bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Romans 14
Romans 14
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
1
ਜੋ ਕੋਈ ਵਿਸ਼ਵਾਸ ਵਿੱਚ ਕਮਜ਼ੋਰ ਹੈ, ਉਸ ਨੂੰ ਆਪਣੀ ਸੰਗਤ ਵਿੱਚ ਰਲਾ ਲਵੋ ਪਰ ਉਸ ਨਾਲ ਕਿਸੇ ਵੀ ਵਿਵਾਦੀ ਵਿਸ਼ਿਆਂ ਉੱਤੇ ਬਹਿਸ ਨਾ ਕਰੋ।
2
ਉਦਾਹਰਣ ਦੇ ਲਈ, ਇੱਕ ਵਿਅਕਤੀ ਦਾ ਮੰਨਣਾ ਹੈ ਕਿ ਸਭ ਕੁਝ ਖਾਣਾ ਠੀਕ ਹੈ। ਪਰ ਦੂਜਾ ਵਿਅਕਤੀ ਜੋ ਵਿਸ਼ਵਾਸ ਵਿੱਚ ਕਮਜ਼ੋਰ ਹੈ ਸਿਰਫ ਸਬਜ਼ੀਆਂ ਹੀ ਖਾਏ।
3
ਉਹ ਜੋ ਸਭ ਕੁਝ ਖਾਂਦਾ ਹੈ, ਉਸਨੂੰ ਨੀਵਾਂ ਨਾ ਸਮਝੇ ਜੋ ਸਭ ਕੁਝ ਨਹੀਂ ਖਾਂਦਾ; ਇਸੇ ਤਰ੍ਹਾਂ, ਜੋ ਸਭ ਕੁਝ ਨਹੀਂ ਖਾਂਦਾ, ਉਸ ਨੂੰ ਦੋਸ਼ ਨਾ ਲਾਉ ਜੋ ਸਭ ਕੁਝ ਖਾਂਦਾ ਹੈ ਕਿਉਂਕਿ ਪਰਮੇਸ਼ਵਰ ਨੇ ਉਸਨੂੰ ਪਹਿਲਾਂ ਹੀ ਸਵੀਕਾਰ ਕਰ ਲਿਆ ਹੈ।
4
ਤੂੰ ਕਿਸੇ ਹੋਰ ਦੇ ਨੌਕਰਾਂ ਦੀ ਨਿੰਦਾ ਕਰਨ ਵਾਲਾ ਕੌਣ ਹੈ? ਉਹਨਾਂ ਦਾ ਆਪਣਾ ਮਾਲਕ ਨਿਆਂ ਕਰੇਗਾ ਕਿ ਉਹ ਖੜ੍ਹੇ ਹਨ ਜਾਂ ਡਿੱਗਦੇ ਹਨ ਅਤੇ ਪ੍ਰਭੂ ਦੀ ਸਹਾਇਤਾ ਨਾਲ, ਉਹ ਖੜੇ ਹੋਣਗੇ ਅਤੇ ਉਸਦੀ ਪ੍ਰਵਾਨਗੀ ਪ੍ਰਾਪਤ ਕਰਨਗੇ।
5
ਕੋਈ ਲੋਕ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਵਧੇਰੇ ਪਵਿੱਤਰ ਸਮਝਦਾ ਹੈ; ਦੂਜੇ ਲੋਕ ਸੋਚਦੇ ਹਨ ਕਿ ਹਰ ਦਿਨ ਇੱਕੋ ਜਿਹਾ ਹੁੰਦਾ ਹੈ। ਉਹਨਾਂ ਵਿੱਚੋਂ ਹਰ ਇੱਕ ਨੂੰ ਆਪਣੇ ਮਨ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਹੋਣਾ ਚਾਹੀਦਾ ਹੈ।
6
ਜਿਹੜਾ ਵੀ ਇੱਕ ਦਿਨ ਨੂੰ ਖਾਸ ਮੰਨਦਾ ਹੈ ਉਹ ਪ੍ਰਭੂ ਦੇ ਲਈ ਅਜਿਹਾ ਮੰਨਦਾ ਹੈ। ਇਸ ਤਰ੍ਹਾਂ ਜਿਹੜਾ ਵੀ ਮਾਸ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ, ਕਿਉਂਕਿ ਉਹ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਨ; ਅਤੇ ਜੋ ਕੋਈ ਇਸ ਤੋਂ ਦੂਰ ਰਹਿੰਦਾ ਹੈ ਉਹ ਪ੍ਰਭੂ ਦੇ ਲਈ ਕਰਦਾ ਹੈ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹੈ।
