bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Matthew 15
Matthew 15
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 16 →
1
ਕੁਝ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਯਰੂਸ਼ਲਮ ਤੋਂ ਯਿਸੂ ਦੇ ਕੋਲ ਆਏ । ਉਹਨਾਂ ਨੇ ਪੁੱਛਿਆ:
2
“ਤੁਹਾਡੇ ਚੇਲੇ ਪੁਰਖਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਉਹ ਭੋਜਨ ਕਰਨ ਤੋਂ ਪਹਿਲਾਂ ਰੀਤ ਅਨੁਸਾਰ ਹੱਥ ਨਹੀਂ ਧੋਂਦੇ ।”
3
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਆਪ ਕਿਉਂ ਆਪਣੀ ਰੀਤ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕਰਦੇ ਹੋ?
4
ਕਿਉਂਕਿ ਪਰਮੇਸ਼ਰ ਨੇ ਤਾਂ ਕਿਹਾ ਹੈ: ‘ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰੋ’ ਅਤੇ ‘ਜੋ ਆਪਣੇ ਪਿਤਾ ਜਾਂ ਮਾਤਾ ਨੂੰ ਬੁਰਾ ਕਹੇ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ।’
5
ਪਰ ਤੁਸੀਂ ਕਹਿੰਦੇ ਹੋ ਕਿ ਜੇਕਰ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ, ‘ਜੋ ਕੁਝ ਮੈਂ ਤੁਹਾਡੀ ਸੇਵਾ ਵਿੱਚ ਲਾ ਸਕਦਾ ਸੀ, ਉਹ ਪਰਮੇਸ਼ਰ ਦੇ ਨਾਮ ਲੱਗ ਚੁੱਕਾ ਹੈ’;
6
ਤਾਂ ਉਸ ਨੂੰ ਆਪਣੇ ਪਿਤਾ ਜਾਂ ਮਾਤਾ ਦਾ ਸਤਿਕਾਰ ਕਰਨ ਦੀ ਕੋਈ ਲੋੜ ਨਹੀਂ ਹੈ । ਇਸ ਤਰ੍ਹਾਂ ਤੁਸੀਂ ਆਪਣੀ ਰੀਤ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਰ ਦੇ ਵਚਨ ਨੂੰ ਰੱਦ ਕਰਦੇ ਹੋ ।
7
ਤੁਸੀਂ ਪਖੰਡੀ ਹੋ! ਤੁਹਾਡੇ ਬਾਰੇ ਯਸਾਯਾਹ ਨਬੀ ਨੇ ਠੀਕ ਕਿਹਾ ਸੀ:
8
‘ਇਹ ਲੋਕ ਮੂੰਹ ਨਾਲ ਮੇਰਾ ਸਤਿਕਾਰ ਕਰਦੇ ਹਨ, ਪਰ ਇਹਨਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ ।
9
ਇਹ ਐਵੇਂ ਹੀ ਮੇਰੀ ਅਰਾਧਨਾ ਕਰਦੇ ਹਨ । ਕਿਉਂਕਿ ਇਹ ਮਨੁੱਖਾਂ ਦੀਆਂ ਸਿੱਖਿਆਵਾਂ ਪਰਮੇਸ਼ਰ ਦੇ ਸਿਧਾਂਤ ਕਰ ਕੇ ਸਿਖਾਉਂਦੇ ਹਨ ।’”
10
ਯਿਸੂ ਨੇ ਭੀੜ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, “ਤੁਸੀਂ ਸਾਰੇ ਮੇਰੀ ਗੱਲ ਸੁਣੋ ਅਤੇ ਇਸ ਨੂੰ ਸਮਝੋ:
11
ਜੋ ਮਨੁੱਖ ਦੇ ਮੂੰਹ ਦੇ ਰਾਹੀਂ ਅੰਦਰ ਜਾਂਦਾ ਹੈ, ਉਹ ਉਸ ਨੂੰ ਅਪਵਿੱਤਰ ਨਹੀਂ ਕਰਦਾ ਹੈ ਸਗੋਂ ਜੋ ਕੁਝ ਉਸ ਦੇ ਮੂੰਹ ਦੇ ਰਾਹੀਂ ਬਾਹਰ ਨਿਕਲਦਾ ਹੈ, ਉਹ ਉਸ ਨੂੰ ਅਪਵਿੱਤਰ ਕਰਦਾ ਹੈ ।”
12
ਫਿਰ ਚੇਲਿਆਂ ਨੇ ਉਹਨਾਂ ਦੇ ਕੋਲ ਆ ਕੇ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਜੋ ਕੁਝ ਤੁਸੀਂ ਕਿਹਾ ਹੈ, ਉਸ ਨੂੰ ਸੁਣ ਕੇ ਫ਼ਰੀਸੀਆਂ ਨੇ ਬੁਰਾ ਮਨਾਇਆ ਹੈ?”
