bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Matthew 8
Matthew 8
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 9 →
1
ਇਸ ਦੇ ਬਾਅਦ ਯਿਸੂ ਪਹਾੜ ਤੋਂ ਉਤਰ ਕੇ ਹੇਠਾਂ ਆਏ । ਉਹਨਾਂ ਦੇ ਪਿੱਛੇ ਬਹੁਤ ਵੱਡੀ ਭੀੜ ਲੱਗ ਗਈ ।
2
ਉਸ ਸਮੇਂ ਉਹਨਾਂ ਕੋਲ ਇੱਕ ਕੋੜ੍ਹੀ ਆਇਆ । ਉਸ ਕੋੜ੍ਹੀ ਨੇ ਯਿਸੂ ਦੇ ਸਾਹਮਣੇ ਮੂੰਹ ਭਾਰ ਹੋ ਕੇ ਬੇਨਤੀ ਕੀਤੀ, “ਪ੍ਰਭੂ ਜੀ, ਜੇਕਰ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ।”
3
ਯਿਸੂ ਨੇ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ ।” ਉਸ ਆਦਮੀ ਦਾ ਕੋੜ੍ਹ ਉਸੇ ਸਮੇਂ ਦੂਰ ਹੋ ਗਿਆ ।
4
ਫਿਰ ਯਿਸੂ ਨੇ ਉਸ ਨੂੰ ਕਿਹਾ, “ਕਿਸੇ ਨੂੰ ਇਸ ਬਾਰੇ ਕੁਝ ਨਾ ਦੱਸਣਾ । ਪਰ ਜਾ ਕੇ ਆਪਣੇ ਆਪ ਨੂੰ ਪੁਰੋਹਿਤ ਨੂੰ ਦਿਖਾ ਅਤੇ ਜੋ ਚੜ੍ਹਾਵਾ ਮੂਸਾ ਨੇ ਚੰਗਾ ਹੋਣ ਦੇ ਲਈ ਠਹਿਰਾਇਆ ਹੈ, ਜਾ ਕੇ ਚੜ੍ਹਾ । ਇਸ ਤੋਂ ਸਾਰੇ ਲੋਕ ਜਾਨਣਗੇ ਕਿ ਤੂੰ ਹੁਣ ਠੀਕ ਹੋ ਗਿਆ ਹੈਂ ।”
5
ਯਿਸੂ ਕਫ਼ਰਨਾਹੂਮ ਸ਼ਹਿਰ ਵਿੱਚ ਆਏ, ਉੱਥੇ ਉਹਨਾਂ ਕੋਲ ਇੱਕ ਸੂਬੇਦਾਰ ਨੇ ਆ ਕੇ ਬੇਨਤੀ ਕੀਤੀ:
6
“ਸ੍ਰੀਮਾਨ ਜੀ, ਮੇਰੇ ਨੌਕਰ ਨੂੰ ਅਧਰੰਗ ਦਾ ਰੋਗ ਹੈ । ਉਹ ਘਰ ਵਿੱਚ ਹੈ । ਉਸ ਦਾ ਬਹੁਤ ਬੁਰਾ ਹਾਲ ਹੈ ।”
7
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਜਾ ਕੇ ਉਸ ਨੂੰ ਚੰਗਾ ਕਰ ਦੇਵਾਂਗਾ ।”
8
ਪਰ ਉਸ ਸੂਬੇਦਾਰ ਨੇ ਕਿਹਾ, “ਨਹੀਂ, ਸ੍ਰੀਮਾਨ ਜੀ, ਮੈਂ ਇਸ ਯੋਗ ਨਹੀਂ ਹਾਂ ਕਿ ਤੁਸੀਂ ਮੇਰੇ ਘਰ ਆਵੋ । ਬਸ, ਤੁਸੀਂ ਇੱਕ ਸ਼ਬਦ ਹੀ ਕਹਿ ਦਿਓ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ ।
9
ਮੈਂ ਆਪ ਵੀ ਅਧਿਕਾਰੀਆਂ ਦੇ ਅਧੀਨ ਹਾਂ ਅਤੇ ਮੇਰੇ ਅਧਿਕਾਰ ਵਿੱਚ ਵੀ ਸਿਪਾਹੀ ਹਨ । ਜਿਸ ਸਿਪਾਹੀ ਨੂੰ ਮੈਂ ਹੁਕਮ ਦਿੰਦਾ ਹਾਂ, ‘ਜਾ’ ਤਾਂ ਉਹ ਜਾਂਦਾ ਹੈ ਅਤੇ ਜਿਸ ਨੂੰ ਕਹਿੰਦਾ ਹਾਂ, ‘ਆ’ ਤਾਂ ਉਹ ਆਉਂਦਾ ਹੈ । ਇਸੇ ਤਰ੍ਹਾਂ ਆਪਣੇ ਨੌਕਰ ਨੂੰ ਕਹਿੰਦਾ ਹਾਂ ‘ਇਹ ਕਰ’ ਤਾਂ ਉਹ ਕਰਦਾ ਹੈ ।”
