bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Romans 6
Romans 6
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
1
ਤਾਂ ਫਿਰ ਅਸੀਂ ਕੀ ਕਹਾਂਗੇ? ਕੀ ਅਸੀਂ ਪਾਪ ਕਰਦੇ ਰਹਾਂਗੇ ਤਾਂ ਜੋ ਕਿਰਪਾ ਵਧੇ?
2
ਬਿਲਕੁਲ ਨਹੀਂ! ਅਸੀਂ ਉਹ ਹਾਂ ਜਿਹੜੇ ਪਾਪ ਦੇ ਲਈ ਮਰੇ ਹਾਂ; ਅਸੀਂ ਹੋਰ ਕਿਵੇਂ ਪਾਪ ਵਿੱਚ ਰਹਿ ਸਕਦੇ ਹਾਂ?
3
ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਾਰੇ ਜਿਨਾਂ ਨੇ ਮਸੀਹ ਯਿਸ਼ੂ ਵਿੱਚ ਬਪਤਿਸਮਾ ਲਿਆ ਸੀ, ਉਹਨਾਂ ਦੀ ਮੌਤ ਵਿੱਚ ਬਪਤਿਸਮਾ ਲਿਆ ਸੀ?
4
ਇਸ ਲਈ ਸਾਨੂੰ ਉਹਨਾਂ ਦੇ ਨਾਲ ਬਪਤਿਸਮੇ ਰਾਹੀਂ ਮੌਤ ਦੇ ਵਿੱਚ ਦਫ਼ਨਾਇਆ ਗਿਆ ਤਾਂ ਜੋ ਜਿਵੇਂ ਪਿਤਾ ਨੇ ਆਪਣੀ ਮਹਿਮਾ ਦੁਆਰਾ ਮਸੀਹ ਨੂੰ ਮੌਤ ਤੋਂ ਜੀ ਉਠਾ ਲਿਆ, ਤਾਂ ਕਿ ਅਸੀਂ ਵੀ ਇੱਕ ਨਵਾਂ ਜੀਵਨ ਜੀ ਸਕੀਏ।
5
ਜੇ ਅਸੀਂ ਮਸੀਹ ਯਿਸ਼ੂ ਦੇ ਨਾਲ ਮੌਤ ਵਿੱਚ ਜੁੜ ਗਏ ਹਾਂ, ਤਾਂ ਅਸੀਂ ਵੀ ਉਹਨਾਂ ਦੇ ਨਾਲ ਇੱਕ ਪੁਨਰ-ਉਥਾਨ ਵਿੱਚ ਉਹਨਾਂ ਦੇ ਨਾਲ ਇੱਕਜੁੱਟ ਹੋਵਾਂਗੇ।
6
ਕਿਉਂ ਜੋ ਅਸੀਂ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਯਿਸ਼ੂ ਦੇ ਨਾਲ ਸਲੀਬ ਤੇ ਚੜ੍ਹਾਈ ਗਈ ਹੈ ਤਾਂ ਜੋ ਪਾਪ ਦਾ ਸਰੀਰ ਖਤਮ ਹੋ ਸਕੇ, ਅਤੇ ਇਸ ਤੋਂ ਅੱਗੇ ਅਸੀਂ ਪਾਪ ਦੇ ਗੁਲਾਮ ਨਾ ਰਹੀਏ।
7
ਕਿਉਂਕਿ ਜਦੋਂ ਅਸੀਂ ਮਸੀਹ ਦੇ ਨਾਲ ਮਰ ਗਏ ਤਾਂ ਅਸੀਂ ਪਾਪ ਦੀ ਸ਼ਕਤੀ ਤੋਂ ਮੁਕਤ ਹੋ ਗਏ।
8
ਹੁਣ ਜੇ ਅਸੀਂ ਮਸੀਹ ਨਾਲ ਮਰੇ, ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਵੀ ਉਹਨਾਂ ਦੇ ਨਾਲ ਜੀਵਾਂਗੇ।
9
ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜਦੋਂ ਮਸੀਹ ਮੁਰਦਿਆਂ ਚੋਂ ਜਿਵਾਲੇ ਗਏ ਸੀ, ਉਹ ਫਿਰ ਨਹੀਂ ਮਰ ਸਕਦੇ; ਮੌਤ ਦਾ ਉਹਨਾਂ ਉੱਤੇ ਹੁਣ ਕੋਈ ਕਾਬੂ ਨਹੀਂ ਹੈ।
10
ਜਿਹੜੀ ਮੌਤ ਯਿਸ਼ੂ ਮਸੀਹ ਮਰਿਆ ਉਹ ਪਾਪ ਦੇ ਲਈ ਇੱਕੋ ਵਾਰ ਮਰਿਆ; ਪਰ ਉਹ ਜ਼ਿੰਦਗੀ ਜਿਹੜੀ ਉਹ ਜਿਉਂਦਾ ਹੈ, ਉਹ ਪਰਮੇਸ਼ਵਰ ਲਈ ਜਿਉਂਦਾ ਹੈ।
11
ਇਸੇ ਤਰ੍ਹਾਂ, ਤੁਸੀਂ ਆਪਣੇ ਆਪ ਨੂੰ ਪਾਪ ਲਈ ਮਰੇ ਹੋਏ ਸਮਝੋ ਪਰ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਲਈ ਜਿਉਂਦੇ ਹੋ।
12
ਇਸ ਲਈ ਆਪਣੇ ਮਰਨਹਾਰ ਸਰੀਰ ਤੇ ਪਾਪ ਨੂੰ ਰਾਜ ਨਾ ਕਰਨ ਦਿਓ ਤਾਂ ਜੋ ਤੁਸੀਂ ਇਸ ਦੀਆਂ ਭੈੜੀਆਂ ਇੱਛਾਵਾਂ ਦਾ ਪਾਲਣ ਕਰੋ।
13
ਆਪਣੇ ਅੰਗ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਨਾ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਜਾਣ ਕੇ ਪਰਮੇਸ਼ਵਰ ਨੂੰ ਸੌਂਪ ਦਿਓ ਅਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ਵਰ ਨੂੰ ਸੌਂਪ ਦਿਓ।
14
ਪਾਪ ਹੁਣ ਤੁਹਾਡਾ ਮਾਲਕ ਨਹੀਂ ਹੋਵੇਗਾ, ਕਿਉਂਕਿ ਤੁਸੀਂ ਬਿਵਸਥਾ ਦੇ ਹੇਠ ਨਹੀਂ, ਪਰ ਪਰਮੇਸ਼ਵਰ ਕਿਰਪਾ ਦੇ ਹੇਠ ਹੋ।
15
ਫਿਰ ਕਿ? ਕੀ ਅਸੀਂ ਪਾਪ ਕਰਾਂਗੇ ਕਿਉਂਕਿ ਅਸੀਂ ਬਿਵਸਥਾ ਦੇ ਅਧੀਨ ਨਹੀਂ ਪਰ ਕਿਰਪਾ ਅਧੀਨ ਹਾਂ? ਕਦੇ ਵੀ ਨਹੀਂ!
16
ਕੀ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਵੀ ਆਪਣੇ ਆਪ ਨੂੰ ਆਗਿਆਕਾਰੀ ਗੁਲਾਮ ਵਜੋਂ ਸੌਂਪੋ ਦੇ ਹੋ, ਤਾਂ ਤੁਸੀਂ ਉਸ ਦੇ ਗੁਲਾਮ ਹੋ ਜਿਸ ਦੀ ਤੁਸੀਂ ਆਗਿਆ ਨੂੰ ਮੰਨਦੇ ਹੋ, ਭਾਵੇਂ ਤੁਸੀਂ ਪਾਪ ਦੇ ਗੁਲਾਮ ਹੋ, ਜੋ ਮੌਤ ਵੱਲ ਜਾਂਦਾ ਹੈ, ਜਾਂ ਆਗਿਆਕਾਰਤਾ ਦੇ ਗੁਲਾਮ ਹੋ, ਜੋ ਧਾਰਮਿਕਤਾ ਵੱਲ ਜਾਂਦੀ ਹੈ?
