bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Hebrews 10
Hebrews 10
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 11 →
1
ਬਿਵਸਥਾ ਸਿਰਫ ਉਹਨਾਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੈ ਜੋ ਹੋ ਰਹੀਆਂ ਹਨ ਪਰ ਇਹਨਾਂ ਵਸਤਾਂ ਦਾ ਅਸਲੀ ਸਰੂਪ ਨਹੀਂ। ਇਸ ਕਾਰਨ ਇਹ ਕਦੇ ਵੀ, ਉਸੇ ਕੁਰਬਾਨੀਆਂ ਦੁਆਰਾ ਸਾਲ ਦਰ ਸਾਲ ਦੁਹਰਾਇਆ ਜਾ ਸਕਦਾ ਹੈ, ਉਹਨਾਂ ਨੂੰ ਸੰਪੂਰਨ ਨਹੀਂ ਬਣਾ ਸਕਦਾ ਜੋ ਅਰਾਧਨਾ ਦੇ ਨੇੜੇ ਆਉਂਦੇ ਹਨ।
2
ਨਹੀਂ ਤਾਂ, ਉਹ ਭੇਂਟ ਦੇਣਾ ਬੰਦ ਨਾ ਕਰਦੇ? ਕਿਉਂਕਿ ਇੱਕੋ ਵਾਰ ਸ਼ੁੱਧ ਹੋ ਜਾਣ ਤੋਂ ਬਾਦ ਅਰਾਧਕਾਂ ਵਿੱਚ ਉਹਨਾਂ ਦੇ ਪਾਪਾਂ ਲਈ ਕੋਈ ਦੋਸ਼ ਮਹਿਸੂਸ ਕਰਨ ਦਾ ਕਾਰਨ ਹੀ ਨਹੀਂ ਰਹਿ ਜਾਂਦਾ।
3
ਪਰ ਇਨ੍ਹਾਂ ਬਲੀਦਾਨਾਂ ਦੁਆਰਾ ਲੋਕਾਂ ਨੂੰ ਪਾਪਾਂ ਦਾ ਸਾਲਾਨਾ ਯਾਦ ਕਰਵਾਉਂਦੇ ਹਨ।
4
ਕਿਉਂ ਜੋ ਇਹ ਅਣਹੋਣਾ ਹੈ ਜੋ ਬਲਦਾਂ ਅਤੇ ਬੱਕਰੇਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ।
5
ਇਸ ਲਈ, ਜਦੋਂ ਮਸੀਹ ਸੰਸਾਰ ਵਿੱਚ ਆਇਆ, ਉਸਨੇ ਪਰਮੇਸ਼ਵਰ ਨੂੰ ਕਿਹਾ: “ਬਲੀਦਾਨ ਅਤੇ ਭੇਂਟ ਤੁਸੀਂ ਨਾ ਚਾਹੇ, ਬਲਕਿ ਇੱਕ ਸਰੀਰ ਜਿਸਨੂੰ ਤੁਸੀਂ ਮੇਰੇ ਲਈ ਤਿਆਰ ਕੀਤਾ ਸੀ;
6
ਹੋਮ ਦੀਆਂ ਭੇਂਟਾਂ ਅਤੇ ਪਾਪ ਬਲੀਆਂ ਭੇਟਾਂ ਨਾਲ ਤੁਸੀਂ ਤੁਸੀਂ ਖੁਸ਼ ਨਹੀਂ ਹੁੰਦੇ।
7
