bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Romans 9
Romans 9
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
1
ਮੈਂ ਮਸੀਹ ਵਿੱਚ ਸੱਚ ਬੋਲਦਾ ਹਾਂ। ਮੈਂ ਝੂਠ ਨਹੀਂ ਬੋਲ ਰਿਹਾ, ਮੇਰਾ ਮਨ ਪਵਿੱਤਰ ਆਤਮਾ ਦੁਆਰਾ ਮੇਰਾ ਗਵਾਹ ਹੈ।
2
ਕਿ ਮੇਰਾ ਦਿਲ ਬਹੁਤ ਦੁੱਖੀ ਹੈ ਅਤੇ ਇਸ ਵਿੱਚ ਬੇਅੰਤ ਦੁੱਖ ਹੈ।
3
ਮੈਂ ਆਪਣੇ ਯਹੂਦੀ ਭਰਾਵਾਂ ਅਤੇ ਭੈਣਾਂ ਲਈ ਮੈਂ ਸਰੀਰ ਵਿੱਚ ਸਦਾ ਲਈ ਸਰਾਪਿਆ ਜਾਣਾ ਚਾਹਾਂਗਾ ਅਤੇ ਮਸੀਹ ਤੋਂ ਅਲੱਗ ਹੋਵੇਗਾ ਜੇ ਇਹ ਉਹਨਾਂ ਨੂੰ ਬਚਾਏਗਾ।
4
ਉਹ ਇਸਰਾਏਲੀ ਹਨ ਜੋ ਪਰਮੇਸ਼ਵਰ ਦੇ ਗੋਦ ਲਏ ਪੁੱਤਰ ਹਨ। ਪ੍ਰਤਾਪ, ਨੇਮ, ਬਿਵਸਥਾ, ਹੈਕਲ ਸੇਵਾ ਅਤੇ ਵਾਅਦੇ ਉਹਨਾਂ ਦੇ ਹਨ।
5
ਨਾਲੇ ਉਹਨਾਂ ਦੇ ਪਿਉ-ਦਾਦਿਆਂ ਵਿੱਚੋਂ ਮਸੀਹ ਦੀ ਮਨੁੱਖੀ ਵੰਸ਼ ਵਿੱਚ ਹੋਇਆ, ਜੋ ਸਾਰਿਆਂ ਉੱਤੇ ਪਰਮੇਸ਼ਵਰ ਹੈ, ਅਤੇ ਸਦਾ ਪ੍ਰਸ਼ੰਸਾ ਦੇ ਯੋਗ ਹੈ! ਆਮੀਨ!
6
ਇਹ ਇਸ ਤਰ੍ਹਾਂ ਨਹੀਂ ਹੈ ਕਿ ਪਰਮੇਸ਼ਵਰ ਬਚਨ ਅਸਫ਼ਲ ਹੋ ਗਿਆ ਸੀ। ਸਾਰੇ ਲੋਕ ਜੋ ਇਸਰਾਏਲ ਤੋਂ ਆਏ ਹਨ ਇਸਰਾਏਲੀ ਨਹੀਂ ਹਨ।
7
