bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Matthew 6
Matthew 6
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 7 →
1
“ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਨੇਕੀ ਦੇ ਕੰਮ ਲੋਕਾਂ ਦੇ ਸਾਹਮਣੇ ਦਿਖਾਵੇ ਦੇ ਲਈ ਨਾ ਹੋਣ । ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੁਹਾਡੇ ਪਿਤਾ ਤੋਂ ਜੋ ਸਵਰਗ ਵਿੱਚ ਹਨ, ਕੋਈ ਫਲ ਨਹੀਂ ਮਿਲੇਗਾ ।
2
“ਇਸ ਲਈ ਜਦੋਂ ਤੂੰ ਦਾਨ-ਪੁੰਨ ਕਰੇਂ ਤਾਂ ਇਸ ਦੇ ਲਈ ਢੰਡੋਰਾ ਨਾ ਪਿਟਾ, ਜਿਸ ਤਰ੍ਹਾਂ ਪਖੰਡੀ ਪ੍ਰਾਰਥਨਾ ਸਭਾਵਾਂ ਅਤੇ ਗਲੀਆਂ ਵਿੱਚ ਕਰਦੇ ਹਨ ਕਿ ਲੋਕ ਉਹਨਾਂ ਦੀ ਵਡਿਆਈ ਕਰਨ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਫਲ ਪਾ ਚੁੱਕੇ ਹਨ ।
3
ਇਸ ਲਈ ਜਦੋਂ ਤੂੰ ਦਾਨ-ਪੁੰਨ ਕਰੇਂ ਤਾਂ ਇਸ ਤਰ੍ਹਾਂ ਕਰ ਕਿ ਜੋ ਤੇਰਾ ਸੱਜਾ ਹੱਥ ਕਰਦਾ ਹੈ, ਉਸ ਦਾ ਪਤਾ ਤੇਰੇ ਖੱਬੇ ਹੱਥ ਤੱਕ ਨੂੰ ਵੀ ਨਾ ਲੱਗੇ,
4
ਤਾਂ ਜੋ ਤੇਰਾ ਦਾਨ-ਪੁੰਨ ਬਿਲਕੁਲ ਗੁਪਤ ਹੋਵੇ ਜਿਸ ਦਾ ਫਲ ਤੇਰੇ ਪਿਤਾ ਜੋ ਗੁਪਤ ਗੱਲਾਂ ਨੂੰ ਜਾਣਦੇ ਹਨ, ਦੇਣਗੇ ।”
5
“ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਪਖੰਡੀਆਂ ਵਾਂਗ ਨਾ ਕਰੋ । ਉਹ ਪ੍ਰਾਰਥਨਾ ਸਭਾਵਾਂ ਅਤੇ ਗਲੀਆਂ ਦੇ ਕੋਨਿਆਂ ਵਿੱਚ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਕਿ ਲੋਕ ਉਹਨਾਂ ਨੂੰ ਦੇਖਣ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ ।
6
ਇਸ ਲਈ ਜਦੋਂ ਤੂੰ ਪ੍ਰਾਰਥਨਾ ਕਰੇਂ ਤਾਂ ਆਪਣੇ ਕਮਰੇ ਵਿੱਚ ਜਾ, ਦਰਵਾਜ਼ਾ ਬੰਦ ਕਰ ਅਤੇ ਆਪਣੇ ਪਿਤਾ ਅੱਗੇ ਜੋ ਗੁਪਤ ਵਿੱਚ ਹਨ, ਪ੍ਰਾਰਥਨਾ ਕਰ । ਤਦ ਤੇਰੇ ਪਿਤਾ ਜੋ ਗੁਪਤ ਗੱਲਾਂ ਦੇ ਜਾਨਣ ਵਾਲੇ ਹਨ ਤੈਨੂੰ ਫਲ ਦੇਣਗੇ ।
7
“ਪ੍ਰਾਰਥਨਾ ਕਰਦੇ ਸਮੇਂ ਆਪਣੀ ਪ੍ਰਾਰਥਨਾ ਵਿੱਚ ਪਰਾਈਆਂ ਕੌਮਾਂ ਦੀ ਤਰ੍ਹਾਂ ਬਾਰ ਬਾਰ ਬੇਮਤਲਬ ਗੱਲਾਂ ਨਾ ਕਰੋ ਕਿਉਂਕਿ ਉਹ ਸੋਚਦੇ ਹਨ ਕਿ ਬਹੁਤ ਬੋਲਣ ਨਾਲ ਪਰਮੇਸ਼ਰ ਉਹਨਾਂ ਨੂੰ ਸੁਣ ਲੈਣਗੇ ।
