bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Hebrews 1
Hebrews 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 2 →
1
ਅਤੀਤ ਵਿੱਚ ਪਰਮੇਸ਼ਵਰ ਨੇ ਸਾਡੇ ਪੁਰਖਿਆਂ ਨਾਲ ਨਬੀਆਂ ਦੁਆਰਾ ਕਈ ਵਾਰ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ,
2
ਪਰ ਇਨ੍ਹਾਂ ਆਖਰੀ ਦਿਨਾਂ ਵਿੱਚ ਪਰਮੇਸ਼ਵਰ ਨੇ ਸਾਡੇ ਨਾਲ ਆਪਣੇ ਪੁੱਤਰ ਦੁਆਰਾ ਗੱਲ ਕੀਤੀ, ਜਿਸਨੂੰ ਉਸਨੇ ਸਾਰੀਆਂ ਚੀਜ਼ਾਂ ਦਾ ਵਾਰਸ ਨਿਯੁਕਤ ਕੀਤਾ ਅਤੇ ਜਿਸ ਦੁਆਰਾ ਉਸਨੇ ਸੰਸਾਰ ਨੂੰ ਬਣਾਇਆ।
3
ਪੁੱਤਰ ਹੀ ਪਰਮੇਸ਼ਵਰ ਦੀ ਮਹਿਮਾ ਦੀ ਰੌਸ਼ਨੀ ਅਤੇ ਉਸਦੇ ਵਜੂਦ ਦਾ ਸਹੀ ਵਰਣਨ ਹੈ, ਉਸਨੇ ਸ਼ਕਤੀਸ਼ਾਲੀ ਸ਼ਬਦ ਦੁਆਰਾ ਸਾਰੀਆਂ ਚੀਜ਼ਾਂ ਨੂੰ ਕਾਇਮ ਰੱਖਦਾ ਹੈ। ਜਦੋਂ ਉਸਨੇ ਪਾਪਾਂ ਲਈ ਸ਼ੁੱਧਤਾ ਪ੍ਰਦਾਨ ਕੀਤੀ, ਉਹ ਸਵਰਗ ਵਿੱਚ ਮਹਿਮਾ ਨਾਲ ਭਰੇ ਹੋਏ ਪਰਮੇਸ਼ਵਰ ਦੇ ਸੱਜੇ ਹੱਥ ਬੈਠ ਗਿਆ।
4
ਇਸ ਲਈ ਉਹ ਸਵਰਗਦੂਤਾਂ ਨਾਲੋਂ ਉੱਨ੍ਹੇ ਹੀ ਉੱਤਮ ਬਣ ਗਏ ਜਿੰਨਾ ਉਹਨਾਂ ਨੂੰ ਵਿਰਾਸਤ ਵਿੱਚ ਪ੍ਰਾਪਤ ਹੋਇਆ ਨਾਮ ਉਹਨਾਂ ਨਾਲੋਂ ਉੱਤਮ ਹੈ।
5
ਕੀ ਪਰਮੇਸ਼ਵਰ ਨੇ ਕਦੀ ਸਵਰਗਦੂਤਾਂ ਵਿੱਚੋਂ ਕਿਸੇ ਨੂੰ ਇਹ ਕਿਹਾ ਸੀ ਕਿ, “ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ?” ਅਤੇ ਫਿਰ, “ਮੈਂ ਉਸਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ?”
