bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Romans 1
Romans 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 2 →
1
ਇਹ ਪੱਤਰ ਪੌਲੁਸ ਦੇ ਵੱਲੋਂ, ਜੋ ਮਸੀਹ ਯਿਸ਼ੂ ਦਾ ਦਾਸ ਜਿਹੜਾ ਰਸੂਲ ਬਣਨ ਲਈ ਸੱਦਿਆ ਗਿਆ ਅਤੇ ਪਰਮੇਸ਼ਵਰ ਦੇ ਦੁਆਰਾ ਉਸਦੀ ਖੁਸ਼ਖ਼ਬਰੀ ਲਈ ਵੱਖਰਾ ਕੀਤਾ ਗਿਆ।
2
ਖੁਸ਼ਖ਼ਬਰੀ ਜਿਸਦਾ ਪਰਮੇਸ਼ਵਰ ਨੇ ਪਹਿਲਾਂ ਹੀ ਨਬੀਆਂ ਦੁਆਰਾ ਪਵਿੱਤਰ ਪੋਥੀਆਂ ਵਿੱਚ ਵਾਅਦਾ ਕੀਤਾ ਸੀ।
3
ਇਹ ਖੁਸ਼ਖ਼ਬਰੀ ਉਸ ਦੇ ਪੁੱਤਰ ਦੇ ਬਾਰੇ ਜੋ ਸਰੀਰਕ ਤੌਰ ਤੇ ਦਾਵੀਦ ਦੀ ਵੰਸ਼ ਤੋਂ ਪੈਦਾ ਹੋਏ।
4
ਅਤੇ ਜਦੋਂ ਉਹਨਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਸੀ, ਅਤੇ ਉਹਨਾਂ ਨੂੰ ਪਰਮੇਸ਼ਵਰ ਦਾ ਪੁੱਤਰ ਨਿਯੁਕਤ ਕੀਤਾ ਗਿਆ ਸੀ। ਉਹ ਯਿਸ਼ੂ ਮਸੀਹ ਹੈ ਅਤੇ ਸਾਡਾ ਪ੍ਰਭੂ ਹੈ।
5
ਪਰਮੇਸ਼ਵਰ ਨੇ ਉਸਦੇ ਰਾਹੀਂ ਸਾਨੂੰ ਕਿਰਪਾ ਅਤੇ ਰਸੂਲ ਦੀ ਪਦਵੀ ਦਿੱਤੀ ਤਾਂ ਜੋ ਸਾਰੀਆਂ ਪਰਾਈਆਂ ਕੌਮਾਂ ਨੂੰ ਉਸ ਆਗਿਆਕਾਰੀ ਵੱਲ ਬੁਲਾਉਣ ਲਈ ਆਇਆ ਜੋ ਉਸਦੇ ਨਾਮ ਦੀ ਖਾਤਿਰ ਵਿਸ਼ਵਾਸ ਦੁਆਰਾ ਆਉਂਦੀ ਹੈ।
6
ਅਤੇ ਤੁਸੀਂ ਵੀ ਉਹਨਾਂ ਪਰਾਈਆਂ ਕੌਮਾਂ ਦੇ ਲੋਕਾਂ ਵਿੱਚੋਂ ਹੋ ਜੋ ਯਿਸ਼ੂ ਮਸੀਹ ਦੇ ਹੋਣ ਲਈ ਸੱਦੇ ਗਏ ਹੋ।
7
ਰੋਮ ਦੇ ਉਹਨਾਂ ਸਾਰਿਆਂ ਲੋਕਾਂ ਲਈ ਜਿਹੜੇ ਪਰਮੇਸ਼ਵਰ ਦੇ ਪਿਆਰੇ ਅਤੇ ਸੰਤ ਹੋਣ ਲਈ ਬੁਲਾਏ ਗਏ ਹਨ: ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
8
ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਲਈ ਯਿਸ਼ੂ ਮਸੀਹ ਦੇ ਰਾਹੀਂ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਤੁਹਾਡੀ ਨਿਹਚਾ ਦੀ ਗੱਲ ਸਾਰੇ ਸੰਸਾਰ ਵਿੱਚ ਕੀਤੀ ਜਾਂਦੀ ਹੈ।
9
ਪਰਮੇਸ਼ਵਰ, ਜਿਸਦੀ ਮੈਂ ਆਪਣੀ ਆਤਮਾ ਨਾਲ ਉਸਦੇ ਪੁੱਤਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਵਿੱਚ ਸੇਵਾ ਕਰਦਾ ਹਾਂ, ਮੇਰਾ ਗਵਾਹ ਹੈ ਕਿ ਮੈਂ ਤੁਹਾਨੂੰ ਹਰ ਵੇਲੇ ਯਾਦ ਕਰਦਾ ਹਾਂ,
10
ਮੇਰੀਆਂ ਪ੍ਰਾਰਥਨਾਵਾਂ ਵਿੱਚ ਹਰ ਸਮੇਂ; ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਹੁਣ ਪਰਮੇਸ਼ਵਰ ਦੀ ਮਰਜ਼ੀ ਅਨੁਸਾਰ ਮੇਰੇ ਲਈ ਤੁਹਾਡੇ ਕੋਲ ਆਉਣ ਦਾ ਰਾਹ ਖੁੱਲ੍ਹ ਜਾਵੇ।
11
ਮੈਂ ਤੁਹਾਨੂੰ ਵੇਖਣਾ ਚਾਹੁੰਦਾ ਹਾਂ ਤਾਂ ਜੋ ਮੈਂ ਤੁਹਾਨੂੰ ਕੁਝ ਮਜ਼ਬੂਤ ਕਰਨ ਲਈ ਕੁਝ ਆਤਮਿਕ ਦਾਨ ਦੇ ਸਕਾਂ।
12
ਇਹ ਇਸ ਲਈ ਹੈ ਤਾਂ ਜੋ ਕਿ ਤੁਸੀਂ ਅਤੇ ਮੈ ਇੱਕ-ਦੂਜੇ ਦੀ ਨਿਹਚਾ ਦੁਆਰਾ ਉਤਸ਼ਾਹਿਤ ਹੋ ਸਕੀਏ।
13
ਭਰਾਵੋ ਅਤੇ ਭੈਣੋ ਮੈਂ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਹੋਵੋ, ਕਿ ਮੈਂ ਤੁਹਾਡੇ ਕੋਲ ਆਉਣ ਦੀ ਕਈ ਵਾਰ ਯੋਜਨਾ ਬਣਾਈ ਸੀ (ਪਰ ਹੁਣ ਤੱਕ ਕਿਸੇ ਨਾ ਕਿਸੇ ਕਾਰਨ ਤੋਂ ਰੋਕਿਆ ਰਿਹਾ) ਤਾਂ ਜੋ ਮੈਂ ਤੁਹਾਡੇ ਵਿੱਚ ਇੱਕ ਫ਼ਲ ਪ੍ਰਾਪਤ ਕਰ ਸਕਾਂ, ਜਿਵੇਂ ਮੈ ਪਰਾਈਆਂ ਕੌਮਾਂ ਵਿੱਚ ਪ੍ਰਾਪਤ ਕੀਤਾ ਹੈ।
14
ਮੈਂ ਯੂਨਾਨੀਆਂ ਅਤੇ ਗ਼ੈਰ-ਯੂਨਾਨੀਆਂ, ਬੁੱਧੀਮਾਨਾਂ ਅਤੇ ਮੂਰਖਾਂ ਦੋਵਾਂ ਲਈ ਜ਼ਿੰਮੇਵਾਰ ਹਾਂ।
15
