bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Hebrews 11
Hebrews 11
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 12 →
1
ਹੁਣ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਨਾ ਦਿਸਣ ਵਾਲੀਆਂ ਵਸਤੂਆਂ ਦਾ ਸਬੂਤ ਹੈ।
2
ਅਤੇ ਵਿਸ਼ਵਾਸ ਦੇ ਹੀ ਕਾਰਨ ਸਾਡੇ ਪ੍ਰਾਚੀਨ ਦੀ ਪ੍ਰਸ਼ੰਸਾ ਕੀਤੀ ਗਈ।
3
ਵਿਸ਼ਵਾਸ ਦੁਆਰਾ ਅਸੀਂ ਜਾਣਦੇ ਹਾਂ ਕਿ ਪੂਰੇ ਵਿਸ਼ਵ ਦਾ ਨਿਰਮਾਣ ਪਰਮੇਸ਼ਵਰ ਦੇ ਹੁਕਮ ਨਾਲ ਹੋਇਆ ਹੈ, ਇਸ ਲਈ ਜੋ ਵਿਖਦਾ ਹੈ ਉਹ ਉਸ ਤੋਂ ਬਣਿਆ ਹੈ ਜਿਸ ਨੂੰ ਵੇਖਿਆ ਨਹੀਂ ਜਾ ਸਕਦਾ।
4
ਵਿਸ਼ਵਾਸ ਨਾਲ ਹੀ ਹਾਬਿਲ ਪਰਮੇਸ਼ਵਰ ਅੱਗੇ ਕਾਇਨ ਨਾਲੋਂ ਉੱਤਮ ਭੇਂਟ ਲੈ ਕੇ ਆਇਆ। ਅਤੇ ਵਿਸ਼ਵਾਸ ਨਾਲ ਹੀ ਉਹ ਧਰਮੀ ਮੰਨਿਆ ਗਿਆ, ਜਦੋਂ ਪਰਮੇਸ਼ਵਰ ਨੇ ਉਸਦੀ ਭੇਂਟਾਂ ਬਾਰੇ ਵਧੀਆ ਗੱਲ ਕੀਤੀ ਅਤੇ ਵਿਸ਼ਵਾਸ ਦੁਆਰਾ ਹਾਬਿਲ ਅਜੇ ਵੀ ਬੋਲਦਾ ਹੈ, ਭਾਵੇਂ ਉਹ ਮਰ ਗਿਆ ਹੈ।
5
ਵਿਸ਼ਵਾਸ ਦੁਆਰਾ ਹਨੋਖ ਨੂੰ ਪਰਮੇਸ਼ਵਰ ਦੁਆਰਾ ਉੱਪਰ ਉੱਠਾਇਆ ਗਿਆ ਸੀ, ਤਾਂ ਜੋ ਉਸਨੂੰ ਮੌਤ ਦਾ ਅਨੁਭਵ ਨਾ ਹੋਵੇ: “ਅਤੇ ਉਸਦਾ ਪਤਾ ਨਾਂ ਲੱਗਾ ਕਿਉਂਕਿ ਪਰਮੇਸ਼ਵਰ ਨੇ ਉਸਨੂੰ ਉੱਪਰ ਉੱਠਾ ਲਿਆਂ।” ਕਿਉਂਕਿ ਉਸਦੇ ਉੱਪਰ ਉੱਠਾਏ ਜਾਣ ਤੋਂ ਪਹਿਲਾਂ, ਉਸਦੀ ਪ੍ਰਸ਼ੰਸਾ ਕੀਤੀ ਗਈ ਜਿਸਨੇ ਪਰਮੇਸ਼ਵਰ ਨੂੰ ਖੁਸ਼ ਕੀਤਾ ਸੀ।
6
ਅਤੇ ਵਿਸ਼ਵਾਸ ਤੋਂ ਬਿਨ੍ਹਾਂ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜੋ ਕੋਈ ਵੀ ਪਰਮੇਸ਼ਵਰ ਕੋਲ ਆਉਂਦਾ ਹੈ ਉਸਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਮੌਜੂਦ ਹੈ ਅਤੇ ਉਹ ਉਹਨਾਂ ਨੂੰ ਇਨਾਮ ਦਿੰਦਾ ਹੈ ਜੋ ਦਿਲੋਂ ਉਸਦੀ ਭਾਲ ਕਰਦੇ ਹਨ।
