bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Matthew 26
Matthew 26
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 25
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 27 →
1
ਇਹ ਸਭ ਗੱਲਾਂ ਕਹਿਣ ਦੇ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ,
2
“ਤੁਸੀਂ ਜਾਣਦੇ ਹੋ ਕਿ ਦੋ ਦਿਨਾਂ ਦੇ ਬਾਅਦ ਪਸਾਹ ਦਾ ਤਿਉਹਾਰ ਹੈ ਅਤੇ ਮਨੁੱਖ ਦਾ ਪੁੱਤਰ ਸਲੀਬ ਉੱਤੇ ਚੜ੍ਹਾਉਣ ਦੇ ਲਈ ਫੜਵਾਇਆ ਜਾਵੇਗਾ ।”
3
ਤਦ ਪ੍ਰਧਾਨ-ਪੁਰੋਹਿਤ ਅਤੇ ਲੋਕਾਂ ਦੇ ਬਜ਼ੁਰਗ ਆਗੂ, ਕਾਇਫ਼ਾ ਨਾਂ ਦੇ ਮਹਾਂ-ਪੁਰੋਹਿਤ ਦੇ ਘਰ ਇਕੱਠੇ ਹੋਏ ।
4
ਉਹ ਮਿਲ ਕੇ ਵਿਉਂਤ ਬਣਾਉਣ ਲੱਗੇ ਕਿ ਯਿਸੂ ਨੂੰ ਧੋਖੇ ਨਾਲ ਫੜ ਕੇ ਮਾਰ ਦੇਣ ।
5
ਪਰ ਉਹ ਕਹਿੰਦੇ ਸਨ, “ਇਹ ਕੰਮ ਤਿਉਹਾਰ ਵਾਲੇ ਦਿਨ ਨਹੀਂ ਹੋਣਾ ਚਾਹੀਦਾ ਕਿ ਕਿਤੇ ਲੋਕ ਦੰਗਾ ਨਾ ਕਰ ਦੇਣ ।”
6
ਜਦੋਂ ਯਿਸੂ ਬੈਤਨੀਆ ਪਿੰਡ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਗਏ
7
ਤਾਂ ਉਸ ਸਮੇਂ ਉੱਥੇ ਉਹਨਾਂ ਕੋਲ ਇੱਕ ਔਰਤ ਆਈ । ਉਸ ਔਰਤ ਕੋਲ ਸੰਗਮਰਮਰ ਦੀ ਅਤਰਦਾਨੀ ਵਿੱਚ ਕੀਮਤੀ ਅਤਰ ਸੀ । ਫਿਰ ਜਦੋਂ ਉਹ ਭੋਜਨ ਕਰ ਰਹੇ ਸਨ ਤਾਂ ਉਸ ਨੇ ਇਹ ਅਤਰ ਯਿਸੂ ਦੇ ਸਿਰ ਉੱਤੇ ਡੋਲ੍ਹ ਦਿੱਤਾ ।
8
ਪਰ ਚੇਲੇ ਇਹ ਦੇਖ ਕੇ ਗੁੱਸੇ ਹੋਏ ਅਤੇ ਉਹਨਾਂ ਨੇ ਕਿਹਾ, “ਇਹ ਇਸ ਤਰ੍ਹਾਂ ਬਰਬਾਦ ਕਿਉਂ ਕੀਤਾ ਗਿਆ?
