bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Romans 10
Romans 10
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
1
ਹੇ ਭਰਾਵੋ ਅਤੇ ਭੈਣੋ, ਮੇਰੇ ਦਿਲ ਦੀ ਇੱਛਾ ਹੈ ਅਤੇ ਇਸਰਾਏਲੀਆਂ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਬਚਾਏ ਜਾਣ।
2
ਕਿਉਂਕਿ ਮੈਂ ਉਹਨਾਂ ਬਾਰੇ ਗਵਾਹੀ ਦੇ ਸਕਦਾ ਹਾਂ ਕਿ ਉਹ ਪਰਮੇਸ਼ਵਰ ਦੇ ਲਈ ਜੋਸ਼ੀਲੇ ਹਨ, ਪਰ ਉਹਨਾਂ ਦਾ ਜੋਸ਼ ਗਿਆਨ ਦੇ ਅਨੁਸਾਰ ਨਹੀਂ ਹੈ।
3
ਉਹ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਨਹੀਂ ਜਾਣਦੇ ਸਨ ਅਤੇ ਆਪਣੀ ਧਾਰਮਿਕਤਾ ਨੂੰ ਆਪਣੇ ਆਪ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਸਨ, ਉਹ ਪਰਮੇਸ਼ਵਰ ਦੀ ਧਾਰਮਿਕਤਾ ਦੇ ਅਧੀਨ ਨਹੀਂ ਹੋਏ।
4
ਕਿਉਂਕਿ ਮਸੀਹ ਬਿਵਸਥਾ ਦੇ ਮਕਸਦ ਨੂੰ ਪੂਰਾ ਕਰ ਚੁੱਕਾ ਹੈ ਜਿਸ ਲਈ ਬਿਵਸਥਾ ਦਿੱਤੀ ਗਈ ਸੀ। ਇਸ ਲਈ ਜੋ ਕੋਈ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਹ ਧਰਮੀ ਬਣ ਗਿਆ ਹੈ।
5
ਮੋਸ਼ੇਹ ਨੇ ਇਹ ਉਸ ਧਾਰਮਿਕਤਾ ਬਾਰੇ ਲਿਖਿਆ ਜੋ ਬਿਵਸਥਾ ਅਨੁਸਾਰ ਹੈ: “ਜਿਹੜਾ ਵਿਅਕਤੀ ਇਹ ਬਿਵਸਥਾ ਦੀਆ ਗੱਲਾਂ ਪੂਰਾ ਕਰਦਾ ਹੈ ਉਹ ਇਹਨਾਂ ਦੁਆਰਾ ਜੀਉਂਦਾ ਰਹੇਗਾ।”
6
ਪਰ ਧਾਰਮਿਕਤਾ ਜੋ ਵਿਸ਼ਵਾਸ ਦੁਆਰਾ ਹੈ ਕਹਿੰਦੀ ਹੈ: “ਆਪਣੇ ਮਨ ਵਿੱਚ ਇਹ ਨਾ ਕਹੋ, ‘ਸਵਰਗ ਵਿੱਚ ਕੌਣ ਚੜ੍ਹੇਗਾ?’ ” ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈ।
7
ਜਾਂ ਕੌਣ ਪਤਾਲ ਵਿੱਚ ਉਤਰੇਗਾ? ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉਠਾ ਲਿਆਉਣ ਲਈ।
8
ਅਸਲ ਵਿੱਚ ਇਹ ਕਹਿਣਾ ਹੈ ਕਿ ਪਰਮੇਸ਼ਵਰ ਦੇ ਬਚਨ ਤੁਹਾਡੇ ਨੇੜੇ ਹੈ; ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹੈ, “ਅਰਥਾਤ, ਇਹ ਵਿਸ਼ਵਾਸ ਹੈ ਜੋ ਅਸੀਂ ਪ੍ਰਚਾਰ ਕਰਦੇ ਹਾਂ:
9
ਜੇ ਤੁਸੀਂ ਆਪਣੇ ਮੂੰਹ ਨਾਲ ਇਹ ਐਲਾਨ ਕਰਦੇ ਹੋ।” ਯਿਸ਼ੂ ਪ੍ਰਭੂ ਹੈ ਅਤੇ ਆਪਣੇ ਦਿਲ ਵਿੱਚ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਨੇ ਉਸਨੂੰ ਮੁਰਦੇ ਤੋਂ ਜਿਵਾਲਿਆ, ਤਾਂ ਤੁਸੀਂ ਬਚਾਏ ਜਾਓਗੇ।
10
ਇਹ ਤੁਹਾਡੇ ਦਿਲ ਨਾਲ ਹੈ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਅਤੇ ਧਰਮੀ ਠਹਿਰਾਉਂਦੇ ਹੋ, ਅਤੇ ਇਹ ਤੁਹਾਡੇ ਮੂੰਹ ਨਾਲ ਹੈ ਕਿ ਤੁਸੀਂ ਆਪਣੀ ਨਿਹਚਾ ਦਾ ਦਾਅਵਾ ਕਰਦੇ ਹੋ ਅਤੇ ਬਚਾਏ ਜਾਂਦੇ ਹੋ।
11
ਜਿਵੇਂ ਕਿ ਪਵਿੱਤਰ ਸ਼ਾਸਤਰ ਆਖਦਾ ਹੈ, “ਜਿਹੜਾ ਵਿਅਕਤੀ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੇ ਸ਼ਰਮਿੰਦਾ ਨਾ ਹੋਵੇਗਾ।”
12
ਯਹੂਦੀ ਅਤੇ ਗ਼ੈਰ-ਯਹੂਦੀ ਵਿੱਚ ਕੋਈ ਅੰਤਰ ਨਹੀਂ ਹੈ। ਉਹੀ ਪ੍ਰਭੂ ਸਾਰਿਆਂ ਦਾ ਮਾਲਕ ਹੈ ਅਤੇ ਜੋ ਉਸ ਨੂੰ ਪੁਕਾਰਦਾ ਹੈ ਉਹਨਾਂ ਨੂੰ ਅਸੀਸਾਂ ਦਿੰਦਾ ਹੈ।
13
ਕਿਉਂਕਿ, “ਹਰੇਕ ਜਿਹੜਾ ਵੀ ਪ੍ਰਭੂ ਦੇ ਨਾਮ ਨੂੰ ਪੁਕਾਰੇਗਾ ਸੋ ਉਹ ਬਚਾਇਆ ਜਾਵੇਗਾ।”
14
ਤਾਂ ਫਿਰ, ਉਹ ਪ੍ਰਭੂ ਨੂੰ ਕਿਵੇਂ ਪੁਕਾਰ ਸਕਦੇ ਹਨ ਜਿਸ ਤੇ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ? ਅਤੇ ਉਹ ਉਸ ਉੱਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ ਜਿਸ ਦੇ ਬਾਰੇ ਉਹਨਾਂ ਸੁਣਿਆ ਹੀ ਨਹੀਂ? ਅਤੇ ਉਹ ਉਹਨਾਂ ਨੂੰ ਕਿਵੇਂ ਸੁਣ ਸਕਦੇ ਹਨ ਜਦੋਂ ਕੋਈ ਉਹਨਾਂ ਨੂੰ ਪ੍ਰਚਾਰ ਨਹੀਂ ਕਰਦਾ?
15
ਅਤੇ ਜੇ ਕੋਈ ਭੇਜੇ ਨਾ ਜਾਣ ਤਾਂ ਕੋਈ ਪ੍ਰਚਾਰ ਕਿਵੇਂ ਕਰ ਸਕਦਾ ਹੈ? ਜਿਵੇਂ ਕਿ ਇਹ ਲਿਖਿਆ ਗਿਆ ਹੈ: “ਉਹਨਾਂ ਲੋਕਾਂ ਦੇ ਪੈਰ ਕਿੰਨੇ ਸੋਹਣੇ ਹਨ ਜਿਹੜੇ ਚੰਗੀ ਖੁਸ਼ਖ਼ਬਰੀ ਲਿਆਉਂਦੇ ਹਨ।”
16
ਪਰ ਸਾਰੇ ਇਸਰਾਏਲੀਆਂ ਨੇ ਖੁਸ਼ਖ਼ਬਰੀ ਨੂੰ ਸਵੀਕਾਰ ਨਹੀਂ ਕੀਤਾ। ਕਿਉਂਕਿ ਯਸ਼ਾਯਾਹ ਕਹਿੰਦਾ ਹੈ, “ਹੇ ਪ੍ਰਭੂ, ਸਾਡੀ ਖੁਸ਼ਖ਼ਬਰੀ ਉੱਤੇ ਕਿਸ ਨੇ ਵਿਸ਼ਵਾਸ ਕੀਤਾ?”