10
ਯਿਸੂ ਇਹ ਸੁਣ ਕੇ ਸੂਬੇਦਾਰ ਦੇ ਵਿਸ਼ਵਾਸ ਉੱਤੇ ਹੈਰਾਨ ਰਹਿ ਗਏ । ਇਸ ਲਈ ਉਹਨਾਂ ਨੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ, “ਇਹ ਸੱਚ ਹੈ ਕਿ ਇਸ ਤਰ੍ਹਾਂ ਦਾ ਵਿਸ਼ਵਾਸ ਮੈਂ ਇਸਰਾਏਲ ਵਿੱਚ ਨਹੀਂ ਦੇਖਿਆ ।
11
ਮੈਂ ਤੁਹਾਨੂੰ ਕਹਿੰਦਾ ਹਾਂ, ਬਹੁਤ ਸਾਰੇ ਲੋਕ ਪੂਰਬ ਅਤੇ ਪੱਛਮ ਤੋਂ ਆਉਣਗੇ ਅਤੇ ਅਬਰਾਹਾਮ, ਇਸਹਾਕ, ਅਤੇ ਯਾਕੂਬ ਦੇ ਨਾਲ ਬੈਠ ਕੇ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰਨਗੇ ।
12
ਪਰ ਰਾਜ ਦੇ ਅਸਲ ਅਧਿਕਾਰੀ ਬਾਹਰ ਹਨੇਰੇ ਵਿੱਚ ਸੁੱਟ ਦਿੱਤੇ ਜਾਣਗੇ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ ।”
13
ਫਿਰ ਯਿਸੂ ਨੇ ਸੂਬੇਦਾਰ ਨੂੰ ਕਿਹਾ, “ਜਾ, ਤੇਰੇ ਵਿਸ਼ਵਾਸ ਦੇ ਅਨੁਸਾਰ ਤੇਰੇ ਨਾਲ ਕੀਤਾ ਜਾਵੇਗਾ ।” ਉਸ ਦਾ ਨੌਕਰ ਉਸੇ ਘੜੀ ਚੰਗਾ ਹੋ ਗਿਆ ।
14
ਫਿਰ ਯਿਸੂ ਪਤਰਸ ਦੇ ਘਰ ਆਏ । ਉੱਥੇ ਉਹਨਾਂ ਨੇ ਪਤਰਸ ਦੀ ਸੱਸ ਨੂੰ ਦੇਖਿਆ ਜੋ ਬੁਖ਼ਾਰ ਨਾਲ ਪਈ ਹੋਈ ਸੀ ।
15
ਇਸ ਲਈ ਯਿਸੂ ਨੇ ਉਸ ਦੇ ਹੱਥ ਨੂੰ ਛੂਹਿਆ, ਉਸ ਦਾ ਬੁਖ਼ਾਰ ਉਸੇ ਸਮੇਂ ਉਤਰ ਗਿਆ ਅਤੇ ਉਹ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗੀ ।
16
ਜਦੋਂ ਸ਼ਾਮ ਪੈ ਗਈ ਤਾਂ ਲੋਕ ਬਹੁਤ ਸਾਰੇ ਲੋਕਾਂ ਨੂੰ ਯਿਸੂ ਕੋਲ ਲਿਆਏ, ਜਿਹਨਾਂ ਵਿੱਚ ਅਸ਼ੁੱਧ ਆਤਮਾਵਾਂ ਸਨ । ਯਿਸੂ ਨੇ ਅਸ਼ੁੱਧ ਆਤਮਾਵਾਂ ਨੂੰ ਇੱਕ ਹੀ ਸ਼ਬਦ ਨਾਲ ਕੱਢ ਦਿੱਤਾ ਅਤੇ ਬਹੁਤ ਸਾਰੇ ਬਿਮਾਰਾਂ ਨੂੰ ਵੀ ਚੰਗਾ ਕੀਤਾ ।
17
ਇਹ ਕਰ ਕੇ ਯਿਸੂ ਨੇ ਯਸਾਯਾਹ ਨਬੀ ਦੇ ਇਹਨਾਂ ਸ਼ਬਦਾਂ ਨੂੰ ਸੱਚਾ ਸਿੱਧ ਕੀਤਾ: “ਉਸ ਨੇ ਆਪ ਸਾਡੀਆਂ ਕਮਜ਼ੋਰੀਆਂ ਨੂੰ ਲੈ ਲਿਆ, ਉਸ ਨੇ ਆਪ ਸਾਡੀਆਂ ਬਿਮਾਰੀਆਂ ਨੂੰ ਚੁੱਕ ਲਿਆ ।”
18
