bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Matthew 4
Matthew 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 5 →
1
ਫਿਰ ਆਤਮਾ ਯਿਸੂ ਨੂੰ ਉਜਾੜ ਵਿੱਚ ਲੈ ਗਿਆ ਕਿ ਸ਼ੈਤਾਨ ਉਹਨਾਂ ਨੂੰ ਪਰਤਾਵੇ ।
2
ਚਾਲੀ ਦਿਨ ਅਤੇ ਚਾਲੀ ਰਾਤ ਵਰਤ ਰੱਖਣ ਦੇ ਬਾਅਦ, ਉਹਨਾਂ ਨੂੰ ਭੁੱਖ ਲੱਗੀ ।
3
ਉਸ ਸਮੇਂ ਸ਼ੈਤਾਨ ਨੇ ਆ ਕੇ ਉਹਨਾਂ ਨੂੰ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਇਹਨਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ ।”
4
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ: ‘ਮਨੁੱਖ ਕੇਵਲ ਰੋਟੀ ਨਾਲ ਹੀ ਜਿਊਂਦਾ ਨਹੀਂ ਰਹੇਗਾ, ਸਗੋਂ ਪਰਮੇਸ਼ਰ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਨਾਲ ਜਿਊਂਦਾ ਰਹੇਗਾ ।’”
5
ਫਿਰ ਸ਼ੈਤਾਨ ਯਿਸੂ ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਲੈ ਗਿਆ । ਉੱਥੇ ਉਸ ਨੇ ਯਿਸੂ ਨੂੰ ਹੈਕਲ ਦੇ ਸਭ ਤੋਂ ਉੱਚੇ ਸਿਖਰ ਉੱਤੇ ਖੜ੍ਹਾ ਕਰ ਦਿੱਤਾ
6
ਅਤੇ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ, ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਸੁੱਟ ਦੇ । ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ: ‘ਪਰਮੇਸ਼ਰ ਆਪਣੇ ਸਵਰਗਦੂਤਾਂ ਨੂੰ ਤੁਹਾਡੇ ਬਾਰੇ ਹੁਕਮ ਦੇਣਗੇ ਉਹ ਤੁਹਾਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਕਿ ਤੁਹਾਡੇ ਪੈਰਾਂ ਨੂੰ ਵੀ ਸੱਟ ਨਾ ਲੱਗੇ ।’”
7
ਯਿਸੂ ਨੇ ਉਸ ਨੂੰ ਉੱਤਰ ਦਿੱਤਾ: “ ਪਵਿੱਤਰ-ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ: ‘ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖਣਾ ।’”
