bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Matthew 9
Matthew 9
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
1
ਫਿਰ ਯਿਸੂ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਝੀਲ ਦੇ ਦੂਜੇ ਪਾਸੇ ਆਪਣੇ ਸ਼ਹਿਰ ਵਿੱਚ ਆ ਗਏ ।
2
ਉੱਥੇ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਹਨਾਂ ਕੋਲ ਲੈ ਆਏ । ਯਿਸੂ ਨੇ ਉਹਨਾਂ ਲੋਕਾਂ ਦਾ ਵਿਸ਼ਵਾਸ ਦੇਖ ਕੇ ਉਸ ਅਧਰੰਗੀ ਨੂੰ ਕਿਹਾ, “ਧੀਰਜ ਰੱਖ, ਮੇਰੇ ਬੱਚੇ, ਤੇਰੇ ਪਾਪ ਮਾਫ਼ ਹੋਏ ।”
3
ਇਹ ਸੁਣ ਕੇ ਵਿਵਸਥਾ ਦੇ ਕੁਝ ਸਿੱਖਿਅਕ ਆਪਸ ਵਿੱਚ ਕਹਿਣ ਲੱਗੇ, “ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ ।”
4
ਉਹਨਾਂ ਦੀਆਂ ਇਹਨਾਂ ਸੋਚਾਂ ਨੂੰ ਜਾਣਦੇ ਹੋਏ, ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਦੇ ਬੁਰੇ ਵਿਚਾਰ ਕਿਉਂ ਲਿਆ ਰਹੇ ਹੋ?
5
ਸੌਖਾ ਕੀ ਹੈ? ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ ਫਿਰ ।’
6
ਪਰ ਇਸ ਤੋਂ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ।” ਫਿਰ ਯਿਸੂ ਨੇ ਅਧਰੰਗੀ ਨੂੰ ਕਿਹਾ, “ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾ ।”
7
ਉਹ ਆਦਮੀ ਉਸੇ ਸਮੇਂ ਉੱਠਿਆ ਅਤੇ ਆਪਣੇ ਘਰ ਨੂੰ ਚਲਾ ਗਿਆ ।
8
ਪਰ ਜਦੋਂ ਲੋਕਾਂ ਨੇ ਇਹ ਦੇਖਿਆ ਤਾਂ ਉਹ ਡਰ ਗਏ ਅਤੇ ਉਹਨਾਂ ਨੇ ਪਰਮੇਸ਼ਰ ਦੀ ਵਡਿਆਈ ਕੀਤੀ ਕਿ ਉਸ ਨੇ ਮਨੁੱਖਾਂ ਨੂੰ ਇਹੋ ਜਿਹਾ ਅਧਿਕਾਰ ਦਿੱਤਾ ਹੈ ।
9
ਯਿਸੂ ਉਸ ਥਾਂ ਤੋਂ ਚੱਲ ਪਏ । ਜਦੋਂ ਉਹ ਜਾ ਰਹੇ ਸਨ ਤਾਂ ਉਹਨਾਂ ਨੇ ਮੱਤੀ ਨਾਂ ਦੇ ਇੱਕ ਟੈਕਸ ਲੈਣ ਵਾਲੇ ਨੂੰ ਆਪਣੇ ਦਫ਼ਤਰ ਵਿੱਚ ਬੈਠੇ ਦੇਖਿਆ । ਯਿਸੂ ਨੇ ਉਸ ਨੂੰ ਕਿਹਾ, “ਮੇਰੇ ਪਿੱਛੇ ਚੱਲ ।” ਮੱਤੀ ਇਹ ਸੁਣ ਕੇ ਉੱਠਿਆ ਅਤੇ ਉਹਨਾਂ ਦਾ ਚੇਲਾ ਬਣ ਗਿਆ ।
10
ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰਨ ਦੇ ਲਈ ਬੈਠੇ ਤਾਂ ਬਹੁਤ ਸਾਰੇ ਟੈਕਸ ਲੈਣ ਵਾਲੇ ਅਤੇ ਪਾਪੀ ਯਿਸੂ ਅਤੇ ਉਹਨਾਂ ਦੇ ਚੇਲਿਆਂ ਦੇ ਨਾਲ ਭੋਜਨ ਕਰਨ ਲਈ ਬੈਠੇ ।
11
ਪਰ ਕੁਝ ਫ਼ਰੀਸੀਆਂ ਨੇ ਇਹ ਦੇਖ ਕੇ ਯਿਸੂ ਦੇ ਚੇਲਿਆਂ ਨੂੰ ਕਿਹਾ, “ਤੁਹਾਡਾ ਗੁਰੂ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਬੈਠ ਕੇ ਕਿਉਂ ਖਾਂਦਾ ਹੈ?”
