bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Hebrews 8
Hebrews 8
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 9 →
1
ਹੁਣ ਜੋ ਅਸੀਂ ਕਹਿ ਰਹੇ ਹਾਂ, ਉਹਨਾਂ ਵਿੱਚੋਂ ਮੁੱਖ ਗੱਲ ਇਹ ਹੈ: ਸਾਡੇ ਕੋਲ ਅਜਿਹਾ ਮਹਾਂ ਜਾਜਕ ਹੈ, ਜੋ ਸਵਰਗ ਵਿੱਚ ਮਹਿਮਾ ਨਾਲ ਭਰੇ ਹੋਏ ਸਿੰਘਾਸਣ ਦੇ ਸੱਜੇ ਹੱਥ ਪਾਸੇ ਬੈਠਾ ਹੈ,
2
ਅਤੇ ਜੋ ਪਵਿੱਤਰ ਸਥਾਨ ਵਿੱਚ ਸੇਵਾ ਕਰਦਾ ਹੈ, ਉਸ ਸੱਚੇ ਤੰਬੂ ਦੀ ਸਥਾਪਨਾ ਸਿਰਫ ਮਨੁੱਖ ਦੁਆਰਾ ਨਹੀਂ ਬਲਕਿ ਪ੍ਰਭੂ ਦੁਆਰਾ ਕੀਤੀ ਗਈ ਹੈ।
3
ਹਰ ਮਹਾਂ ਜਾਜਕ ਨੂੰ ਭੇਂਟਾਂ ਅਤੇ ਬਲੀਦਾਨ ਚੜਾਨ ਲਈ ਨਿਯੁਕਤ ਕੀਤਾ ਜਾਂਦਾ ਹੈ। ਇਸ ਲਈ ਜ਼ਰੂਰੀ ਸੀ ਕਿ ਇਸ ਵਿਅਕਤੀ ਕੋਲ ਵੀ ਪਰਮੇਸ਼ਵਰ ਨੂੰ ਕੁਝ ਚੜ੍ਹਾਉਣ ਲਈ ਹੋਵੇ।
4
ਜੇ ਮਸੀਹ ਧਰਤੀ ਉੱਤੇ ਹੁੰਦਾ, ਤਾਂ ਉਹ ਜਾਜਕ ਨਹੀਂ ਹੁੰਦਾ, ਕਿਉਂਕਿ ਪਹਿਲਾਂ ਤੋਂ ਹੀ ਜਾਜਕ ਹਨ ਜੋ ਬਿਵਸਥਾ ਅਨੁਸਾਰ ਭੇਂਟ ਚੜ੍ਹਾਉਣ ਲਈ ਨਿਯੁਕਤ ਕੀਤੇ ਗਏ ਹਨ।
5
ਉਹ ਇੱਕ ਪਵਿੱਤਰ ਅਸਥਾਨ ਤੇ ਸੇਵਾ ਕਰਦੇ ਹਨ ਜਿਸਦੀ ਨਕਲ ਅਤੇ ਪਰਛਾਵਾਂ ਸਵਰਗ ਵਿੱਚ ਹੈ। ਇਸੇ ਲਈ ਮੋਸ਼ੇਹ ਨੂੰ ਚੇਤਾਵਨੀ ਦਿੱਤੀ ਗਈ ਸੀ ਜਦੋਂ ਉਹ ਤੰਬੂ ਬਣਾਉਣ ਲੱਗਾ ਸੀ: “ਧਿਆਨ ਰੱਖ ਕਿ ਤੁਸੀਂ ਪਹਾੜ ਉੱਤੇ ਦਿਖਾਏ ਗਏ ਨਮੂਨੇ ਦੇ ਅਨੁਸਾਰ ਹਰ ਚੀਜ਼ ਬਣਾਉ।”
6
ਪਰ ਹੁਣ ਯਿਸ਼ੂ ਨੇ ਉਹਨਾਂ ਜਾਜਕਾਂ ਨਾਲੋਂ ਉੱਤਮ ਸੇਵਕਾਈ ਨੂੰ ਪ੍ਰਾਪਤ ਕਰ ਲਿਆ ਹੈ ਜਿੰਨਾ ਉਸ ਨੇਮ ਜਿਸਦਾ ਉਹ ਵਿਚੋਲਾ ਹੈ ਪੁਰਾਣੇ ਨਾਲੋਂ ਉੱਤਮ ਹੈ, ਕਿਉਂਕਿ ਨਵਾਂ ਨੇਮ ਬਿਹਤਰ ਵਾਅਦਿਆਂ ਉੱਤੇ ਸਥਾਪਤ ਕੀਤਾ ਗਿਆ ਹੈ।
7
ਕਿਉਂਕਿ ਜੇ ਉਸ ਪਹਿਲੀ ਵਾਚਾ ਵਿੱਚ ਕੁਝ ਗਲਤ ਨਾ ਹੁੰਦਾ, ਤਾਂ ਕਿਸੇ ਦੂਸਰੀ ਵਾਚਾ ਦੀ ਭਾਲ ਨਹੀਂ ਕੀਤੀ ਜਾਣੀ ਸੀ।
