bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Matthew 28
Matthew 28
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 27
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
1
ਸਬਤ ਤੋਂ ਬਾਅਦ ਐਤਵਾਰ ਦੇ ਦਿਨ ਤੜਕੇ ਸੂਰਜ ਨਿਕਲਨ ਤੋਂ ਪਹਿਲਾਂ ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਕਬਰ ਦੇਖਣ ਦੇ ਲਈ ਗਈਆਂ ।
2
ਅਤੇ ਦੇਖੋ, ਅਚਾਨਕ ਇੱਕ ਵੱਡਾ ਭੁਚਾਲ ਆਇਆ ਜਿਸ ਦੇ ਨਾਲ ਹੀ ਪ੍ਰਭੂ ਦਾ ਇੱਕ ਸਵਰਗਦੂਤ ਸਵਰਗ ਤੋਂ ਉਤਰ ਆਇਆ ਅਤੇ ਕਬਰ ਤੋਂ ਪੱਥਰ ਨੂੰ ਇੱਕ ਪਾਸੇ ਰੇੜ੍ਹ ਕੇ ਉਸ ਉੱਤੇ ਬੈਠ ਗਿਆ ।
3
ਉਹ ਦੇਖਣ ਵਿੱਚ ਬਿਜਲੀ ਦੀ ਤਰ੍ਹਾਂ ਸੀ ਅਤੇ ਉਸ ਦੇ ਕੱਪੜੇ ਬਰਫ਼ ਦੀ ਤਰ੍ਹਾਂ ਚਿੱਟੇ ਸਨ ।
4
ਪਹਿਰੇਦਾਰ ਇੰਨੇ ਡਰ ਗਏ ਕਿ ਉਹ ਕੰਬਣ ਲੱਗ ਗਏ ਅਤੇ ਮੁਰਦਿਆਂ ਦੇ ਵਾਂਗ ਹੋ ਗਏ ।
5
ਸਵਰਗਦੂਤ ਨੇ ਔਰਤਾਂ ਨੂੰ ਕਿਹਾ, “ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ । ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨੂੰ ਲੱਭ ਰਹੀਆਂ ਹੋ ਜੋ ਸਲੀਬ ਉੱਤੇ ਚੜ੍ਹਾਏ ਗਏ ਸਨ ।
6
ਉਹ ਇੱਥੇ ਨਹੀਂ ਹਨ । ਉਹ ਆਪਣੇ ਵਚਨ ਦੇ ਅਨੁਸਾਰ ਜੀਅ ਉੱਠੇ ਹਨ । ਆਓ, ਉਹ ਥਾਂ ਦੇਖੋ ਜਿੱਥੇ ਉਹ ਰੱਖੇ ਗਏ ਸਨ ।
7
ਇਸੇ ਸਮੇਂ ਜਾਓ ਅਤੇ ਉਹਨਾਂ ਦੇ ਚੇਲਿਆਂ ਨੂੰ ਇਹ ਸ਼ੁਭ ਸਮਾਚਾਰ ਦੇਵੋ, ‘ਉਹ ਮੁਰਦਿਆਂ ਵਿੱਚੋਂ ਜੀਅ ਉੱਠੇ ਹਨ । ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਹੇ ਹਨ, ਤੁਸੀਂ ਉੱਥੇ ਉਹਨਾਂ ਦੇ ਦਰਸ਼ਨ ਕਰੋਗੇ ।’ ਦੇਖੋ, ਮੈਂ ਤੁਹਾਨੂੰ ਇਹ ਦੱਸ ਦਿੱਤਾ ਹੈ ।”
8
ਇਸ ਲਈ ਉਹ ਇਕਦਮ ਡਰਦੀਆਂ ਅਤੇ ਅਨੰਦ ਨਾਲ ਭਰੀਆਂ ਹੋਈਆਂ ਕਬਰ ਤੋਂ ਚਲੀਆਂ ਗਈਆਂ । ਉਹ ਦੌੜੀਆਂ ਕਿ ਜਾ ਕੇ ਯਿਸੂ ਦੇ ਚੇਲਿਆਂ ਨੂੰ ਖ਼ਬਰ ਦੇਣ ।
9
ਅਚਾਨਕ ਯਿਸੂ ਨੇ ਉਹਨਾਂ ਨੂੰ ਦਰਸ਼ਨ ਦੇ ਕੇ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ!” ਉਹ ਯਿਸੂ ਕੋਲ ਆਈਆਂ ਅਤੇ ਉਹਨਾਂ ਦੇ ਚਰਨ ਛੂਹ ਕੇ ਉਹਨਾਂ ਨੂੰ ਪਰਨਾਮ ਕੀਤਾ ।
10
ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ! ਜਾਓ, ਅਤੇ ਮੇਰੇ ਭਰਾਵਾਂ ਨੂੰ ਕਹੋ ਕਿ ਉਹ ਗਲੀਲ ਨੂੰ ਜਾਣ । ਉੱਥੇ ਉਹ ਮੇਰੇ ਦਰਸ਼ਨ ਕਰਨਗੇ ।”
11
ਜਦੋਂ ਔਰਤਾਂ ਅਜੇ ਜਾ ਹੀ ਰਹੀਆਂ ਸਨ ਤਾਂ ਕੁਝ ਪਹਿਰੇਦਾਰਾਂ ਨੇ ਸ਼ਹਿਰ ਵਿੱਚ ਜਾ ਕੇ ਸਭ ਕੁਝ ਜੋ ਹੋਇਆ ਸੀ, ਮਹਾਂ-ਪੁਰੋਹਿਤਾਂ ਨੂੰ ਦੱਸਿਆ ।
12
ਮਹਾਂ-ਪੁਰੋਹਿਤ ਅਤੇ ਬਜ਼ੁਰਗ ਆਗੂ ਆਪਸ ਵਿੱਚ ਮਿਲੇ ਅਤੇ ਜਦੋਂ ਉਹਨਾਂ ਨੇ ਯੋਜਨਾ ਬਣਾ ਲਈ ਤਾਂ ਉਹਨਾਂ ਨੇ ਬਹੁਤ ਸਾਰਾ ਧਨ ਸਿਪਾਹੀਆਂ ਨੂੰ ਦੇ ਕੇ
13
ਉਹਨਾਂ ਨੂੰ ਕਿਹਾ, “ਤੁਸੀਂ ਇਹ ਕਹਿਣਾ ਕਿ ਜਦੋਂ ਅਸੀਂ ਸੌਂ ਰਹੇ ਸੀ ਤਾਂ ਉਸ ਦੇ ਚੇਲੇ ਰਾਤ ਨੂੰ ਆਏ ਅਤੇ ਉਸ ਦੀ ਲਾਸ਼ ਨੂੰ ਚੋਰੀ ਕਰ ਕੇ ਲੈ ਗਏ ।
14
ਜੇਕਰ ਇਹ ਗੱਲ ਰਾਜਪਾਲ ਦੇ ਕੰਨਾਂ ਤੱਕ ਪਹੁੰਚ ਗਈ ਤਾਂ ਅਸੀਂ ਸਭ ਸਾਂਭ ਲਵਾਂਗੇ । ਤੁਹਾਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ ।”
15
ਪਹਿਰੇਦਾਰਾਂ ਨੇ ਧਨ ਲੈ ਲਿਆ ਅਤੇ ਜਿਸ ਤਰ੍ਹਾਂ ਉਹਨਾਂ ਨੂੰ ਸਿਖਾਇਆ ਸੀ ਉਸੇ ਤਰ੍ਹਾਂ ਕੀਤਾ । ਇਹ ਚਰਚਾ ਸਭ ਪਾਸੇ ਫੈਲ ਗਈ ਜੋ ਕਿ ਅੱਜ ਦੇ ਦਿਨ ਤੱਕ ਯਹੂਦੀਆਂ ਵਿੱਚ ਮਸ਼ਹੂਰ ਹੈ ।
16
ਗਿਆਰਾਂ ਚੇਲੇ ਗਲੀਲ ਦੇ ਉਸ ਪਹਾੜ ਉੱਤੇ ਗਏ ਜਿੱਥੇ ਉਹਨਾਂ ਨੂੰ ਯਿਸੂ ਨੇ ਜਾਣ ਦਾ ਹੁਕਮ ਦਿੱਤਾ ਸੀ ।
17
ਜਦੋਂ ਚੇਲਿਆਂ ਨੇ ਯਿਸੂ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਯਿਸੂ ਦੇ ਅੱਗੇ ਮੱਥਾ ਟੇਕਿਆ ਪਰ ਕੁਝ ਨੇ ਸ਼ੱਕ ਕੀਤਾ ।
18
ਯਿਸੂ ਨੇ ਉਹਨਾਂ ਦੇ ਕੋਲ ਆ ਕੇ ਕਿਹਾ, “ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ ।
19
ਇਸ ਲਈ ਜਾਓ, ਸਭ ਕੌਮਾਂ ਨੂੰ ਚੇਲੇ ਬਣਾਓ, ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ।
20
ਅਤੇ ਉਹਨਾਂ ਨੂੰ ਇਸ ਸਭ ਦਾ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਪਾਲਣਾ ਕਰਨੀ ਸਿਖਾਓ । ਅਤੇ ਦੇਖੋ, ਯੁੱਗ ਦੇ ਅੰਤ ਤੱਕ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ।”
← Chapter 27
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28