bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Romans 4
Romans 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
1
ਸੋ ਹੁਣ ਅਸੀਂ ਅਬਰਾਹਾਮ ਬਾਰੇ ਕੀ ਕਹਾਂਗੇ ਜੋ ਸਾਡਾ ਸਰੀਰਕ ਪਿਤਾ ਹੈ ਉਸ ਨੂੰ ਕੀ ਮਿਲਿਆ ਸੀ?
2
ਅਗਰ ਅਬਰਾਹਾਮ ਕੰਮਾਂ ਦੇ ਦੁਆਰਾ ਧਰਮੀ ਠਹਿਰਾਇਆ ਗਿਆ ਸੀ, ਤੇ ਫਿਰ ਉਸਨੂੰ ਘਮੰਡ ਹੋਣਾ ਸੀ, ਪਰ ਪਰਮੇਸ਼ਵਰ ਦੇ ਸਾਹਮਣੇ ਨਹੀਂ।
3
ਬਿਵਸਥਾ ਕੀ ਕਹਿੰਦੀ ਹੈ? “ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।”
4
ਹੁਣ ਜੋ ਕੋਈ ਵੀ ਕੰਮ ਕਰਦਾ ਹੈ, ਉਸਨੂੰ ਮਜ਼ਦੂਰੀ ਤੋਹਫ਼ੇ ਦੇ ਵਜੋਂ ਨਹੀਂ ਬਲਕਿ ਉਸਦੇ ਹੱਕ ਕਾਰਨ ਮਿਲਦੀ ਹੈ।
5
ਹਾਲਾਂਕਿ, ਉਹ ਵਿਅਕਤੀ ਜੋ ਕੰਮ ਨਹੀਂ ਕਰਦਾ, ਪਰ ਉਹ ਪਰਮੇਸ਼ਵਰ ਤੇ ਭਰੋਸਾ ਕਰਦਾ ਹੈ ਅਤੇ ਜੋ ਦੁਸ਼ਟ ਨੂੰ ਨਿਰਦੋਸ਼ ਘੋਸ਼ਿਤ ਕਰਦਾ ਹੈ, ਇਸ ਵਿਸ਼ਵਾਸ ਦੁਆਰਾ ਉਹ ਧਰਮੀ ਮੰਨਿਆ ਜਾਂਦਾ ਹੈ।
6
ਦਾਵੀਦ ਵੀ ਇਹ ਗੱਲ ਕਹਿੰਦੇ ਹਨ ਕਿ ਧੰਨ ਹੈ ਉਹ ਮਨੁੱਖ ਜਿਸਨੂੰ ਪਰਮੇਸ਼ਵਰ ਨੇ ਕੰਮਾਂ ਤੋਂ ਇਲਾਵਾ ਧਰਮੀ ਠਹਿਰਾਇਆ ਹੈ:
7
“ਮੁਬਾਰਕ ਹੈ ਉਹ ਜਿਸ ਦੇ ਅਪਰਾਧ ਮਾਫ਼ ਹੋ ਗਏ ਜਿਸ ਦੇ ਪਾਪ ਢੱਕੇ ਗਏ ਹਨ।
8
ਮੁਬਾਰਕ ਹੈ ਉਹ ਜਿਸ ਦੇ ਪਾਪਾਂ ਦਾ ਹਿਸਾਬ ਪਰਮੇਸ਼ਵਰ ਕਦੇ ਨਹੀਂ ਕਰਦੇ।”
9
ਕੀ ਇਹ ਬਰਕਤ ਸਿਰਫ ਸੁੰਨਤੀਆਂ ਦੇ ਲਈ ਹੀ ਹੈ, ਜਾਂ ਅਸੁੰਨਤ ਲੋਕਾਂ ਦੇ ਲਈ ਵੀ? ਅਸੀਂ ਕਹਿੰਦੇ ਆ ਰਹੇ ਹਾਂ ਕਿ ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।
10
ਫਿਰ ਇਹ ਕਿਵੇਂ ਹੋ ਸਕਦਾ ਕਿ ਅਬਰਾਹਾਮ ਸੁੰਨਤ ਕਰਾਉਣ ਤੋਂ ਪਹਿਲਾਂ ਹੀ ਧਰਮੀ ਠਹਿਰਿਆ ਗਿਆ ਸੀ ਜਾਂ ਬਾਅਦ ਵਿੱਚ? ਪਰ ਇਹ ਗੱਲ ਸਾਫ਼ ਹੈ ਕਿ ਪਰਮੇਸ਼ਵਰ ਨੇ ਅਬਰਾਹਾਮ ਨੂੰ ਸੁੰਨਤ ਕਰਾਉਣ ਤੋਂ ਪਹਿਲਾਂ ਹੀ ਸਵੀਕਾਰ ਲਿਆ ਸੀ!