17
ਪਰ ਪਰਮੇਸ਼ਵਰ ਦਾ ਧੰਨਵਾਦ ਹੈ ਕਿ ਭਾਵੇਂ ਤੁਸੀਂ ਪਾਪ ਦੇ ਗੁਲਾਮ ਹੁੰਦੇ ਸੀ, ਪਰ ਹੁਣ ਤੁਸੀਂ ਆਪਣੇ ਦਿਲੋਂ ਉਸ ਸਿੱਖਿਆ ਨੂੰ ਮੰਨ ਲਿਆ ਹੈ ਜਿਹੜੀ ਸਿੱਖਿਆ ਤੁਹਾਨੂੰ ਦਿੱਤੀ ਗਈ ਹੈ।
18
ਹੁਣ ਤੁਹਾਨੂੰ ਪਾਪ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਧਾਰਮਿਕਤਾ ਦੇ ਗੁਲਾਮ ਬਣਾ ਦਿੱਤਾ ਗਿਆ ਹੈ।
19
ਮੈਂ ਤੁਹਾਡੀਆਂ ਮਨੁੱਖੀ ਕਮੀਆਂ ਕਰਕੇ ਹਰ ਰੋਜ਼ ਦੀ ਜ਼ਿੰਦਗੀ ਦੀ ਉਦਾਹਰਣ ਦੀ ਵਰਤੋਂ ਕਰ ਰਿਹਾ ਹਾਂ। ਜਿਵੇਂ ਤੁਸੀਂ ਆਪਣੇ ਆਪ ਨੂੰ ਅਸ਼ੁੱਧਤਾ ਅਤੇ ਲਗਾਤਾਰ ਵਧ ਰਹੀ ਬੁਰਾਈ ਦੇ ਗੁਲਾਮ ਵਜੋਂ ਪੇਸ਼ ਕਰਦੇ ਸੀ, ਉਸੇ ਤਰ੍ਹਾਂ ਹੁਣ ਆਪਣੇ ਆਪ ਨੂੰ ਧਾਰਮਿਕਤਾ ਦੇ ਗੁਲਾਮ ਵਜੋਂ ਪੇਸ਼ ਕਰੋ ਜੋ ਪਵਿੱਤਰਤਾਈ ਵੱਲ ਜਾਂਦਾ ਹੈ।
20
ਜਦੋਂ ਤੁਸੀਂ ਪਾਪ ਦੇ ਗੁਲਾਮ ਹੁੰਦੇ ਸੀ, ਤਾਂ ਤੁਸੀਂ ਧਾਰਮਿਕਤਾ ਤੋਂ ਅਜ਼ਾਦ ਹੁੰਦੇ ਸੀ।
21
ਉਸ ਸਮੇਂ ਤੁਸੀਂ ਉਹਨਾਂ ਚੀਜ਼ਾਂ ਦਾ ਕੀ ਲਾਭ ਪ੍ਰਾਪਤ ਕੀਤਾ ਜੋ ਜਿਸ ਤੋਂ ਤੁਸੀਂ ਹੁਣ ਸ਼ਰਮਿੰਦੇ ਹੋ? ਉਹਨਾਂ ਚੀਜ਼ਾਂ ਦਾ ਨਤੀਜਾ ਮੌਤ ਹੁੰਦੀ ਹੈ!
22
ਪਰ ਹੁਣ ਜਦੋਂ ਤੁਸੀਂ ਪਾਪ ਤੋਂ ਮੁਕਤ ਹੋ ਚੁੱਕੇ ਹੋ ਅਤੇ ਪਰਮੇਸ਼ਵਰ ਦੇ ਗੁਲਾਮ ਹੋ ਗਏ ਹੋ, ਤਾਂ ਜੋ ਫ਼ਾਇਦਾ ਤੁਸੀਂ ਪ੍ਰਾਪਤ ਕਰਦੇ ਹੋ ਉਹ ਪਵਿੱਤਰਤਾ ਵੱਲ ਲੈ ਜਾਂਦਾ ਹੈ, ਅਤੇ ਨਤੀਜਾ ਸਦਾ ਦਾ ਜੀਵਨ ਹੈ।
23
ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ, ਪਰੰਤੂ ਪਰਮੇਸ਼ਵਰ ਦੀ ਦਾਤ ਸਦਾ ਦਾ ਜੀਵਨ ਹੈ, ਸਾਡੇ ਪ੍ਰਭੂ ਮਸੀਹ ਯਿਸ਼ੂ ਦੁਆਰਾ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
All chapters:
1
2
3
4
5
6
7
8
9
10
11
12
13
14
15
16