7
ਕਿਉਂਕਿ ਸਾਡੇ ਵਿੱਚੋਂ ਕੋਈ ਵੀ ਆਪਣੇ ਲਈ ਇਕੱਲਾ ਨਹੀਂ ਜਿਉਂਦਾ, ਅਤੇ ਸਾਡੇ ਵਿੱਚੋਂ ਕੋਈ ਵੀ ਆਪਣੇ ਲਈ ਇਕੱਲਾ ਨਹੀਂ ਮਰਦਾ।
8
ਜੇ ਅਸੀਂ ਜੀਉਂਦੇ ਹਾਂ, ਅਸੀਂ ਪ੍ਰਭੂ ਲਈ ਜੀਉਂਦੇ ਹਾਂ; ਅਤੇ ਜੇ ਅਸੀਂ ਮਰਦੇ ਹਾਂ, ਅਸੀਂ ਪ੍ਰਭੂ ਲਈ ਮਰਦੇ ਹਾਂ। ਇਸ ਲਈ, ਭਾਵੇਂ ਅਸੀਂ ਜਿਉਂਦੇ ਹਾਂ ਜਾਂ ਮਰਦੇ ਹਾਂ, ਅਸੀਂ ਪ੍ਰਭੂ ਦੇ ਹਾਂ।
9
ਇਸੇ ਕਾਰਨ ਕਰਕੇ, ਮਸੀਹ ਮਰ ਗਿਆ ਅਤੇ ਜੀਉਂਦਾ ਹੋਇਆ ਤਾਂ ਜੋ ਉਹ ਮੁਰਦਿਆਂ ਅਤੇ ਜਿਉਂਦਿਆਂ ਦੋਵਾਂ ਦਾ ਪ੍ਰਭੂ ਹੋਵੇ।
10
ਤਾਂ ਫਿਰ, ਤੁਸੀਂ ਆਪਣੇ ਭਰਾ ਜਾਂ ਭੈਣ ਦਾ ਨਿਆਂ ਕਿਉਂ ਕਰਦੇ ਹੋ? ਜਾਂ ਤੁਸੀਂ ਉਹਨਾਂ ਨਾਲ ਨਫ਼ਰਤ ਕਿਉਂ ਕਰਦੇ ਹੋ? ਕਿਉਂਕਿ ਅਸੀਂ ਸਾਰੇ ਪਰਮੇਸ਼ਵਰ ਦੇ ਨਿਆਂ ਆਸਨ ਦੇ ਸਾਮ੍ਹਣੇ ਖੜ੍ਹੇ ਹੋਵਾਂਗੇ।
11
ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜਿਵੇਂ ਕਿ ਮੈਂ ਜਿਉਂਦਾ ਹਾਂ, ਪ੍ਰਭੂ ਕਹਿੰਦਾ ਹੈ, ਹਰ ਗੋਡਾ ਮੇਰੇ ਅੱਗੇ ਝੁਕੇਗਾ; ਹਰ ਜੀਭ ਪਰਮੇਸ਼ਵਰ ਨੂੰ ਮੰਨ ਲਵੇਗੀ।”
12
ਤਾਂ ਫਿਰ, ਸਾਡੇ ਵਿੱਚੋਂ ਹਰ ਕੋਈ ਪਰਮੇਸ਼ਵਰ ਨੂੰ ਆਪਣਾ ਲੇਖਾ ਦੇਵੇਗਾ।
13
ਇਸ ਲਈ ਆਓ ਆਪਾਂ ਇੱਕ-ਦੂਜੇ ਉੱਤੇ ਦੋਸ਼ ਲਾਉਣਾ ਬੰਦ ਕਰੀਏ। ਇਸ ਦੀ ਬਜਾਏ, ਕਿਸੇ ਵੀ ਭਰਾ ਜਾਂ ਭੈਣ ਦੇ ਰਾਹ ਵਿੱਚ ਕੋਈ ਠੋਕਰ ਜਾਂ ਰੁਕਾਵਟ ਦਾ ਕਾਰਨ ਨਾ ਬਣੀਏ।
14
ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸ਼ੂ ਵਿੱਚ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਕੁਝ ਵੀ ਆਪਣੇ ਆਪ ਵਿੱਚ ਅਸ਼ੁੱਧ ਨਹੀਂ ਹੈ। ਪਰ ਜੇ ਕੋਈ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ, ਤਾਂ ਉਸ ਵਿਅਕਤੀ ਲਈ ਉਹ ਅਸ਼ੁੱਧ ਹੈ।
15