8
ਉਹਨਾਂ ਦੀ ਤਰ੍ਹਾਂ ਨਾ ਬਣੋ ਕਿਉਂਕਿ ਤੁਹਾਡੇ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦੇ ਹਨ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ।
9
ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ: ‘ਹੇ ਸਾਡੇ ਪਿਤਾ, ਤੁਸੀਂ ਜੋ ਸਵਰਗ ਵਿੱਚ ਹੋ, ਤੁਹਾਡਾ ਨਾਮ ਪਵਿੱਤਰ ਮੰਨਿਆ ਜਾਵੇ,
10
ਤੁਹਾਡਾ ਰਾਜ ਆਵੇ, ਤੁਹਾਡੀ ਇੱਛਾ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ, ਧਰਤੀ ਉੱਤੇ ਵੀ ਪੂਰੀ ਹੋਵੇ ।
11
ਸਾਡੀ ਅੱਜ ਦੀ ਰੋਟੀ ਸਾਨੂੰ ਦਿਓ ।
12
ਸਾਡੇ ਅਪਰਾਧ ਸਾਨੂੰ ਮਾਫ਼ ਕਰੋ, ਜਿਸ ਤਰ੍ਹਾਂ ਅਸੀਂ ਆਪਣੇ ਵਿਰੁੱਧ ਅਪਰਾਧ ਕਰਨ ਵਾਲਿਆਂ ਨੂੰ ਮਾਫ਼ ਕੀਤਾ ਹੈ ।
13
ਸਾਨੂੰ ਪਰਤਾਵੇ ਵਿੱਚ ਨਾ ਪੈਣ ਦਿਓ, ਸਗੋਂ ਬੁਰਿਆਈ ਤੋਂ ਬਚਾਓ । [ਕਿਉਂਕਿ ਰਾਜ, ਸਮਰੱਥਾ ਅਤੇ ਮਹਿਮਾ ਹਮੇਸ਼ਾ ਤੁਹਾਡੇ ਹੀ ਹਨ । ਆਮੀਨ]’
14
“ਇਸ ਲਈ ਜੇਕਰ ਤੁਸੀਂ ਮਨੁੱਖਾਂ ਦੇ ਅਪਰਾਧਾਂ ਨੂੰ ਮਾਫ਼ ਕਰ ਦੇਵੋਗੇ ਤਾਂ ਤੁਹਾਡੇ ਪਿਤਾ ਜੋ ਸਵਰਗ ਵਿੱਚ ਹਨ, ਤੁਹਾਨੂੰ ਵੀ ਮਾਫ਼ ਕਰ ਦੇਣਗੇ ।
15
ਪਰ ਜੇਕਰ ਤੁਸੀਂ ਉਹਨਾਂ ਦੇ ਅਪਰਾਧ ਮਾਫ਼ ਨਹੀਂ ਕਰੋਗੇ ਤਾਂ ਤੁਹਾਡੇ ਪਿਤਾ ਵੀ ਤੁਹਾਡੇ ਅਪਰਾਧਾਂ ਨੂੰ ਮਾਫ਼ ਨਹੀਂ ਕਰਨਗੇ ।”
16
“ਜਦੋਂ ਤੁਸੀਂ ਵਰਤ ਰੱਖੋ, ਤਾਂ ਪਖੰਡੀਆਂ ਵਾਂਗ ਆਪਣਾ ਚਿਹਰਾ ਉਦਾਸ ਨਾ ਬਣਾਓ, ਕਿਉਂਕਿ ਉਹ ਆਪਣੇ ਚਿਹਰੇ ਇਸ ਲਈ ਵਿਗਾੜ ਲੈਂਦੇ ਹਨ ਕਿ ਲੋਕ ਦੇਖਣ ਕਿ ਉਹਨਾਂ ਨੇ ਵਰਤ ਰੱਖਿਆ ਹੋਇਆ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ ।
17
ਇਸ ਲਈ ਜਦੋਂ ਤੂੰ ਵਰਤ ਰੱਖੇਂ ਤਾਂ ਆਪਣੇ ਵਾਲਾਂ ਨੂੰ ਤੇਲ ਲਾ, ਮੂੰਹ ਧੋ,
18
ਤਾਂ ਜੋ ਲੋਕ ਇਹ ਨਾ ਜਾਨਣ ਕਿ ਤੂੰ ਵਰਤ ਰੱਖਿਆ ਹੈ । ਇਹ ਕੇਵਲ ਤੁਹਾਡੇ ਪਿਤਾ ਹੀ ਜਾਨਣ ਜੋ ਗੁਪਤ ਵਿੱਚ ਹਨ, ਜੋ ਤੇਰੇ ਗੁਪਤ ਕੰਮਾਂ ਨੂੰ ਦੇਖਦੇ ਹਨ, ਉਹ ਹੀ ਤੈਨੂੰ ਇਸ ਦਾ ਫਲ ਦੇਣਗੇ ।”