11
ਅਤੇ ਅਬਰਾਹਾਮ ਦੀ ਸੁੰਨਤ ਇੱਕ ਨਿਸ਼ਾਨੀ ਸੀ ਅਤੇ ਧਾਰਮਿਕਤਾ ਦੀ ਮੋਹਰ ਵਜੋਂ ਹੋਈ, ਕਿ ਅਬਰਾਹਾਮ ਪਹਿਲਾਂ ਹੀ ਨਿਹਚਾ ਕਰਦਾ ਸੀ ਇਸ ਲਈ ਅਬਰਾਹਾਮ ਉਹਨਾਂ ਲੋਕਾਂ ਦਾ ਆਤਮਿਕ ਪਿਤਾ ਹੈ ਜਿਨ੍ਹਾਂ ਦਾ ਵਿਸ਼ਵਾਸ ਪਰਮੇਸ਼ਵਰ ਉੱਤੇ ਹੈ ਪਰ ਸੁੰਨਤ ਨਹੀਂ ਕੀਤੀ ਗਈ ਤਾਂ ਜੋ ਉਹ ਉਹਨਾਂ ਨੂੰ ਧਰਮੀ ਠਹਿਰਾ ਸਕਣ।
12
ਅਤੇ ਅਬਰਾਹਾਮ ਉਹਨਾਂ ਲੋਕਾਂ ਦੇ ਆਤਮਿਕ ਪਿਤਾ ਵੀ ਹਨ ਜਿਨ੍ਹਾਂ ਦੀ ਸੁੰਨਤ ਕੀਤੀ ਗਈ ਹੈ, ਪਰ ਸਿਰਫ ਤਾਂ ਹੀ ਜੇ ਉਹ ਅਬਰਾਹਾਮ ਦੀ ਸੁੰਨਤ ਤੋਂ ਪਹਿਲਾਂ ਉਸ ਤਰ੍ਹਾਂ ਦਾ ਵਿਸ਼ਵਾਸ ਰੱਖਦੇ ਹਨ ਜਿਵੇਂ ਅਬਰਾਹਾਮ ਨੇ ਰੱਖਿਆ ਸੀ।
13
ਉਸ ਵਾਅਦੇ ਦੇ ਅਧਾਰ ਤੇ ਪਰਮੇਸ਼ਵਰ ਨੇ ਅਬਰਾਹਾਮ ਅਤੇ ਉਸਦੀ ਸੰਤਾਨ ਨਾਲ ਇਹ ਵਾਅਦਾ ਕੀਤਾ ਕਿ ਉਹ ਦੁਨੀਆਂ ਦੇ ਵਾਰਸ ਬਣਨਗੇ, ਪਰ ਇਹ ਵਾਅਦਾ ਅਬਰਾਹਾਮ ਦੇ ਬਿਵਸਥਾ ਨੂੰ ਮੰਨਣ ਨਾਲ ਨਹੀਂ, ਸਗੋਂ ਵਿਸ਼ਵਾਸ ਦੁਆਰਾ ਆਉਂਦੀ ਧਾਰਮਿਕਤਾ ਦੇ ਨਾਲ ਪੂਰਾ ਹੋਇਆ ਹੈ।
14
ਜੇ ਪਰਮੇਸ਼ਵਰ ਦਾ ਵਾਅਦਾ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਬਿਵਸਥਾ ਦੀ ਪਾਲਣਾ ਕਰਦੇ ਹਨ, ਤਾਂ ਵਿਸ਼ਵਾਸ ਵਿਅਰਥ ਹੈ ਅਤੇ ਵਾਅਦਾ ਬੇਕਾਰ ਹੈ।
15
ਕਿਉਂਕਿ ਬਿਵਸਥਾ ਪਰਮੇਸ਼ਵਰ ਦੇ ਕ੍ਰੋਧ ਲਿਆਉਂਦੀ ਹੈ। ਅਤੇ ਜਿੱਥੇ ਕੋਈ ਕਾਨੂੰਨ ਨਹੀਂ ਹੁੰਦਾ ਉੱਥੇ ਕੋਈ ਅਪਰਾਧ ਨਹੀਂ ਹੁੰਦਾ।
16
ਇਸ ਲਈ ਨਿਹਚਾ ਦੁਆਰਾ ਵਾਅਦਾ ਕੀਤਾ ਗਿਆ ਹੈ। ਇਹ ਕਿਰਪਾ ਦੇ ਕਾਰਨ ਦਿੱਤਾ ਗਿਆ ਹੈ, ਜੇ ਅਸੀਂ ਅਬਰਾਹਾਮ ਦੀ ਤਰ੍ਹਾਂ ਵਿਸ਼ਵਾਸ ਕਰਦੇ ਹਾਂ, ਤਾਂ ਅਸੀਂ ਸਾਰੇ ਮੂਸਾ ਦੀ ਬਿਵਸਥਾ ਦੇ ਅਨੁਸਾਰ ਜਿਉਂਦੇ ਹਾਂ ਜਾਂ ਨਹੀਂ, ਇਹ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ ਅਬਰਾਹਾਮ ਉਹਨਾਂ ਸਾਰਿਆਂ ਦਾ ਪਿਤਾ ਹੈ ਜੋ ਵਿਸ਼ਵਾਸ ਕਰਦੇ ਹਨ।
17
ਜਿਵੇਂ ਕਿ ਇਹ ਲਿਖਿਆ ਹੈ: ਕਿ ਜਦੋਂ ਪਰਮੇਸ਼ਵਰ ਨੇ ਅਬਰਾਹਾਮ ਨੂੰ ਕਿਹਾ, “ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।” ਉਹ ਸਾਡਾ ਵੀ ਪਿਤਾ ਹੈ ਕਿਉਂਕਿ ਅਬਰਾਹਾਮ ਨੇ ਉਸ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ ਜੋ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਦਾ ਹੈ ਅਤੇ ਉਹ ਨਵੀਆਂ ਚੀਜ਼ਾਂ ਨੂੰ ਪੈਦਾ ਕਰਦਾ ਹੈ ਉਹਨਾਂ ਚੀਜ਼ਾਂ ਨੂੰ ਪੈਦਾ ਕਰਦਾ ਹੈ ਜੋ ਨਹੀਂ ਸਨ।