7
ਵਿਸ਼ਵਾਸ ਦੁਆਰਾ ਨੋਹਾ ਨੇ, ਨਾ ਦਿਸਣ ਵਾਲੀਆਂ ਚੀਜ਼ਾਂ ਬਾਰੇ ਪਰਮੇਸ਼ਵਰ ਕੋਲੋ ਚੇਤਾਵਨੀ ਪਾ ਕੇ, ਪਵਿੱਤਰ ਡਰ ਨਾਲ ਆਪਣੇ ਪਰਿਵਾਰ ਨੂੰ ਬਚਾਉਣ ਲਈ ਇੱਕ ਕਿਸ਼ਤੀ ਬਣਾਈ। ਆਪਣੇ ਵਿਸ਼ਵਾਸ ਦੁਆਰਾ ਉਸਨੇ ਸੰਸਾਰ ਦੀ ਨਿੰਦਾ ਕੀਤੀ ਅਤੇ ਧਾਰਮਿਕਤਾ ਦੇ ਵਾਰਸ ਬਣ ਗਏ ਜੋ ਵਿਸ਼ਵਾਸ ਦੇ ਅਨੁਸਾਰ ਹੈ।
8
ਵਿਸ਼ਵਾਸ ਨਾਲ ਹੀ ਅਬਰਾਹਾਮ ਨੂੰ ਜਦੋਂ ਕਿਸੇ ਜਗ੍ਹਾ ਤੇ ਪਰਮੇਸ਼ਵਰ ਦੁਆਰਾ ਜਾਣ ਲਈ ਬੁਲਾਇਆ ਗਿਆ ਸੀ ਤਾਂ ਉਸਨੇ ਹੁਕਮ ਮੰਨਿਆ ਅਤੇ ਚਲਾ ਗਿਆ, ਜਦ ਕੀ ਉਸਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਜਾ ਰਿਹਾ ਸੀ ਜਿਸ ਕਾਰਨ ਉਸਨੂੰ ਬਾਅਦ ਵਿੱਚ ਉਹੀ ਜਗ੍ਹਾ ਵਿਰਾਸਤ ਕਰਕੇ ਪ੍ਰਾਪਤ ਹੁੰਦਾ ਸੀ।
9
ਵਿਸ਼ਵਾਸ ਦੁਆਰਾ ਉਸਨੇ ਵਾਅਦਾ ਕੀਤੇ ਹੋਏ ਦੇਸ਼ ਵਿੱਚ ਆਪਣਾ ਘਰ ਕਿਸੇ ਇੱਕ ਅਜਨਬੀ ਵਾਂਗ ਬਣਾਇਆ ਜੋ ਵਿਦੇਸ਼ੀ ਦੇਸ਼ ਵਿੱਚ ਹੋਵੇ; ਉਹ ਤੰਬੂਆਂ ਵਿੱਚ ਰਹਿੰਦਾ ਸੀ, ਜਿਵੇਂ ਕਿ ਇਸਹਾਕ ਅਤੇ ਯਾਕੋਬ, ਜੋ ਉਸਦੇ ਨਾਲ ਉਸੇ ਵਾਅਦੇ ਦੇ ਵਾਰਸ ਸਨ।
10
ਕਿਉਂਕਿ ਉਹ ਬੁਨਿਆਦ ਵਾਲੇ ਸ਼ਹਿਰ ਦੀ ਉਡੀਕ ਕਰ ਰਿਹਾ ਸੀ, ਜਿਸਨੂੰ ਬਣਾਉਂਣ ਵਾਲਾ ਅਤੇ ਨਿਰਮਾਤਾ ਪਰਮੇਸ਼ਵਰ ਹੈ।
11
ਅਤੇ ਵਿਸ਼ਵਾਸ ਦੁਆਰਾ ਇੱਥੋ ਤੱਕ ਕਿ ਸਾਰਾਹ, ਜੋ ਕਿ ਬੱਚੇ ਪੈਦਾ ਕਰਨ ਦੀ ਉਮਰ ਤੋਂ ਪਾਰ ਹੋ ਗਈ ਸੀ, ਉਸਨੂੰ ਬੱਚੇ ਪੈਦਾ ਕਰਨ ਦੇ ਯੋਗ ਬਣਾਇਆ ਗਿਆ ਸੀ ਕਿਉਂਕਿ ਉਸਨੇ ਵਾਅਦਾ ਕਰਨ ਵਾਲੇ ਪਰਮੇਸ਼ਵਰ ਨੂੰ ਵਫ਼ਾਦਾਰ ਮੰਨਿਆ ਸੀ।
