bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Hebrews 12
Hebrews 12
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 13 →
1
ਇਸ ਲਈ, ਕਿਉਂਕਿ ਅਸੀਂ ਗਵਾਹਾਂ ਦੇ ਇੰਨੇ ਵੱਡੇ ਬੱਦਲ ਨਾਲ ਘਿਰੇ ਹੋਏ ਹਾਂ, ਆਓ ਅਸੀਂ ਹਰ ਉਹ ਚੀਜ਼ ਸੁੱਟ ਦੇਈਏ ਜੋ ਰੁਕਾਵਟ ਪਾਉਂਦੀ ਹੈ ਅਤੇ ਉਹ ਪਾਪ ਜੋ ਅਸਾਨੀ ਨਾਲ ਫਸਾ ਲੈਂਦਾ ਹੈ। ਅਤੇ ਆਓ ਅਸੀਂ ਜੋ ਸਾਡੇ ਲਈ ਨਿਰਧਾਰਤ ਦੌੜ ਹੈ ਉਸਨੂੰ ਦ੍ਰਿੜਤਾ ਨਾਲ ਦੌੜਦੇ ਰਹੀਏ।
2
ਯਿਸ਼ੂ ਵੱਲ ਤੱਕਦੇ ਰਹੀਏ, ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ। ਜਿਸ ਨੇ ਸਾਹਮਣੇ ਰੱਖੀ ਖੁਸ਼ੀ ਨੂੰ ਛੱਡ ਕੇ ਸਲੀਬ ਦੇ ਦੁੱਖ ਨੂੰ ਸਹਿਣ ਕੀਤਾ, ਇਸਦੀ ਸ਼ਰਮ ਨੂੰ ਝੰਜੋੜਦਿਆਂ, ਅਤੇ ਪਰਮੇਸ਼ਵਰ ਦੇ ਸਿੰਘਾਸਣ ਦੇ ਸੱਜੇ ਹੱਥ ਪਾਸੇ ਬੈਠ ਗਿਆ।
3
ਉਸ ਉੱਤੇ ਵਿਚਾਰ ਕਰੋ ਜਿਸਨੇ ਪਾਪੀਆਂ ਦੇ ਅਜਿਹੇ ਵਿਰੋਧ ਦਾ ਸਾਮ੍ਹਣਾ ਕੀਤਾ, ਤਾਂ ਜੋ ਤੁਸੀਂ ਥੱਕ ਕੇ ਹੌਂਸਲਾ ਨਾ ਹਾਰੋ।
4
ਪਾਪ ਨਾਲ ਲੜਦੇ ਹੋਏ, ਯਿਸ਼ੂ ਵੱਲ ਤੱਕਦੇ ਰਹੀਏ, ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ। ਤੁਸੀਂ ਅਜੇ ਤੱਕ ਆਪਣਾ ਲਹੂ ਵਹਾਉਣ ਦੀ ਸਥਿਤੀ ਦਾ ਵਿਰੋਧ ਨਹੀਂ ਕੀਤਾ ਹੈ।
5
ਅਤੇ ਕੀ ਤੁਸੀਂ ਉਤਸ਼ਾਹਿਤ ਕਰਨ ਵਾਲੇ ਇਨ੍ਹਾਂ ਸ਼ਬਦਾ ਨੂੰ ਪੂਰੀ ਤਰ੍ਹਾਂ ਭੁੱਲ ਗਏ ਹੋ ਜੋ ਤੁਹਾਨੂੰ ਆਪਣੇ ਪਿਤਾ ਦੇ ਪੁੱਤਰ ਦੇ ਰੂਪ ਵਿੱਚ ਸੰਬੋਧਿਤ ਕਰਦਾ ਹੈ? ਇਹ ਕਹਿੰਦਾ ਹੈ, “ਹੇ ਮੇਰੇ ਪੁੱਤਰ, ਪ੍ਰਭੂ ਅਨੁਸ਼ਾਸਨ ਦੀ ਅਣਗਹਿਲੀ ਨਾ ਕਰਨਾ, ਅਤੇ ਜਦੋਂ ਉਹ ਤੁਹਾਨੂੰ ਝਿੜਕੇ ਤਾਂ ਹੌਂਸਲਾ ਨਾ ਹਾਰੋ,
6
ਕਿਉਂਕਿ ਪ੍ਰਭੂ ਉਸ ਨੂੰ ਤਾੜਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ, ਅਤੇ ਉਹ ਉਹਨਾਂ ਸਾਰਿਆਂ ਨੂੰ ਤਾੜਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਪੁੱਤਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ।”
7
ਮੁਸ਼ਕਲਾਂ ਨੂੰ ਅਨੁਸ਼ਾਸਨ ਸਮਝ ਕੇ ਸਹਿਣਾ; ਪਰਮੇਸ਼ਵਰ ਤੁਹਾਡੇ ਨਾਲ ਆਪਣੇ ਬੱਚਿਆਂ ਵਾਂਗ ਵਿਵਹਾਰ ਕਰਦਾ ਹੈ। ਕਿ ਭਲਾ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੁਆਰਾ ਅਨੁਸ਼ਾਸਿਤ ਨਹੀਂ ਕੀਤਾ ਜਾਂਦਾ?
