰਹੇ ਤਾਂ ਉਹ ਵਿਭਚਾਰਨ ਅਖਵਾਏਗੀ । ਪਰ ਜੇਕਰ ਉਸ ਦਾ ਪਤੀ ਮਰ ਜਾਵੇ ਤਾਂ ਉਹ ਕਾਨੂੰਨੀ ਤੌਰ ਤੇ ਸੁਤੰਤਰ ਹੈ ਪਰ ਜੇਕਰ ਉਹ ਇਸ ਹਾਲਤ ਵਿੱਚ ਕਿਸੇ ਦੂਜੇ ਆਦਮੀ ਨਾਲ ਵਿਆਹ ਵੀ ਕਰ ਲਵੇ ਤਾਂ ਉਹ ਵਿਭਚਾਰਨ ਨਹੀਂ ਹੈ ।
4
ਮੇਰੇ ਭਰਾਵੋ ਅਤੇ ਭੈਣੋ, ਇਹੋ ਹਾਲ ਤੁਹਾਡਾ ਵੀ ਹੈ । ਤੁਸੀਂ ਵੀ, ਜਿੱਥੋਂ ਤੱਕ ਵਿਵਸਥਾ ਦਾ ਸੰਬੰਧ ਹੈ, ਮਰ ਚੁੱਕੇ ਹੋ ਕਿਉਂਕਿ ਤੁਸੀਂ ਮਸੀਹ ਦੇ ਸਰੀਰ ਦੇ ਅੰਗ ਹੋ ਅਤੇ ਕਿਸੇ ਦੂਜੇ ਦੇ ਹੋ ਚੁੱਕੇ ਹੋ, ਭਾਵ ਉਹਨਾਂ ਦੇ ਜੋ ਮੁਰਦਿਆਂ ਵਿੱਚੋਂ ਜੀਅ ਉੱਠੇ ਹਨ ਕਿ ਅਸੀਂ ਸਾਰੇ ਪਰਮੇਸ਼ਰ ਦੇ ਲਈ ਲਾਭਦਾਇਕ ਸਿੱਧ ਹੋਈਏ ।
5
ਜਦੋਂ ਅਸੀਂ ਸਰੀਰਕ ਸੁਭਾਅ ਦੇ ਅਨੁਸਾਰ ਜੀਵਨ ਗੁਜ਼ਾਰਦੇ ਸੀ ਤਾਂ ਪਾਪ ਦੀਆਂ ਕਾਮਨਾਵਾਂ ਵਿਵਸਥਾ ਤੋਂ ਪ੍ਰੇਰਨਾ ਲੈ ਕੇ ਸਾਡੇ ਅੰਗਾਂ ਵਿੱਚ ਕੰਮ ਕਰ ਰਹੀਆਂ ਸਨ ਜਿਸ ਦਾ ਅੰਤ ਮੌਤ ਸੀ ।
6
ਪਰ ਹੁਣ ਅਸੀਂ ਵਿਵਸਥਾ ਤੋਂ ਸੁਤੰਤਰ ਹਾਂ ਕਿਉਂਕਿ ਅਸੀਂ ਉਸ ਦੇ ਲਈ ਮਰ ਚੁੱਕੇ ਹਾਂ ਜਿਸ ਨੇ ਸਾਨੂੰ ਬੰਨ੍ਹਿਆ ਹੋਇਆ ਸੀ । ਇਸ ਲਈ ਕਿ ਅੱਗੇ ਤੋਂ ਅਸੀਂ ਪਰਮੇਸ਼ਰ ਦੀ ਸੇਵਾ ਨਵੇਂ ਢੰਗ ਨਾਲ ਪਵਿੱਤਰ ਆਤਮਾ ਦੇ ਦੁਆਰਾ ਕਰੀਏ, ਨਾ ਕਿ ਪੁਰਾਣੇ ਢੰਗ ਨਾਲ ਲਿਖਤ ਵਿਵਸਥਾ ਦੇ ਅਨੁਸਾਰ ।
7
ਫਿਰ ਅਸੀਂ ਕੀ ਕਹੀਏ? ਕੀ ਵਿਵਸਥਾ ਪਾਪ ਹੈ? ਬਿਲਕੁਲ ਨਹੀਂ! ਸਗੋਂ ਵਿਵਸਥਾ ਦੇ ਬਿਨਾਂ ਮੈਂ ਪਾਪ ਨੂੰ ਨਹੀਂ ਜਾਣ ਸਕਦਾ ਸੀ । ਉਦਾਹਰਨ ਦੇ ਤੌਰ ਤੇ ਜੇਕਰ ਵਿਵਸਥਾ ਇਹ ਨਾ ਕਹਿੰਦੀ “ਲੋਭ ਨਾ ਕਰ” ਤਾਂ ਮੈਂ ਲੋਭ ਦੇ ਬਾਰੇ ਨਾ ਜਾਣਦਾ ਕਿ ਇਹ ਕੀ ਹੈ ।
8
ਇਸੇ ਹੁਕਮ ਦੇ ਕਾਰਨ ਪਾਪ ਨੂੰ ਮੌਕਾ ਮਿਲਿਆ ਅਤੇ ਉਸ ਨੇ ਮੇਰੇ ਅੰਦਰ ਹਰ ਤਰ੍ਹਾਂ ਦੀਆਂ ਲੋਭੀ ਕਾਮਨਾਵਾਂ ਪੈਦਾ ਕਰ ਦਿੱਤੀਆਂ । ਵਿਵਸਥਾ ਤੋਂ ਬਿਨਾਂ ਪਾਪ ਮੁਰਦਾ ਹੈ ।