12
ਅਤੇ ਇਸ ਲਈ ਇੱਕ ਅਬਰਾਹਮ ਤੋਂ ਜੋ ਮਰੇ ਹੋਇਆ ਜਿਹਾ ਸੀ, ਇੰਨੀ ਸੰਤਾਨ ਪੈਦਾ ਹੋਈ ਜੋ ਅਕਾਸ਼ ਦੇ ਤਾਰਿਆਂ ਜਿੰਨੇ ਅਤੇ ਸਮੁੰਦਰ ਦੇ ਕਿਨਾਰੇ ਦੀ ਰੇਤ ਜਿੰਨੇ ਅਣਗਿਣਤ ਹਨ।
13
ਵਿਸ਼ਵਾਸ ਵਿੱਚ ਰਹਿੰਦੇ ਹੋਇਆ ਹੀ ਇਹ ਸਾਰੇ ਮਰ ਗਏ। ਉਹਨਾਂ ਨੂੰ ਵਾਅਦਾ ਕੀਤੀਆਂ ਚੀਜ਼ਾਂ ਪ੍ਰਾਪਤ ਨਹੀਂ ਹੋਈਆਂ; ਉਹਨਾਂ ਨੇ ਸਿਰਫ ਉਹਨਾਂ ਨੂੰ ਵੇਖਿਆ ਅਤੇ ਦੂਰੋਂ ਉਹਨਾਂ ਦਾ ਸਵਾਗਤ ਕੀਤਾ ਅਤੇ ਮੰਨਿਆ ਕਿ ਉਹ ਧਰਤੀ ਉੱਤੇ ਵਿਦੇਸ਼ੀ ਅਤੇ ਅਜਨਬੀ ਸਨ।
14
ਜੋ ਲੋਕ ਅਜਿਹੀਆਂ ਗੱਲਾਂ ਕਹਿੰਦੇ ਹਨ ਉਹ ਦਿਖਾਉਂਦੇ ਹਨ ਕਿ ਉਹ ਆਪਣੇ ਖੁਦ ਦੇ ਦੇਸ਼ ਦੀ ਤਲਾਸ਼ ਕਰ ਰਹੇ ਹਨ।
15
ਜੇ ਉਹ ਉਸ ਦੇਸ਼ ਬਾਰੇ ਸੋਚ ਰਹੇ ਹੁੰਦੇ ਜੋ ਉਹ ਛੱਡ ਗਏ ਸਨ, ਤਾਂ ਉਹਨਾਂ ਕੋਲ ਵਾਪਸ ਆਉਣ ਦਾ ਮੌਕਾ ਵੀ ਹੁੰਦਾ।
16
ਇਸ ਦੀ ਬਜਾਏ, ਉਹ ਇੱਕ ਬਿਹਤਰ ਦੇਸ਼ ਇੱਕ ਸਵਰਗੀ ਦੇਸ਼ ਲਈ ਤਰਸਦੇ ਸਨ। ਇਸ ਲਈ ਪਰਮੇਸ਼ਵਰ ਉਹਨਾਂ ਦਾ ਪਰਮੇਸ਼ਵਰ ਅਖਵਾਣ ਤੋਂ ਸ਼ਰਮਿੰਦਾ ਨਹੀਂ ਹੁੰਦਾ, ਕਿਉਂਕਿ ਉਸਨੇ ਉਹਨਾਂ ਲਈ ਇੱਕ ਸ਼ਹਿਰ ਤਿਆਰ ਕੀਤਾ ਹੈ।
17
ਵਿਸ਼ਵਾਸ ਦੁਆਰਾ ਅਬਰਾਹਾਮ ਨੇ ਇਸਹਾਕ ਨੂੰ ਬਲੀ ਵਜੋਂ ਭੇਟ ਕੀਤਾ ਜਦੋਂ ਪਰਮੇਸ਼ਵਰ ਨੇ ਉਸਨੂੰ ਪਰਖਿਆ। ਜਿਸ ਨੂੰ ਵਾਅਦੇ ਦਿੱਤੇ ਗਏ ਸਨ ਉਹ ਆਪਣੇ ਇੱਕਲੌਤੇ ਪੁੱਤਰ ਦੀ ਕੁਰਬਾਨੀ ਦੇਣ ਵਾਲਾ ਸੀ,
18
ਭਾਵੇਂ ਕਿ ਪਰਮੇਸ਼ਵਰ ਨੇ ਉਸਨੂੰ ਕਿਹਾ ਸੀ, ਕਿ, “ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ।”
19
