bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Matthew 7
Matthew 7
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 8 →
1
“ਦੂਜਿਆਂ ਉੱਤੇ ਦੋਸ਼ ਨਾ ਲਾਓ ਤਾਂ ਪਰਮੇਸ਼ਰ ਵੀ ਤੁਹਾਡੇ ਉੱਤੇ ਦੋਸ਼ ਨਹੀਂ ਲਾਉਣਗੇ ।
2
ਪਰਮੇਸ਼ਰ ਤੁਹਾਡੇ ਉੱਤੇ ਉਸੇ ਤਰ੍ਹਾਂ ਦੋਸ਼ ਲਾਉਣਗੇ ਜਿਸ ਤਰ੍ਹਾਂ ਤੁਸੀਂ ਦੂਜਿਆਂ ਉੱਤੇ ਦੋਸ਼ ਲਾਉਂਦੇ ਹੋ । ਜਿਸ ਨਾਪ ਨਾਲ ਤੁਸੀਂ ਦੂਜਿਆਂ ਨੂੰ ਨਾਪਦੇ ਹੋ, ਪਰਮੇਸ਼ਰ ਵੀ ਤੁਹਾਨੂੰ ਉਸੇ ਨਾਲ ਨਾਪਣਗੇ ।
3
ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਕਿਉਂ ਦੇਖਦਾ ਹੈਂ? ਕੀ ਤੈਨੂੰ ਆਪਣੀ ਅੱਖ ਵਿਚਲਾ ਸ਼ਤੀਰ ਦਿਖਾਈ ਨਹੀਂ ਦਿੰਦਾ?
4
ਫਿਰ ਤੂੰ ਕਿਸ ਤਰ੍ਹਾਂ ਆਪਣੇ ਭਰਾ ਨੂੰ ਕਹਿੰਦਾ ਹੈਂ, ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦੇਵਾਂ ।’ ਕੀ ਤੂੰ ਆਪਣੀ ਅੱਖ ਵਿਚਲਾ ਸ਼ਤੀਰ ਨਹੀਂ ਦੇਖਦਾ?
5
ਪਖੰਡੀ, ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ ਤਾਂ ਤੂੰ ਚੰਗੀ ਤਰ੍ਹਾਂ ਦੇਖ ਕੇ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਕੱਢ ਸਕੇਂਗਾ ।”
6
“ਪਵਿੱਤਰ ਚੀਜ਼ ਕੁੱਤਿਆਂ ਨੂੰ ਨਾ ਦੇਵੋ ਅਤੇ ਨਾ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਉਹਨਾਂ ਨੂੰ ਆਪਣੇ ਪੈਰਾਂ ਥੱਲੇ ਮਿੱਧਣ ਅਤੇ ਮੁੜ ਕੇ ਤੁਹਾਨੂੰ ਹੀ ਪਾੜਨ ।”
7
“ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ । ਲੱਭੋ ਤਾਂ ਤੁਹਾਨੂੰ ਮਿਲੇਗਾ । ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ ।
8
ਕਿਉਂਕਿ ਹਰ ਇੱਕ ਜੋ ਮੰਗਦਾ ਹੈ, ਉਹ ਪ੍ਰਾਪਤ ਕਰਦਾ ਹੈ । ਜੋ ਲੱਭਦਾ ਹੈ, ਉਸ ਨੂੰ ਮਿਲਦਾ ਹੈ ਅਤੇ ਜੋ ਖੜਕਾਉਂਦਾ ਹੈ, ਉਸ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ।
9
ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਪਿਤਾ ਹੈ ਜੋ ਆਪਣੇ ਪੁੱਤਰ ਨੂੰ, ਜੇਕਰ ਉਹ ਰੋਟੀ ਮੰਗੇ ਤਾਂ ਪੱਥਰ ਦੇਵੇ?
10
ਜਾਂ ਜੇਕਰ ਉਹ ਮੱਛੀ ਮੰਗੇ ਤਾਂ ਉਸ ਨੂੰ ਸੱਪ ਦੇਵੇ?