8
ਜੇ ਤੁਸੀਂ ਅਨੁਸ਼ਾਸਿਤ ਨਹੀਂ ਹੋ ਅਤੇ ਹਰ ਕੋਈ ਅਨੁਸ਼ਾਸਨ ਵਿੱਚੋਂ ਲੰਘਦਾ ਹੈ ਤਾਂ ਤੁਸੀਂ ਜਾਇਜ਼ ਨਹੀਂ ਹੋ, ਸੱਚੇ ਪੁੱਤਰ ਅਤੇ ਧੀਆਂ ਬਿਲਕੁਲ ਨਹੀਂ।
9
ਇਸ ਤੋਂ ਇਲਾਵਾ, ਸਾਡੇ ਸਾਰਿਆਂ ਦੇ ਮਨੁੱਖੀ ਪਿਤਾ ਹਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ ਅਤੇ ਅਸੀਂ ਇਸਦੇ ਲਈ ਉਹਨਾਂ ਦਾ ਆਦਰ ਕਰਦੇ ਹਾਂ। ਸਾਨੂੰ ਆਤਮਾਵਾਂ ਦੇ ਪਿਤਾ ਦੇ ਅੱਗੇ ਕਿੰਨਾ ਜ਼ਿਆਦਾ ਅਧੀਨ ਹੋਣਾ ਚਾਹੀਦਾ ਹੈ ਅਤੇ ਜੀਉਣਾ ਚਾਹੀਦਾ ਹੈ!
10
ਉਹਨਾਂ ਨੇ ਆਪਣੀ ਸਮਝ ਦੇ ਅਨੁਸਾਰ ਥੋੜ੍ਹੇ ਸਮੇਂ ਲਈ ਸਾਨੂੰ ਅਨੁਸ਼ਾਸਿਤ ਕੀਤਾ; ਪਰ ਪਰਮੇਸ਼ਵਰ ਸਾਡੇ ਭਲੇ ਲਈ ਸਾਨੂੰ ਤਾੜਦਾ ਹੈ, ਤਾਂ ਜੋ ਅਸੀਂ ਉਸਦੀ ਪਵਿੱਤਰਤਾਈ ਵਿੱਚ ਭਾਗੀ ਬਣੀਏ।
11
ਕੋਈ ਵੀ ਅਨੁਸ਼ਾਸਨ ਉਸ ਸਮੇਂ ਚੰਗਾ ਨਹੀਂ ਲਗਦਾ, ਪਰ ਦੁਖਦਾਈ ਲੱਗਦਾ ਹੈ। ਬਾਅਦ ਵਿੱਚ, ਹਾਲਾਂਕਿ, ਇਹ ਉਹਨਾਂ ਲਈ ਧਾਰਮਿਕਤਾ ਅਤੇ ਸ਼ਾਂਤੀ ਦੀ ਉਪਜ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਇਸ ਦੁਆਰਾ ਸਿਖਾਇਆ ਗਿਆ ਹੈ।
12
ਇਸ ਲਈ, ਆਪਣੀਆਂ ਕਮਜ਼ੋਰ ਬਾਹਾਂ ਅਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਕਰੋ।
13
“ਆਪਣੇ ਪੈਰਾਂ ਲਈ ਸਿੱਧਾ ਮਾਰਗ ਬਣਾਉ,” ਤਾਂ ਜੋ ਲੰਗੜਾ ਅਪਾਹਜ ਨਾ ਹੋਵੇ, ਬਲਕਿ ਚੰਗਾ ਹੋ ਜਾਵੇ।
14
ਸਾਰਿਆਂ ਦੇ ਨਾਲ ਸ਼ਾਂਤੀ ਨਾਲ ਰਹਿਣ ਅਤੇ ਪਵਿੱਤਰ ਹੋਣ ਦੀ ਹਰ ਕੋਸ਼ਿਸ਼ ਕਰੋ; ਪਵਿੱਤਰਤਾਈ ਤੋਂ ਬਿਨ੍ਹਾਂ ਕੋਈ ਵੀ ਪ੍ਰਭੂ ਨੂੰ ਨਹੀਂ ਵੇਖੇਗਾ।
15
ਇਸ ਵੱਲ ਧਿਆਨ ਦਿਓ ਕਿ ਕੋਈ ਵੀ ਪਰਮੇਸ਼ਵਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਅਤੇ ਕੋਈ ਵੀ ਕੌੜੀ ਜੜ੍ਹ ਉੱਗ ਕੇ ਮੁਸੀਬਤਾਂ ਦਾ ਕਾਰਨ ਨਾ ਬਣੇ ਅਤੇ ਬਹੁਤਿਆਂ ਨੂੰ ਅਸ਼ੁੱਧ ਕਰੇ।