ਯਿਸੂ ਨੇ ਆਪਣੇ ਆਲੇ ਦੁਆਲੇ ਇੱਕ ਵੱਡੀ ਭੀੜ ਦੇਖੀ । ਇਸ ਲਈ ਉਹਨਾਂ ਨੇ ਝੀਲ ਦੇ ਦੂਜੇ ਪਾਸੇ ਜਾਣ ਦਾ ਹੁਕਮ ਦਿੱਤਾ ।
19
ਉਸ ਵੇਲੇ ਉਹਨਾਂ ਕੋਲ ਇੱਕ ਵਿਵਸਥਾ ਦਾ ਸਿੱਖਿਅਕ ਆਇਆ ਅਤੇ ਕਹਿਣ ਲੱਗਾ, “ਗੁਰੂ ਜੀ, ਤੁਸੀਂ ਜਿੱਥੇ ਵੀ ਜਾਵੋਗੇ, ਮੈਂ ਤੁਹਾਡੇ ਪਿੱਛੇ ਜਾਵਾਂਗਾ ।”
20
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਲੂੰਬੜੀਆਂ ਦੇ ਰਹਿਣ ਲਈ ਘੁਰਨੇ ਹਨ, ਅਕਾਸ਼ ਦੇ ਪੰਛੀਆਂ ਕੋਲ ਆਪਣੇ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਰੱਖਣ ਲਈ ਵੀ ਥਾਂ ਨਹੀਂ ਹੈ ।”
21
ਇੱਕ ਦੂਜੇ ਆਦਮੀ ਨੇ ਜੋ ਉਹਨਾਂ ਦੇ ਚੇਲਿਆਂ ਵਿੱਚੋਂ ਇੱਕ ਸੀ, ਕਿਹਾ, “ਪ੍ਰਭੂ ਜੀ, ਪਹਿਲਾਂ ਮੈਨੂੰ ਆਗਿਆ ਦਿਓ ਕਿ ਮੈਂ ਜਾ ਕੇ ਆਪਣੇ ਪਿਤਾ ਨੂੰ ਦਫ਼ਨਾ ਆਵਾਂ ।”
22
ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਮੇਰੇ ਪਿੱਛੇ ਚੱਲ, ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨ ਕਰਨ ਦੇ ।”
23
ਇਸ ਦੇ ਬਾਅਦ ਯਿਸੂ ਚੇਲਿਆਂ ਦੇ ਨਾਲ ਕਿਸ਼ਤੀ ਵਿੱਚ ਚੜ੍ਹ ਗਏ ।
24
ਉਸ ਸਮੇਂ ਅਚਾਨਕ ਝੀਲ ਵਿੱਚ ਇੱਕ ਵੱਡਾ ਤੂਫ਼ਾਨ ਆ ਗਿਆ । ਇੱਥੋਂ ਤੱਕ ਕਿ ਕਿਸ਼ਤੀ ਲਹਿਰਾਂ ਦੇ ਵਿੱਚ ਲੁਕਦੀ ਜਾ ਰਹੀ ਸੀ । ਪਰ ਯਿਸੂ ਸੁੱਤੇ ਹੋਏ ਸਨ ।
25
ਇਸ ਲਈ ਚੇਲੇ ਯਿਸੂ ਕੋਲ ਆਏ ਅਤੇ ਉਹਨਾਂ ਨੂੰ ਜਗਾ ਕੇ ਕਿਹਾ, “ਪ੍ਰਭੂ ਜੀ, ਸਾਨੂੰ ਬਚਾਓ, ਅਸੀਂ ਨਾਸ਼ ਹੋ ਚੱਲੇ ਹਾਂ!”
26
ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਕਿਉਂ ਇੰਨੇ ਡਰੇ ਹੋਏ ਹੋ? ਤੁਹਾਡਾ ਵਿਸ਼ਵਾਸ ਬਹੁਤ ਘੱਟ ਹੈ ।” ਫਿਰ ਯਿਸੂ ਉੱਠੇ ਅਤੇ ਹਨੇਰੀ ਅਤੇ ਲਹਿਰਾਂ ਨੂੰ ਝਿੜਕਿਆ । ਉਸ ਸਮੇਂ ਉੱਥੇ ਪਹਿਲੇ ਵਰਗਾ ਸ਼ਾਂਤ ਵਾਤਾਵਰਨ ਹੋ ਗਿਆ ।
27
ਤਦ ਸਭ ਹੈਰਾਨ ਰਹਿ ਗਏ । ਉਹ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦੇ ਮਨੁੱਖ ਹਨ? ਇਹਨਾਂ ਦਾ ਕਹਿਣਾ ਤਾਂ ਹਨੇਰੀ ਅਤੇ ਲਹਿਰਾਂ ਵੀ ਮੰਨਦੀਆਂ ਹਨ!”