ਫਿਰ ਮਸੀਹ ਨੇ ਪਰਮੇਸ਼ਵਰ ਨੂੰ ਕਿਹਾ, ‘ਮੈਂ ਇੱਥੇ ਹਾਂ ਇਹ ਮੇਰੇ ਬਾਰੇ ਪੋਥੀ ਵਿੱਚ ਲਿਖਿਆ ਹੋਇਆ ਹੈ ਮੇਰੇ ਪਰਮੇਸ਼ਵਰ ਮੈਂ ਤੁਹਾਡੀ ਇੱਛਾ ਪੂਰੀ ਕਰਨ ਆਇਆ ਹਾਂ।’ ”
8
ਪਹਿਲਾਂ ਮਸੀਹ ਨੇ ਪਰਮੇਸ਼ਵਰ ਨੂੰ ਕਿਹਾ, “ਬਲੀਦਾਨ ਅਤੇ ਭੇਂਟਾਂ, ਹੋਮ ਦੀਆਂ ਭੇਂਟਾਂ ਅਤੇ ਪਾਪ ਬਲੀਆਂ ਭੇਟਾਂ ਜਿਨ੍ਹਾਂ ਦੀ ਤੁਸੀਂ ਇੱਛਾ ਨਹੀਂ ਕੀਤੀ ਸੀ ਅਤੇ ਨਾ ਹੀ ਤੁਸੀਂ ਉਹਨਾਂ ਤੋਂ ਖੁਸ਼ ਸੀ,” ਹਾਲਾਂਕਿ ਉਹ ਕਾਨੂੰਨ ਦੇ ਅਨੁਸਾਰ ਭੇਟ ਕੀਤੇ ਗਏ ਸਨ।
9
ਫਿਰ ਉਸਨੇ ਕਿਹਾ, “ਮੈਂ ਇੱਥੇ ਹਾਂ, ਮੈਂ ਤੁਹਾਡੀ ਇੱਛਾ ਪੂਰੀ ਕਰਨ ਆਇਆ ਹਾਂ।” ਪਰਮੇਸ਼ਵਰ ਦੂਜੇ ਨੂੰ ਸਥਾਪਤ ਕਰਨ ਲਈ ਪਹਿਲੇ ਨੂੰ ਪਾਸੇ ਰੱਖਦਾ ਹੈ।
10
ਅਤੇ ਇਸ ਇੱਛਾ ਦੁਆਰਾ, ਸਾਨੂੰ ਯਿਸ਼ੂ ਮਸੀਹ ਦੇ ਸਰੀਰ ਦੇ ਬਲੀਦਾਨ ਦੁਆਰਾ ਪਵਿੱਤਰ ਕੀਤਾ ਗਿਆ ਹੈ।
11
ਹਰ ਇੱਕ ਦਿਨ ਜਾਜਕ ਖੜ੍ਹਾ ਹੁੰਦਾ ਹੈ ਅਤੇ ਆਪਣੇ ਧਾਰਮਿਕ ਫਰਜ਼ ਨਿਭਾਉਂਦਾ ਹੈ; ਬਾਰ-ਬਾਰ ਜਾਜਕ ਉਹੀ ਬਲੀਆਂ ਚੜ੍ਹਾਉਂਦਾ ਹੈ, ਜੋ ਕਦੇ ਵੀ ਪਾਪਾਂ ਨੂੰ ਦੂਰ ਨਹੀਂ ਲੈ ਜਾ ਸਕਦੀਆਂ।
12
ਪਰ ਜਦੋਂ ਮਸੀਹ ਨੇ ਹਰ ਸਮੇਂ ਦੇ ਪਾਪਾਂ ਲਈ ਇੱਕ ਬਲੀਦਾਨ ਚੜ੍ਹਾ ਕੇ, ਉਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠ ਗਿਆ,
13
ਅਤੇ ਉਸ ਸਮੇਂ ਤੋਂ ਉਹ ਉਡੀਕ ਕਰਦਾ ਹੈ ਕਿ ਕੱਦ ਉਸਦੇ ਦੁਸ਼ਮਣ ਉਸਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ।
14
ਕਿਉਂਕਿ ਇੱਕ ਕੁਰਬਾਨੀ ਦੁਆਰਾ ਉਸਨੇ ਉਹਨਾਂ ਨੂੰ ਸਦਾ ਲਈ ਸੰਪੂਰਨ ਬਣਾ ਦਿੱਤਾ ਹੈ ਜਿਹੜੇ ਪਵਿੱਤਰ ਕੀਤੇ ਗਏ ਹਨ।
15
