bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Romans 16
Romans 16
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
1
ਮੈਂ ਸਾਡੀ ਭੈਣ ਫੋਬੀ ਦੀ ਤਾਰੀਫ਼ ਕਰਦਾ ਹਾਂ, ਜੋ ਕਿ ਜੋ ਕੰਖਰਿਯਾ ਕਲੀਸਿਆ ਵਿੱਚ ਸੇਵਿਕਾ ਹੈ।
2
ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸਨੂੰ ਪ੍ਰਭੂ ਵਿੱਚ ਸਵੀਕਾਰ ਕਰੋ ਜਿਵੇਂ ਸੰਤਾਂ ਦੇ ਕਰਨ ਦੇ ਜੋਗ ਹੈ। ਉਸਦੀ ਹਰ ਤਰ੍ਹਾਂ ਦੇ ਨਾਲ ਮਦਦ ਕਰੋ, ਕਿਉਂਕਿ ਉਸਨੇ ਮੇਰੇ ਸਮੇਤ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ।
3
ਪਰਿਸਕਾ ਅਤੇ ਅਕੂਲਾ ਨੂੰ ਸੁੱਖ-ਸਾਂਦ ਜੋ ਮਸੀਹ ਯਿਸ਼ੂ ਵਿੱਚ ਮੇਰੇ ਸਹਿ-ਕਰਮੀ ਹਨ।
4
ਉਹਨਾਂ ਨੇ ਮੇਰੇ ਲਈ ਆਪਣੀ ਜਾਨ ਜੋਖਮ ਵਿੱਚ ਪਾਈ ਨਾ ਸਿਰਫ ਮੈਂ ਬਲਕਿ ਗ਼ੈਰ-ਯਹੂਦੀਆਂ ਦੀ ਸਾਰੀਆਂ ਕਲੀਸਿਆ ਉਹਨਾਂ ਦੇ ਧੰਨਵਾਦੀ ਹਨ।
5
ਉਸ ਕਲੀਸਿਆ ਨੂੰ ਵੀ ਸੁੱਖ-ਸਾਂਦ ਜੋ ਉਹਨਾਂ ਦੇ ਘਰ ਮਿਲਦੇ ਹਨ। ਮੇਰੇ ਪਿਆਰੇ ਮਿੱਤਰ ਇਪੈਨੇਤੁਸ ਨੂੰ ਨਮਸਕਾਰ ਕਰੋ, ਜੋ ਏਸ਼ੀਆ ਦੇ ਪ੍ਰਾਂਤ ਵਿੱਚ ਮਸੀਹ ਵਿੱਚ ਆਉਣ ਵਾਲਾ ਪਹਿਲਾਂ ਵਿਅਕਤੀ ਸੀ।
6
ਮਰਿਯਮ ਨੂੰ ਸੁੱਖ-ਸਾਂਦ, ਜਿਸਨੇ ਤੁਹਾਡੇ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ।
7
ਅੰਦਰੁਨਿਕੁਸ ਅਤੇ ਯੂਨਿਆਸ ਨੂੰ ਸੁੱਖ-ਸਾਂਦ, ਮੇਰੇ ਸਾਥੀ ਯਹੂਦੀ ਜੋ ਮੇਰੇ ਨਾਲ ਜੇਲ੍ਹ ਵਿੱਚ ਹਨ। ਉਹ ਰਸੂਲਾਂ ਵਿੱਚ ਉੱਤਮ ਹਨ, ਅਤੇ ਉਹ ਮੇਰੇ ਤੋਂ ਪਹਿਲਾਂ ਮਸੀਹ ਵਿੱਚ ਸਨ।
8
ਅੰਪਲਿਯਾਤੁਸ ਨੂੰ ਸੁੱਖ-ਸਾਂਦ, ਪ੍ਰਭੂ ਵਿੱਚ ਮੇਰੇ ਪਿਆਰੇ ਮਿੱਤਰ ਨੂੰ।
9
ਉਰਬਾਨੁਸ, ਮਸੀਹ ਵਿੱਚ ਸਾਡੇ ਸਹਿ-ਕਰਮੀ ਅਤੇ ਮੇਰੇ ਪਿਆਰੇ ਮਿੱਤਰ ਸਤਾਖੁਸ ਨੂੰ ਸੁੱਖ-ਸਾਂਦ।
10
ਅਪਿੱਲੇਸ ਨੂੰ ਸੁੱਖ-ਸਾਂਦ, ਜਿਨ੍ਹਾਂ ਦੀ ਮਸੀਹ ਪ੍ਰਤੀ ਵਫ਼ਾਦਾਰੀ ਪਰਖੀ ਗਈ ਹੈ। ਉਹਨਾਂ ਲੋਕਾਂ ਨੂੰ ਸੁੱਖ-ਸਾਂਦ ਜੋ ਅਰਿਸਤੁਬੂਲੁਸ ਦੇ ਪਰਿਵਾਰ ਨਾਲ ਸੰਬੰਧਿਤ ਹਨ।