16
ਵੇਖੋ ਕਿ ਕੋਈ ਵੀ ਵਿਭਚਾਰੀ ਨਾ ਹੋਵੇ, ਜਾਂ ਏਸਾਓ ਵਰਗਾ ਅਧਰਮੀ ਨਾ ਹੋਵੇ, ਜਿਸਨੇ ਇੱਕ ਰੋਟੀ ਲਈ ਆਪਣੇ ਜੇਠੇ ਪੁੱਤਰ ਹੋਣ ਵਜੋਂ ਵਿਰਾਸਤ ਦੇ ਅਧਿਕਾਰ ਨੂੰ ਵੇਚ ਦਿੱਤਾ।
17
ਬਾਅਦ ਵਿੱਚ, ਜਿਵੇਂ ਕਿ ਤੁਸੀਂ ਜਾਣਦੇ ਹੋ, ਜਦੋਂ ਏਸਾਓ ਇਸ ਅਸੀਸ ਦਾ ਵਾਰਸ ਬਣਨਾ ਚਾਹੁੰਦਾ ਸੀ, ਉਸਨੂੰ ਰੱਦ ਕਰ ਦਿੱਤਾ ਗਿਆ। ਭਾਵੇਂ ਉਸ ਨੇ ਹੰਝੂਆਂ ਨਾਲ ਆਸ਼ੀਰਵਾਦ ਮੰਗਿਆ, ਉਹ ਆਪਣੇ ਕੀਤੇ ਨੂੰ ਨਹੀਂ ਬਦਲ ਸਕਿਆ।
18
ਤੁਸੀਂ ਉਸ ਪਹਾੜ ਤੇ ਨਹੀਂ ਆਏ ਜਿਸਨੂੰ ਛੋਹਿਆ ਜਾ ਸਕੇ ਅਤੇ ਜੋ ਅੱਗ ਨਾਲ ਸੜ ਰਿਹਾ ਹੋਵੇ; ਹਨੇਰੇ, ਕਾਲੀ ਘਟਾ ਅਤੇ ਤੂਫਾਨ ਲਈ;
19
ਤੁਰ੍ਹੀ ਵਜਾਉਣ ਜਾਂ ਅਜਿਹੀ ਆਵਾਜ਼ ਬੋਲਣ ਵਾਲੇ ਸ਼ਬਦਾਂ ਲਈ ਜਿਨ੍ਹਾਂ ਇਸਰਾਏਲੀਆਂ ਨੇ ਇਹ ਸੁਣਿਆ ਉਹਨਾਂ ਨੇ ਬੇਨਤੀ ਕੀਤੀ ਕਿ ਉਹਨਾਂ ਨੂੰ ਹੋਰ ਕੋਈ ਸ਼ਬਦ ਨਾ ਬੋਲਿਆ ਜਾਵੇ,
20
ਕਿਉਂਕਿ ਉਹਨਾਂ ਲਈ ਪਰਮੇਸ਼ਵਰ ਦੀ ਇਹ ਆਗਿਆ ਸਹਿਣ ਜੋਗ ਨਹੀਂ ਸੀ: “ਕਿ ਜੇ ਕੋਈ ਪਸ਼ੂ ਵੀ ਪਹਾੜ ਨੂੰ ਛੂਹੇ, ਤਾਂ ਉਸਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇ।”
21
ਇਹ ਦ੍ਰਿਸ਼ ਇੰਨਾ ਭਿਆਨਕ ਸੀ ਕਿ ਮੋਸ਼ੇਹ ਨੇ ਕਿਹਾ, “ਮੈਂ ਡਰ ਨਾਲ ਕੰਬ ਰਿਹਾ ਹਾਂ।”
22
ਪਰ ਤੁਸੀਂ ਸੀਯੋਨ ਪਹਾੜ ਉੱਤੇ, ਜੀਉਂਦੇ ਪਰਮੇਸ਼ਵਰ ਦੇ ਸ਼ਹਿਰ, ਸਵਰਗੀ ਯੇਰੂਸ਼ਲੇਮ, ਵਿੱਚ ਹਜ਼ਾਰੋਂ ਸਵਰਗਦੂਤਾਂ ਦੇ ਨਾਲ ਖੁਸ਼ੀ ਭਰੀ ਸਭਾ ਵਿੱਚ,
23
ਪਰਮੇਸ਼ਵਰ ਦੇ ਜੇਠੇ ਬੱਚਿਆਂ ਦੀ ਕਲੀਸਿਆ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਸਾਰਿਆਂ ਦਾ ਨਿਆਈਂ ਪਰਮੇਸ਼ਵਰ ਦੇ ਕੋਲ ਆਏ ਹੋ। ਸਿੱਧ ਕਰ ਦਿੱਤੇ ਗਏ ਧਰਮੀਆਂ ਦੀਆਂ ਆਤਮਾਵਾਂ ਨੂੰ,
