bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Romans 13
Romans 13
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
1
ਹਰ ਕੋਈ ਸਰਕਾਰੀ ਅਧਿਕਾਰੀਆਂ ਦੇ ਅਧੀਨ ਹੋਵੇ, ਕਿਉਂਕਿ ਇਸ ਤੋਂ ਇਲਾਵਾ ਕੋਈ ਅਧਿਕਾਰ ਨਹੀਂ ਹੈ ਜੋ ਪਰਮੇਸ਼ਵਰ ਦੁਆਰਾ ਸਥਾਪਤ ਕੀਤਾ ਗਿਆ ਹੈ। ਜਿਹੜੇ ਅਧਿਕਾਰੀ ਮੌਜੂਦ ਹਨ ਉਹ ਪਰਮੇਸ਼ਵਰ ਦੁਆਰਾ ਸਥਾਪਤ ਕੀਤੇ ਗਏ ਹਨ।
2
ਨਤੀਜੇ ਵਜੋਂ, ਜਿਹੜਾ ਵੀ ਅਧਿਕਾਰੀ ਦੇ ਵਿਰੁੱਧ ਬਗਾਵਤ ਕਰਦਾ ਹੈ, ਉਹ ਉਸ ਦੀ ਬਗਾਵਤ ਕਰ ਰਿਹਾ ਹੈ ਜੋ ਪਰਮੇਸ਼ਵਰ ਨੇ ਕਾਇਮ ਕੀਤਾ ਹੈ, ਅਤੇ ਜੋ ਅਜਿਹਾ ਕਰਦੇ ਹਨ ਉਹ ਆਪਣੇ ਆਪ ਉੱਤੇ ਨਿਆਂ ਲਿਆਉਣਗੇ।
3
ਕਿਉਂਕਿ ਸਰਕਾਰੀ ਅਧਿਕਾਰੀ ਸਹੀ ਕੰਮ ਕਰਨ ਵਾਲਿਆਂ ਲਈ ਦੇ ਡਰ ਦੇ ਲਈ ਨਹੀਂ ਹਨ, ਬਲਕਿ ਗਲਤ ਕਰਨ ਵਾਲਿਆਂ ਦੇ ਲਈ ਡਰ ਦੇ ਲਈ ਹਨ। ਕੀ ਤੁਸੀਂ ਅਧਿਕਾਰੀ ਦੇ ਡਰ ਤੋਂ ਮੁਕਤ ਹੋਣਾ ਚਾਹੁੰਦੇ ਹੋ? ਫਿਰ ਉਹ ਕਰੋ ਜੋ ਸਹੀ ਹੈ ਅਤੇ ਤੁਹਾਡੀ ਤਾਰੀਫ਼ ਹੋਵੇਗੀ।
4
ਕਿਉਂਕਿ ਅਧਿਕਾਰੀ ਅਧਿਕਾਰ ਵਿੱਚ ਤੁਹਾਡੇ ਭਲੇ ਦੇ ਲਈ ਪਰਮੇਸ਼ਵਰ ਦੇ ਸੇਵਕ ਹਨ। ਪਰ ਜੇ ਤੁਸੀਂ ਗਲਤ ਕਰਦੇ ਹੋ, ਤਾਂ ਡਰੋ, ਕਿਉਂਕਿ ਅਧਿਕਾਰੀ ਬਿਨਾਂ ਕਾਰਨ ਤਲਵਾਰ ਨਹੀਂ ਚੁੱਕਦੇ। ਉਹ ਪਰਮੇਸ਼ਵਰ ਦੇ ਸੇਵਕ ਹਨ, ਗਲਤੀ ਕਰਨ ਵਾਲੇ ਨੂੰ ਸਜ਼ਾ ਦਿਵਾਉਣ ਲਈ ਕ੍ਰੋਧ ਦੇ ਮੁਖਤਾਰ ਹਨ।
5
ਇਸੇ ਲਈ ਇਹ ਸਹੀ ਹੈ ਕਿ ਨਾ ਸਿਰਫ ਸਜ਼ਾ ਦੇ ਡਰ ਕਾਰਨ, ਬਲਕਿ ਜ਼ਮੀਰ ਦੇ ਹਿੱਤ ਵਿੱਚ ਵੀ ਅਧੀਨ ਹੋਣਾ ਚਾਹੀਦਾ ਹੈ।
6
ਇਹੀ ਕਾਰਨ ਹੈ ਕਿ ਤੁਸੀਂ ਟੈਕਸ ਦਿੰਦੇ ਹੋ, ਕਿਉਂਕਿ ਅਧਿਕਾਰੀ ਪਰਮੇਸ਼ਵਰ ਦੇ ਸੇਵਕ ਹੁੰਦੇ ਹਨ, ਜੋ ਸ਼ਾਸਨ ਕਰਨ ਲਈ ਆਪਣਾ ਪੂਰਾ ਸਮਾਂ ਦਿੰਦੇ ਹਨ।
7
ਹਰ ਕਿਸੇ ਨੂੰ ਉਹ ਦਿਓ ਜੋ ਤੁਸੀਂ ਉਹਨਾਂ ਦੇ ਦੇਣਦਾਰ ਹੋ: ਜੇ ਤੁਸੀਂ ਟੈਕਸਾਂ ਦੇ ਦੇਣਦਾਰ ਹੋ, ਤਾਂ ਟੈਕਸ ਦਿਓ; ਜੇ ਆਮਦਨੀ, ਫਿਰ ਆਮਦਨੀ; ਉਨ੍ਹਾਂ ਤੋਂ ਡਰੋ ਜਿਨ੍ਹਾਂ ਤੋਂ ਡਰਨਾ ਹੈ ਅਤੇ ਉਨ੍ਹਾਂ ਦਾ ਆਦਰ ਕਰੋ ਜੋ ਆਦਰ ਦੇ ਹੱਕਦਾਰ ਹਨ।