28
ਫਿਰ ਯਿਸੂ ਝੀਲ ਦੇ ਦੂਜੇ ਪਾਸੇ ਗਦਰੀਨੀਆ ਦੇ ਇਲਾਕੇ ਵਿੱਚ ਆਏ । ਉੱਥੇ ਉਹਨਾਂ ਨੂੰ ਦੋ ਆਦਮੀ ਮਿਲੇ, ਜੋ ਕਬਰਸਤਾਨ ਵਿੱਚੋਂ ਨਿਕਲ ਕੇ ਆਏ ਸਨ । ਇਹਨਾਂ ਆਦਮੀਆਂ ਵਿੱਚ ਅਸ਼ੁੱਧ ਆਤਮਾਵਾਂ ਸਨ । ਇਹ ਬਹੁਤ ਖ਼ਤਰਨਾਕ ਸਨ । ਇਸ ਲਈ ਕੋਈ ਵੀ ਉਸ ਰਾਹ ਤੋਂ ਨਹੀਂ ਲੰਘ ਸਕਦਾ ਸੀ ।
29
ਉਹਨਾਂ ਦੋਨਾਂ ਨੇ ਚੀਕ ਕੇ ਕਿਹਾ, “ਹੇ ਪਰਮੇਸ਼ਰ ਦੇ ਪੁੱਤਰ, ਤੁਹਾਡਾ ਸਾਡੇ ਨਾਲ ਕੀ ਕੰਮ? ਕੀ ਤੁਸੀਂ ਠਹਿਰਾਏ ਹੋਏ ਸਮੇਂ ਤੋਂ ਪਹਿਲਾਂ ਹੀ ਸਾਡਾ ਨਾਸ਼ ਕਰਨ ਆਏ ਹੋ?”
30
ਉਸ ਸਮੇਂ ਉੱਥੇ ਕੁਝ ਦੂਰ ਸੂਰਾਂ ਦਾ ਇੱਕ ਬਹੁਤ ਵੱਡਾ ਇੱਜੜ ਚਰ ਰਿਹਾ ਸੀ ।
31
ਇਸ ਲਈ ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ, “ਜੇਕਰ ਤੁਸੀਂ ਕੱਢਣਾ ਹੀ ਚਾਹੁੰਦੇ ਹੋ ਤਾਂ ਸਾਨੂੰ ਉਸ ਸੂਰਾਂ ਦੇ ਇੱਜੜ ਵਿੱਚ ਭੇਜ ਦਿਓ ।”
32
ਯਿਸੂ ਨੇ ਉਹਨਾਂ ਨੂੰ ਕਿਹਾ, “ਜਾਓ!” ਇਸ ਲਈ ਉਹ ਉਹਨਾਂ ਆਦਮੀਆਂ ਵਿੱਚੋਂ ਨਿਕਲ ਕੇ ਸੂਰਾਂ ਵਿੱਚ ਚਲੀਆਂ ਗਈਆਂ । ਸੂਰ ਉਸੇ ਸਮੇਂ ਪਹਾੜ ਦੀ ਢਲਾਨ ਤੋਂ ਝੀਲ ਵੱਲ ਦੌੜੇ ਅਤੇ ਉਸ ਵਿੱਚ ਡੁੱਬ ਕੇ ਮਰ ਗਏ ।
33
ਜੋ ਆਦਮੀ ਸੂਰਾਂ ਨੂੰ ਚਰਾ ਰਹੇ ਸਨ, ਉਹ ਉਸੇ ਸਮੇਂ ਦੌੜੇ ਅਤੇ ਸ਼ਹਿਰ ਵਿੱਚ ਜਾ ਕੇ ਇਸ ਸਾਰੀ ਘਟਨਾ ਬਾਰੇ ਲੋਕਾਂ ਨੂੰ ਦੱਸਿਆ । ਉਹਨਾਂ ਨੇ ਅਸ਼ੁੱਧ ਆਤਮਾਵਾਂ ਵਾਲੇ ਆਦਮੀਆਂ ਬਾਰੇ ਵੀ ਦੱਸਿਆ ਕਿ ਉਹਨਾਂ ਨਾਲ ਕੀ ਹੋਇਆ ਹੈ ।
34
ਇਸ ਲਈ ਉਸ ਸ਼ਹਿਰ ਦੇ ਸਾਰੇ ਲੋਕ ਯਿਸੂ ਨੂੰ ਮਿਲਣ ਲਈ ਬਾਹਰ ਆਏ । ਉਹਨਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਇਲਾਕੇ ਵਿੱਚੋਂ ਚਲੇ ਜਾਣ ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28