9
ਇਹ ਅਤਰ ਕਾਫ਼ੀ ਕੀਮਤ ਦਾ ਵੇਚਿਆ ਜਾ ਸਕਦਾ ਸੀ ਅਤੇ ਉਹ ਪੈਸਾ ਗਰੀਬਾਂ ਨੂੰ ਵੰਡਿਆ ਜਾ ਸਕਦਾ ਸੀ ।”
10
ਯਿਸੂ ਨੇ ਇਹ ਜਾਣਦੇ ਹੋਏ ਕਿ ਉਹ ਕੀ ਕਹਿੰਦੇ ਸਨ, ਚੇਲਿਆਂ ਨੂੰ ਕਿਹਾ, “ਤੁਸੀਂ ਉਸ ਨੂੰ ਕਿਉਂ ਤੰਗ ਕਰ ਰਹੇ ਹੋ? ਉਸ ਨੇ ਮੇਰੇ ਨਾਲ ਇੱਕ ਬਹੁਤ ਚੰਗਾ ਕੰਮ ਕੀਤਾ ਹੈ ।
11
ਗ਼ਰੀਬ ਤੁਹਾਡੇ ਨਾਲ ਹਮੇਸ਼ਾ ਹਨ ਪਰ ਮੈਂ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਾਂਗਾ ।
12
ਉਸ ਨੇ ਇਹ ਅਤਰ ਮੇਰੇ ਸਰੀਰ ਉੱਤੇ ਡੋਲ੍ਹ ਕੇ ਮੇਰੇ ਦਫ਼ਨਾਉਣ ਲਈ ਕੀਤਾ ਹੈ ।
13
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਵੀ ਇਸ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਜੋ ਕੁਝ ਇਸ ਨੇ ਕੀਤਾ ਹੈ, ਇਸ ਦੀ ਯਾਦਗਾਰੀ ਵਿੱਚ ਦੱਸਿਆ ਜਾਵੇਗਾ ।”
14
ਫਿਰ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਜਿਸ ਦਾ ਨਾਂ ਯਹੂਦਾ ਇਸਕਰਿਯੋਤੀ ਸੀ, ਮਹਾਂ-ਪੁਰੋਹਿਤਾਂ ਕੋਲ ਗਿਆ
15
ਅਤੇ ਪੁੱਛਿਆ, “ਜੇਕਰ ਮੈਂ ਯਿਸੂ ਨੂੰ ਤੁਹਾਡੇ ਹੱਥ ਫੜਵਾ ਦੇਵਾਂ ਤਾਂ ਤੁਸੀਂ ਮੈਨੂੰ ਕੀ ਦੇਵੋਗੇ?” ਉਹਨਾਂ ਨੇ ਉਸ ਨੂੰ ਚਾਂਦੀ ਦੇ ਤੀਹ ਸਿੱਕੇ ਗਿਣ ਕੇ ਦੇ ਦਿੱਤੇ ।
16
ਇਸ ਲਈ ਉਸ ਸਮੇਂ ਤੋਂ ਯਹੂਦਾ ਕਿਸੇ ਇਹੋ ਜਿਹੇ ਮੌਕੇ ਦੀ ਭਾਲ ਵਿੱਚ ਰਹਿਣ ਲੱਗਾ ਕਿ ਉਹ ਕਦੋਂ ਯਿਸੂ ਨੂੰ ਫੜਵਾਏ ।
17
ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲੇ ਯਿਸੂ ਕੋਲ ਆਏ ਅਤੇ ਪੁੱਛਣ ਲੱਗੇ, “ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਪਸਾਹ ਦਾ ਭੋਜ ਤਿਆਰ ਕਰੀਏ?”
18
ਯਿਸੂ ਨੇ ਉੱਤਰ ਦਿੱਤਾ, “ਸ਼ਹਿਰ ਵਿੱਚ ਇੱਕ ਆਦਮੀ ਦੇ ਕੋਲ ਜਾਓ ਅਤੇ ਉਸ ਨੂੰ ਕਹੋ: ‘ਗੁਰੂ ਜੀ ਕਹਿੰਦੇ ਹਨ ਕਿ ਮੇਰਾ ਠਹਿਰਾਇਆ ਹੋਇਆ ਸਮਾਂ ਨੇੜੇ ਹੈ । ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਘਰ ਪਸਾਹ ਮਨਾਵਾਂਗਾ ।’”
19
ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਿਸੂ ਨੇ ਹੁਕਮ ਦਿੱਤਾ ਸੀ ਅਤੇ ਪਸਾਹ ਦਾ ਭੋਜ ਤਿਆਰ ਕੀਤਾ ।
20
ਜਦੋਂ ਸ਼ਾਮ ਪੈ ਗਈ ਤਾਂ ਯਿਸੂ ਆਪਣੇ ਚੇਲਿਆਂ ਦੇ ਨਾਲ ਭੋਜਨ ਕਰਨ ਦੇ ਲਈ ਬੈਠੇ ।
21
ਜਦੋਂ ਉਹ ਭੋਜਨ ਕਰ ਰਹੇ ਸਨ, ਯਿਸੂ ਨੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ ।”
22
ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ ਅਤੇ ਵਾਰੀ ਵਾਰੀ ਪੁੱਛਣ ਲੱਗੇ, “ਕੀ ਉਹ ਮੈਂ ਹਾਂ, ਪ੍ਰਭੂ ਜੀ?”