24
ਇੱਕ ਨਵੇਂ ਨੇਮ ਦੇ ਵਿਚੋਲੇ ਯਿਸ਼ੂ ਲਈ ਅਤੇ ਛਿੜਕੇ ਹੋਏ ਲਹੂ ਲਈ ਜੋ ਹਾਬਿਲ ਦੇ ਲਹੂ ਨਾਲੋਂ ਵਧੀਆ ਸ਼ਬਦ ਬੋਲਦਾ ਹੈ।
25
ਇਸਦਾ ਧਿਆਨ ਰੱਖੋ ਕਿ ਤੁਸੀਂ ਉਸ ਬੋਲਣ ਵਾਲੇ ਤੋਂ ਮੂੰਹ ਨਾ ਫੇਰੋ। ਕਿਉਂਕਿ ਜਦੋਂ ਉਹ ਲੋਕ ਧਰਤੀ ਤੇ ਚੇਤਾਵਨੀ ਦੇਣ ਵਾਲਿਆਂ ਤੋਂ ਮੂੰਹ ਮੋੜ ਕੇ ਨਾ ਬਚ ਸਕੇ ਤਾਂ ਅਸੀਂ, ਤਾਂ ਅਸੀਂ ਸਵਰਗ ਤੋਂ ਚੇਤਾਵਨੀ ਦੇਣ ਵਾਲੇ ਤੋਂ ਮੂੰਹ ਮੋੜ ਕੇ ਕਿਵੇਂ ਬੱਚ ਸਕਾਂਗੇ?
26
ਉਸ ਸਮੇਂ ਪਰਮੇਸ਼ਵਰ ਦੀ ਆਵਾਜ਼ ਨੇ ਧਰਤੀ ਨੂੰ ਹਿਲਾ ਦਿੱਤਾ ਸੀ, ਪਰ ਹੁਣ ਉਸਨੇ ਵਾਅਦਾ ਕੀਤਾ ਹੈ, “ਇੱਕ ਵਾਰ ਫਿਰ ਮੈਂ ਸਿਰਫ ਧਰਤੀ ਨੂੰ ਹੀ ਨਹੀਂ, ਬਲਕਿ ਅਕਾਸ਼ ਨੂੰ ਵੀ ਹਿਲਾ ਦੇਵਾਂਗਾ।”
27
ਇੱਕ ਵਾਰ ਫਿਰ ਇਹ ਸ਼ਬਦ ਇਸ ਗੱਲ ਨੂੰ ਪ੍ਰਗਟ ਕਰਦੇ ਹਨ ਕਿ ਜੋ ਚੀਜ਼ਾ ਹਿਲਾਈਆਂ ਜਾ ਸਕਦੀਆਂ ਹਨ ਉਹ ਸਿਰਜੀਆਂ ਚੀਜ਼ਾਂ ਹੋਣ ਦੇ ਕਾਰਨ ਟਲ ਜਾਣਗੀਆਂ, ਤਾਂ ਕੇ ਜੋ ਚੀਜ਼ਾਂ ਹਿਲਾਇਆਂ ਨਹੀਂ ਜਾਂਦਿਆਂ ਉਹ ਸਦਾ ਲਈ ਬਣਿਆਂ ਰਹਿਣ।
28
ਇਸ ਲਈ, ਕਿਉਂਕਿ ਅਸੀਂ ਇੱਕ ਅਜਿਹਾ ਰਾਜ ਪ੍ਰਾਪਤ ਕਰ ਰਹੇ ਹਾਂ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ, ਆਓ ਅਸੀਂ ਪਰਮੇਸ਼ਵਰ ਦੇ ਧੰਨਵਾਦੀ ਹੋਈਏ, ਅਤੇ ਇਸ ਲਈ ਸ਼ਰਧਾ ਅਤੇ ਭੈ ਨਾਲ ਪਰਮੇਸ਼ਵਰ ਦੀ ਸਵੀਕਾਰ ਜੋਗ ਅਰਾਧਨਾ ਕਰੀਏ,
29
ਕਿਉਂਕਿ ਸਾਡਾ “ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਹੈ।”
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 13 →
All chapters:
1
2
3
4
5
6
7
8
9
10
11
12
13