ਅਬਰਾਹਾਮ ਨੇ ਇਹ ਸੋਚ ਕੇ ਕਿ ਪਰਮੇਸ਼ਵਰ ਮੁਰਦਿਆਂ ਨੂੰ ਵੀ ਜੀਉਂਦਾ ਕਰ ਸਕਦਾ ਹੈ, ਅਤੇ ਇਸ ਤਰ੍ਹਾਂ ਬੋਲਣ ਦੇ ਢੰਗ ਨਾਲ ਉਸਨੇ ਇਸਹਾਕ ਨੂੰ ਮੌਤ ਤੋਂ ਵਾਪਸ ਪ੍ਰਾਪਤ ਕੀਤਾ।
20
ਵਿਸ਼ਵਾਸ ਨਾਲ ਹੀ ਇਸਹਾਕ ਨੇ ਯਾਕੋਬ ਅਤੇ ਏਸਾਓ ਨੂੰ ਉਹਨਾਂ ਦੇ ਭਵਿੱਖ ਦੇ ਸੰਬੰਧ ਵਿੱਚ ਅਸੀਸ ਦਿੱਤੀ।
21
ਵਿਸ਼ਵਾਸ ਨਾਲ ਯਾਕੋਬ, ਜਦੋਂ ਉਹ ਮਰ ਰਿਹਾ ਸੀ, ਯੋਸੇਫ਼ ਦੇ ਹਰੇਕ ਪੁੱਤਰ ਨੂੰ ਅਸ਼ੀਰਵਾਦ ਦਿੱਤਾ, ਅਤੇ ਉਪਾਸਨਾ ਕੀਤੀ ਜਦੋਂ ਉਹ ਆਪਣੀ ਸੋਟੀ ਦੇ ਸਹਾਰੇ ਝੁਕਿਆ ਹੋਇਆ ਸੀ।
22
ਵਿਸ਼ਵਾਸ ਨਾਲ ਯੋਸੇਫ਼ ਨੇ, ਜਦੋਂ ਉਸ ਦਾ ਅੰਤ ਨੇੜੇ ਸੀ, ਮਿਸਰ ਤੋਂ ਇਸਰਾਏਲੀਆਂ ਦੇ ਕੂਚ ਦੇ ਬਾਰੇ ਗੱਲ ਕੀਤੀ ਅਤੇ ਉਸ ਦੀਆਂ ਹੱਡੀਆਂ ਨੂੰ ਦਫ਼ਨਾਉਣ ਸੰਬੰਧੀ ਆਦੇਸ਼ ਦਿੱਤੇ।
23
ਵਿਸ਼ਵਾਸ ਨਾਲ ਮੋਸ਼ੇਹ ਦੇ ਮਾਪਿਆਂ ਨੇ ਉਸ ਦੇ ਜਨਮ ਤੋਂ ਬਾਅਦ ਤਿੰਨ ਮਹੀਨਿਆਂ ਤੱਕ ਉਸ ਨੂੰ ਛੁਪਾ ਕੇ ਰੱਖਿਆ, ਕਿਉਂਕਿ ਉਹਨਾਂ ਨੇ ਵੇਖਿਆ ਕਿ ਉਹ ਕੋਈ ਆਮ ਬੱਚਾ ਨਹੀਂ ਸੀ, ਅਤੇ ਉਹ ਰਾਜੇ ਦੇ ਹੁਕਮ ਤੋਂ ਨਹੀਂ ਡਰੇ।
24
ਵਿਸ਼ਵਾਸ ਨਾਲ ਮੋਸ਼ੇਹ ਨੇ, ਜਦੋਂ ਉਹ ਵੱਡਾ ਹੋ ਗਿਆ ਸੀ, ਮਿਸਰੀ ਦੇ ਰਾਜਾ ਫ਼ਿਰਓਨ ਦੀ ਧੀ ਦਾ ਪੁੱਤਰ ਅਖਵਾਉਂਣ ਤੋਂ ਇਨਕਾਰ ਕਰ ਦਿੱਤਾ।
25
ਉਸ ਨੇ ਪਾਪ ਦੇ ਅਸਥਾਈ ਸੁੱਖਾਂ ਦਾ ਆਨੰਦ ਲੈਣ ਦੀ ਬਜਾਏ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਦੁੱਖ ਸਹਿਣ ਨੂੰ ਚੁਣਿਆ।
26
ਉਹ ਮਸੀਹ ਦੀ ਖ਼ਾਤਰ ਬੇਇੱਜ਼ਤੀ ਨੂੰ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵਧੇਰਾ ਕੀਮਤੀ ਸਮਝਦਾ ਸੀ, ਕਿਉਂਕਿ ਉਹ ਆਪਣੇ ਸਵਰਗੀ ਇਨਾਮ ਦੀ ਉਡੀਕ ਕਰ ਰਿਹਾ ਸੀ।
27