11
ਹੇਰੋਦੀਅਨ, ਮੇਰੇ ਸਾਥੀ ਯਹੂਦੀ ਨੂੰ ਸੁੱਖ-ਸਾਂਦ। ਨਰਕਿੱਸੁਸ ਦੇ ਘਰ ਦੇ ਉਹਨਾਂ ਲੋਕਾਂ ਨੂੰ ਸੁੱਖ-ਸਾਂਦ ਜੋ ਪ੍ਰਭੂ ਵਿੱਚ ਹਨ।
12
ਤਰੁਫ਼ੈਨਾ ਅਤੇ ਤਰੁਫੋਸਾ ਨੂੰ ਸੁੱਖ-ਸਾਂਦ, ਉਹਨਾਂ ਔਰਤਾਂ ਨੂੰ ਜੋ ਪ੍ਰਭੂ ਵਿੱਚ ਸਖ਼ਤ ਮਿਹਨਤ ਕਰਦੀਆਂ ਹਨ। ਮੇਰੇ ਪਿਆਰੇ ਦੋਸਤ ਪਰਸੀਸ ਨੂੰ ਸੁੱਖ-ਸਾਂਦ, ਉਹ ਔਰਤ ਜਿਸਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ ਹੈ।
13
ਰੂਫ਼ੁਸ ਨੂੰ, ਜਿਹੜਾ ਪ੍ਰਭੂ ਵਿੱਚ ਚੁਣਿਆ ਗਿਆ ਹੈ, ਅਤੇ ਉਸਦੀ ਮਾਂ ਨੂੰ ਵੀ ਸੁੱਖ-ਸਾਂਦ, ਜੋ ਮੇਰੀ ਵੀ ਮਾਂ ਰਹੀ ਹੈ।
14
ਅਸੁੰਕਰਿਤੁਸ, ਫਲੇਗੋਨ, ਹਰਮੇਸ, ਪਤੁਰਬਾਸ ਅਤੇ ਹਰਮੇਸ ਅਤੇ ਉਹਨਾਂ ਦੇ ਨਾਲ ਦੇ ਹੋਰ ਭਰਾਵਾਂ ਅਤੇ ਭੈਣਾਂ ਨੂੰ ਸੁੱਖ-ਸਾਂਦ।
15
ਫਿਲੁਲੁਗੁਸ, ਜੂਲੀਆ, ਨੇਰਿਯੁਸ ਅਤੇ ਉਸਦੀ ਭੈਣ ਅਤੇ ਉਲੁੰਪਾਸ ਅਤੇ ਸਾਰੇ ਪ੍ਰਭੂ ਦੇ ਸੰਤਾਂ ਨੂੰ ਜੋ ਉਹਨਾਂ ਦੇ ਨਾਲ ਹਨ ਸੁੱਖ-ਸਾਂਦ।
16
ਪਵਿੱਤਰ ਹੱਥ ਮਿਲਾ ਕੇ ਇੱਕ ਦੂਸਰੇ ਨੂੰ ਸੁੱਖ-ਸਾਂਦ ਪੁੱਛੋ। ਮਸੀਹ ਦੀਆਂ ਸਾਰੀਆਂ ਕਲੀਸਿਆਵਾਂ ਤੁਹਾਡੀ ਸੁੱਖ-ਸਾਂਦ ਪੁੱਛਦੀਆਂ ਹਨ।
17
ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਲੋਕਾਂ ਦਾ ਧਿਆਨ ਰੱਖੋ ਜੋ ਫੁੱਟ ਪਾਉਂਦੇ ਹਨ ਅਤੇ ਤੁਹਾਡੇ ਰਾਹ ਵਿੱਚ ਰੁਕਾਵਟਾਂ ਪਾਉਂਦੇ ਹਨ ਜੋ ਤੁਹਾਨੂੰ ਸਿੱਖਿਆ ਮਿਲੀ ਹੈ ਉਹ ਉਸਦੇ ਉਲਟ ਹਨ। ਉਹਨਾਂ ਤੋਂ ਦੂਰ ਰਹੋ।
18
ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਸੇਵਾ ਨਹੀਂ ਕਰ ਰਹੇ, ਬਲਕਿ ਆਪਣੇ ਢਿੱਡ ਦੀ ਸੇਵਾ ਕਰਦੇ ਹਨ। ਚਿਕਨੀਆਂ ਚੋਪੜੀਆਂ ਗੱਲਾਂ ਨਾਲ ਭੋਲਿਆਂ ਦੇ ਦਿਲਾਂ ਨੂੰ ਠੱਗਦੇ ਹਨ।
19
ਹਰ ਕਿਸੇ ਨੇ ਤੁਹਾਡੀ ਆਗਿਆਕਾਰੀ ਬਾਰੇ ਸੁਣਿਆ ਹੈ, ਇਸ ਲਈ ਮੈਂ ਤੁਹਾਡੇ ਕਾਰਨ ਖੁਸ਼ ਹਾਂ; ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੇ ਬਾਰੇ ਬੁੱਧੀਮਾਨ ਬਣੋ, ਅਤੇ ਬੁਰਾਈ ਤੋਂ ਨਿਰਦੋਸ਼ ਰਹੋ।