8
ਇੱਕ-ਦੂਜੇ ਨਾਲ ਪਿਆਰ ਕਰਨ ਤੋਂ ਇਲਾਵਾ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ, ਕਿਉਂਕਿ ਜਿਹੜਾ ਵਿਅਕਤੀ ਦੂਜਿਆਂ ਨੂੰ ਪਿਆਰ ਕਰਦਾ ਹੈ ਉਸਨੇ ਬਿਵਸਥਾ ਨੂੰ ਪੂਰਾ ਕੀਤਾ ਹੈ।
9
ਕਿਉਂਕਿ ਹੁਕਮ ਆਖਦੇ ਹਨ, “ਤੁਸੀਂ ਵਿਭਚਾਰ ਨਾ ਕਰੋ,” “ਤੁਸੀਂ ਕਤਲ ਨਾ ਕਰੋ,” “ਤੁਸੀਂ ਚੋਰੀ ਨਾ ਕਰੋ,” “ਤੁਸੀਂ ਲੋਭ ਨਾ ਕਰੋ,” ਅਤੇ ਹੋਰ ਵੀ ਹੁਕਮ ਹੋ ਸਕਦੇ ਹਨ। ਪਰ ਇਹਨਾਂ ਸਾਰੇ ਹੁਕਮਾਂ ਦਾ ਨਿਚੋੜ ਇੱਕ ਹੈ: “ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ।”
10
ਪਿਆਰ ਕਿਸੇ ਗੁਆਂਢੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਦਾ ਹੈ।
11
ਅਤੇ ਇਹ ਕਰੋ, ਵਰਤਮਾਨ ਸਮੇਂ ਨੂੰ ਸਮਝੋ: ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਨੀਂਦ ਤੋਂ ਜਾਗੋ, ਕਿਉਂਕਿ ਸਾਡੀ ਮੁਕਤੀ ਹੁਣ ਉਸ ਸਮੇਂ ਦੇ ਨਾਲੋਂ ਨੇੜੇ ਹੈ ਜਦੋਂ ਅਸੀਂ ਪਹਿਲਾਂ ਵਿਸ਼ਵਾਸ ਕੀਤਾ ਸੀ।
12
ਰਾਤ ਖ਼ਤਮ ਹੋ ਵਾਲੀ ਹੈ; ਦਿਨ ਲਗਭਗ ਚੜਨ ਵਾਲਾ ਹੈ। ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਪਾਸੇ ਰੱਖੀਏ ਅਤੇ ਚਾਨਣ ਦੇ ਸ਼ਸਤ੍ਰ ਪਹਿਨ ਲਈਏ।
13
ਸਾਡੇ ਸੁਭਾਅ ਚਾਨਣ ਦੇ ਅਨੁਸਾਰ ਹੋਣ ਚਾਹੀਦਾ ਹੈ, ਨਾ ਕਿ ਰੰਗ-ਰਲੀਆਂ, ਨਾ ਸ਼ਰਾਬੀ ਹੋਣ, ਨਾ ਵਿਭਚਾਰ ਅਤੇ ਨਾ ਬਦਚਲਣੀ, ਨਾ ਝਗੜੇ ਅਤੇ ਈਰਖਾ ਨਾਲ ਨਾ ਦੇ ਅਨੁਸਾਰ ਹੋਣ।
14
ਪਰ ਪ੍ਰਭੂ ਯਿਸ਼ੂ ਮਸੀਹ ਨੂੰ ਪਹਿਨੋ ਅਤੇ ਸਰੀਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਇੱਛਾ ਨਾ ਰੱਖੋ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
All chapters:
1
2
3
4
5
6
7
8
9
10
11
12
13
14
15
16