23
ਯਿਸੂ ਨੇ ਉੱਤਰ ਦਿੱਤਾ, “ਜੋ ਮੇਰੇ ਨਾਲ ਇਸ ਹੀ ਕਟੋਰੇ ਵਿੱਚ ਹੱਥ ਪਾ ਰਿਹਾ ਹੈ, ਮੈਨੂੰ ਫੜਵਾਏਗਾ ।
24
ਮਨੁੱਖ ਦਾ ਪੁੱਤਰ ਤਾਂ ਜਿਸ ਤਰ੍ਹਾਂ ਉਸ ਦੇ ਬਾਰੇ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਮਾਰਿਆ ਹੀ ਜਾਵੇਗਾ; ਪਰ ਹਾਏ ਉਸ ਆਦਮੀ ਉੱਤੇ ਜਿਸ ਦੇ ਦੁਆਰਾ ਉਹ ਫੜਵਾਇਆ ਜਾਵੇਗਾ! ਚੰਗਾ ਹੁੰਦਾ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ ।”
25
ਯਹੂਦਾ ਨੇ ਜੋ ਯਿਸੂ ਨੂੰ ਫੜਵਾਉਣ ਵਾਲਾ ਸੀ, ਕਿਹਾ, “ਗੁਰੂ ਜੀ, ਕੀ ਉਹ ਮੈਂ ਹਾਂ?” ਯਿਸੂ ਨੇ ਉੱਤਰ ਦਿੱਤਾ, “ਤੂੰ ਆਪ ਹੀ ਕਹਿ ਦਿੱਤਾ ਹੈ ।”
26
ਜਦੋਂ ਉਹ ਭੋਜਨ ਕਰ ਰਹੇ ਸਨ, ਯਿਸੂ ਨੇ ਰੋਟੀ ਲਈ, ਅਸੀਸ ਮੰਗ ਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, “ਇਹ ਲਓ ਅਤੇ ਖਾਓ, ਇਹ ਮੇਰਾ ਸਰੀਰ ਹੈ ।”
27
ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਇਹ ਕਹਿੰਦੇ ਹੋਏ ਦਿੱਤਾ, “ਇਸ ਵਿੱਚੋਂ ਤੁਸੀਂ ਸਾਰੇ ਪੀਓ,
28
ਕਿਉਂਕਿ ਇਹ ਮੇਰਾ ਪਰਮੇਸ਼ਰ ਦੇ ਨਵੇਂ ਨੇਮ ਦਾ ਲਹੂ ਹੈ ਜੋ ਬਹੁਤਿਆਂ ਦੇ ਲਈ, ਉਹਨਾਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ ।
29
ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਅੱਜ ਤੋਂ ਬਾਅਦ ਇਹ ਮੈ ਉਸ ਦਿਨ ਤੱਕ ਤੁਹਾਡੇ ਨਾਲ ਕਦੀ ਨਹੀਂ ਪੀਵਾਂਗਾ ਜਦੋਂ ਤੱਕ ਕਿ ਆਪਣੇ ਪਿਤਾ ਦੇ ਰਾਜ ਵਿੱਚ ਨਵੀਂ ਨਾ ਪੀਵਾਂ ।”
30
ਫਿਰ ਉਹਨਾਂ ਨੇ ਇੱਕ ਭਜਨ ਗਾਇਆ ਅਤੇ ਜ਼ੈਤੂਨ ਦੇ ਪਹਾੜ ਵੱਲ ਚਲੇ ਗਏ ।
31
ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਅੱਜ ਦੀ ਰਾਤ ਨੂੰ ਹੀ ਤੁਸੀਂ ਸਭ ਮੈਨੂੰ ਛੱਡ ਜਾਓਗੇ; ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ: ‘ਮੈਂ ਚਰਵਾਹੇ ਨੂੰ ਮਾਰਾਂਗਾ, ਅਤੇ ਇੱਜੜ ਦੀਆਂ ਭੇਡਾਂ ਤਿਤਰ-ਬਿਤਰ ਹੋ ਜਾਣਗੀਆਂ ।’
32