17
ਨਤੀਜੇ ਵਜੋਂ, ਨਿਹਚਾ ਖੁਸ਼ਖ਼ਬਰੀ ਸੁਣਨ ਤੋਂ ਆਉਂਦੀ ਹੈ, ਅਤੇ ਇਹ ਖੁਸ਼ਖ਼ਬਰੀ ਮਸੀਹ ਦੇ ਬਚਨ ਰਾਹੀਂ ਸੁਣਿਆ ਜਾਂਦਾ ਹੈ।
18
ਪਰ ਮੈਂ ਪੁੱਛਦਾ ਹਾਂ: ਕੀ ਇਸਰਾਏਲੀਆਂ ਨੇ ਖੁਸ਼ਖ਼ਬਰੀ ਨਹੀਂ ਸੁਣੀ? ਪਰ ਉਹਨਾਂ ਨੇ ਸੁਣਿਆ ਹੈ: “ਉਹਨਾਂ ਦੀ ਆਵਾਜ਼ ਸਾਰੀ ਧਰਤੀ ਵਿੱਚ ਆ ਗਈ, ਉਹਨਾਂ ਦੇ ਸ਼ਬਦ ਦੁਨੀਆਂ ਦੇ ਅੰਤ ਤੀਕ ਪਹੁੰਚੇ।”
19
ਮੈਂ ਫਿਰ ਪੁੱਛਦਾ ਹਾਂ: ਕੀ ਇਸਰਾਏਲੀਆਂ ਨੂੰ ਸਮਝ ਨਹੀਂ ਆਇਆ? ਪਹਿਲਾਂ, ਮੋਸ਼ੇਹ ਕਹਿੰਦਾ ਹੈ, “ਮੈਂ ਤੁਹਾਡੇ ਮਨ ਵਿੱਚ ਉਹਨਾਂ ਲੋਕਾਂ ਦੇ ਲਈ ਈਰਖਾ ਪੈਦਾ ਕਰਾਂਗਾ ਜੋ ਅਸਲ ਵਿੱਚ ਕੌਮ ਨਹੀਂ ਹਨ; ਮੈਂ ਤੁਹਾਨੂੰ ਅਜਿਹੀ ਕੌਮ ਦੁਆਰਾ ਨਾਰਾਜ਼ ਕਰਾਂਗਾ ਜਿਸਦੀ ਕੋਈ ਸਮਝ ਨਹੀਂ ਹੈ।”
20
ਅਤੇ ਯਸ਼ਾਯਾਹ ਨੇ ਦਲੇਰੀ ਨਾਲ ਕਿਹਾ, “ਮੈਂ ਉਹਨਾਂ ਲੋਕਾਂ ਦੁਆਰਾ ਪਾਇਆ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ; ਮੈਂ ਆਪਣੇ ਆਪ ਨੂੰ ਉਹਨਾਂ ਲੋਕਾਂ ਨੂੰ ਪ੍ਰਗਟ ਕੀਤਾ ਜਿਨ੍ਹਾਂ ਨੇ ਮੈਨੂੰ ਨਹੀਂ ਕਿਹਾ।”
21
ਪਰ ਇਸਰਾਏਲ ਦੇ ਬਾਰੇ ਉਹ ਕਹਿੰਦਾ ਹੈ, “ਸਾਰਾ ਦਿਨ ਮੈਂ ਇੱਕ ਅਣ-ਆਗਿਆਕਾਰੀ ਅਤੇ ਰੁਕਾਵਟ ਲੋਕਾਂ ਦੇ ਹੱਥ ਫੜਿਆ ਰਿਹਾ।”
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
All chapters:
1
2
3
4
5
6
7
8
9
10
11
12
13
14
15
16