6
ਅਤੇ ਜਦੋਂ ਪਰਮੇਸ਼ਵਰ ਆਪਣੇ ਜੇਠੇ ਨੂੰ ਸੰਸਾਰ ਵਿੱਚ ਲਿਆਉਂਦੇ ਹਨ, ਉਦੋਂ ਉਹ ਕਹਿੰਦੇ ਹਨ, “ਸਾਰੇ ਪਰਮੇਸ਼ਵਰ ਦੇ ਸਵਰਗਦੂਤਾਂ ਨੂੰ ਉਸਦੀ ਅਰਾਧਨਾ ਕਰਨ ਦਿਓ।”
7
ਸਵਰਗਦੂਤਾਂ ਦੀ ਗੱਲ ਕਰਦਿਆਂ ਪਰਮੇਸ਼ਵਰ ਕਹਿੰਦੇ ਹਨ, “ਉਹ ਆਪਣੇ ਸਵਰਗਦੂਤਾਂ ਨੂੰ ਆਤਮਾ ਬਣਾਉਂਦੇ ਹਨ, ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਬਣਾਉਂਦੇ ਹਨ।”
8
ਪਰ ਪੁੱਤਰ ਬਾਰੇ ਉਹ ਕਹਿੰਦਾ ਹੈ, “ਹੇ ਪਰਮੇਸ਼ਵਰ, ਤੁਹਾਡਾ ਸਿੰਘਾਸਣ ਸਦਾ ਅਤੇ ਸਦਾ ਲਈ ਕਾਇਮ ਰਹੇਗਾ; ਤੇਰੇ ਰਾਜ ਦਾ ਅਧਿਕਾਰ ਧਾਰਮਿਕਤਾ ਦਾ ਅਧਿਕਾਰ ਹੈ।
9
ਤੁਸੀਂ ਧਰਮ ਨੂੰ ਪਿਆਰ ਕੀਤਾ ਹੈ ਅਤੇ ਦੁਸ਼ਟਤਾ ਨੂੰ ਨਫ਼ਰਤ ਕੀਤੀ ਹੈ; ਇਸ ਲਈ ਪਰਮੇਸ਼ਵਰ, ਤੁਹਾਡੇ ਪਰਮੇਸ਼ਵਰ, ਨੇ ਤੁਹਾਨੂੰ ਖੁਸ਼ੀ ਦੇ ਤੇਲ ਨਾਲ ਮਸਹ ਕਰਕੇ ਤੁਹਾਡੇ ਸਾਥੀਆਂ ਤੋਂ ਉੱਪਰ ਰੱਖਿਆ ਹੈ।”
10
ਉਹ ਇਹ ਵੀ ਕਹਿੰਦਾ ਹੈ, “ਸ਼ੁਰੂ ਵਿੱਚ, ਪਰਮੇਸ਼ਵਰ, ਤੁਸੀਂ ਧਰਤੀ ਦੀ ਨੀਂਹ ਰੱਖੀ, ਅਤੇ ਅਕਾਸ਼ ਤੁਹਾਡੇ ਹੱਥਾਂ ਦੀ ਕਾਰੀਗਰੀ ਹੈ।
11
ਉਹ ਨਾਸ਼ ਹੋ ਜਾਣਗੇ, ਪਰ ਤੁਸੀਂ ਅਟੱਲ ਰਹੋਗੇ; ਉਹ ਸਾਰੇ ਇੱਕ ਕੱਪੜੇ ਵਾਂਗ ਬਦਲ ਜਾਣਗੇ।
12
ਤੁਸੀਂ ਉਹਨਾਂ ਨੂੰ ਚੋਗੇ ਵਾਂਗ ਲਪੇਟ ਦੇਵੋਗੇ; ਕੱਪੜੇ ਵਾਂਗ ਉਹ ਬਦਲ ਜਾਣਗੇ। ਪਰ ਤੁਸੀਂ ਉਹੀ ਹੋ, ਅਤੇ ਤੁਹਾਡੇ ਸਾਲ ਕਦੇ ਖਤਮ ਨਹੀਂ ਹੋਣਗੇ।”
13
ਪਰਮੇਸ਼ਵਰ ਨੇ ਕਿਸ ਸਵਰਗਦੂਤ ਨੂੰ ਕਦੋਂ ਕਿਹਾ, “ਮੇਰੇ ਸੱਜੇ ਪਾਸੇ ਬੈਠੋ ਜਦੋਂ ਤੱਕ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ?”
14
ਕੀ ਸਾਰੇ ਸਵਰਗਦੂਤ ਸੇਵਾ ਕਰਨ ਲਈ ਭੇਜੀ ਗਈ ਆਤਮਾਵਾਂ ਨਹੀਂ ਹਨ ਕੀ ਉਹ ਉਹਨਾਂ ਲੋਕਾਂ ਦੀ ਸੇਵਾ ਕਰਨ ਜੋ ਮੁਕਤੀ ਦੇ ਵਾਰਸ ਹੋਣਗੇ?
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 2 →
All chapters:
1
2
3
4
5
6
7
8
9
10
11
12
13