ਵਿਸ਼ਵਾਸ ਨਾਲ ਉਸਨੇ ਰਾਜੇ ਦੇ ਗੁੱਸੇ ਤੋਂ ਡਰਦਿਆਂ ਮਿਸਰ ਛੱਡ ਦਿੱਤਾ; ਉਹ ਦ੍ਰਿੜ ਰਿਹਾ ਕਿਉਂਕਿ ਉਸਨੇ ਉਸਨੂੰ ਵੇਖਿਆ ਜੋ ਅਦਿੱਖ ਪਰਮੇਸ਼ਵਰ ਹੈ।
28
ਵਿਸ਼ਵਾਸ ਦੁਆਰਾ ਉਸਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਵਿਧੀ ਨੂੰ ਮੰਨਿਆ, ਤਾਂ ਜੋ ਜੇਠੇ ਪੁੱਤਰਾਂ ਨੂੰ ਨਾਸ਼ ਕਰਨ ਵਾਲਾ ਮੌਤ ਦਾ ਦੂਤ ਇਸਰਾਏਲ ਦੇ ਜੇਠੇ ਪੁੱਤਰਾਂ ਨੂੰ ਨਾ ਛੂਹੇ।
29
ਵਿਸ਼ਵਾਸ ਦੁਆਰਾ ਇਸਰਾਏਲੀਆਂ ਨੇ ਲਾਲ ਸਮੁੰਦਰ ਵਿੱਚੋਂ ਲੰਘਦੇ ਹੋਏ ਸੁੱਕੀ ਜ਼ਮੀਨ ਤੇ ਗਏ; ਪਰ ਜਦੋਂ ਮਿਸਰੀਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਡੁੱਬ ਗਏ।
30
ਵਿਸ਼ਵਾਸ ਦੁਆਰਾ ਯੇਰੀਖ਼ੋ ਸ਼ਹਿਰ ਦੀਆਂ ਕੰਧਾਂ ਢਹਿ ਗਈਆਂ, ਜਦੋਂ ਇਸਰਾਏਲੀਆਂ ਨੇ ਸੱਤ ਦਿਨਾਂ ਤੱਕ ਉਸਦੇ ਦੁਆਲੇ ਚੱਕਰ ਲਗਾਏ ਸੀ।
31
ਵਿਸ਼ਵਾਸ ਦੁਆਰਾ ਵੇਸਵਾ ਰਾਹਾਬ, ਕਿਉਂਕਿ ਉਸਨੇ ਜਾਸੂਸਾਂ ਦਾ ਸਵਾਗਤ ਕੀਤਾ ਸੀ, ਉਹਨਾਂ ਲੋਕਾਂ ਦੇ ਨਾਲ ਨਹੀਂ ਮਾਰੀ ਗਈ ਜੋ ਅਣ-ਆਗਿਆਕਾਰੀ ਸਨ।
32
ਅਤੇ ਮੈਂ ਹੋਰ ਕੀ ਕਹਾਂ? ਮੇਰੇ ਕੋਲ ਗਿਦੌਨ, ਬਾਰਾਕ, ਸ਼ਿਮਸ਼ੋਨ, ਯਿਫ਼ਤਾਹ, ਦਾਵੀਦ, ਸਮੂਏਲ ਅਤੇ ਨਬੀਆਂ ਬਾਰੇ ਦੱਸਣ ਦਾ ਸਮਾਂ ਨਹੀਂ ਹੈ,
33
ਜਿਸਨੇ ਵਿਸ਼ਵਾਸ ਦੁਆਰਾ ਰਾਜਿਆਂ ਨੂੰ ਜਿੱਤਿਆ, ਧਾਰਮਿਕ ਕੰਮ ਕੀਤੇ ਅਤੇ ਉਹਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪ੍ਰਾਪਤ ਕੀਤਾ; ਜਿਨ੍ਹਾਂ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ,
34
ਅੱਗ ਦੇ ਕਹਿਰ ਨੂੰ ਬੁਝਾਇਆ ਅਤੇ ਤਲਵਾਰ ਦੀ ਧਾਰ ਤੋਂ ਬਚ ਗਏ; ਜਿਸਦੀ ਕਮਜ਼ੋਰੀ ਤਾਕਤ ਵਿੱਚ ਬਦਲ ਗਈ ਸੀ; ਅਤੇ ਜੋ ਲੜਾਈ ਵਿੱਚ ਸ਼ਕਤੀਸ਼ਾਲੀ ਬਣ ਗਿਆ ਅਤੇ ਵਿਦੇਸ਼ੀ ਫੌਜਾਂ ਨੂੰ ਹਰਾ ਦਿੱਤਾ।