“ਪਰ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ, ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ ।”
33
ਪਤਰਸ ਨੇ ਉੱਤਰ ਦਿੱਤਾ, “ਭਾਵੇਂ ਇਹ ਸਾਰੇ ਤੁਹਾਨੂੰ ਛੱਡ ਜਾਣ ਪਰ ਮੈਂ ਕਦੀ ਵੀ ਤੁਹਾਨੂੰ ਨਹੀਂ ਛੱਡਾਂਗਾ ।”
34
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਅੱਜ ਦੀ ਰਾਤ ਨੂੰ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।”
35
ਪਤਰਸ ਨੇ ਕਿਹਾ, “ਨਹੀਂ, ਜੇਕਰ ਮੈਨੂੰ ਤੁਹਾਡੇ ਲਈ ਆਪਣੀ ਜਾਨ ਵੀ ਦੇਣੀ ਪਵੇ ਤਾਂ ਵੀ ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ!” ਇਸੇ ਤਰ੍ਹਾਂ ਬਾਕੀ ਸਭ ਚੇਲਿਆਂ ਨੇ ਵੀ ਕਿਹਾ ।
36
ਇਸ ਦੇ ਬਾਅਦ ਯਿਸੂ ਆਪਣੇ ਚੇਲਿਆਂ ਦੇ ਨਾਲ ਗਤਸਮਨੀ ਨਾਂ ਦੀ ਥਾਂ ਤੇ ਆਏ । ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੱਕ ਮੈਂ ਉੱਥੇ ਅੱਗੇ ਜਾ ਕੇ ਪ੍ਰਾਰਥਨਾ ਕਰਾਂ, ਤੁਸੀਂ ਇੱਥੇ ਬੈਠੋ ।”
37
ਫਿਰ ਉਹਨਾਂ ਨੇ ਪਤਰਸ ਅਤੇ ਜ਼ਬਦੀ ਦੇ ਦੋਨਾਂ ਪੁੱਤਰਾਂ ਨੂੰ ਆਪਣੇ ਨਾਲ ਲਿਆ । ਯਿਸੂ ਪਰੇਸ਼ਾਨ ਅਤੇ ਬਹੁਤ ਦੁਖੀ ਹੋਣ ਲੱਗੇ ।
38
ਇਸ ਲਈ ਯਿਸੂ ਨੇ ਤਿੰਨਾਂ ਚੇਲਿਆਂ ਨੂੰ ਕਿਹਾ, “ਮੇਰਾ ਮਨ ਬਹੁਤ ਦੁਖੀ ਹੈ, ਇੱਥੋਂ ਤੱਕ ਕਿ ਜਾਨ ਨਿਕਲਨ ਵਾਲੀ ਹੈ । ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ ।”
39
ਯਿਸੂ ਥੋੜ੍ਹਾ ਅੱਗੇ ਗਏ ਅਤੇ ਜ਼ਮੀਨ ਉੱਤੇ ਮੂੰਹ ਭਾਰ ਡਿੱਗ ਕੇ ਪ੍ਰਾਰਥਨਾ ਕਰਨ ਲੱਗੇ, “ਹੇ ਮੇਰੇ ਪਿਤਾ, ਜੇਕਰ ਇਹ ਹੋ ਸਕਦਾ ਹੈ ਤਾਂ ਮੇਰੇ ਕੋਲੋਂ ਇਹ ਦੁੱਖਾਂ ਦਾ ਪਿਆਲਾ ਦੂਰ ਕਰੋ । ਫਿਰ ਵੀ ਮੇਰੀ ਇੱਛਾ ਨਹੀਂ ਸਗੋਂ ਤੁਹਾਡੀ ਇੱਛਾ ਪੂਰੀ ਹੋਵੇ ।”
40
ਫਿਰ ਯਿਸੂ ਵਾਪਸ ਆਏ ਤਾਂ ਉਹਨਾਂ ਨੇ ਤਿੰਨਾਂ ਚੇਲਿਆਂ ਨੂੰ ਸੁੱਤੇ ਹੋਏ ਦੇਖਿਆ । ਤਦ ਉਹਨਾਂ ਨੇ ਪਤਰਸ ਨੂੰ ਕਿਹਾ, “ਕੀ ਤੁਸੀਂ ਇੱਕ ਘੰਟਾ ਵੀ ਮੇਰੇ ਨਾਲ ਜਾਗ ਨਾ ਸਕੇ?
