bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Hebrews 7
Hebrews 7
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 8 →
1
ਇਹ ਮਲਕਿਸਿਦੇਕ ਸ਼ਾਲੇਮ ਨਗਰ ਦਾ ਰਾਜਾ ਸੀ ਅਤੇ ਅੱਤ ਮਹਾਨ ਪਰਮੇਸ਼ਵਰ ਦਾ ਜਾਜਕ ਸੀ। ਉਹ ਅਬਰਾਹਾਮ ਨੂੰ ਉਦੋਂ ਮਿਲਿਆ ਅਤੇ ਉਸਨੂੰ ਅਸੀਸ ਵੀ ਦਿੱਤੀ ਜਦੋਂ ਅਬਰਾਹਾਮ ਰਾਜਿਆਂ ਨੂੰ ਹਰਾ ਕੇ ਲੌਟ ਰਿਹਾ ਸੀ,
2
ਅਤੇ ਅਬਰਾਹਾਮ ਨੇ ਮਲਕਿਸਿਦੇਕ ਨੂੰ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ। ਮਲਕਿਸਿਦੇਕ ਨਾਮ ਦਾ ਪਹਿਲਾਂ ਅਰਥ, “ਧਰਮ ਦਾ ਰਾਜਾ” ਹੈ; ਅਤੇ ਦੂਸਰਾ ਅਰਥ “ਸ਼ਾਂਤੀ ਦਾ ਰਾਜਾ” ਕਿਉਂਕਿ ਉਹ “ਸ਼ਾਲੇਮ ਦਾ ਰਾਜਾ ਸੀ।”
3
ਮਲਕਿਸਿਦੇਕ ਦੀ ਵੰਸ਼ਾਵਲੀ ਬਾਰੇ ਕੋਈ ਵੀ ਕੁਝ ਨਹੀਂ ਜਾਣਦਾ, ਜਿਸਦਾ ਨਾ ਤਾਂ ਪਿਤਾ ਨਾ ਹੀ ਮਾਤਾ ਦਾ ਅਤੇ ਨਾ ਹੀ ਵੰਸ਼ਾਵਲੀ ਦਾ ਪਤਾ ਹੈ, ਜਿਸਦਾ ਨਾ ਤਾਂ ਦਿਨਾਂ ਦਾ ਅਰੰਭ ਹੈ ਅਤੇ ਨਾ ਹੀ ਜੀਵਨ ਦਾ ਅੰਤ, ਉਹ ਪਰਮੇਸ਼ਵਰ ਦੇ ਪੁੱਤਰ ਦੀ ਤਰ੍ਹਾਂ ਸਦਾ ਦਾ ਜਾਜਕ ਹੈ।
4
ਜ਼ਰਾ ਸੋਚੋ ਕਿ ਮਲਕਿਸਿਦੇਕ ਕਿੰਨਾ ਮਹਾਨ ਸੀ: ਇੱਥੋ ਤੱਕ ਕਿ ਕੁਲਪਤੀ ਅਬਰਾਹਾਮ ਨੇ ਵੀ ਉਸਨੂੰ ਲੁੱਟ ਦੇ ਮਾਲ ਦਾ ਦਸਵਾਂ ਹਿੱਸਾ ਦਿੱਤਾ ਸੀ!