12
ਯਿਸੂ ਨੇ ਇਹ ਸੁਣ ਕੇ ਉੱਤਰ ਦਿੱਤਾ, “ਨਰੋਇਆਂ ਨੂੰ ਵੈਦ ਦੀ ਲੋੜ ਨਹੀਂ ਹੈ ਪਰ ਰੋਗੀਆਂ ਨੂੰ ਹੈ ।
13
ਜਾਓ, ਅਤੇ ਇਸ ਦਾ ਅਰਥ ਸਮਝੋ: ‘ਮੈਂ ਕੁਰਬਾਨੀ ਨਹੀਂ ਸਗੋਂ ਦਇਆ ਦਾ ਚਾਹਵਾਨ ਹਾਂ ।’ ਮੈਂ ਨੇਕਾਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਸੱਦਣ ਆਇਆ ਹਾਂ ।”
14
ਤਦ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲੇ ਯਿਸੂ ਕੋਲ ਆਏ ਅਤੇ ਪੁੱਛਣ ਲੱਗੇ; “ਇਹ ਕਿਉਂ, ਕਿ ਅਸੀਂ ਅਤੇ ਫ਼ਰੀਸੀ ਤਾਂ ਅਕਸਰ ਵਰਤ ਰੱਖਦੇ ਹਾਂ ਪਰ ਤੁਹਾਡੇ ਚੇਲੇ ਬਿਲਕੁਲ ਵਰਤ ਨਹੀਂ ਰੱਖਦੇ?”
15
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਲਾੜੇ ਦੇ ਨਾਲ ਹੁੰਦੇ ਹੋਏ ਬਰਾਤੀ ਸੋਗ ਕਰ ਸਕਦੇ ਹਨ? ਨਹੀਂ, ਇਹ ਨਹੀਂ ਹੋ ਸਕਦਾ; ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਹਨਾਂ ਤੋਂ ਵੱਖ ਕੀਤਾ ਜਾਵੇਗਾ, ਤਦ ਉਹ ਵਰਤ ਰੱਖਣਗੇ ।
16
“ਕੋਈ ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਇਸ ਤਰ੍ਹਾਂ ਨਵੀਂ ਟਾਕੀ ਦੀ ਖਿੱਚ ਨਾਲ ਪੁਰਾਣਾ ਕੱਪੜਾ ਹੋਰ ਪਾਟ ਜਾਂਦਾ ਹੈ ।
17
ਕੋਈ ਮਨੁੱਖ ਨਵੀਂ ਮੈ ਘਸੀਆਂ ਹੋਈਆਂ ਮਸ਼ਕਾਂ ਵਿੱਚ ਨਹੀਂ ਭਰਦਾ । ਜੇਕਰ ਉਹ ਇਸ ਤਰ੍ਹਾਂ ਕਰਦਾ ਹੈ ਤਾਂ ਨਵੀਂ ਮੈ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ । ਮੈ ਵਗ ਜਾਵੇਗੀ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ । ਇਸ ਲਈ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਹੀ ਭਰੀ ਜਾਂਦੀ ਹੈ, ਜਿਸ ਨਾਲ ਦੋਵੇਂ ਨਾਸ਼ ਹੋਣ ਤੋਂ ਬਚੀਆਂ ਰਹਿ ਸਕਦੀਆਂ ਹਨ ।”