41
ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ । ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ।”
42
ਯਿਸੂ ਫਿਰ ਦੂਜੀ ਵਾਰ ਗਏ ਅਤੇ ਪ੍ਰਾਰਥਨਾ ਕਰਨ ਲੱਗੇ, “ਹੇ ਮੇਰੇ ਪਿਤਾ, ਜੇਕਰ ਇਹ ਪਿਆਲਾ ਮੇਰੇ ਲਈ ਪੀਣਾ ਜ਼ਰੂਰੀ ਹੈ ਤਾਂ ਤੁਹਾਡੀ ਇੱਛਾ ਪੂਰੀ ਹੋਵੇ ।”
43
ਉਹ ਇੱਕ ਵਾਰ ਫਿਰ ਵਾਪਸ ਆਏ ਅਤੇ ਚੇਲਿਆਂ ਨੂੰ ਫਿਰ ਸੁੱਤੇ ਹੋਏ ਦੇਖਿਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ ।
44
ਯਿਸੂ ਤੀਜੀ ਵਾਰ ਉਹਨਾਂ ਨੂੰ ਛੱਡ ਕੇ ਗਏ ਅਤੇ ਪਹਿਲਾਂ ਵਾਂਗ ਪ੍ਰਾਰਥਨਾ ਕਰਨ ਲੱਗੇ ।
45
ਫਿਰ ਉਹ ਚੇਲਿਆਂ ਕੋਲ ਵਾਪਸ ਆਏ ਅਤੇ ਕਿਹਾ, “ਕੀ ਤੁਸੀਂ ਅਜੇ ਵੀ ਸੁੱਤੇ ਹੋਏ ਅਤੇ ਅਰਾਮ ਕਰ ਰਹੇ ਹੋ? ਦੇਖੋ, ਉਹ ਘੜੀ ਆ ਪਹੁੰਚੀ ਹੈ ਜਦੋਂ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ ।
46
ਉੱਠੋ, ਆਓ ਚੱਲੀਏ । ਦੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ!”
47
ਅਜੇ ਯਿਸੂ ਕਹਿ ਹੀ ਰਹੇ ਸਨ ਕਿ ਬਾਰ੍ਹਾਂ ਵਿੱਚੋਂ ਇੱਕ, ਜਿਸ ਦਾ ਨਾਂ ਯਹੂਦਾ ਸੀ, ਆਇਆ, ਜਿਸ ਦੇ ਨਾਲ ਲੋਕਾਂ ਦੀ ਇੱਕ ਵੱਡੀ ਭੀੜ ਸੀ । ਇਹ ਲੋਕ ਮਹਾਂ-ਪੁਰੋਹਿਤਾਂ ਅਤੇ ਯਹੂਦੀ ਆਗੂਆਂ ਦੁਆਰਾ ਭੇਜੇ ਗਏ ਸਨ ।
48
ਫੜਵਾਉਣ ਵਾਲੇ ਨੇ ਉਹਨਾਂ ਲੋਕਾਂ ਨੂੰ ਇਹ ਚਿੰਨ੍ਹ ਦਿੱਤਾ ਹੋਇਆ ਸੀ: “ਜਿਸ ਨੂੰ ਮੈਂ ਚੁੰਮਾਂ, ਉਹ ਹੀ ਹੈ । ਉਸ ਨੂੰ ਫੜ ਲੈਣਾ ।”
49
ਇਸ ਲਈ ਜਦੋਂ ਯਹੂਦਾ ਆਇਆ, ਉਹ ਇਕਦਮ ਯਿਸੂ ਕੋਲ ਗਿਆ ਅਤੇ ਕਿਹਾ, “ਗੁਰੂ ਜੀ, ਨਮਸਕਾਰ!” ਅਤੇ ਉਹਨਾਂ ਨੂੰ ਚੁੰਮ ਲਿਆ ।
50
ਯਿਸੂ ਨੇ ਉਸ ਨੂੰ ਕਿਹਾ, “ਮਿੱਤਰ, ਜੋ ਕੁਝ ਤੂੰ ਕਰਨ ਆਇਆ ਹੈਂ, ਉਹ ਕਰ ।” ਫਿਰ ਉਹ ਲੋਕ ਅੱਗੇ ਵਧੇ ਅਤੇ ਯਿਸੂ ਨੂੰ ਗਰਿਫ਼ਤਾਰ ਕਰ ਲਿਆ ।
51
ਉਹਨਾਂ ਵਿੱਚੋਂ, ਜੋ ਯਿਸੂ ਦੇ ਨਾਲ ਸਨ, ਇੱਕ ਨੇ ਤਲਵਾਰ ਕੱਢ ਕੇ ਮਹਾਂ-ਪੁਰੋਹਿਤ ਦੇ ਨੌਕਰ ਉੱਤੇ ਚਲਾਈ ਅਤੇ ਉਸ ਦਾ ਕੰਨ ਵੱਢ ਦਿੱਤਾ ।
52
ਪਰ ਯਿਸੂ ਨੇ ਉਸ ਨੂੰ ਕਿਹਾ, “ਆਪਣੀ ਤਲਵਾਰ ਮਿਆਨ ਵਿੱਚ ਰੱਖ ਕਿਉਂਕਿ ਉਹ ਸਭ ਜੋ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਨਾਸ਼ ਹੋਣਗੇ ।
53
ਕੀ ਤੁਸੀਂ ਜਾਣਦੇ ਨਹੀਂ ਕਿ ਮੈਂ ਆਪਣੇ ਪਿਤਾ ਨੂੰ ਮਦਦ ਲਈ ਕਹਿ ਸਕਦਾ ਹਾਂ ਅਤੇ ਉਹ ਉਸੇ ਸਮੇਂ ਸਵਰਗਦੂਤਾਂ ਦੀਆਂ ਬਾਰ੍ਹਾਂ ਫ਼ੋਜਾਂ ਤੋਂ ਵੀ ਵੱਧ ਮੇਰੇ ਕੋਲ ਭੇਜ ਦੇਣਗੇ?