13
ਯਿਸੂ ਨੇ ਉੱਤਰ ਦਿੱਤਾ, “ਜੋ ਪੌਦਾ ਮੇਰੇ ਪਿਤਾ ਨੇ ਜੋ ਸਵਰਗ ਵਿੱਚ ਹਨ ਨਹੀਂ ਲਾਇਆ, ਉਹ ਪੁੱਟਿਆ ਜਾਵੇਗਾ ।
14
ਤੁਸੀਂ ਉਹਨਾਂ ਨੂੰ ਰਹਿਣ ਦਿਓ, ਉਹ ਅੰਨ੍ਹਿਆਂ ਦੇ ਅੰਨ੍ਹੇ ਆਗੂ ਹਨ ਕਿਉਂਕਿ ਜੇਕਰ ਅੰਨ੍ਹਾ ਅੰਨ੍ਹੇ ਨੂੰ ਰਾਹ ਦਿਖਾਵੇਗਾ ਤਾਂ ਦੋਵੇਂ ਟੋਏ ਵਿੱਚ ਡਿੱਗ ਪੈਣਗੇ ।”
15
ਪਤਰਸ ਨੇ ਉਹਨਾਂ ਨੂੰ ਕਿਹਾ, “ਸਾਨੂੰ ਇਸ ਦ੍ਰਿਸ਼ਟਾਂਤ ਦਾ ਅਰਥ ਸਮਝਾਓ ।”
16
ਯਿਸੂ ਨੇ ਕਿਹਾ, “ਕੀ ਤੁਸੀਂ ਵੀ ਦੂਜਿਆਂ ਦੀ ਤਰ੍ਹਾਂ ਬੇਸਮਝ ਹੋ?
17
ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਮੂੰਹ ਦੇ ਵਿੱਚ ਜਾਂਦਾ ਹੈ, ਉਹ ਪੇਟ ਦੇ ਵਿੱਚ ਜਾਂਦਾ ਹੈ ਅਤੇ ਮੈਲ਼ਾ ਬਣ ਕੇ ਬਾਹਰ ਨਿਕਲ ਜਾਂਦਾ ਹੈ?
18
ਪਰ ਜੋ ਕੁਝ ਮੂੰਹ ਦੇ ਵਿੱਚੋਂ ਬਾਹਰ ਆਉਂਦਾ ਹੈ, ਉਹ ਅਸਲ ਵਿੱਚ ਉਸ ਦੇ ਦਿਲ ਦੇ ਵਿੱਚੋਂ ਆਉਂਦਾ ਹੈ, ਇਹ ਹੀ ਉਸ ਨੂੰ ਅਪਵਿੱਤਰ ਕਰਦਾ ਹੈ ।
19
ਦਿਲ ਵਿੱਚੋਂ ਬੁਰੇ ਵਿਚਾਰ ਨਿਕਲਦੇ ਹਨ ਜਿਵੇਂ ਹੱਤਿਆ, ਵਿਭਚਾਰ, ਹਰਾਮਕਾਰੀ, ਚੋਰੀ, ਝੂਠੀਆਂ ਗਵਾਹੀਆਂ, ਨਿੰਦਾ ਆਦਿ ।
20
ਇਹ ਚੀਜ਼ਾਂ ਹਨ ਜੋ ਮਨੁੱਖ ਨੂੰ ਅਪਿੱਵਤਰ ਕਰਦੀਆਂ ਹਨ, ਨਾ ਕਿ ਬਿਨਾਂ ਹੱਥ ਧੋਇਆਂ ਭੋਜਨ ਕਰਨਾ ।”
21
ਇਸ ਦੇ ਬਾਅਦ ਯਿਸੂ ਉਸ ਥਾਂ ਨੂੰ ਛੱਡ ਕੇ ਸੂਰ ਅਤੇ ਸੈਦਾ ਸ਼ਹਿਰਾਂ ਦੀਆਂ ਹੱਦਾਂ ਵੱਲ ਆਏ ।
22
ਉਸ ਇਲਾਕੇ ਦੀ ਇੱਕ ਕਨਾਨੀ ਔਰਤ ਆਈ ਅਤੇ ਉਸ ਨੇ ਪੁਕਾਰ ਕੇ ਕਿਹਾ, “ਹੇ ਦਾਊਦ ਦੇ ਪੁੱਤਰ, ਪ੍ਰਭੂ ਜੀ, ਮੇਰੇ ਉੱਤੇ ਰਹਿਮ ਕਰੋ! ਮੇਰੀ ਧੀ ਦੁਸ਼ਟ ਆਤਮਾ ਨਾਲ ਬੁਰੀ ਤਰ੍ਹਾਂ ਜਕੜੀ ਹੋਈ ਹੈ ।”
23
ਪਰ ਯਿਸੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ । ਇਸ ਲਈ ਉਹਨਾਂ ਦੇ ਚੇਲੇ ਆਏ ਅਤੇ ਕਹਿਣ ਲੱਗੇ, “ਉਸ ਨੂੰ ਭੇਜ ਦੇਵੋ ਕਿਉਂਕਿ ਉਹ ਸਾਡੇ ਪਿੱਛੇ ਐਵੇਂ ਰੌਲਾ ਪਾ ਰਹੀ ਹੈ ।”