ਇਹੀ ਕਾਰਣ ਹੈ ਕਿ ਮੈਂ ਤੁਹਾਡੇ ਲਈ ਵੀ ਜਿਹੜੇ ਰੋਮ ਵਿੱਚ ਰਹਿਦੇ ਹਨ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਚਾਹਵਾਨ ਹਾਂ।
16
ਮੈਂ ਖੁਸ਼ਖ਼ਬਰੀ ਤੋਂ ਸ਼ਰਮਿੰਦਾ ਨਹੀਂ ਹਾਂ ਕਿਉਂਕਿ ਇਹ ਪਰਮੇਸ਼ਵਰ ਦੀ ਸ਼ਕਤੀ ਹੈ ਜੋ ਵਿਸ਼ਵਾਸ ਕਰਨ ਵਾਲੇ ਹਰੇਕ ਨੂੰ ਮੁਕਤੀ ਦਿੰਦੀ ਹੈ: ਪਹਿਲਾਂ ਯਹੂਦੀ ਨੂੰ ਅਤੇ ਫਿਰ ਗ਼ੈਰ-ਯਹੂਦੀ ਨੂੰ।
17
ਕਿਉਂ ਜੋ ਖੁਸ਼ਖ਼ਬਰੀ ਵਿੱਚ ਪਰਮੇਸ਼ਵਰ ਦੀ ਧਾਰਮਿਕਤਾ ਪ੍ਰਗਟ ਕੀਤੀ ਗਈ ਹੈ। ਧਾਰਮਿਕਤਾ ਜੋ ਨਿਹਚਾ ਨਾਲ ਸ਼ੁਰੂ ਤੋਂ ਅੰਤ ਤੱਕ ਹੈ, ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਲਿਖਿਆ ਹੋਇਆ ਹੈ: “ਧਰਮੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ। ”
18
ਸਵਰਗ ਤੋਂ ਉਹਨਾਂ ਲੋਕਾਂ ਦੀਆਂ ਸਾਰੀਆਂ ਕੁਧਰਮੀਆਂ ਅਤੇ ਬੁਰਾਈਆਂ ਵਿਰੁੱਧ ਪਰਮੇਸ਼ਵਰ ਦਾ ਕ੍ਰੋਧ ਪ੍ਰਗਟ ਕੀਤਾ ਜਾ ਰਿਹਾ ਹੈ, ਜੋ ਆਪਣੀ ਬੁਰਾਈ ਨਾਲ ਸੱਚ ਨੂੰ ਦਬਾਉਂਦੇ ਹਨ।
19
ਕਿਉਂਕਿ ਜੋ ਕੁਝ ਪਰਮੇਸ਼ਵਰ ਦੇ ਬਾਰੇ ਜਾਣਿਆ ਜਾ ਸਕਦਾ ਹੈ ਉਹ ਸਪੱਸ਼ਟ ਹੈ ਕਿਉਂਕਿ ਪਰਮੇਸ਼ਵਰ ਨੇ ਆਪ ਉਹਨਾਂ ਨੂੰ ਇਹ ਸਪੱਸ਼ਟ ਕੀਤਾ ਹੈ।
20
ਜਦੋਂ ਤੋਂ ਇਹ ਸੰਸਾਰ ਬਣਾਇਆ ਗਿਆ ਹੈ, ਲੋਕਾਂ ਨੇ ਧਰਤੀ ਅਤੇ ਅਕਾਸ਼ ਨੂੰ ਵੇਖਿਆ ਹੈ। ਹਰ ਚੀਜ਼ ਦੁਆਰਾ ਜੋ ਪਰਮੇਸ਼ਵਰ ਨੇ ਬਣਾਇਆ ਹੈ, ਉਹ ਉਸਦੇ ਅਦਿੱਖ ਗੁਣਾਂ ਅਤੇ ਉਸਦੀ ਸਦੀਪਕ ਸ਼ਕਤੀ ਅਤੇ ਪਰਮੇਸ਼ਵਰੀ ਸੁਭਾਉ ਨੂੰ ਸਪੱਸ਼ਟ ਤੌਰ ਤੇ ਵੇਖ ਸਕਦੇ ਹਨ। ਇਸ ਲਈ ਉਹਨਾਂ ਕੋਲ ਪਰਮੇਸ਼ਵਰ ਨੂੰ ਨਾ ਜਾਣਨ ਦਾ ਕੋਈ ਬਹਾਨਾ ਨਹੀਂ ਹੈ।
21