ਜੇ ਤੁਹਾਡਾ ਭਰਾ ਜਾਂ ਭੈਣ ਤੁਹਾਡੇ ਖਾਣ ਦੇ ਕਾਰਨ ਦੁੱਖੀ ਹੈ, ਤਾਂ ਤੁਸੀਂ ਹੁਣ ਪਿਆਰ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਹੋ। ਆਪਣੇ ਖਾਣ ਨਾਲ ਕਿਸੇ ਅਜਿਹੇ ਵਿਅਕਤੀ ਦਾ ਨਾਸ਼ ਨਾ ਕਰੋ ਜਿਸਦੇ ਲਈ ਮਸੀਹ ਮਰਿਆ ਸੀ।
16
ਇਸ ਲਈ ਜਿਹੜੀ ਚੰਗੀ ਚੀਜ਼ ਤੁਸੀਂ ਜਾਣਦੇ ਹੋ ਉਸ ਨੂੰ ਅਪਮਾਨ ਨਾ ਕਰੋ।
17
ਕਿਉਂਕਿ ਪਰਮੇਸ਼ਵਰ ਦਾ ਰਾਜ ਖਾਣ-ਪੀਣ ਦਾ ਵਿਸ਼ਾ ਨਹੀਂ ਹੈ, ਪਰ ਪਵਿੱਤਰ ਆਤਮਾ ਵਿੱਚ ਧਾਰਮਿਕਤਾ, ਸ਼ਾਂਤੀ ਅਤੇ ਆਨੰਦ ਦਾ ਵਿਸ਼ਾ ਹੈ,
18
ਕਿਉਂਕਿ ਜੋ ਕੋਈ ਵੀ ਇਸ ਤਰੀਕੇ ਨਾਲ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ ਅਤੇ ਮਨੁੱਖ ਦੀ ਵਡਿਆਈ ਪ੍ਰਾਪਤ ਕਰਦਾ ਹੈ।
19
ਇਸ ਲਈ ਆਓ ਅਸੀਂ ਉਹ ਕਰਨ ਦੀ ਹਰ ਕੋਸ਼ਿਸ਼ ਕਰੀਏ ਜੋ ਸ਼ਾਂਤੀ ਅਤੇ ਆਪਸੀ ਸੁਧਾਰ ਵੱਲ ਲੈ ਜਾਂਦੀ ਹੈ।
20
ਭੋਜਨ ਦੀ ਖ਼ਾਤਰ ਪਰਮੇਸ਼ਵਰ ਦੇ ਕੰਮ ਨੂੰ ਨਾਸ਼ ਨਾ ਕਰੋ। ਸਾਰਾ ਭੋਜਨ ਸਾਫ਼ ਹੁੰਦਾ ਹੈ, ਪਰ ਕਿਸੇ ਵਿਅਕਤੀ ਦੁਆਰਾ ਕੁਝ ਵੀ ਖਾਣਾ ਗਲਤ ਹੈ ਜਿਸ ਕਾਰਨ ਕਿਸੇ ਹੋਰ ਨੂੰ ਠੋਕਰ ਲੱਗਦੀ ਹੈ।
21
ਇਹ ਬਿਹਤਰ ਹੈ ਕਿ ਮਾਸ ਨਾ ਖਾਵਾਂ ਜਾਂ ਮੈਂ ਨਾ ਪੀਵਾਂ ਜਾਂ ਕੋਈ ਹੋਰ ਅਜਿਹਾ ਕੰਮ ਨਾ ਕਰਾਂ ਜਿਸ ਨਾਲ ਤੁਹਾਡੇ ਭਰਾ ਜਾਂ ਭੈਣ ਠੋਕਰ ਨਾ ਲੱਗੇ।
22
ਇਸ ਲਈ ਜੋ ਵੀ ਤੁਸੀਂ ਇਨ੍ਹਾਂ ਚੀਜ਼ਾਂ ਬਾਰੇ ਵਿਸ਼ਵਾਸ ਕਰਦੇ ਹੋ ਉਹ ਆਪਣੇ ਅਤੇ ਪਰਮੇਸ਼ਵਰ ਦੇ ਵਿੱਚ ਰੱਖੋ। ਧੰਨ ਹੈ ਉਹ ਜੋ ਆਪਣੀ ਜਾਂਚ ਕਰਦਾ ਹੈ ਅਤੇ ਆਪਣੀ ਨਿੰਦਾ ਨਹੀਂ ਕਰਦਾ।
23
ਪਰ ਜਿਸ ਕਿਸੇ ਨੂੰ ਸ਼ੱਕ ਹੈ ਉਹ ਨਿੰਦਾ ਕਰਦਾ ਹੈ ਜੇ ਉਹ ਖਾਂਦੇ ਹਨ, ਕਿਉਂਕਿ ਉਹਨਾਂ ਦਾ ਖਾਣਾ ਵਿਸ਼ਵਾਸ ਤੋਂ ਨਹੀਂ ਹੈ; ਅਤੇ ਹਰ ਉਹ ਚੀਜ਼ ਜੋ ਵਿਸ਼ਵਾਸ ਤੋਂ ਨਹੀਂ ਆਉਂਦੀ ਪਾਪ ਹੈ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
All chapters:
1
2
3
4
5
6
7
8
9
10
11
12
13
14
15
16