ਪਵਿੱਤਰ ਆਤਮਾ ਵੀ ਸਾਨੂੰ ਇਸ ਬਾਰੇ ਗਵਾਹੀ ਦਿੰਦਾ ਹੈ। ਪਹਿਲਾਂ ਉਹ ਕਹਿੰਦਾ ਹੈ:
16
“ਇਹ ਵਾਚਾ ਹੈ ਜੋ ਮੈਂ ਉਸ ਸਮੇਂ ਤੋਂ ਬਾਅਦ ਉਹਨਾਂ ਨਾਲ ਕਰਾਂਗਾ, ਪ੍ਰਭੂ ਆਖਦਾ ਹੈ। ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ, ਅਤੇ ਮੈਂ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ।”
17
ਫਿਰ ਉਹ ਅੱਗੇ ਕਹਿੰਦਾ ਹੈ: “ਮੈਂ ਉਹਨਾਂ ਦੇ ਪਾਪਾਂ ਅਤੇ ਅਧਰਮ ਦੇ ਕੰਮਾਂ ਨੂੰ ਕਦੇ ਚੇਤੇ ਨਹੀਂ ਕਰਾਂਗਾ।”
18
ਅਤੇ ਜਿਥੇ ਇਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ ਹੈ, ਉੱਥੇ ਪਾਪਾਂ ਲਈ ਬਲੀਦਾਨ ਦੀ ਹੁਣ ਲੋੜ ਨਹੀਂ ਹੈ।
19
ਇਸ ਲਈ, ਭਰਾਵੋ ਅਤੇ ਭੈਣੋ, ਕਿਉਂਕਿ ਸਾਨੂੰ ਯਿਸ਼ੂ ਦੇ ਲਹੂ ਦੁਆਰਾ ਸਭ ਤੋਂ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਦਾ ਵਿਸ਼ਵਾਸ ਹੈ।
20
ਇੱਕ ਨਵੇਂ ਅਤੇ ਜਿਉਂਦੇ ਰਾਹ ਰਾਹੀ, ਜੋ ਉਸ ਨੇ ਪਰਦੇ ਵਿੱਚ ਦੀ ਆਪਣੇ ਸਰੀਰ ਦੇ ਦੁਆਰਾ ਸਾਡੇ ਲਈ ਖੋਲ੍ਹ ਦਿੱਤਾ,
21
ਅਤੇ ਕਿਉਂਕਿ ਸਾਡੇ ਕੋਲ ਪਰਮੇਸ਼ਵਰ ਦੇ ਘਰ ਦਾ ਇੱਕ ਮਹਾਨ ਜਾਜਕ ਹੈ।
22
ਆਓ ਅਸੀਂ ਸੱਚੇ ਦਿਲ ਨਾਲ ਅਤੇ ਪੂਰੇ ਭਰੋਸੇ ਨਾਲ ਪਰਮੇਸ਼ਵਰ ਦੇ ਨੇੜੇ ਜਾਈਏ, ਜੋ ਵਿਸ਼ਵਾਸ ਲਿਆਉਂਦਾ ਹੈ, ਸਾਡੇ ਦਿਲਾਂ ਨੂੰ ਇੱਕ ਦੋਸ਼ੀ ਜ਼ਮੀਰ ਤੋਂ ਸ਼ੁੱਧ ਕਰਨ ਅਤੇ ਸਾਡੇ ਸਰੀਰ ਨੂੰ ਸ਼ੁੱਧ ਪਾਣੀ ਨਾਲ ਧੋਣ ਲਈ ਛਿੜਕਿਆ ਜਾਂਦਾ ਹੈ।
23