ਭਾਵੇਂ ਉਹ ਸਭ ਪਰਮੇਸ਼ਵਰ ਨੂੰ ਜਾਣਦੇ ਸਨ, ਉਹਨਾਂ ਨੇ ਨਾ ਤਾਂ ਉਸ ਨੂੰ ਪਰਮੇਸ਼ਵਰ ਹੋਣ ਦੀ ਮਹਿਮਾ ਦਿੱਤੀ ਅਤੇ ਨਾ ਹੀ ਉਸਦਾ ਧੰਨਵਾਦ ਕੀਤਾ, ਪਰ ਉਹਨਾਂ ਦੀ ਸੋਚ ਵਿਅਰਥ ਹੋ ਗਈ ਅਤੇ ਉਹਨਾਂ ਦੇ ਮੂਰਖ ਦਿਲ ਹਨੇਰਾ ਹੋ ਗਏ।
22
ਹਾਲਾਂਕਿ ਉਹਨਾਂ ਨੇ ਬੁੱਧੀਮਾਨ ਹੋਣ ਦਾ ਦਾਅਵਾ ਕੀਤਾ, ਉਹ ਮੂਰਖ ਬਣ ਗਏ।
23
ਅਤੇ ਮਹਾਨ ਅਤੇ ਜਿਉਂਦੇ ਪਰਮੇਸ਼ਵਰ ਦੀ ਮਹਿਮਾ ਕਰਨ ਦੀ ਬਜਾਏ ਉਹਨਾਂ ਨਾਸ਼ ਹੋਣ ਵਾਲੇ ਮਨੁੱਖਾਂ ਦੀਆਂ ਬਣਾਈਆਂ ਮੂਰਤੀਆਂ ਅਤੇ ਪੰਛੀਆਂ ਅਤੇ ਜਾਨਵਰਾਂ ਅਤੇ ਘਿੱਸਰਨ ਵਾਲੇ ਜੀਵ-ਜੰਤੂਆਂ ਦੀ ਮਹਿਮਾ ਦਿੱਤੀ।
24
ਇਸ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਦਿਲ ਦੀਆਂ ਪਾਪੀ ਇੱਛਾਵਾਂ ਦੇ ਹਵਾਲੇ ਕਰ ਦਿੱਤਾ ਤਾਂ ਜੋ ਉਹ ਆਪੋ ਵਿੱਚ ਸ਼ਰਮਨਾਕ ਕੰਮ ਕਰਕੇ ਆਪਣੇ ਸਰੀਰਾਂ ਨੂੰ ਅਸ਼ੁੱਧ ਕਰਨ।
25
ਉਹਨਾਂ ਨੇ ਝੂਠ ਲਈ ਪਰਮੇਸ਼ਵਰ ਦੀ ਸੱਚਾਈ ਨੂੰ ਬਦਲ ਦਿੱਤਾ, ਅਤੇ ਉਹਨਾਂ ਨੇ ਸ਼੍ਰਿਸ਼ਟੀ ਦੀ ਪੂਜਾ ਅਤੇ ਸੇਵਾ ਕੀਤੀ, ਨਾ ਕਿ ਸ਼੍ਰਿਸ਼ਟੀਕਰਤਾ ਦੀ, ਜੋ ਸਦਾ ਵਡਿਆਈ ਦੇ ਯੋਗ ਹੈ, ਆਮੀਨ।
26
ਇਸ ਕਰਕੇ, ਪਰਮੇਸ਼ਵਰ ਨੇ ਉਹਨਾਂ ਨੂੰ ਸ਼ਰਮਨਾਕ ਕਰਨ ਵਾਲੀਆਂ ਇੱਛਾਵਾਂ ਦੇ ਹਵਾਲੇ ਕਰ ਦਿੱਤਾ। ਇੱਥੋ ਤੱਕ ਕਿ ਉਹਨਾਂ ਦੀਆਂ ਔਰਤਾਂ ਕੁਦਰਤੀ ਸੰਭੋਗ ਦੀ ਥਾਂ ਗੈਰ ਕੁਦਰਤੀ ਸੰਭੋਗ ਕਰਨ ਲੱਗੀਆਂ।
27
ਇਸੇ ਤਰ੍ਹਾਂ ਆਦਮੀਆਂ ਨੇ ਵੀ ਔਰਤਾਂ ਨਾਲ ਕੁਦਰਤੀ ਸੰਭੋਗ ਨੂੰ ਤਿਆਗ ਦਿੱਤਾ ਅਤੇ ਇੱਕ-ਦੂਜੇ ਨਾਲ ਕਾਮਨਾਵਾਂ ਵਿੱਚ ਜਲਨ ਲੱਗੇ। ਆਦਮੀਆਂ ਨੇ ਦੂਸਰੇ ਆਦਮੀਆਂ ਨਾਲ ਸ਼ਰਮਨਾਕ ਕੰਮ ਕੀਤੇ ਅਤੇ ਇਸ ਕਰਕੇ ਆਦਮੀਆਂ ਇਸ ਸ਼ਰਮਨਾਕ ਕੰਮ ਕਾਰਨ ਬਣਦੀ ਸਜ਼ਾ ਪਾਈ।