8
ਫਿਰ ਸ਼ੈਤਾਨ ਯਿਸੂ ਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ । ਉੱਥੇ ਉਸ ਨੇ ਯਿਸੂ ਨੂੰ ਸੰਸਾਰ ਦੇ ਸਾਰੇ ਰਾਜ ਅਤੇ ਉਹਨਾਂ ਦੀ ਸ਼ਾਨ ਦਿਖਾਈ ।
9
ਸ਼ੈਤਾਨ ਨੇ ਕਿਹਾ, “ਇਹ ਸਭ ਕੁਝ ਮੈਂ ਤੈਨੂੰ ਦੇ ਦੇਵਾਂਗਾ ਜੇਕਰ ਤੂੰ ਝੁੱਕ ਕੇ ਮੇਰੀ ਭਗਤੀ ਕਰੇਂ ।”
10
ਪਰ ਯਿਸੂ ਨੇ ਸ਼ੈਤਾਨ ਨੂੰ ਉੱਤਰ ਦਿੱਤਾ, “ਸ਼ੈਤਾਨ, ਮੇਰੇ ਕੋਲੋਂ ਦੂਰ ਹੋ ਜਾ! ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ: ‘ਤੂੰ ਆਪਣੇ ਪ੍ਰਭੂ ਪਰਮੇਸ਼ਰ ਦੀ ਹੀ ਭਗਤੀ ਕਰ, ਅਤੇ ਕੇਵਲ ਉਸੇ ਦੀ ਹੀ ਸੇਵਾ ਕਰ ।’”
11
ਇਸ ਦੇ ਬਾਅਦ ਸ਼ੈਤਾਨ ਉਹਨਾਂ ਕੋਲੋਂ ਚਲਾ ਗਿਆ । ਫਿਰ ਉੱਥੇ ਸਵਰਗਦੂਤ ਆ ਗਏ ਜਿਹਨਾਂ ਨੇ ਯਿਸੂ ਦੀ ਸੇਵਾ ਕੀਤੀ ।
12
ਜਦੋਂ ਯਿਸੂ ਨੂੰ ਪਤਾ ਲੱਗਾ ਕਿ ਯੂਹੰਨਾ ਨੂੰ ਕੈਦ ਕਰ ਦਿੱਤਾ ਗਿਆ ਹੈ ਤਾਂ ਉਹ ਗਲੀਲ ਨੂੰ ਚਲੇ ਗਏ ।
13
ਪਰ ਉਹ ਨਾਸਰਤ ਸ਼ਹਿਰ ਵਿੱਚ ਨਾ ਠਹਿਰੇ, ਸਗੋਂ ਗਲੀਲ ਝੀਲ ਦੇ ਕਿਨਾਰੇ ਦੇ ਸ਼ਹਿਰ ਕਫ਼ਰਨਾਹੂਮ ਵਿੱਚ ਜਾ ਵਸੇ ਜੋ ਜ਼ਬੂਲੂਨ ਅਤੇ ਨਫ਼ਥਾਲੀ ਦੇ ਇਲਾਕਿਆਂ ਵਿੱਚ ਹੈ ।
14
ਇਹ ਇਸ ਲਈ ਹੋਇਆ ਕਿ ਯਸਾਯਾਹ ਨਬੀ ਦੁਆਰਾ ਕਿਹਾ ਗਿਆ ਵਚਨ ਪੂਰਾ ਹੋਵੇ:
15
“ਜ਼ਬੂਲੂਨ ਦੀ ਧਰਤੀ, ਨਫ਼ਥਾਲੀ ਦੀ ਧਰਤੀ, ਸਾਗਰ ਵੱਲ ਜਾਂਦੇ ਰਾਹ ਨੂੰ, ਯਰਦਨ ਦੇ ਪਾਰ ਗਲੀਲ ਜਿੱਥੇ ਪਰਾਈਆਂ ਕੌਮਾਂ ਰਹਿੰਦੀਆਂ ਹਨ!
16
ਉਹ ਲੋਕ ਜਿਹੜੇ ਹਨੇਰੇ ਵਿੱਚ ਰਹਿ ਰਹੇ ਹਨ, ਇੱਕ ਵੱਡਾ ਚਾਨਣ ਦੇਖਣਗੇ । ਉਹਨਾਂ ਉੱਤੇ ਜਿਹੜੇ ਮੌਤ ਦੀ ਹਨੇਰੀ ਧਰਤੀ ਉੱਤੇ ਰਹਿੰਦੇ ਹਨ, ਇੱਕ ਚਾਨਣ ਚਮਕੇਗਾ ।”
17
ਉਸ ਸਮੇਂ ਤੋਂ ਯਿਸੂ ਨੇ ਇਹ ਕਹਿ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ: “ਤੋਬਾ ਕਰੋ ਕਿਉਂਕਿ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ!”