ਆਓ ਅਸੀਂ ਉਸ ਆਸ ਦੇ ਸੱਚੇ ਇਕਰਾਰ ਨੂੰ ਫੜੀ ਰੱਖੀਏ ਜਿਸਦਾ ਅਸੀਂ ਦਾਅਵਾ ਕਰਦੇ ਹਾਂ, ਕਿਉਂਕਿ ਜਿਸਨੇ ਵਾਅਦਾ ਕੀਤਾ ਹੈ ਉਹ ਪਰਮੇਸ਼ਵਰ ਵਫ਼ਾਦਾਰ ਹੈ।
24
ਅਤੇ ਆਓ ਵਿਚਾਰ ਕਰੀਏ ਕਿ ਅਸੀਂ ਇੱਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮਾਂ ਲਈ ਕਿਵੇਂ ਉਤਸ਼ਾਹਤ ਕਰ ਸਕਦੇ ਹਾਂ,
25
ਇਕੱਠੇ ਹੋਣਾ ਨਾ ਛੱਡੋ, ਜਿਵੇਂ ਕਿ ਕਈਆਂ ਦੀ ਆਦਤ ਹੈ, ਪਰ ਇੱਕ-ਦੂਜੇ ਨੂੰ ਉਤਸ਼ਾਹਤ ਕਰਦੇ ਰਹੋ ਅਤੇ ਹੋਰ ਵੀ ਜਿਵੇਂ ਤੁਸੀਂ ਪਰਮੇਸ਼ਵਰ ਦੇ ਦਿਨ ਨੇੜੇ ਆਉਂਦੇ ਵੇਖਦੇ ਹੋ।
26
ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਜਾਣ ਬੁੱਝ ਕੇ ਪਾਪ ਕਰਦੇ ਰਹਿੰਦੇ ਹਾਂ, ਤਾਂ ਪਾਪਾਂ ਦੇ ਲਈ ਫਿਰ ਹੋਰ ਕੋਈ ਬਲੀਦਾਨ ਨਹੀਂ,
27
ਪਰ ਸਿਰਫ ਨਿਆਂ ਅਤੇ ਭਿਆਨਕ ਅੱਗ ਦੀ ਇੱਕ ਡਰਾਉਣੀ ਉਡੀਕ ਜੋ ਪਰਮੇਸ਼ਵਰ ਦੇ ਦੁਸ਼ਮਣਾਂ ਨੂੰ ਭਸਮ ਕਰ ਦੇਵੇਗੀ।
28
ਜਿਹੜਾ ਵੀ ਮੋਸ਼ੇਹ ਦੇ ਕਾਨੂੰਨ ਨੂੰ ਨਹੀਂ ਮੰਨਦਾ, ਉਹ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੇ ਬਿਨ੍ਹਾਂ ਰਹਿਮ ਕੀਤੀਆਂ ਮਾਰਿਆ ਜਾਂਦਾ ਹੈ।
29
ਤਾਂ ਤੁਸੀਂ ਫਿਰ ਸੋਚੋ, ਕਿੰਨ੍ਹੀ ਜ਼ਿਆਦਾ ਬੁਰੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਸਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਹੈ, ਜਿਸ ਨੇ ਉਹਨਾਂ ਦੇ ਨੇਮ ਦੇ ਖੂਨ ਨੂੰ ਅਪਵਿੱਤਰ ਸਮਝਿਆ ਹੈ ਜਿਸ ਨੇ ਉਹਨਾਂ ਨੂੰ ਪਵਿੱਤਰ ਕੀਤਾ ਹੈ, ਅਤੇ ਕਿਸ ਨੇ ਕਿਰਪਾ ਦੀ ਆਤਮਾ ਦਾ ਅਪਮਾਨ ਕੀਤਾ ਹੈ?