ਕੇਵਲ ਅਬਰਾਹਾਮ ਦੀ ਸੰਤਾਨ ਹੋਣ ਹੀ ਉਹਨਾਂ ਨੂੰ ਅਸਲ ਵਿੱਚ ਅਬਰਾਹਾਮ ਦੇ ਬੱਚੇ ਨਹੀਂ ਬਣਾਉਂਦਾ। ਕਿਉਂਕਿ ਬਚਨ ਕਹਿੰਦੇ ਹੈ, “ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ,” ਹਾਲਾਂਕਿ ਅਬਰਾਹਾਮ ਦੇ ਹੋਰ ਬੱਚੇ ਵੀ ਸਨ।
8
ਇਸਦਾ ਅਰਥ ਇਹ ਹੈ ਕਿ ਅਬਰਾਹਾਮ ਦੀ ਸਰੀਰਕ ਔਲਾਦ ਜ਼ਰੂਰੀ ਨਹੀਂ ਹੈ ਕਿ ਉਹ ਪਰਮੇਸ਼ਵਰ ਬੱਚੇ ਹਨ। ਪਰ ਇਹ ਵਾਅਦੇ ਦੇ ਬੱਚੇ ਹਨ ਜਿਨ੍ਹਾਂ ਨੂੰ ਅਬਰਾਹਾਮ ਦੀ ਸੰਤਾਨ ਮੰਨਿਆ ਜਾਂਦਾ ਹੈ।
9
ਪਰ ਪਰਮੇਸ਼ਵਰ ਨੇ ਵਾਅਦਾ ਇਸ ਤਰ੍ਹਾਂ ਕੀਤਾ ਸੀ: “ਮਿੱਥੇ ਸਮੇਂ ਤੇ ਮੈਂ ਵਾਪਸ ਆਵਾਂਗਾ, ਅਤੇ ਸਾਰਾਹ ਦਾ ਇੱਕ ਪੁੱਤਰ ਹੋਏਗਾ।”
10
ਸਿਰਫ ਇਹੀ ਨਹੀਂ, ਪਰ ਜਦੋਂ ਰਿਬਕਾਹ ਇਸਹਾਕ ਦੇ ਦੁਆਰਾ ਗਰਭਵਤੀ ਹੋਈ।
11
ਭਾਵੇਂ ਜੁੜਵੇ ਬੱਚੇ ਅਜੇ ਜੰਮੇ ਨਹੀਂ ਸਨ ਅਤੇ ਨਾ ਕੁਝ ਭਲਾ ਬੁਰਾ ਕੀਤਾ ਸੀ। ਪਰ ਫਿਰ ਵੀ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਪਰਮੇਸ਼ਵਰ ਦਾ ਚੋਣ ਦਾ ਮਕਸਦ ਪੂਰਾ ਹੋਇਆ:
12
ਇਹ ਕੰਮਾਂ ਦੁਆਰਾ ਨਹੀਂ, ਪਰ ਜਿਸ ਨੇ ਬੁਲਾਇਆ ਸੀ, ਉਸਨੂੰ ਕਿਹਾ ਗਿਆ ਸੀ, “ਵੱਡਾ ਪੁੱਤਰ ਛੋਟੇ ਪੁੱਤਰ ਦੀ ਸੇਵਾ ਕਰੇਗਾ।”
13
ਜਿਵੇਂ ਕਿ ਇਹ ਲਿਖਿਆ ਹੋਇਆ ਹੈ: “ਮੈਂ ਯਾਕੋਬ ਨੂੰ ਪਿਆਰ ਕੀਤਾ ਪਰ ਏਸਾਓ ਨੂੰ ਮੈਂ ਨਫ਼ਰਤ ਕਰਦਾ ਸੀ।”
14
ਫਿਰ ਅਸੀਂ ਕੀ ਆਖੀਏ? ਕੀ ਪਰਮੇਸ਼ਵਰ ਨੇ ਬੇਇਨਸਾਫ਼ੀ ਕੀਤੀ ਹੈ? ਬਿਲਕੁਲ ਨਹੀਂ!