54
ਪਰ ਫਿਰ ਨਬੀਆਂ ਦੀਆਂ ਲਿਖਤਾਂ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ ਜੋ ਕਹਿੰਦੇ ਹਨ ਕਿ ਇਸ ਤਰ੍ਹਾਂ ਹੋਣਾ ਜ਼ਰੂਰੀ ਹੈ?”
55
ਉਸ ਸਮੇਂ ਯਿਸੂ ਨੇ ਭੀੜ ਦੇ ਲੋਕਾਂ ਨੂੰ ਕਿਹਾ, “ਤੁਸੀਂ ਤਲਵਾਰਾਂ ਅਤੇ ਲਾਠੀਆਂ ਲੈ ਕੇ ਮੈਨੂੰ ਫੜਨ ਆਏ ਹੋ, ਕੀ ਮੈਂ ਕੋਈ ਡਾਕੂ ਹਾਂ? ਮੈਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਪਰ ਤੁਸੀਂ ਮੈਨੂੰ ਗਰਿਫ਼ਤਾਰ ਨਾ ਕੀਤਾ ।
56
ਪਰ ਇਹ ਸਭ ਇਸ ਲਈ ਹੋਇਆ ਕਿ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ ।” ਤਦ ਸਾਰੇ ਚੇਲੇ ਯਿਸੂ ਨੂੰ ਛੱਡ ਕੇ ਭੱਜ ਗਏ ।
57
ਯਿਸੂ ਨੂੰ ਫੜਨ ਵਾਲੇ ਉਹਨਾਂ ਨੂੰ ਮਹਾਂ-ਪੁਰੋਹਿਤ ਕਾਇਫ਼ਾ ਦੇ ਕੋਲ ਲੈ ਗਏ, ਜਿੱਥੇ ਵਿਵਸਥਾ ਦੇ ਸਿੱਖਿਅਕ ਅਤੇ ਯਹੂਦੀਆਂ ਦੇ ਬਜ਼ੁਰਗ ਆਗੂ ਇਕੱਠੇ ਸਨ ।
58
ਪਤਰਸ ਯਿਸੂ ਦੇ ਪਿੱਛੇ ਕੁਝ ਦੂਰੀ ਤੇ ਰਹਿ ਕੇ ਮਹਾਂ-ਪੁਰੋਹਿਤ ਦੇ ਘਰ ਦੇ ਵਿਹੜੇ ਤੱਕ ਗਿਆ । ਉਹ ਵਿਹੜੇ ਦੇ ਅੰਦਰ ਗਿਆ ਅਤੇ ਸੇਵਕਾਂ ਦੇ ਨਾਲ ਬੈਠ ਗਿਆ ਕਿ ਇਸ ਸਭਾ ਦਾ ਅੰਤ ਦੇਖੇ ।
59
ਮਹਾਂ-ਪੁਰੋਹਿਤ ਅਤੇ ਬਾਕੀ ਸਾਰੀ ਸਭਾ ਯਿਸੂ ਦੇ ਵਿਰੁੱਧ ਇਹੋ ਜਿਹੇ ਸਬੂਤ ਲੱਭ ਰਹੇ ਸਨ ਕਿ ਉਹ ਯਿਸੂ ਨੂੰ ਮੌਤ ਦੀ ਸਜ਼ਾ ਦੇਣ ।
60
ਪਰ ਉਹ ਕੋਈ ਸਬੂਤ ਨਾ ਲੱਭ ਸਕੇ । ਇੱਥੋਂ ਤੱਕ ਕਿ ਕਈਆਂ ਨੇ ਝੂਠੀਆਂ ਗਵਾਹੀਆਂ ਦਿੱਤੀਆਂ । ਅੰਤ ਵਿੱਚ ਦੋ ਆਦਮੀ ਅੱਗੇ ਆਏ
61