19
“ਧਰਤੀ ਉੱਤੇ ਆਪਣੇ ਲਈ ਧਨ ਇਕੱਠਾ ਨਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਨਾਸ਼ ਕਰ ਦਿੰਦੇ ਹਨ, ਚੋਰ ਸੰਨ੍ਹ ਲਾਉਂਦੇ ਅਤੇ ਚੋਰੀਆਂ ਕਰਦੇ ਹਨ ।
20
ਸਗੋਂ ਸਵਰਗ ਵਿੱਚ ਆਪਣਾ ਧਨ ਇਕੱਠਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਨਾਸ਼ ਨਹੀਂ ਕਰ ਸਕਦੇ ਹਨ, ਨਾ ਹੀ ਚੋਰ ਸੰਨ੍ਹ ਲਾ ਸਕਦੇ ਅਤੇ ਨਾ ਹੀ ਚੋਰੀ ਕਰ ਸਕਦੇ ਹਨ ।
21
ਕਿਉਂਕਿ ਜਿੱਥੇ ਤੇਰਾ ਧਨ ਹੋਵੇਗਾ ਉੱਥੇ ਤੇਰਾ ਦਿਲ ਵੀ ਲੱਗਾ ਰਹੇਗਾ ।”
22
“ਸਰੀਰ ਦਾ ਦੀਵਾ ਅੱਖ ਹੈ । ਇਸ ਲਈ ਜੇਕਰ ਤੇਰੀ ਅੱਖ ਸਾਫ਼ ਹੈ ਤਾਂ ਤੇਰਾ ਸਾਰਾ ਸਰੀਰ ਚਾਨਣ ਨਾਲ ਭਰਿਆ ਹੋਵੇਗਾ ।
23
ਜੇਕਰ ਤੇਰੀ ਅੱਖ ਖ਼ਰਾਬ ਹੈ ਤਾਂ ਤੇਰਾ ਸਾਰਾ ਸਰੀਰ ਵੀ ਹਨੇਰੇ ਨਾਲ ਭਰਿਆ ਹੋਵੇਗਾ । ਇਸ ਲਈ ਜੇਕਰ ਤੇਰੇ ਅੰਦਰਲਾ ਚਾਨਣ ਹਨੇਰੇ ਵਿੱਚ ਬਦਲ ਜਾਵੇ ਤਾਂ ਇਹ ਹਨੇਰਾ ਕਿੰਨਾਂ ਵੱਡਾ ਹੋਵੇਗਾ ।”
24
“ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ । ਉਹ ਇੱਕ ਨਾਲ ਘਿਰਣਾ ਕਰੇਗਾ ਅਤੇ ਦੂਜੇ ਨਾਲ ਪਿਆਰ ਜਾਂ ਇੱਕ ਦਾ ਆਦਰ ਕਰੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ । ਤੁਸੀਂ ਪਰਮੇਸ਼ਰ ਅਤੇ ਧਨ, ਦੋਵਾਂ ਦੀ ਸੇਵਾ ਨਹੀਂ ਕਰ ਸਕਦੇ ।”
25
“ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਜੀਵਨ ਅਤੇ ਸਰੀਰ ਦੇ ਲਈ ਚਿੰਤਾ ਨਾ ਕਰਨਾ ਕਿ ਅਸੀਂ ਕੀ ਖਾਵਾਂਗੇ, ਕੀ ਪੀਵਾਂਗੇ ਜਾਂ ਕੀ ਪਾਵਾਂਗੇ? ਕਿਉਂਕਿ ਜੀਵਨ ਦਾ ਮੁੱਲ ਭੋਜਨ ਨਾਲੋਂ ਕਿਤੇ ਜ਼ਿਆਦਾ ਹੈ ਅਤੇ ਸਰੀਰ ਦਾ ਮੁੱਲ ਕੱਪੜੇ ਨਾਲੋਂ ।
26
ਅਕਾਸ਼ ਦੇ ਪੰਛੀਆਂ ਵੱਲ ਧਿਆਨ ਦੇਵੋ, ਉਹ ਨਾ ਬੀਜਦੇ ਹਨ ਅਤੇ ਨਾ ਵਾਢੀ ਕਰਦੇ, ਨਾ ਹੀ ਗੋਦਾਮਾਂ ਵਿੱਚ ਇਕੱਠਾ ਕਰਦੇ ਹਨ । ਪਰ ਫਿਰ ਵੀ ਤੁਹਾਡੇ ਪਿਤਾ ਜੋ ਸਵਰਗ ਵਿੱਚ ਹਨ, ਉਹਨਾਂ ਨੂੰ ਖਾਣ ਲਈ ਭੋਜਨ ਦਿੰਦੇ ਹਨ । ਕੀ ਤੁਸੀਂ ਪੰਛੀਆਂ ਨਾਲੋਂ ਕਿਤੇ ਜ਼ਿਆਦਾ ਬਹੁਮੁੱਲੇ ਨਹੀਂ ਹੋ?