5
ਮੋਸ਼ੇਹ ਦੁਆਰਾ ਪੇਸ਼ ਕੀਤੇ ਗਏ ਕਾਨੂੰਨ ਵਿੱਚ, ਲੇਵੀ ਦੇ ਉੱਤਰਾਧਿਕਾਰੀ, ਜਿਨ੍ਹਾਂ ਨੂੰ ਜਾਜਕਾਂ ਦੇ ਯੋਗ ਚੁਣਿਆ ਗਿਆ ਹੈ, ਉਹਨਾਂ ਨੂੰ ਇਸਰਾਏਲੀ ਲੋਕਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਹੈ, ਅਰਥਾਤ ਉਹਨਾਂ ਲੋਕਾਂ ਤੋਂ ਜੋ ਅਬਰਾਹਾਮ ਦੇ ਅੰਸ ਤੋਂ ਸਨ।
6
ਹਾਲਾਂਕਿ, ਮਲਕਿਸਿਦੇਕ ਦੇ ਵੰਸ਼ ਦਾ ਕਿਸੇ ਨੂੰ ਨਹੀਂ ਪਤਾ, ਫਿਰ ਵੀ ਉਸਨੇ ਅਬਰਾਹਾਮ ਤੋਂ ਦਸਵਾਂ ਹਿੱਸਾ ਲਿੱਤਾ ਅਤੇ ਉਸ ਨੂੰ ਅਸੀਸ ਦਿੱਤੀ ਜਿਸਦੇ ਵਾਅਦੇ ਕੀਤੇ ਗਏ ਸਨ।
7
ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਛੋਟੇ ਨੂੰ ਵੱਡੇ ਦੁਆਰਾ ਅਸੀਸ ਦਿੱਤੀ ਜਾਂਦੀ ਹੈ।
8
ਇੱਕ ਤਰਫ, ਦਸਵਾਂ ਹਿੱਸਾ ਉਹਨਾਂ ਲੋਕਾਂ ਦੁਆਰਾ ਇਕੱਠਾ ਕੀਤਾ ਜਾਂਦਾ ਹੈ ਜੋ ਮਰਨ ਵਾਲੇ ਹੋਣ; ਪਰ ਦੂਸਰੀ ਤਰਫ, ਮਲਕਿਸਿਦੇਕ ਦੁਆਰਾ ਜਿਸਨੂੰ ਜੀਵਤ ਘੋਸ਼ਿਤ ਕੀਤਾ ਗਿਆ ਹੈ।
9
ਕੋਈ ਇਹ ਵੀ ਕਹਿ ਸਕਦਾ ਹੈ ਕਿ ਲੇਵੀ ਨੇ ਵੀ, ਜੋ ਦਸਵਾਂ ਹਿੱਸਾ ਇਕੱਠਾ ਕਰਦਾ ਹੈ, ਨੇ ਅਬਰਾਹਾਮ ਦੇ ਦੁਆਰਾ ਦਸਵੰਧ ਦਿੱਤਾ,
10
ਕਿਉਂਕਿ ਜਦੋਂ ਮਲਕਿਸਿਦੇਕ ਅਬਰਾਹਾਮ ਨੂੰ ਮਿਲਿਆ, ਲੇਵੀ ਅਜੇ ਵੀ ਆਪਣੇ ਪੂਰਵਜ ਅਬਰਾਹਾਮ ਦੇ ਸਰੀਰ ਵਿੱਚ ਸੀ।
11
ਜੇ ਸੰਪੂਰਨਤਾ ਲੇਵੀਆਂ ਦੀ ਜਾਜਕਤਾ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਸੀ ਅਤੇ ਜਿਸ ਦੇ ਹੁੰਦਿਆ ਲੋਕਾਂ ਨੂੰ ਬਿਵਸਥਾ ਮਿਲੀ ਸੀ ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦੇਕ ਦੇ ਕ੍ਰਮ ਤੋਂ ਕੋਈ ਹੋਰ ਜਾਜਕ ਆਉਂਦਾ ਅਤੇ ਜੋ ਹਾਰੋਨ ਦੇ ਕ੍ਰਮ ਵਿੱਚ ਨਾ ਗਿਣਿਆ ਜਾਂਦਾ?