9
ਇੱਕ ਸਮਾਂ ਸੀ ਜਦੋਂ ਮੈਂ ਵਿਵਸਥਾ ਦੇ ਬਿਨਾਂ ਜਿਊਂਦਾ ਸੀ ਪਰ ਜਦੋਂ ਹੁਕਮਨਾਮਾ ਆਇਆ ਤਾਂ ਪਾਪ ਜਿਊਂਦਾ ਹੋ ਗਿਆ,
10
ਅਤੇ ਮੈਂ ਮਰ ਗਿਆ । ਇਸ ਤਰ੍ਹਾਂ ਜਿਸ ਹੁਕਮ ਤੋਂ ਜੀਵਨ ਦੀ ਆਸ ਸੀ, ਉਹ ਹੀ ਮੇਰੇ ਲਈ ਮੌਤ ਦਾ ਕਾਰਨ ਬਣਿਆ ।
11
ਕਿਉਂਕਿ ਪਾਪ ਨੇ ਹੁਕਮ ਦੇ ਰਾਹੀਂ ਮੌਕਾ ਪਾ ਕੇ ਮੈਨੂੰ ਧੋਖਾ ਦਿੱਤਾ ਅਤੇ ਉਸ ਦੇ ਰਾਹੀਂ ਮੈਨੂੰ ਮਾਰ ਦਿੱਤਾ ।
12
ਪਰ ਵਿਵਸਥਾ ਆਪਣੇ ਆਪ ਵਿੱਚ ਪਵਿੱਤਰ ਹੈ ਅਤੇ ਹੁਕਮ ਵੀ ਪਵਿੱਤਰ, ਸੱਚਾ ਅਤੇ ਚੰਗਾ ਹੈ ।
13
ਇਸ ਦਾ ਕੀ ਅਰਥ ਹੋਇਆ ਕਿ ਜੋ ਚੰਗਾ ਸੀ ਉਹ ਹੀ ਮੇਰੀ ਮੌਤ ਦਾ ਕਾਰਨ ਬਣਿਆ? ਨਹੀਂ, ਇਹ ਨਹੀਂ! ਇਹ ਪਾਪ ਸੀ ਜੋ ਉਸ ਚੰਗੇ ਹੁਕਮ ਰਾਹੀਂ ਮੇਰੀ ਮੌਤ ਦਾ ਕਾਰਨ ਬਣਿਆ ਕਿ ਇਸ ਤਰ੍ਹਾਂ ਪਾਪ ਦਾ ਅਸਲੀ ਸੁਭਾਅ ਪ੍ਰਗਟ ਹੋ ਜਾਵੇ । ਇਸ ਤਰ੍ਹਾਂ ਹੁਕਮ ਦੇ ਦੁਆਰਾ ਪਾਪ ਹੱਦੋਂ ਵੱਧ ਕੇ ਆਪਣੇ ਭਿਅੰਕਰ ਸੁਭਾਅ ਵਿੱਚ ਵਧਿਆ ।
14
ਅਸੀਂ ਜਾਣਦੇ ਹਾਂ ਕਿ ਵਿਵਸਥਾ ਆਤਮਿਕ ਹੈ ਪਰ ਮੈਂ ਇੱਕ ਮਰਨਹਾਰ ਮਨੁੱਖ ਹਾਂ ਜੋ ਪਾਪ ਦੇ ਹੱਥਾਂ ਵਿੱਚ ਵਿਕ ਚੁੱਕਾ ਹਾਂ ।
15
ਮੈਂ ਆਪਣੇ ਹੀ ਕੀਤੇ ਕੰਮਾਂ ਨੂੰ ਨਹੀਂ ਸਮਝਦਾ, ਕਿਉਂਕਿ ਜੋ ਕੁਝ ਮੈਂ ਚਾਹੁੰਦਾ ਹਾਂ, ਉਹ ਨਹੀਂ ਕਰਦਾ ਸਗੋਂ ਉਹ ਕਰਦਾ ਹਾਂ, ਜਿਸ ਨੂੰ ਮੈਂ ਘਿਰਨਾ ਕਰਦਾ ਹਾਂ ।
16
ਪਰ ਜੇਕਰ ਮੈਂ ਉਹ ਹੀ ਕੰਮ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਮੈਂ ਇਹ ਸਿੱਧ ਕਰਦਾ ਹਾਂ ਕਿ ਵਿਵਸਥਾ ਠੀਕ ਹੈ ।
17
ਇਸ ਹਾਲਤ ਵਿੱਚ ਇਸ ਕੰਮ ਨੂੰ ਕਰਨ ਵਾਲਾ ਮੈਂ ਨਹੀਂ ਹਾਂ ਸਗੋਂ ਉਹ ਪਾਪ ਹੈ, ਜੋ ਮੇਰੇ ਅੰਦਰ ਰਹਿੰਦਾ ਹੈ ।
18