15
ਕਿਉਂਕਿ ਪਰਮੇਸ਼ਵਰ ਮੋਸ਼ੇਹ ਨੂੰ ਕਹਿੰਦਾ ਹੈ, “ਮੈਂ ਉਸ ਉੱਤੇ ਦਯਾ ਕਰਾਂਗਾ ਜਿਸ ਉੱਤੇ ਮੈਂ ਦਯਾ ਕੀਤੀ ਹੈ, ਅਤੇ ਮੈਂ ਉਸ ਉੱਤੇ ਤਰਸ ਕਰਾਂਗਾ ਜਿਸ ਉੱਤੇ ਮੈਨੂੰ ਤਰਸ ਆਉਂਦਾ ਹੈ।”
16
ਇਸ ਲਈ ਇਹ ਮਨੁੱਖੀ ਇੱਛਾ ਜਾਂ ਕੋਸ਼ਿਸ਼ ਉੱਤੇ ਨਹੀਂ, ਪਰ ਪਰਮੇਸ਼ਵਰ ਦੀ ਦਯਾ ਉੱਤੇ ਨਿਰਭਰ ਕਰਦਾ ਹੈ।
17
ਪਵਿੱਤਰ ਸ਼ਾਸਤਰ ਵਿੱਚ ਫ਼ਿਰਓਨ ਦੇ ਬਾਰੇ ਇਸ ਤਰ੍ਹਾ ਲਿਖਿਆ ਹੋਏ ਹੈ: ਕਿਉਂ ਜੋ ਬਚਨ ਫ਼ਿਰਓਨ ਨੂੰ ਇਸ ਤਰਾਂ ਕਹਿੰਦਾ ਹੈ: “ਮੈਂ ਤੈਨੂੰ ਇਸ ਉਦੇਸ਼ ਦੇ ਲਈ ਨਿਯੁਕਤ ਕੀਤਾ ਤਾਂ ਜੋ ਮੈਂ ਤੇਰੇ ਵਿੱਚ ਆਪਣੀ ਸ਼ਕਤੀ ਪ੍ਰਦਰਸ਼ਿਤ ਕਰ ਸਕਾਂ ਅਤੇ ਮੇਰਾ ਨਾਮ ਸਾਰੀ ਧਰਤੀ ਵਿੱਚ ਸੁਣਾਇਆ ਜਾਵਾਂ।”
18
ਇਸ ਲਈ ਪਰਮੇਸ਼ਵਰ ਆਪਣੀ ਇੱਛਾ ਦੇ ਅਨੁਸਾਰ ਆਪਣੇ ਚੁਣੇ ਹੋਇਆ ਤੇ ਆਪਣੀ ਦਯਾ ਕਰਦਾ ਹੈ ਅਤੇ ਜਿਹ ਦੇ ਉੱਤੇ ਚਾਹੁੰਦਾ ਉਹ ਦੇ ਉੱਤੇ ਸਖਤੀ ਕਰਦਾ ਹੈ।
19
ਤੁਹਾਡੇ ਵਿੱਚੋਂ ਕੋਈ ਮੈਨੂੰ ਕਹੇਗਾ: “ਕਿ ਫਿਰ ਪਰਮੇਸ਼ਵਰ ਸਾਡੇ ਉੱਤੇ ਦੋਸ਼ ਕਿਉਂ ਲਾਉਂਦਾ ਹੈ? ਕਿਉਂਕਿ ਕੌਣ ਪਰਮੇਸ਼ਵਰ ਦੀ ਇੱਛਾ ਦਾ ਵਿਰੋਧ ਕਰਨ ਦੇ ਯੋਗ ਹੈ?”
20
ਤੁਸੀਂ ਕੌਣ ਹੋ ਜੋ ਪਰਮੇਸ਼ਵਰ ਨਾਲ ਬਹਿਸ ਕਰਨ ਦੀ ਹਿੰਮਤ ਕਰੋ? ਕੀ ਕੋਈ ਚੀਜ਼ ਕਦੇ ਆਪਣੇ ਸਿਰਜਣਹਾਰ ਨੂੰ ਪੁੱਛ ਸਕਦੀ ਹੈ, “ਤੂੰ ਮੈਨੂੰ ਇਸ ਤਰ੍ਹਾਂ ਕਿਉਂ ਬਣਾਇਆ ਹੈ?”