12
ਕਿਉਂਕਿ ਜਦੋਂ ਜਾਜਕ ਦਾ ਪਦ ਬਦਲਿਆ ਜਾਂਦਾ ਹੈ, ਤਾਂ ਬਿਵਸਥਾ ਬਦਲਣਾ ਵੀ ਜ਼ਰੂਰੀ ਹੈ।
13
ਉਹ ਜਿਸਦੇ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ ਹਨ ਪ੍ਰਭੂ ਇੱਕ ਵੱਖਰੇ ਗੋਤ ਨਾਲ ਸਬੰਧਤ ਹੈ, ਅਤੇ ਉਸ ਗੋਤ ਦੇ ਕਿਸੇ ਨੇ ਵੀ ਕਦੇ ਵੀ ਵੇਦੀ ਤੇ ਸੇਵਾ ਨਹੀਂ ਕੀਤੀ।
14
ਕਿਉਂਕਿ ਇਹ ਸਪੱਸ਼ਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਗੋਤ ਤੋਂ ਆਇਆ ਸੀ, ਅਤੇ ਉਸ ਗੋਤ ਦੇ ਸੰਬੰਧ ਵਿੱਚ ਮੋਸ਼ੇਹ ਨੇ ਜਾਜਕਾਂ ਬਾਰੇ ਕੁਝ ਨਹੀਂ ਸੀ ਕਿਹਾ।
15
ਅਤੇ ਜੋ ਅਸੀਂ ਕਿਹਾ ਹੈ ਉਹ ਹੋਰ ਵੀ ਸਪੱਸ਼ਟ ਹੈ ਜੇ ਮਲਕਿਸਿਦੇਕ ਵਰਗਾ ਕੋਈ ਹੋਰ ਜਾਜਕ ਪ੍ਰਗਟ ਹੁੰਦਾ ਹੈ,
16
ਉਹ ਜੋ ਇੱਕ ਜਾਜਕ ਬਣ ਗਿਆ ਹੈ ਆਪਣੇ ਸਰੀਰ ਦੇ ਨਿਯਮਾਂ ਦੇ ਅਧਾਰ ਤੇ ਨਹੀਂ ਬਲਕਿ ਇੱਕ ਅਵਿਨਾਸ਼ੀ ਜੀਵਨ ਦੀ ਸ਼ਕਤੀ ਦੇ ਅਧਾਰ ਤੇ।
17
ਕਿਉਂਕਿ ਇਹ ਬਚਨ ਵਿੱਚ ਘੋਸ਼ਿਤ ਕੀਤਾ ਗਿਆ ਹੈ: “ਤੁਸੀਂ ਮਲਕਿਸਿਦੇਕ ਦੇ ਕ੍ਰਮ ਵਿੱਚ, ਸਦਾ ਲਈ ਜਾਜਕ ਹੋ।”
18
ਪਿਹਲੇ ਨਿਯਮਾਂ ਨੂੰ ਇਸ ਲਈ ਰੱਦ ਕੀਤਾ ਗਿਆ ਹੈ ਕਿਉਂਕਿ ਇਹ ਕਮਜ਼ੋਰ ਅਤੇ ਨਿਸ਼ਫਲ ਸੀ।
19
(ਕਿਉਂਕਿ ਬਿਵਸਥਾ ਨੇ ਕੁਝ ਵੀ ਸੰਪੂਰਨ ਨਹੀਂ ਬਣਾਇਆ), ਅਤੇ ਉਸਦੀ ਜਗ੍ਹਾ ਇੱਕ ਬਿਹਤਰ ਉਮੀਦ ਰੱਖੀ ਗਈ ਹੈ, ਜਿਸ ਦੁਆਰਾ ਅਸੀਂ ਪਰਮੇਸ਼ਵਰ ਦੇ ਨੇੜੇ ਆਉਂਦੇ ਹਾਂ।
20
ਅਤੇ ਇਹ ਸਹੁੰ ਤੋਂ ਬਿਨ੍ਹਾਂ ਨਹੀਂ ਹੋਇਆ ਸੀ! ਦੂਸਰੇ ਬਿਨ੍ਹਾਂ ਕਿਸੇ ਸਹੁੰ ਦੇ ਜਾਜਕ ਬਣ ਗਏ,
21
ਪਰ ਯਿਸ਼ੂ ਸਹੁੰ ਖਾ ਕੇ ਜਾਜਕ ਬਣ ਗਿਆ ਜਦੋਂ ਪਰਮੇਸ਼ਵਰ ਨੇ ਉਸਨੂੰ ਕਿਹਾ: “ਪ੍ਰਭੂ ਨੇ ਸਹੁੰ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲਣਗੇ: ‘ਤੁਸੀਂ ਸਦਾ ਲਈ ਇੱਕ ਜਾਜਕ ਹੋ।’ ”