30
ਕਿਉਂਕਿ ਅਸੀਂ ਉਸ ਨੂੰ ਜਾਣਦੇ ਹਾਂ ਜਿਸਨੇ ਕਿਹਾ ਸੀ, “ਬਦਲਾ ਲੈਣਾ ਮੇਰਾ ਕੰਮ ਹੈ; ਮੈਂ ਹੀ ਬਦਲਾ ਲਵਾਂਗਾ,” ਅਤੇ ਫਿਰ ਇਹ, “ਕਿ ਪ੍ਰਭੂ ਆਪਣੇ ਲੋਕਾਂ ਦਾ ਨਿਆਂ ਕਰੇਗਾ।”
31
ਜੀਉਂਦੇ ਪਰਮੇਸ਼ਵਰ ਦੇ ਹੱਥਾਂ ਵਿੱਚ ਪੈਣਾ ਇੱਕ ਭਿਆਨਕ ਗੱਲ ਹੈ।
32
ਪਰ ਦੁੱਖਾਂ ਦੇ ਪਹਿਲਿਆ ਦਿਨਾਂ ਨੂੰ ਯਾਦ ਕਰੋ ਜਦੋਂ ਤੁਸੀਂ ਰੋਸ਼ਨ ਕੀਤੇ ਜਾਣ ਤੋਂ ਬਾਅਦ ਦੁੱਖਾਂ ਦੇ ਵੱਡੇ ਸੰਘਰਸ਼ ਨੂੰ ਸਹਿਣ ਕੀਤਾ
33
ਕਈ ਵਾਰ ਤੁਹਾਨੂੰ ਜਨਤਕ ਤੌਰ ਤੇ ਅਪਮਾਨ ਅਤੇ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ; ਕਿਸੇ ਹੋਰ ਸਮੇਂ ਤੁਸੀਂ ਉਹਨਾਂ ਦੇ ਨਾਲ ਖੜ੍ਹੇ ਹੁੰਦੇ ਸੀ ਜਿਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਸੀ।
34
ਤੁਸੀਂ ਜੇਲ੍ਹ ਵਿੱਚ ਬੰਦ ਲੋਕਾਂ ਦੇ ਨਾਲ ਦੁੱਖ ਝੱਲਿਆ ਅਤੇ ਆਪਣੇ ਧਨ ਦੇ ਲੁੱਟ ਜਾਣ ਨੂੰ ਆਨੰਦ ਮੰਨ ਲਿਆ, ਕਿਉਂਕਿ ਤੁਸੀਂ ਜਾਣਦੇ ਸੀ ਕਿ ਸਾਡੇ ਕੋਲ ਬਿਹਤਰ ਅਤੇ ਅਟੱਲ ਧਨ ਹੈ।
35
ਇਸ ਲਈ ਆਪਣਾ ਵਿਸ਼ਵਾਸ ਨਾ ਛੱਡੋ; ਇਸ ਦਾ ਇੱਕ ਵੱਡਾ ਇਨਾਮ ਹੈ।
36
ਤੁਹਾਨੂੰ ਦ੍ਰਿੜ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਜਦੋਂ ਤੁਸੀਂ ਪਰਮੇਸ਼ਵਰ ਦੀ ਇੱਛਾ ਪੂਰੀ ਕਰ ਲਓ, ਤੁਹਾਨੂੰ ਉਹ ਮਿਲੇਗਾ ਜੋ ਉਸਨੇ ਵਾਅਦਾ ਕੀਤਾ ਸੀ।
37
ਜਿਵੇਂ ਬਚਨ ਕਹਿੰਦਾ ਹੈ, ਕੁਝ ਹੀ ਸਮੇਂ ਵਿੱਚ, “ਜੋ ਆਉਣ ਵਾਲਾ ਹੈ ਉਹ ਪ੍ਰਭੂ ਆਵੇਗਾ ਅਤੇ ਦੇਰੀ ਨਹੀਂ ਕਰੇਗਾ।”
38
ਪਰ, “ਮੇਰਾ ਧਰਮੀ ਵਿਅਕਤੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ। ਅਤੇ ਮੇਰਾ ਮਨ ਉਸ ਵਿਅਕਤੀ ਤੋਂ ਖੁਸ਼ ਨਹੀਂ ਹੁੰਦਾ ਜੋ ਪਿੱਛੇ ਹਟ ਜਾਂਦਾ ਹੈ।”
39
ਅਤੇ ਤਬਾਹ ਹੋ ਜਾਂਦੇ ਹਨ, ਸਗੋਂ ਉਹਨਾਂ ਵਿੱਚੋਂ ਹਾਂ ਜਿਹੜੇ ਵਿਸ਼ਵਾਸ ਕਰਕੇ ਜਾਨ ਬਚਾ ਲੈਦੇ ਹਨ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 11 →
All chapters:
1
2
3
4
5
6
7
8
9
10
11
12
13