24
ਯਿਸੂ ਨੇ ਚੇਲਿਆਂ ਨੂੰ ਉੱਤਰ ਦਿੱਤਾ, “ਮੈਂ ਕੇਵਲ ਇਸਰਾਏਲ ਕੌਮ ਦੀਆਂ ਗੁਆਚੀਆਂ ਭੇਡਾਂ ਕੋਲ ਹੀ ਭੇਜਿਆ ਗਿਆ ਹਾਂ ।”
25
ਪਰ ਉਹ ਔਰਤ ਯਿਸੂ ਨੂੰ ਪ੍ਰਨਾਮ ਕਰ ਕੇ ਬੇਨਤੀ ਕਰਨ ਲੱਗੀ, “ਪ੍ਰਭੂ ਜੀ, ਮੇਰੀ ਮਦਦ ਕਰੋ!”
26
ਯਿਸੂ ਨੇ ਉਸ ਨੂੰ ਕਿਹਾ, “ਇਹ ਚੰਗਾ ਨਹੀਂ ਹੈ ਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਦਿੱਤੀ ਜਾਵੇ ।”
27
ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਇਹ ਸੱਚ ਹੈ ਪਰ ਕਤੂਰਿਆਂ ਨੂੰ ਵੀ ਤਾਂ ਉਹਨਾਂ ਦੇ ਮਾਲਕਾਂ ਦੀ ਮੇਜ਼ ਤੋਂ ਬਚੇ ਹੋਏ ਚੂਰੇ ਭੂਰੇ ਮਿਲ ਹੀ ਜਾਂਦੇ ਹਨ ।”
28
ਤਦ ਯਿਸੂ ਨੇ ਉਸ ਨੂੰ ਕਿਹਾ, “ਹੇ ਬੀਬੀ, ਤੇਰਾ ਵਿਸ਼ਵਾਸ ਮਹਾਨ ਹੈ । ਇਸ ਲਈ ਜੋ ਤੂੰ ਚਾਹੁੰਦੀ ਹੈਂ, ਤੇਰੇ ਲਈ ਉਸੇ ਤਰ੍ਹਾਂ ਹੀ ਹੋਵੇ ।” ਅਤੇ ਉਸ ਦੀ ਧੀ ਉਸੇ ਸਮੇਂ ਠੀਕ ਹੋ ਗਈ ।
29
ਫਿਰ ਯਿਸੂ ਉੱਥੋਂ ਗਲੀਲ ਦੀ ਝੀਲ ਦੇ ਕੰਢੇ ਵੱਲ ਚਲੇ ਗਏ । ਉਹ ਇੱਕ ਪਹਾੜ ਤੇ ਚੜ੍ਹ ਗਏ ਅਤੇ ਉੱਥੇ ਬੈਠ ਗਏ ।
30
ਉੱਥੇ ਉਹਨਾਂ ਕੋਲ ਇੱਕ ਬਹੁਤ ਵੱਡੀ ਭੀੜ ਲੰਗੜਿਆਂ, ਅੰਨ੍ਹਿਆਂ, ਅਪਾਹਜਾਂ, ਗੂੰਗਿਆਂ ਅਤੇ ਕਈ ਤਰ੍ਹਾਂ ਦੇ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਆਈ । ਭੀੜ ਨੇ ਬਿਮਾਰਾਂ ਨੂੰ ਯਿਸੂ ਦੇ ਚਰਨਾਂ ਵਿੱਚ ਰੱਖ ਦਿੱਤਾ ਅਤੇ ਉਹਨਾਂ ਨੇ ਸਾਰਿਆਂ ਨੂੰ ਚੰਗਾ ਕਰ ਦਿੱਤਾ ।
31
ਜਦੋਂ ਲੋਕਾਂ ਨੇ ਗੂੰਗਿਆਂ ਨੂੰ ਬੋਲਦੇ, ਅਪਾਹਜਾਂ ਨੂੰ ਚੰਗੇ ਹੁੰਦੇ, ਲੰਗੜਿਆਂ ਨੂੰ ਤੁਰਦੇ ਅਤੇ ਅੰਨ੍ਹਿਆਂ ਨੂੰ ਵੇਖਦੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ । ਉਹ ਇਸ ਦੇ ਲਈ ਇਸਰਾਏਲ ਦੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ ।
32
ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦਿਆ ਅਤੇ ਕਿਹਾ, “ਮੈਨੂੰ ਇਹਨਾਂ ਲੋਕਾਂ ਉੱਤੇ ਤਰਸ ਆ ਰਿਹਾ ਹੈ । ਤਿੰਨ ਦਿਨਾਂ ਤੋਂ ਇਹ ਲੋਕ ਮੇਰੇ ਨਾਲ ਹਨ ਅਤੇ ਹੁਣ ਇਹਨਾਂ ਕੋਲ ਖਾਣ ਨੂੰ ਕੁਝ ਨਹੀਂ ਰਿਹਾ । ਮੈਂ ਇਹਨਾਂ ਨੂੰ ਖ਼ਾਲੀ ਪੇਟ ਘਰਾਂ ਨੂੰ ਨਹੀਂ ਭੇਜਣਾ ਚਾਹੁੰਦਾ । ਇਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਰਾਹ ਵਿੱਚ ਹੀ ਨਿਢਾਲ ਹੋ ਜਾਣ ।”
33
ਚੇਲਿਆਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਇਸ ਉਜਾੜ ਥਾਂ ਵਿੱਚ ਇਸ ਭੀੜ ਨੂੰ ਰਜਾਉਣ ਲਈ ਕਿੱਥੋਂ ਭੋਜਨ ਲੱਭੀਏ?”
34
ਯਿਸੂ ਨੇ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਉਹਨਾਂ ਨੇ ਉੱਤਰ ਦਿੱਤਾ, “ਸੱਤ ਰੋਟੀਆਂ ਅਤੇ ਕੁਝ ਛੋਟੀਆਂ ਮੱਛੀਆਂ ਹਨ ।”
35
ਫਿਰ ਯਿਸੂ ਨੇ ਭੀੜ ਨੂੰ ਹੁਕਮ ਦਿੱਤਾ ਕਿ ਉਹ ਜ਼ਮੀਨ ਉੱਤੇ ਬੈਠ ਜਾਣ ।
36
ਇਸ ਦੇ ਬਾਅਦ ਯਿਸੂ ਨੇ ਸੱਤ ਰੋਟੀਆਂ ਅਤੇ ਮੱਛੀਆਂ ਨੂੰ ਲਿਆ । ਉਹਨਾਂ ਨੇ ਇਹਨਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਚੇਲਿਆਂ ਨੂੰ ਦੇਣ ਲੱਗੇ ਅਤੇ ਚੇਲੇ ਲੋਕਾਂ ਨੂੰ ।
37
ਸਭ ਲੋਕਾਂ ਨੇ ਰੱਜ ਕੇ ਭੋਜਨ ਕੀਤਾ; ਤਦ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਸੱਤ ਟੋਕਰੀਆਂ ਚੁੱਕੀਆਂ ।
38
ਖਾਣ ਵਾਲੇ ਆਦਮੀਆਂ ਦੀ ਗਿਣਤੀ ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਚਾਰ ਹਜ਼ਾਰ ਸੀ ।
39
ਫਿਰ ਯਿਸੂ ਨੇ ਭੀੜ ਨੂੰ ਵਿਦਾ ਕੀਤਾ । ਬਾਅਦ ਵਿੱਚ ਉਹ ਆਪ ਕਿਸ਼ਤੀ ਉੱਤੇ ਚੜ੍ਹ ਕੇ ਮਗਦਾਨ ਦੇ ਇਲਾਕੇ ਨੂੰ ਚਲੇ ਗਏ ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 16 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28