20
ਸ਼ਾਂਤੀ ਦਾ ਪਰਮੇਸ਼ਵਰ ਜਲਦੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਹੇਠ ਕੁਚਲ ਦੇਵੇਗਾ। ਸਾਡੇ ਪ੍ਰਭੂ ਯਿਸ਼ੂ ਦੀ ਕਿਰਪਾ ਤੁਹਾਡੇ ਨਾਲ ਹੋਵੇ।
21
ਤਿਮੋਥਿਉਸ, ਮੇਰਾ ਸਹਿ-ਕਰਮਚਾਰੀ, ਮੇਰੇ ਸਾਥੀ ਯਹੂਦੀਆਂ, ਲੂਕਿਯੁਸ ਅਤੇ ਯਸੋਨ ਅਤੇ ਸੋਸੀਪਤਰੁਸ ਵਾਂਗ ਤੁਹਾਡੀ ਵੀ ਸੁੱਖ-ਸਾਂਦ ਪੁੱਛਦੇ ਹਨ।
22
ਮੈਂ ਤਰਤਿਯੁਸ ਜਿਸਨੇ ਇਹ ਪੱਤਰ ਲਿਖਿਆ ਹੈ, ਪ੍ਰਭੂ ਵਿੱਚ ਤੁਹਾਨੂੰ ਸੁੱਖ-ਸਾਂਦ ਆਖਦਾ ਹਾਂ।
23
ਗਾਯੁਸ, ਜਿਨ੍ਹਾਂ ਦੀ ਪਰਾਹੁਣਚਾਰੀ ਦਾ ਮੈਂ ਅਤੇ ਇੱਥੋ ਦੀ ਸਾਰੀ ਕਲੀਸਿਆ ਆਨੰਦ ਮਾਣਦੀ ਹੈ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹਾਂ। ਇਰਾਸਤੁਸ, ਜਿਹੜਾ ਸ਼ਹਿਰ ਦਾ ਖਜ਼ਾਨਚੀ ਹੈ, ਅਤੇ ਸਾਡਾ ਭਰਾ ਕੁਆਰਤੁਸ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ।
24
ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ। ਆਮੀਨ।
25
ਹੁਣ ਪਰਮੇਸ਼ਵਰ ਨੂੰ ਜੋ ਮੇਰੀ ਖੁਸ਼ਖ਼ਬਰੀ ਅਤੇ ਯਿਸ਼ੂ ਮਸੀਹ ਦਾ ਪ੍ਰਚਾਰ ਕਰਕੇ ਤੁਹਾਨੂੰ ਹੋਰ ਮਜ਼ਬੂਤ ਕਰ ਸਕਦਾ ਹੈ, ਭੇਦ ਦੇ ਖੁਲਾਸੇ ਦੇ ਅਨੁਸਾਰ, ਜੋ ਕਿ ਸਦੀਵੀ ਤੋਂ ਲੁਕਿਆ ਹੋਇਆ ਸੀ।
26
ਪਰ ਹੁਣ ਇਹ ਭੇਦ ਅਟੱਲ ਪਰਮੇਸ਼ਵਰ ਦੇ ਹੁਕਮ ਅਨੁਸਾਰ ਅਤੇ ਨਬੀਆਂ ਦੀਆਂ ਭਵਿੱਖਬਾਣੀਆਂ ਦੁਆਰਾ ਸਾਰੀਆਂ ਕੌਮਾਂ ਤੇ ਪ੍ਰਗਟ ਕੀਤਾ ਗਿਆ ਹੈ, ਤਾਂ ਜੋ ਇਸ ਦੁਆਰਾ ਉਹ ਵਿਸ਼ਵਾਸ ਦੀ ਆਗਿਆਕਾਰੀ ਵੱਲ ਅੱਗੇ ਵਧ ਸਕਣ।
27
ਸਿਰਫ ਇੱਕੋ ਬੁੱਧੀਮਾਨ ਪਰਮੇਸ਼ਵਰ ਦੀ ਯਿਸ਼ੂ ਮਸੀਹ ਦੁਆਰਾ ਸਦਾ ਲਈ ਮਹਿਮਾ ਹੋਵੇ! ਆਮੀਨ।
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
All chapters:
1
2
3
4
5
6
7
8
9
10
11
12
13
14
15
16