22
ਇਸ ਸਹੁੰ ਦੇ ਕਾਰਨ, ਯਿਸ਼ੂ ਇੱਕ ਬਿਹਤਰ ਵਾਚਾ ਦਾ ਜ਼ਿੰਮੇਵਾਰ ਬਣ ਗਿਆ ਹੈ।
23
ਹੁਣ ਉਹਨਾਂ ਵਿੱਚੋਂ ਬਹੁਤ ਸਾਰੇ ਜਾਜਕ ਹੋ ਗਏ ਹਨ, ਕਿਉਂਕਿ ਮੌਤ ਨੇ ਉਹਨਾਂ ਨੂੰ ਅਹੁਦੇ ਉੱਤੇ ਬਣੇ ਰਹਿਣ ਤੋਂ ਰੋਕਿਆ;
24
ਪਰ ਕਿਉਂਕਿ ਯਿਸ਼ੂ ਸਦਾ ਲਈ ਜੀਉਂਦਾ ਹੈ, ਉਸਦਾ ਇੱਕ ਅਟੱਲ ਜਾਜਕ ਪਦ ਹੈ।
25
ਇਸ ਲਈ ਉਹ ਉਹਨਾਂ ਲੋਕਾਂ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਯੋਗ ਹੈ ਜੋ ਉਸਦੇ ਦੁਆਰਾ ਪਰਮੇਸ਼ਵਰ ਕੋਲ ਆਉਂਦੇ ਹਨ, ਕਿਉਂਕਿ ਉਹ ਹਮੇਸ਼ਾ ਉਹਨਾਂ ਲਈ ਵਿਚੋਲਗੀ ਕਰਨ ਲਈ ਜੀਉਂਦਾ ਹੈ।
26
ਅਜਿਹਾ ਮਹਾਂ ਜਾਜਕ ਸੱਚ-ਮੁੱਚ ਸਾਡੀ ਜ਼ਰੂਰਤ ਨੂੰ ਪੂਰਾ ਕਰਦਾ ਹੈ ਯਿਸ਼ੂ ਜੋ ਪਵਿੱਤਰ, ਨਿਰਦੋਸ਼, ਸ਼ੁੱਧ, ਪਾਪੀਆਂ ਤੋਂ ਅਲੱਗ, ਸਵਰਗ ਤੋਂ ਉੱਚਾ ਹੈ।
27
ਦੂਜੇ ਮੁੱਖ ਜਾਜਕਾਂ ਦੇ ਉਲਟ, ਉਸਨੂੰ ਦਿਨ ਪ੍ਰਤੀ ਦਿਨ ਬਲੀਆਂ ਚੜ੍ਹਾਉਣ ਦੀ ਜ਼ਰੂਰਤ ਨਹੀਂ, ਪਹਿਲਾਂ ਆਪਣੇ ਪਾਪਾਂ ਲਈ, ਅਤੇ ਫਿਰ ਲੋਕਾਂ ਦੇ ਪਾਪਾਂ ਲਈ। ਉਸਨੇ ਉਹਨਾਂ ਦੇ ਪਾਪਾਂ ਲਈ ਇੱਕ ਵਾਰ ਸਾਰਿਆਂ ਲਈ ਬਲੀਦਾਨ ਚੜ੍ਹਾ ਦਿੱਤਾ ਜਦੋਂ ਉਸਨੇ ਆਪਣੇ ਆਪ ਨੂੰ ਭੇਟ ਕੀਤਾ।
28
ਕਿਉਂਕਿ ਮੋਹਸ਼ੇ ਦਾ ਕਾਨੂੰਨ ਉਹਨਾਂ ਦੀ ਸਾਰੀ ਕਮਜ਼ੋਰੀ ਵਿੱਚ ਮਹਾਂ ਜਾਜਕਾਂ ਵਜੋਂ ਨਿਯੁਕਤ ਕਰਦਾ ਹੈ; ਪਰ ਸਹੁੰ, ਜੋ ਬਿਵਸਥਾ ਦੇ ਬਾਅਦ ਆਈ ਸੀ, ਨੇ ਪੁੱਤਰ ਨੂੰ ਨਿਯੁਕਤ ਕੀਤਾ, ਜੋ ਸਦਾ ਲਈ ਸੰਪੂਰਣ ਬਣਾਇਆ ਗਿਆ ਹੈ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 8 →
All chapters:
1
2
3
4
5
6
7
8
9
10
11
12
13