18
ਜਦੋਂ ਯਿਸੂ ਉਹਨਾਂ ਨੂੰ ਇਹ ਗੱਲਾਂ ਕਹਿ ਹੀ ਰਹੇ ਸਨ ਤਾਂ ਇੱਕ ਯਹੂਦੀ ਅਧਿਕਾਰੀ ਉਹਨਾਂ ਕੋਲ ਆਇਆ । ਉਸ ਅਧਿਕਾਰੀ ਨੇ ਯਿਸੂ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ, “ਮੇਰੀ ਬੇਟੀ ਥੋੜਾ ਚਿਰ ਪਹਿਲਾਂ ਹੀ ਮਰੀ ਹੈ; ਤੁਸੀਂ ਆਓ ਅਤੇ ਉਸ ਉੱਤੇ ਆਪਣਾ ਹੱਥ ਰੱਖੋ ਕਿ ਉਹ ਫਿਰ ਜੀਵਨ ਪ੍ਰਾਪਤ ਕਰੇ ।”
19
ਇਸ ਲਈ ਯਿਸੂ ਉੱਠ ਕੇ ਆਪਣੇ ਚੇਲਿਆਂ ਸਮੇਤ ਉਸ ਦੇ ਨਾਲ ਗਏ ।
20
ਇੱਕ ਔਰਤ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ, ਉਹ ਯਿਸੂ ਦੇ ਪਿੱਛੋਂ ਦੀ ਹੋ ਕੇ ਆਈ ਅਤੇ ਉਹਨਾਂ ਦੇ ਚੋਗੇ ਨੂੰ ਛੂਹ ਲਿਆ ।
21
ਉਸ ਨੇ ਆਪਣੇ ਮਨ ਵਿੱਚ ਨਿਸ਼ਚਾ ਕੀਤਾ ਸੀ, “ਜੇਕਰ ਕੇਵਲ ਮੈਂ ਉਹਨਾਂ ਦਾ ਚੋਗਾ ਹੀ ਛੂਹ ਲਵਾਂਗੀ, ਤਾਂ ਚੰਗੀ ਹੋ ਜਾਵਾਂਗੀ ।”
22
ਇਸ ਲਈ ਯਿਸੂ ਨੇ ਪਿੱਛੇ ਮੁੜ ਕੇ ਉਸ ਨੂੰ ਦੇਖਿਆ ਅਤੇ ਕਿਹਾ, “ਧੀਰਜ ਰੱਖ ਧੀਏ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।” ਉਸੇ ਘੜੀ ਉਹ ਔਰਤ ਚੰਗੀ ਹੋ ਗਈ ।
23
ਇਸ ਦੇ ਬਾਅਦ ਯਿਸੂ ਉਸ ਅਧਿਕਾਰੀ ਦੇ ਘਰ ਗਏ । ਉਹਨਾਂ ਨੇ ਉੱਥੇ ਸੋਗ ਕਰਨ ਵਾਲੇ ਲੋਕਾਂ ਨੂੰ ਦੇਖਿਆ । ਸਾਰੇ ਘਰ ਵਿੱਚ ਰੌਲਾ ਪਿਆ ਹੋਇਆ ਸੀ ।
24