8
ਪਰ ਪਰਮੇਸ਼ਵਰ ਨੇ ਆਪਣੇ ਲੋਕਾਂ ਵਿੱਚ ਦੋਸ਼ ਪਾਇਆ ਅਤੇ ਉਹਨਾਂ ਨੂੰ ਕਿਹਾ: “ਉਹ ਦਿਨ ਆ ਰਹੇ ਹਨ, ਪ੍ਰਭੂ ਦਾ ਇਹ ਵਾਕ ਹੈ, ਜਦੋਂ ਮੈਂ ਇਸਰਾਏਲ ਦੇ ਲੋਕਾਂ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਨਵੀਂ ਵਾਚਾ ਸਥਾਪਤ ਕਰਾਂਗਾ।
9
ਇਹ ਉਸ ਵਾਚਾ ਵਰਗਾ ਨਹੀਂ ਹੋਵੇਗਾ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ ਜਦੋਂ ਮੈਂ ਉਹਨਾਂ ਨੂੰ ਮਿਸਰ ਦੇਸ਼ ਤੋਂ ਬਾਹਰ ਲਿਆਉਣ ਲਈ ਉਹਨਾਂ ਦਾ ਹੱਥ ਫੜਿਆ ਸੀ, ਕਿਉਂਕਿ ਉਹ ਮੇਰੇ ਨੇਮ ਦੇ ਪ੍ਰਤੀ ਵਫ਼ਾਦਾਰ ਨਹੀਂ ਰਹੇ, ਅਤੇ ਮੈਂ ਉਹਨਾਂ ਤੋਂ ਮੂੰਹ ਮੋੜ ਲਿਆ, ਇਹ ਪ੍ਰਭੂ ਦਾ ਕਹਿਣਾ ਹੈ।
10
ਪਰਮੇਸ਼ਵਰ ਨੇ ਕਿਹਾ ਇਹ ਵਾਚਾ ਹੈ ਜੋ ਮੈਂ ਇਸਰਾਏਲ ਦੇ ਲੋਕਾਂ ਨਾਲ ਉਸ ਸਮੇਂ ਤੋਂ ਬਾਅਦ ਸਥਾਪਿਤ ਕਰਾਂਗਾ, ਪ੍ਰਭੂ ਆਖਦਾ ਹੈ। ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।
11
ਉਹ ਹੁਣ ਆਪਣੇ ਗੁਆਂਢੀਆਂ ਨੂੰ ਨਹੀਂ ਸਿਖਾਉਣਗੇ, ਜਾਂ ਇੱਕ-ਦੂਜੇ ਨੂੰ ਕਹਿਣਗੇ, ‘ਪ੍ਰਭੂ ਨੂੰ ਜਾਣੋ,’ ਕਿਉਂਕਿ ਉਹ ਸਾਰੇ ਮੈਨੂੰ ਜਾਣ ਲੈਣਗੇ, ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ।
12
ਕਿਉਂਕਿ ਮੈਂ ਉਹਨਾਂ ਦੀ ਬੁਰਾਈ ਨੂੰ ਮਾਫ਼ ਕਰ ਦਿਆਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਕਦੇ ਚੇਤੇ ਨਹੀਂ ਕਰਾਂਗਾ।”
13
ਇਸ ਵਾਚਾ ਨੂੰ “ਨਵਾਂ” ਕਹਿ ਕੇ, ਉਸਨੇ ਪਹਿਲੇ ਨੂੰ ਪੁਰਾਣਾ ਬਣਾ ਦਿੱਤਾ ਹੈ; ਅਤੇ ਜੋ ਪੁਰਾਣਾ ਹੈ ਉਹ ਜਲਦੀ ਹੀ ਅਲੋਪ ਹੋ ਜਾਵੇਗਾ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 9 →
All chapters:
1
2
3
4
5
6
7
8
9
10
11
12
13