21
ਕੀ ਘੁਮਿਆਰ ਨੂੰ ਇਹ ਨਹੀਂ ਅਧਿਕਾਰ ਹੈ ਕਿ ਇੱਕੋ ਮਿੱਟੀ ਵਿਚੋਂ ਕੁਝ ਬਰਤਨ ਖਾਸ ਮਕਸਦ ਲਈ ਬਣਾਉਂਦਾ ਹੈ ਅਤੇ ਕੁਝ ਆਮ ਵਰਤੋਂ ਲਈ?
22
ਅਤੇ ਕੀ ਹੋਇਆ ਜੇ ਪਰਮੇਸ਼ਵਰ ਨੇ ਇਹ ਚਾਹਿਆ ਕੇ ਭਈ ਆਪਣਾ ਕ੍ਰੋਧ ਵਿਖਾਲੇ ਅਤੇ ਆਪਣੀ ਸਮਰੱਥਾ ਪਰਗਟ ਕਰੇ ਜਿਹੜੇ ਭਾਂਡੇ ਕ੍ਰੋਧ ਦੇ ਲਈ ਹਨ ਅਤੇ ਜਿਹਨਾਂ ਨੂੰ ਨਾਸ ਹੋਣ ਦੇ ਲਈ ਤਿਆਰ ਕੀਤਾ ਹੈ, ਵੱਡੇ ਧੀਰਜ ਨਾਲ ਸਹਾਰਿਆ?
23
ਜੇ ਪਰਮੇਸ਼ਵਰ ਨੇ ਅਜਿਹਾ ਕੀਤਾ ਹੈ ਤਾਂ ਉਹ ਆਪਣੀ ਮਹਿਮਾ ਦੇ ਧਨ ਨੂੰ ਉਹਨਾਂ ਦਯਾ ਦੇ ਭਾਂਡਿਆਂ ਉੱਤੇ ਪ੍ਰਗਟ ਕਰ ਸਕੇ, ਜਿਸ ਨੂੰ ਉਸਨੇ ਮਹਿਮਾ ਲਈ ਪਹਿਲਾਂ ਤੋਂ ਤਿਆਰ ਕੀਤਾ ਸੀ।
24
ਸਾਨੂੰ ਵੀ ਜਿਸ ਨੂੰ ਉਸਨੇ ਵੀ ਬੁਲਾਇਆ ਸੀ, ਨਾ ਸਿਰਫ ਯਹੂਦੀਆਂ ਵਿੱਚੋਂ ਹੀ ਨਹੀਂ, ਪਰ ਗ਼ੈਰ-ਯਹੂਦੀਆਂ ਵਿੱਚੋਂ ਵੀ?
25
ਜਿਵੇਂ ਕਿ ਉਹ ਹੋਸ਼ੇਆ ਵਿੱਚ ਕਹਿੰਦਾ ਹੈ: “ਮੈਂ ਉਹਨਾਂ ਨੂੰ ‘ਮੇਰੇ ਲੋਕ’ ਕਹਾਂਗਾ ਜੋ ਮੇਰੇ ਲੋਕ ਨਹੀਂ ਹਨ; ਅਤੇ ਮੈਂ ਉਸ ਨੂੰ ਮੇਰਾ ਪਿਆਰਾ ਕਹਾਂਗਾ ਜੋ ਮੇਰਾ ਪਿਆਰਾ ਨਹੀਂ ਹੈ।”
26
ਅਤੇ, “ਉਸੇ ਜਗ੍ਹਾ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ,’ ਉੱਥੇ ਉਹਨਾਂ ਨੂੰ ‘ਜੀਉਂਦੇ ਪਰਮੇਸ਼ਵਰ ਦੇ ਬੱਚੇ’ ਕਿਹਾ ਜਾਵੇਗਾ।”
27
ਯਸ਼ਾਯਾਹ ਨੇ ਇਸਰਾਏਲ ਬਾਰੇ ਦੁਹਾਈ ਦਿੱਤੀ: “ਹਾਲਾਂਕਿ ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੇ ਰੇਤ ਵਰਗੀ ਸੀ, ਸਿਰਫ ਚੁਣੇ ਬਚਾਏ ਜਾਣਗੇ।
28