18
ਜਦੋਂ ਉਮੀਦ ਦਾ ਕੋਈ ਕਾਰਨ ਨਹੀਂ ਸੀ, ਤਾਂ ਵੀ ਅਬਰਾਹਾਮ ਆਸ ਕਰਦਾ ਰਿਹਾ ਕਿ ਉਹ ਵਿਸ਼ਵਾਸ ਕਰਦਾ ਸੀ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣ ਜਾਵੇਗਾ। ਕਿਉਂਕਿ ਪਰਮੇਸ਼ਵਰ ਨੇ ਉਸਨੂੰ ਕਿਹਾ ਸੀ, “ਤੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਗਾ!”
19
ਅਤੇ ਅਬਰਾਹਾਮ ਦੀ ਨਿਹਚਾ ਕਮਜ਼ੋਰ ਨਹੀਂ ਹੋਈ, ਹਾਲਾਂਕਿ ਉਹ ਸੋ ਸਾਲ ਦੀ ਉਮਰ ਦਾ ਸੀ ਉਸਨੇ ਸਮਝਿਆ ਕਿ ਉਸਦਾ ਸਰੀਰ ਮਰਿਆ ਵਾਂਗ ਸੀ, ਅਤੇ ਸਾਰਾਹ ਦੀ ਕੁੱਖ ਵੀ ਇਸੇ ਤਰ੍ਹਾਂ ਸੀ।
20
ਅਬਰਾਹਾਮ ਨੇ ਪਰਮੇਸ਼ਵਰ ਦੇ ਵਾਅਦੇ ਵਿੱਚ ਆਪਣੇ ਵਿਸ਼ਵਾਸ ਤੋਂ ਭਟਕਣ ਦੀ ਬਜਾਏ, ਵਿਸ਼ਵਾਸ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨ ਦੁਆਰਾ ਪਰਮੇਸ਼ਵਰ ਦੀ ਵਡਿਆਈ ਕੀਤੀ।
21
ਉਸਨੂੰ ਪੂਰਾ ਯਕੀਨ ਸੀ ਕਿ ਪਰਮੇਸ਼ਵਰ ਜੋ ਕੁਝ ਵੀ ਉਸਨੇ ਵਾਅਦਾ ਕੀਤਾ ਹੈ ਉਹ ਕਰ ਸਕਦਾ ਹੈ।
22
ਇਸੇ ਕਰਕੇ, “ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।”
23
ਪਰਮੇਸ਼ਵਰ ਨੇ ਉਸਨੂੰ ਧਰਮੀ ਗਿਣਿਆ, ਇਹ ਸ਼ਬਦ ਸਿਰਫ ਅਬਰਾਹਾਮ ਦੇ ਲਈ ਨਹੀਂ ਸੀ।
24
ਪਰ ਇਹ ਸਾਡੇ ਲਈ ਵੀ ਸਨ ਜਿਹਨਾਂ ਨੂੰ ਪਰਮੇਸ਼ਵਰ ਧਰਮੀ ਗਿਣਦਾ ਹੈ। ਜੇ ਅਸੀਂ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦੇ ਹਾਂ, ਜਿਸਨੇ ਸਾਡੇ ਪ੍ਰਭੂ ਯਿਸ਼ੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ।
25
ਯਿਸ਼ੂ ਸਾਡੇ ਗੁਨਾਹ ਦੇ ਕਾਰਨ ਮਰਨ ਲਈ ਸੌਂਪ ਦਿੱਤਾ ਗਿਆ ਸੀ, ਅਤੇ ਪਰਮੇਸ਼ਵਰ ਦੁਆਰਾ ਸਾਨੂੰ ਧਰਮੀ ਬਨਾਉਣ ਲਈ ਉਹ ਮੌਤ ਤੋਂ ਜੀ ਉੱਠਿਆ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
All chapters:
1
2
3
4
5
6
7
8
9
10
11
12
13
14
15
16