ਮੈਂ ਜਾਣਦਾ ਹਾਂ ਕਿ ਮੇਰੇ ਅੰਦਰ ਭਾਵ ਮੇਰੇ ਸਰੀਰ ਦੇ ਅੰਦਰ ਕੋਈ ਭਲਾਈ ਨਹੀਂ ਰਹਿੰਦੀ । ਭਲਾਈ ਕਰਨ ਦਾ ਵਿਚਾਰ ਤਾਂ ਮੇਰੇ ਅੰਦਰ ਹੈ ਪਰ ਉਸ ਨੂੰ ਕਰਨ ਦੀ ਸਮਰੱਥਾ ਮੇਰੇ ਅੰਦਰ ਨਹੀਂ ਹੈ ।
19
ਜੋ ਭਲਾਈ ਕਰਨ ਦੀ ਮੇਰੀ ਇੱਛਾ ਹੁੰਦੀ ਹੈ, ਮੈਂ ਨਹੀਂ ਕਰਦਾ ਪਰ ਜੋ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ, ਉਸ ਨੂੰ ਕਰਦਾ ਹਾਂ ।
20
ਪਰ ਜੇਕਰ ਮੈਂ ਉਹ ਹੀ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਉਸ ਦਾ ਕਰਨ ਵਾਲਾ ਫਿਰ ਮੈਂ ਨਹੀਂ ਹਾਂ ਸਗੋਂ ਉਹ ਪਾਪ ਹੈ ਜੋ ਮੇਰੇ ਵਿੱਚ ਰਹਿੰਦਾ ਹੈ ।
21
ਇਸ ਤਰ੍ਹਾਂ ਮੈਨੂੰ ਵਿਵਸਥਾ ਦਾ ਗਿਆਨ ਹੋਇਆ ਹੈ ਕਿ ਜਦੋਂ ਮੈਂ ਕੋਈ ਭਲਾਈ ਕਰਨ ਦਾ ਵਿਚਾਰ ਕਰਦਾ ਹਾਂ ਤਾਂ ਮੇਰੇ ਤੋਂ ਬੁਰਾਈ ਹੀ ਹੁੰਦੀ ਹੈ ।
22
ਮੈਂ ਅੰਦਰੋਂ ਤਾਂ ਪਰਮੇਸ਼ਰ ਦੀ ਵਿਵਸਥਾ ਤੋਂ ਖ਼ੁਸ਼ ਹਾਂ ।
23
ਪਰ ਮੈਂ ਆਪਣੇ ਸਰੀਰ ਦੇ ਅੰਦਰ ਇੱਕ ਹੋਰ ਹੀ ਵਿਵਸਥਾ ਨੂੰ ਕੰਮ ਕਰਦੇ ਹੋਏ ਦੇਖਦਾ ਹਾਂ । ਇਹ ਵਿਵਸਥਾ ਉਹ ਹੈ ਜੋ ਮੇਰੀ ਬੁੱਧ ਦੀ ਠੀਕ ਵਿਵਸਥਾ ਦੇ ਵਿਰੁੱਧ ਸੰਘਰਸ਼ ਕਰਦੀ ਹੈ । ਇਹ ਹੀ ਮੈਨੂੰ ਪਾਪ ਦੀ ਵਿਵਸਥਾ ਦਾ ਬੰਦੀ ਬਣਾ ਦਿੰਦੀ ਹੈ ਜੋ ਮੇਰੇ ਸਰੀਰਕ ਅੰਗਾਂ ਵਿੱਚ ਕੰਮ ਕਰ ਰਹੀ ਹੈ ।
24
ਮੈਂ ਕਿੰਨਾ ਮੰਦਭਾਗਾ ਮਨੁੱਖ ਹਾਂ! ਮੈਨੂੰ ਇਸ ਮਰਨਹਾਰ ਸਰੀਰ ਤੋਂ ਕੌਣ ਬਚਾਵੇਗਾ?
25
ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰਾ ਬਚਾਅ ਹਨ! ਹੁਣ ਮੇਰੀ ਹਾਲਤ ਇਹ ਹੈ ਕਿ ਮੇਰਾ ਮਨ ਤਾਂ ਪਰਮੇਸ਼ਰ ਦੀ ਵਿਵਸਥਾ ਦਾ ਗ਼ੁਲਾਮ ਹੈ ਪਰ ਸਰੀਰ ਪਾਪ ਦੀ ਵਿਵਸਥਾ ਦਾ ਗ਼ੁਲਾਮ ਹੈ ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
All chapters:
1
2
3
4
5
6
7
8
9
10
11
12
13
14
15
16