ਕਿਉਂਕਿ ਪ੍ਰਭੂ ਧਰਤੀ ਉੱਤੇ ਆਪਣੀ ਸਜ਼ਾ ਦੀ ਗਤੀ ਅਤੇ ਅੰਤ ਨੂੰ ਪੂਰਾ ਕਰੇਗਾ।”
29
ਇਹ ਉਵੇਂ ਹੀ ਯਸ਼ਾਯਾਹ ਨੇ ਪਹਿਲਾਂ ਕਿਹਾ ਸੀ: “ਜਦ ਤੱਕ ਸਰਵ ਸ਼ਕਤੀਮਾਨ ਪਰਮੇਸ਼ਵਰ ਸਾਡੇ ਲਈ ਅੰਸ ਨੂੰ ਨਾ ਛੱਡਦਾ, ਤਾਂ ਅਸੀਂ ਸੋਦੋਮ ਵਰਗੇ ਹੋ ਜਾਂਦੇ, ਅਤੇ ਅਮੂਰਾਹ ਜਿਹੇ ਬਣ ਜਾਂਦੇ।”
30
ਤਾਂ ਫਿਰ ਅਸੀਂ ਕੀ ਆਖੀਏ? ਕਿ ਪਰਾਈਆਂ ਕੌਮਾਂ ਜਿਹੜੀਆਂ ਧਰਮ ਦਾ ਪਿੱਛਾ ਨਹੀਂ ਕਰਦੀਆਂ, ਉਹਨਾਂ ਨੇ ਧਰਮ ਨੂੰ ਪ੍ਰਾਪਤ ਕੀਤਾ ਉਹ ਧਰਮ ਨੂੰ ਜੋ ਵਿਸ਼ਵਾਸ ਦੁਆਰਾ ਹੈ।
31
ਪਰ ਇਸਰਾਏਲ ਦੇ ਲੋਕ, ਜਿਨ੍ਹਾਂ ਨੇ ਧਾਰਮਿਕਤਾ ਦੀ ਬਿਵਸਥਾ ਦਾ ਪਿੱਛਾ ਕੀਤਾ ਪਰ ਫਿਰ ਵੀ ਉਹ ਅਸਫ਼ਲ ਰਿਹੇ।
32
ਇਸ ਦਾ ਕੀ ਕਾਰਨ ਹੈ? ਕਿਉਂਕਿ ਉਹਨਾਂ ਨੇ ਇਸ ਦੀ ਪਾਲਣ ਨਿਹਚਾ ਨਾਲ ਨਹੀਂ ਕੀਤੀ, ਪਰ ਉਹਨਾਂ ਇਹ ਕੰਮਾਂ ਦੁਆਰਾ ਕੀਤੀ। ਉਨ੍ਹਾਂ ਨੇ ਠੋਕਰ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ।
33
ਜਿਵੇਂ ਕਿ ਪਵਿੱਤਰ ਸ਼ਾਸਤਰ ਵਿੱਚ ਇਸ ਤਰਾ ਲਿਖਿਆ ਹੋਈਆਂ ਹੈ: “ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਜਿਸ ਕਾਰਨ ਲੋਕ ਠੋਕਰ ਖਾਣਗੇ ਅਤੇ ਇੱਕ ਚੱਟਾਨ ਜੋ ਉਹਨਾਂ ਨੂੰ ਡੇਗਦੀ ਰੱਖਿਆ ਹੋਇਆ ਹੈ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਹ ਕਦੇ ਸ਼ਰਮਿੰਦਾ ਨਾ ਹੋਵੇਗਾ।”
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
All chapters:
1
2
3
4
5
6
7
8
9
10
11
12
13
14
15
16