ਇਸ ਲਈ ਯਿਸੂ ਨੇ ਕਿਹਾ, “ਸਾਰੇ ਬਾਹਰ ਚਲੇ ਜਾਓ । ਛੋਟੀ ਲੜਕੀ ਮਰੀ ਨਹੀਂ ਹੈ ਕੇਵਲ ਸੌਂ ਰਹੀ ਹੈ ।” ਉਹ ਸਾਰੇ ਯਿਸੂ ਨੂੰ ਮਖ਼ੌਲ ਕਰਨ ਲੱਗੇ ।
25
ਪਰ ਜਦੋਂ ਸਾਰੇ ਲੋਕ ਬਾਹਰ ਚਲੇ ਗਏ ਤਾਂ ਯਿਸੂ ਲੜਕੀ ਦੇ ਕਮਰੇ ਵਿੱਚ ਗਏ, ਲੜਕੀ ਦਾ ਹੱਥ ਫੜਿਆ ਅਤੇ ਉਹ ਉੱਠ ਕੇ ਬੈਠ ਗਈ ।
26
ਇਸ ਘਟਨਾ ਦਾ ਸਮਾਚਾਰ ਦੇਸ਼ ਦੇ ਉਸ ਹਿੱਸੇ ਵਿੱਚ ਸਭ ਪਾਸੇ ਫੈਲ ਗਿਆ ।
27
ਯਿਸੂ ਉਸ ਥਾਂ ਤੋਂ ਚੱਲ ਪਏ । ਰਾਹ ਵਿੱਚ ਉਹਨਾਂ ਨੂੰ ਦੋ ਅੰਨ੍ਹੇ ਮਿਲੇ । ਉਹ ਦੋਵੇਂ ਉਹਨਾਂ ਦੇ ਪਿੱਛੇ ਪਿੱਛੇ ਚੱਲਣ ਲੱਗੇ ਅਤੇ ਪੁਕਾਰ ਕੇ ਕਹਿਣ ਲੱਗੇ, “ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਰਹਿਮ ਕਰੋ!”
28
ਫਿਰ ਜਦੋਂ ਯਿਸੂ ਘਰ ਦੇ ਅੰਦਰ ਚਲੇ ਗਏ ਤਾਂ ਉਹ ਦੋਵੇਂ ਅੰਨ੍ਹੇ ਉਹਨਾਂ ਦੇ ਕੋਲ ਆਏ । ਯਿਸੂ ਨੇ ਉਹਨਾਂ ਦੋਨਾਂ ਤੋਂ ਪੁੱਛਿਆ, “ਕੀ ਤੁਹਾਡਾ ਵਿਸ਼ਵਾਸ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ?” ਉਹਨਾਂ ਦੋਨਾਂ ਨੇ ਉੱਤਰ ਦਿੱਤਾ, “ਸ੍ਰੀ ਮਾਨ ਜੀ, ਹਾਂ ।”
29
ਤਦ ਯਿਸੂ ਨੇ ਦੋਨਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਕਿਹਾ, “ਜਿਸ ਤਰ੍ਹਾਂ ਤੁਸੀਂ ਵਿਸ਼ਵਾਸ ਕੀਤਾ ਹੈ ਤੁਹਾਡੇ ਨਾਲ ਉਸੇ ਤਰ੍ਹਾਂ ਹੋਵੇ।”
30
ਉਹਨਾਂ ਦੋਨਾਂ ਦੀਆਂ ਅੱਖਾਂ ਉਸੇ ਸਮੇਂ ਖੁੱਲ੍ਹ ਗਈਆਂ । ਫਿਰ ਯਿਸੂ ਨੇ ਉਹਨਾਂ ਨੂੰ ਬੜੀ ਸਖ਼ਤੀ ਨਾਲ ਮਨ੍ਹਾਂ ਕਰਦੇ ਹੋਏ ਕਿਹਾ, “ਖ਼ਬਰਦਾਰ, ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗੇ!”