ਅਤੇ ਕਹਿਣ ਲੱਗੇ, “ਇਸ ਮਨੁੱਖ ਨੇ ਕਿਹਾ ਸੀ, ‘ਮੈਂ ਪਰਮੇਸ਼ਰ ਦਾ ਹੈਕਲ ਢਾਹ ਸਕਦਾ ਹਾਂ ਅਤੇ ਤਿੰਨ ਦਿਨਾਂ ਦੇ ਬਾਅਦ ਫਿਰ ਇਸ ਨੂੰ ਬਣਾ ਸਕਦਾ ਹਾਂ ।’”
62
ਫਿਰ ਮਹਾਂ-ਪੁਰੋਹਿਤ ਖੜ੍ਹਾ ਹੋ ਕੇ ਯਿਸੂ ਨੂੰ ਪੁੱਛਣ ਲੱਗਾ, “ਕੀ ਤੇਰੇ ਕੋਲ ਕੋਈ ਉੱਤਰ ਨਹੀਂ ਹੈ? ਇਹ ਲੋਕ ਤੇਰੇ ਵਿਰੁੱਧ ਕੀ ਗਵਾਹੀ ਦੇ ਰਹੇ ਹਨ?”
63
ਪਰ ਯਿਸੂ ਚੁੱਪ ਰਹੇ । ਤਦ ਮਹਾਂ-ਪੁਰੋਹਿਤ ਨੇ ਯਿਸੂ ਨੂੰ ਪੁੱਛਿਆ, “ਮੈਂ ਤੈਨੂੰ ਜਿਊਂਦੇ ਪਰਮੇਸ਼ਰ ਦੇ ਨਾਮ ਦੀ ਸੌਂਹ ਦਿੰਦਾ ਹਾਂ, ਸਾਨੂੰ ਦੱਸ, ਕੀ ਤੂੰ ‘ ਮਸੀਹ ’ ਪਰਮੇਸ਼ਰ ਦਾ ਪੁੱਤਰ ਹੈਂ?”
64
ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਇਹ ਕਹਿੰਦੇ ਹੋ । ਪਰ ਮੈਂ ਤੁਹਾਨੂੰ ਸਭ ਨੂੰ ਦੱਸਦਾ ਹਾਂ ਕਿ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵਸ਼ਕਤੀਮਾਨ ਦੇ ਸੱਜੇ ਪਾਸੇ ਬੈਠਾ ਅਤੇ ਬੱਦਲਾਂ ਉੱਤੇ ਆਉਂਦਾ ਦੇਖੋਗੇ ।”
65
ਇਹ ਸੁਣ ਕੇ ਮਹਾਂ-ਪੁਰੋਹਿਤ ਨੇ ਆਪਣੇ ਕੱਪੜੇ ਪਾੜ ਕੇ ਕਿਹਾ, “ਇਸ ਨੇ ਪਰਮੇਸ਼ਰ ਦੀ ਨਿੰਦਾ ਕੀਤੀ ਹੈ! ਹੁਣ ਸਾਨੂੰ ਹੋਰ ਗਵਾਹੀਆਂ ਦੀ ਕੀ ਲੋੜ ਹੈ? ਹੁਣ ਤੁਸੀਂ ਆਪ ਪਰਮੇਸ਼ਰ ਦੀ ਨਿੰਦਾ ਸੁਣ ਚੁੱਕੇ ਹੋ!
66
ਤੁਹਾਡਾ ਕੀ ਵਿਚਾਰ ਹੈ?” ਉਹਨਾਂ ਨੇ ਕਿਹਾ, “ਇਹ ਮੌਤ ਦੀ ਸਜ਼ਾ ਦੇ ਯੋਗ ਹੈ ।”
67
ਤਦ ਉਹਨਾਂ ਨੇ ਯਿਸੂ ਦੇ ਮੂੰਹ ਉੱਤੇ ਥੁੱਕਿਆ ਅਤੇ ਉਸ ਨੂੰ ਮੁੱਕੇ ਮਾਰੇ । ਕੁਝ ਨੇ ਇਹ ਕਹਿੰਦੇ ਹੋਏ ਚਪੇੜਾਂ ਮਾਰੀਆਂ,
68
“ਹੇ ਮਸੀਹ, ਭਵਿੱਖਬਾਣੀ ਕਰ ਕੇ ਸਾਨੂੰ ਦੱਸ ਕਿ ਤੈਨੂੰ ਕਿਸ ਨੇ ਮਾਰਿਆ ਹੈ?”