28
ਇਸ ਤੋਂ ਇਲਾਵਾ, ਜਿਵੇਂ ਕਿ ਉਹਨਾਂ ਨੇ ਪਰਮੇਸ਼ਵਰ ਦੇ ਗਿਆਨ ਨੂੰ ਲੈਣਾ ਲਾਭਦਾਇਕ ਨਹੀਂ ਸਮਝਿਆ, ਉਸੇ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਵਿਗੜਿਆ ਮਨ ਦੇ ਹਵਾਲੇ ਕਰ ਦਿੱਤਾ, ਤਾਂ ਜੋ ਉਹ ਅਜਿਹਾ ਕਰਨ ਜੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ।
29
ਉਹ ਹਰ ਕਿਸਮ ਦੀ ਬਦੀ, ਬੁਰਾਈ, ਲਾਲਚ ਅਤੇ ਭ੍ਰਿਸ਼ਟ ਸੋਚਾਂ ਨਾਲ ਭਰੇ ਹੋਏ ਹਨ। ਉਹ ਈਰਖਾ, ਕਤਲ, ਝਗੜੇ, ਧੋਖੇ ਅਤੇ ਦੁਸ਼ਮਣੀ ਨਾਲ ਭਰੇ ਹੋਏ ਹਨ। ਉਹ ਫੋਕੀਆਂ ਗੱਲਾਂ ਕਰਦੇ ਹਨ।
30
ਉਹ ਬਦਨਾਮੀ ਕਰਨ ਵਾਲੇ, ਪਰਮੇਸ਼ਵਰ ਨੂੰ ਨਫ਼ਰਤ ਕਰਨ ਵਾਲੇ, ਜ਼ਾਲਮ, ਘਮੰਡੀ ਅਤੇ ਹੰਕਾਰੀ; ਉਹ ਬੁਰਾਈਆਂ ਕਰਨ ਦੇ ਨਵੇਂ-ਨਵੇਂ ਤਰੀਕਿਆਂ ਨੂੰ ਲੱਭਦੇ ਹਨ; ਉਹ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ।
31
ਉਹਨਾਂ ਕੋਲ ਨਾ ਸਮਝ ਹੈ, ਨਾ ਵਫ਼ਾਦਾਰੀ, ਨਾ ਪਿਆਰ, ਨਾ ਦਯਾ।
32
ਹਾਲਾਂਕਿ ਉਹ ਪਰਮੇਸ਼ਵਰ ਦੇ ਧਰਮੀ ਆਦੇਸ਼ ਨੂੰ ਜਾਣਦੇ ਹਨ ਕਿ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਉਹ ਮੌਤ ਦੇ ਯੋਗ ਹਨ, ਉਹ ਅਜਿਹੇ ਕੰਮ ਨਾ ਸਿਰਫ ਖ਼ੁਦ ਕਰਦੇ ਹਨ, ਸਗੋਂ ਉਨ੍ਹਾਂ ਦੇ ਪਿੱਛੇ ਚੱਲਣ ਵਾਲਿਆਂ ਨੂੰ ਵੀ ਪੂਰਾ ਸਹਿਯੋਗ ਦਿੰਦੇ ਹਨ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 2 →
All chapters:
1
2
3
4
5
6
7
8
9
10
11
12
13
14
15
16