31
ਪਰ ਉਹ ਉੱਥੋਂ ਬਾਹਰ ਆਏ ਅਤੇ ਉਹਨਾਂ ਨੇ ਯਿਸੂ ਦੇ ਬਾਰੇ ਆਪਣੇ ਦੇਸ਼ ਦੇ ਉਸ ਸਾਰੇ ਇਲਾਕੇ ਵਿੱਚ ਇਸ ਸਮਾਚਾਰ ਦਾ ਪ੍ਰਚਾਰ ਕੀਤਾ ।
32
ਜਦੋਂ ਉਹ ਜਾ ਹੀ ਰਹੇ ਸਨ ਤਾਂ ਕੁਝ ਲੋਕ ਇੱਕ ਗੂੰਗੇ ਆਦਮੀ ਨੂੰ ਯਿਸੂ ਕੋਲ ਲਿਆਏ । ਉਸ ਆਦਮੀ ਵਿੱਚ ਅਸ਼ੁੱਧ ਆਤਮਾ ਹੋਣ ਦੇ ਕਾਰਨ ਉਹ ਬੋਲ ਨਹੀਂ ਸਕਦਾ ਸੀ ।
33
ਪਰ ਯਿਸੂ ਦੇ ਅਸ਼ੁੱਧ ਆਤਮਾ ਨੂੰ ਕੱਢਦਿਆਂ ਹੀ ਉਹ ਆਦਮੀ ਬੋਲਣ ਲੱਗ ਪਿਆ । ਇਹ ਦੇਖ ਕੇ ਭੀੜ ਦੇ ਸਭ ਲੋਕ ਹੈਰਾਨ ਰਹਿ ਗਏ । ਉਹ ਕਹਿਣ ਲੱਗੇ, “ਅਸੀਂ ਇਸਰਾਏਲ ਵਿੱਚ ਇਸ ਤਰ੍ਹਾਂ ਹੁੰਦਾ ਕਦੇ ਵੀ ਨਹੀਂ ਦੇਖਿਆ!”
34
ਪਰ ਫ਼ਰੀਸੀ ਕਹਿਣ ਲੱਗੇ, “ਇਹ ਅਸ਼ੁੱਧ ਆਤਮਾਵਾਂ ਦੇ ਹਾਕਮ ਦੀ ਮਦਦ ਨਾਲ ਉਹਨਾਂ ਨੂੰ ਕੱਢਦਾ ਹੈ ।”
35
ਫਿਰ ਯਿਸੂ ਸਭ ਸ਼ਹਿਰਾਂ ਅਤੇ ਪਿੰਡਾਂ ਵਿੱਚ ਗਏ । ਉਹਨਾਂ ਨੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆਵਾਂ ਦਿੱਤੀਆਂ; ਲੋਕਾਂ ਨੂੰ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਇਆ ਅਤੇ ਹਰ ਤਰ੍ਹਾਂ ਦੇ ਕਮਜ਼ੋਰਾਂ ਅਤੇ ਬਿਮਾਰਾਂ ਨੂੰ ਚੰਗਾ ਕੀਤਾ ।
36
ਜਦੋਂ ਯਿਸੂ ਨੇ ਲੋਕਾਂ ਦੀ ਭੀੜ ਦੇਖੀ ਤਾਂ ਉਹਨਾਂ ਨੂੰ ਲੋਕਾਂ ਤੇ ਬਹੁਤ ਤਰਸ ਆਇਆ, ਕਿਉਂਕਿ ਉਹ ਲੋਕ ਬਿਨਾਂ ਚਰਵਾਹੇ ਦੀਆਂ ਭੇਡਾਂ ਵਾਂਗ ਸਨ । ਉਹ ਦੁਖੀ ਅਤੇ ਬੇਸਹਾਰਾ ਸਨ ।
37
ਇਸ ਲਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਭਾਵੇਂ ਪੱਕੀ ਫ਼ਸਲ ਤਾਂ ਬਹੁਤ ਹੈ ਪਰ ਵਾਢੇ ਬਹੁਤ ਘੱਟ ਹਨ ।
38
ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਦੇ ਲਈ ਹੋਰ ਵਾਢੇ ਭੇਜਣ ।”
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28