18
ਜਦੋਂ ਯਿਸੂ ਗਲੀਲ ਦੀ ਝੀਲ ਦੇ ਕੰਢੇ ਤੇ ਜਾ ਰਹੇ ਸਨ ਤਾਂ ਉਹਨਾਂ ਨੇ ਦੋ ਭਰਾਵਾਂ ਨੂੰ ਝੀਲ ਵਿੱਚੋਂ ਜਾਲ ਨਾਲ ਮੱਛੀਆਂ ਫੜਦੇ ਦੇਖਿਆ । ਉਹ ਦੋਵੇਂ, ਸ਼ਮਊਨ (ਜੋ ਪਤਰਸ ਅਖਵਾਉਂਦਾ ਹੈ), ਅਤੇ ਉਸ ਦਾ ਭਰਾ ਅੰਦ੍ਰਿਆਸ ਸਨ ।
19
ਯਿਸੂ ਨੇ ਉਹਨਾਂ ਭਰਾਵਾਂ ਨੂੰ ਕਿਹਾ, “ਮੇਰੇ ਪਿੱਛੇ ਆਓ, ਮੈਂ ਤੁਹਾਨੂੰ ਮਨੁੱਖਾਂ ਦੇ ਫੜਨ ਵਾਲੇ ਬਣਾਵਾਂਗਾ ।”
20
ਉਹ ਦੋਵੇਂ ਆਪਣੇ ਜਾਲਾਂ ਨੂੰ ਛੱਡ ਕੇ ਉਹਨਾਂ ਦੇ ਚੇਲੇ ਬਣ ਗਏ ।
21
ਉਹ ਥੋੜ੍ਹਾ ਅੱਗੇ ਵੱਧੇ ਤਾਂ ਉਹਨਾਂ ਨੇ ਦੋ ਹੋਰ ਭਰਾਵਾਂ, ਯਾਕੂਬ ਅਤੇ ਯੂਹੰਨਾ ਨੂੰ ਦੇਖਿਆ ਜੋ ਜ਼ਬਦੀ ਦੇ ਪੁੱਤਰ ਸਨ । ਉਹ ਦੋਵੇਂ ਕਿਸ਼ਤੀ ਵਿੱਚ ਆਪਣੇ ਪਿਤਾ ਜ਼ਬਦੀ ਨਾਲ ਆਪਣੇ ਜਾਲਾਂ ਦੀ ਮੁਰੰਮਤ ਕਰ ਰਹੇ ਸਨ । ਯਿਸੂ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ।
22
ਉਹ ਦੋਵੇਂ ਭਰਾ ਵੀ ਉਸੇ ਸਮੇਂ ਕਿਸ਼ਤੀ ਅਤੇ ਆਪਣੇ ਪਿਤਾ ਨੂੰ ਛੱਡ ਕੇ ਯਿਸੂ ਦੇ ਚੇਲੇ ਬਣ ਗਏ ।
23
ਯਿਸੂ ਸਾਰੇ ਗਲੀਲ ਵਿੱਚ ਗਏ । ਉਹ ਉਹਨਾਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆ ਦਿੰਦੇ, ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਉਂਦੇ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕਮਜ਼ੋਰੀਆਂ ਤੋਂ ਚੰਗਾ ਕਰਦੇ ਰਹੇ ।
24
ਇਸ ਤਰ੍ਹਾਂ ਯਿਸੂ ਸਾਰੇ ਸੀਰੀਯਾ ਵਿੱਚ ਪ੍ਰਸਿੱਧ ਹੋ ਗਏ । ਇਸ ਲਈ ਲੋਕ ਹਰ ਤਰ੍ਹਾਂ ਦੇ ਬਿਮਾਰਾਂ ਅਤੇ ਪੀੜਤਾਂ ਨੂੰ, ਦੁਸ਼ਟ ਆਤਮਾਵਾਂ ਵਾਲੇ ਲੋਕਾਂ ਨੂੰ, ਮਿਰਗੀ ਵਾਲਿਆਂ ਨੂੰ ਅਤੇ ਅਧਰੰਗੀਆਂ ਨੂੰ ਉਹਨਾਂ ਕੋਲ ਲਿਆਏ । ਯਿਸੂ ਨੇ ਉਹਨਾਂ ਸਭ ਨੂੰ ਚੰਗਾ ਕਰ ਦਿੱਤਾ ।
25
ਇਸ ਲਈ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਭੀੜ ਲੱਗ ਗਈ ਜਿਹੜੀ ਗਲੀਲ, ਦਸ ਸ਼ਹਿਰ, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਦੇ ਦੂਜੇ ਪਾਸੇ ਤੋਂ ਸੀ ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 5 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28