69
ਪਤਰਸ ਅਜੇ ਬਾਹਰ ਵਿਹੜੇ ਵਿੱਚ ਹੀ ਬੈਠਾ ਹੋਇਆ ਸੀ ਕਿ ਮਹਾਂ-ਪੁਰੋਹਿਤ ਦੀ ਇੱਕ ਦਾਸੀ ਉਸ ਦੇ ਕੋਲ ਆਈ ਅਤੇ ਕਿਹਾ, “ਤੂੰ ਵੀ ਗਲੀਲ ਨਿਵਾਸੀ ਯਿਸੂ ਦੇ ਨਾਲ ਸੀ ।”
70
ਪਰ ਪਤਰਸ ਨੇ ਇਸ ਦਾ ਸਭ ਦੇ ਸਾਹਮਣੇ ਇਨਕਾਰ ਕੀਤਾ ਅਤੇ ਕਿਹਾ, “ਮੈਂ ਨਹੀਂ ਜਾਣਦਾ ਕਿ ਤੂੰ ਕਿਸ ਦੇ ਬਾਰੇ ਗੱਲ ਕਰ ਰਹੀ ਹੈਂ ।”
71
ਇਹ ਕਹਿ ਕੇ ਉਹ ਉੱਥੋਂ ਵਿਹੜੇ ਦੇ ਬਾਹਰਲੇ ਫਾਟਕ ਵਿੱਚ ਚਲਾ ਗਿਆ । ਉੱਥੇ ਇੱਕ ਦੂਜੀ ਦਾਸੀ ਨੇ ਉਸ ਨੂੰ ਦੇਖਿਆ ਅਤੇ ਕੋਲ ਖੜ੍ਹੇ ਲੋਕਾਂ ਨੂੰ ਕਿਹਾ, “ਇਹ ਨਾਸਰਤ ਨਿਵਾਸੀ ਯਿਸੂ ਦੇ ਨਾਲ ਸੀ ।”
72
ਪਰ ਪਤਰਸ ਨੇ ਫਿਰ ਸੌਂਹ ਚੁੱਕ ਕੇ ਇਨਕਾਰ ਕਰਦੇ ਹੋਏ ਕਿਹਾ, “ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ!”
73
ਕੁਝ ਸਮੇਂ ਦੇ ਬਾਅਦ ਉੱਥੇ ਖੜ੍ਹੇ ਆਦਮੀ ਪਤਰਸ ਕੋਲ ਆਏ ਅਤੇ ਕਿਹਾ, “ਇਹ ਸੱਚ ਹੈ ਕਿ ਤੂੰ ਵੀ ਉਹਨਾਂ ਵਿੱਚੋਂ ਇੱਕ ਹੈਂ, ਕਿਉਂਕਿ ਤੇਰੇ ਬੋਲਣ ਦਾ ਢੰਗ ਇਹ ਪ੍ਰਗਟ ਕਰਦਾ ਹੈ ।”
74
ਤਦ ਪਤਰਸ ਆਪਣੇ ਆਪ ਨੂੰ ਬੁਰਾ ਭਲਾ ਕਹਿਣ ਲੱਗਾ ਅਤੇ ਸੌਂਹ ਖਾ ਕੇ ਕਿਹਾ, “ਮੈਂ ਉਸ ਆਦਮੀ ਨੂੰ ਬਿਲਕੁਲ ਨਹੀਂ ਜਾਣਦਾ ।” ਇਕਦਮ ਕੁੱਕੜ ਨੇ ਬਾਂਗ ਦਿੱਤੀ ।
75
ਉਸ ਸਮੇਂ ਪਤਰਸ ਨੂੰ ਯਿਸੂ ਦੇ ਕਹੇ ਸ਼ਬਦ ਯਾਦ ਆਏ, “ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” ਤਦ ਉਹ ਬਾਹਰ ਗਿਆ ਅਤੇ ਧਾਹਾਂ ਮਾਰ ਕੇ ਰੋਣ ਲੱਗਾ ।
← Chapter 25
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 27 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28