11
ਇਸ ਤਰ੍ਹਾਂ ਜਦੋਂ ਤੁਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗੀਆ ਚੀਜ਼ਾਂ ਦੇਣਾ ਜਾਣਦੇ ਹੋ ਤਾਂ ਤੁਹਾਡੇ ਪਿਤਾ ਜੋ ਸਵਰਗ ਵਿੱਚ ਹਨ, ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਚੀਜ਼ਾਂ ਕਿਉਂ ਨਾ ਦੇਣਗੇ!
12
“ਇਸ ਲਈ ਜੋ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਸੇ ਤਰ੍ਹਾਂ ਉਹਨਾਂ ਨਾਲ ਕਰੋ ਕਿਉਂਕਿ ਵਿਵਸਥਾ ਅਤੇ ਨਬੀਆਂ ਦੀਆਂ ਸਿੱਖਿਆਵਾਂ ਦਾ ਇਹ ਹੀ ਅਰਥ ਹੈ ।”
13
“ਤੰਗ ਦਰਵਾਜ਼ੇ ਦੇ ਰਾਹੀਂ ਅੰਦਰ ਜਾਵੋ; ਕਿਉਂਕਿ ਜੋ ਦਰਵਾਜ਼ਾ ਚੌੜਾ ਹੈ, ਉਹ ਰਾਹ ਸੌਖਾ ਹੈ ਜਿਹੜਾ ਨਰਕ ਵਿੱਚ ਜਾਂਦਾ ਹੈ; ਅਤੇ ਬਹੁਤ ਲੋਕ ਹਨ ਜਿਹੜੇ ਇਸ ਰਾਹੀਂ ਅੰਦਰ ਜਾਂਦੇ ਹਨ ।
14
ਪਰ ਜੋ ਦਰਵਾਜ਼ਾ ਤੰਗ ਹੈ, ਉਹ ਰਾਹ ਔਖਾ ਹੈ ਜਿਹੜਾ ਜੀਵਨ ਵੱਲ ਲੈ ਜਾਂਦਾ ਹੈ ਅਤੇ ਬਹੁਤ ਥੋੜ੍ਹੇ ਲੋਕ ਹਨ ਜਿਹੜੇ ਇਸ ਨੂੰ ਲੱਭਦੇ ਹਨ ।”
15
“ਝੂਠੇ ਨਬੀਆਂ ਤੋਂ ਸਾਵਧਾਨ ਰਹੋ । ਉਹ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜ ਖਾਣ ਵਾਲੇ ਬਘਿਆੜ ਹੁੰਦੇ ਹਨ ।
16
ਤੁਸੀਂ ਉਹਨਾਂ ਦੇ ਕੰਮਾਂ ਤੋਂ ਹੀ ਪਛਾਣ ਲਵੋਗੇ ਕਿਉਂਕਿ ਕੰਡਿਆਲੀ ਝਾੜੀਆਂ ਤੋਂ ਅੰਗੂਰ ਨਹੀਂ ਮਿਲਦੇ ਅਤੇ ਨਾ ਹੀ ਕੰਡਿਆਲੇ ਬੂਟਿਆਂ ਤੋਂ ਅੰਜੀਰਾਂ ਮਿਲਦੀਆਂ ਹਨ ।
17
ਚੰਗੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ ਅਤੇ ਬੁਰੇ ਰੁੱਖ ਨੂੰ ਬੁਰਾ ਫਲ ਲੱਗਦਾ ਹੈ ।
18
ਚੰਗੇ ਰੁੱਖ ਨੂੰ ਬੁਰਾ ਫਲ ਨਹੀਂ ਲੱਗ ਸਕਦਾ ਅਤੇ ਨਾ ਹੀ ਬੁਰੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ ।
19
ਕੋਈ ਵੀ ਰੁੱਖ ਜੋ ਚੰਗਾ ਫਲ ਨਹੀਂ ਦਿੰਦਾ, ਉਹ ਵੱਢ ਦਿੱਤਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ ।
20
ਇਸ ਲਈ ਤੁਸੀਂ ਬੁਰੇ ਨਬੀਆਂ ਨੂੰ ਉਹਨਾਂ ਦੇ ਕੰਮਾਂ ਤੋਂ ਹੀ ਪਛਾਣ ਲਵੋਗੇ ।”
21
“ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿੱਚ ਦਾਖ਼ਲ ਨਹੀਂ ਹੋਵੇਗਾ, ਪਰ ਉਹ ਜਿਹੜਾ ਮੇਰੇ ਪਿਤਾ ਦੀ ਜੋ ਸਵਰਗ ਵਿੱਚ ਹਨ, ਇੱਛਾ ਪੂਰੀ ਕਰਦਾ ਹੈ, ਦਾਖ਼ਲ ਹੋਵੇਗਾ ।
22
ਬਹੁਤ ਸਾਰੇ ਲੋਕ ਉਸ ਆਖ਼ਰੀ ਦਿਨ ਮੈਨੂੰ ਕਹਿਣਗੇ, ‘ਪ੍ਰਭੂ ਜੀ, ਪ੍ਰਭੂ ਜੀ, ਕੀ ਅਸੀਂ ਤੁਹਾਡੇ ਨਾਮ ਵਿੱਚ ਭਵਿੱਖਬਾਣੀ ਨਹੀਂ ਕੀਤੀ ਸੀ, ਤੁਹਾਡੇ ਨਾਮ ਵਿੱਚ ਦੁਸ਼ਟ ਆਤਮਾਵਾਂ ਨੂੰ ਨਹੀਂ ਕੱਢਿਆ ਸੀ ਅਤੇ ਤੁਹਾਡੇ ਨਾਮ ਵਿੱਚ ਬਹੁਤ ਚਮਤਕਾਰ ਨਹੀਂ ਕੀਤੇ?’
23
ਉਸ ਸਮੇਂ ਮੈਂ ਉਹਨਾਂ ਨੂੰ ਉੱਤਰ ਦੇਵਾਗਾਂ: ‘ਮੈਂ ਤੁਹਾਨੂੰ ਕਦੇ ਨਹੀਂ ਜਾਣਿਆ, ਹੇ ਦੁਸ਼ਟੋ, ਮੇਰੇ ਕੋਲੋਂ ਦੂਰ ਹੋ ਜਾਓ!’”
24
“ਇਸ ਲਈ ਜੋ ਕੋਈ ਮੇਰੇ ਵਚਨਾਂ ਨੂੰ ਸੁਣਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ, ਉਹ ਉਸ ਸਮਝਦਾਰ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਚੱਟਾਨ ਤੇ ਬਣਾਇਆ ।
25
ਜਦੋਂ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨਾਲ ਟਕਰਾਈਆਂ; ਉਹ ਘਰ ਨਾ ਡਿੱਗਿਆ ਕਿਉਂਕਿ ਉਸ ਘਰ ਦੀ ਨੀਂਹ ਚੱਟਾਨ ਉੱਤੇ ਰੱਖੀ ਹੋਈ ਸੀ ।
26
ਪਰ ਜੋ ਕੋਈ ਮੇਰੇ ਵਚਨਾਂ ਨੂੰ ਸੁਣਦਾ ਹੈ ਪਰ ਉਹਨਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ ।
27
ਇਸ ਲਈ ਜਦੋਂ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨਾਲ ਟਕਰਾਈਆਂ ਤਾਂ ਉਹ ਘਰ ਡਿੱਗ ਪਿਆ । ਉਸ ਦਾ ਡਿੱਗਣਾ ਕਿੰਨਾ ਵੱਡਾ ਨਾਸ਼ ਸੀ!”
28
ਜਦੋਂ ਯਿਸੂ ਆਪਣੀਆਂ ਸਿੱਖਿਆਵਾਂ ਖ਼ਤਮ ਕਰ ਚੁੱਕੇ ਤਾਂ ਭੀੜ ਉਹਨਾਂ ਦੇ ਸਿੱਖਿਆਵਾਂ ਦੇਣ ਦੇ ਢੰਗ ਉੱਤੇ ਬਹੁਤ ਹੈਰਾਨ ਹੋਈ ।
29
ਕਿਉਂਕਿ ਉਹ ਉਹਨਾਂ ਦੇ ਵਿਵਸਥਾ ਦੇ ਸਿੱਖਿਅਕਾਂ ਵਾਂਗ ਸਿੱਖਿਆ ਨਹੀਂ ਦਿੰਦੇ ਸਨ, ਸਗੋਂ ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦੇ ਸਨ ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28