35
ਵਿਸ਼ਵਾਸ ਦੁਆਰਾ ਔਰਤਾਂ ਨੇ ਆਪਣੇ ਮੁਰਦੇ ਵਾਪਸ ਪ੍ਰਾਪਤ ਕੀਤੇ ਜੋ ਦੁਬਾਰਾ ਜੀਉਂਦੇ ਕੀਤੇ ਗਏ। ਕੁਝ ਹੋਰ ਵੀ ਸਨ ਜਿਨ੍ਹਾਂ ਨੂੰ ਤਸੀਹੇ ਦਿੱਤੇ ਗਏ, ਉਹਨਾਂ ਨੇ ਰਿਹਾਈ ਤੋਂ ਇਨਕਾਰ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਹੋਰ ਵੀ ਵਧੀਆ ਪੁਨਰ-ਉਥਾਨ ਮਿਲ ਸਕੇ।
36
ਕਈਆਂ ਨੂੰ ਮਖੌਲ, ਕੋਰੜਿਆਂ, ਜ਼ੰਜੀਰਾਂ ਅਤੇ ਕੈਦ ਦਾ ਵੀ ਸਾਹਮਣਾ ਕਰਨਾ ਪਿਆ।
37
ਉਹਨਾਂ ਵਿੱਚੋਂ ਕੁਝ ਨੂੰ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ; ਉਹ ਤਲਵਾਰ ਨਾਲ ਮਾਰੇ ਗਏ ਸਨ। ਉਹ ਭੇਡਾਂ ਦੀਆਂ ਖੱਲਾਂ ਅਤੇ ਬੱਕਰੀਆਂ ਦੀਆਂ ਖੱਲਾਂ ਵਿੱਚ ਮੁੜ ਦਿੱਤੇ ਗਏ, ਬੇਸਹਾਰਾ, ਸਤਾਏ ਅਤੇ ਬਦਸਲੂਕੀ ਕੀਤੀ ਗਈ।
38
ਦੁਨੀਆਂ ਉਹਨਾਂ ਦੇ ਲਾਇਕ ਨਹੀਂ ਸੀ। ਉਹ ਉਜਾੜਾਂ ਅਤੇ ਪਹਾੜਾਂ ਵਿੱਚ ਭਟਕਦੇ ਸਨ, ਗੁਫਾਵਾਂ ਵਿੱਚ ਅਤੇ ਧਰਤੀ ਦੀਆਂ ਖੁੱਢਾ ਵਿੱਚ ਰਹਿੰਦੇ ਸਨ।
39
ਇਨ੍ਹਾਂ ਸਾਰਿਆਂ ਦੀ ਇਨ੍ਹਾਂ ਦੇ ਵਿਸ਼ਵਾਸ ਲਈ ਪ੍ਰਸ਼ੰਸਾ ਕੀਤੀ ਗਈ ਸੀ, ਫਿਰ ਵੀ ਇਨ੍ਹਾਂ ਵਿੱਚੋਂ ਕਿਸੇ ਨੂੰ ਉਹ ਨਹੀਂ ਮਿਲਿਆ ਜਿਸਦਾ ਪਰਮੇਸ਼ਵਰ ਦੁਆਰਾ ਵਾਅਦਾ ਕੀਤਾ ਗਿਆ ਸੀ,
40
ਕਿਉਂਕਿ ਪਰਮੇਸ਼ਵਰ ਨੇ ਸਾਡੇ ਲਈ ਕੁਝ ਬਿਹਤਰ ਯੋਜਨਾ ਬਣਾਈ ਸੀ ਤਾਂ ਜੋ ਸਿਰਫ ਸਾਡੇ ਨਾਲ ਹੀ ਉਹਨਾਂ ਨੂੰ ਸੰਪੂਰਨ ਬਣਾਇਆ ਜਾ ਸਕੇ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 12 →
All chapters:
1
2
3
4
5
6
7
8
9
10
11
12
13