27
ਤੁਹਾਡੇ ਵਿੱਚੋਂ ਕੌਣ ਹੈ ਜੋ ਚਿੰਤਾ ਕਰ ਕੇ ਆਪਣੀ ਉਮਰ ਵਿੱਚ ਇੱਕ ਦਿਨ ਦਾ ਵੀ ਵਾਧਾ ਕਰ ਸਕਦਾ ਹੈ?”
28
“ਤੁਸੀਂ ਕੱਪੜਿਆਂ ਬਾਰੇ ਕਿਉਂ ਚਿੰਤਾ ਕਰਦੇ ਹੋ? ਜੰਗਲੀ ਫੁੱਲਾਂ ਵੱਲ ਧਿਆਨ ਦੇਵੋ, ਉਹ ਕਿਸ ਤਰ੍ਹਾਂ ਵੱਧਦੇ ਫੁੱਲਦੇ ਹਨ । ਉਹ ਨਾ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ ।
29
ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਭਾਵੇਂ ਬਹੁਤ ਧਨੀ ਰਾਜਾ ਸੀ ਪਰ ਫਿਰ ਵੀ ਉਸ ਦੇ ਵਸਤਰ ਇਹਨਾਂ ਫੁੱਲਾਂ ਨਾਲੋਂ ਵੱਧ ਸੋਹਣੇ ਨਹੀਂ ਸਨ ।
30
ਇਸ ਲਈ ਜੇਕਰ ਪਰਮੇਸ਼ਰ ਇਸ ਘਾਹ ਨੂੰ ਜੋ ਅੱਜ ਮੈਦਾਨ ਵਿੱਚ ਹੈ ਅਤੇ ਕੱਲ ਭੱਠੀ ਵਿੱਚ ਝੋਕਿਆ ਜਾਵੇਗਾ, ਇਸ ਤਰ੍ਹਾਂ ਸਜਾਉਂਦੇ ਹਨ ਤਾਂ ਉਹ ਤੁਹਾਨੂੰ ਕਿਉਂ ਨਾ ਪਾਉਣ ਲਈ ਦੇਣਗੇ? ਤੁਹਾਡਾ ਵਿਸ਼ਵਾਸ ਕਿੰਨਾ ਘੱਟ ਹੈ ।
31
ਇਸ ਲਈ ਇਹ ਕਹਿ ਕੇ ਚਿੰਤਾ ਨਾ ਕਰੋ: ਅਸੀਂ ਕੀ ਖਾਵਾਂਗੇ? ਅਸੀਂ ਕੀ ਪੀਵਾਂਗੇ? ਜਾਂ ਅਸੀਂ ਕੀ ਪਾਵਾਂਗੇ?
32
ਪਰਾਈਆਂ ਕੌਮਾਂ ਇਹਨਾਂ ਚੀਜ਼ਾਂ ਦੀ ਭਾਲ ਵਿੱਚ ਰਹਿੰਦੀਆਂ ਹਨ । ਪਰ ਤੁਹਾਡੇ ਪਿਤਾ ਜੋ ਸਵਰਗ ਵਿੱਚ ਹਨ, ਜਾਣਦੇ ਹਨ ਕਿ ਤੁਹਾਨੂੰ ਇਹਨਾਂ ਸਭਨਾਂ ਚੀਜ਼ਾਂ ਦੀ ਲੋੜ ਹੈ ।
33
ਇਸ ਲਈ ਤੁਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਹਨਾਂ ਦੀ ਨੇਕੀ ਨੂੰ ਲੱਭੋ ਤਾਂ ਇਹ ਸਭ ਚੀਜ਼ਾਂ ਪਰਮੇਸ਼ਰ ਆਪ ਹੀ ਤੁਹਾਨੂੰ ਦੇਣਗੇ ।
34
ਇਸ ਲਈ ਕੱਲ੍ਹ ਦੀ ਚਿੰਤਾ ਨਾ ਕਰੋ, ਕੱਲ੍ਹ ਆਪ ਆਪਣੀ ਚਿੰਤਾ ਕਰੇਗਾ । ਅੱਜ ਦੇ ਲਈ ਅੱਜ ਦਾ ਦੁੱਖ ਹੀ ਬਹੁਤ ਹੈ ।”
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 7 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28