bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Hebrews 4
Hebrews 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 5 →
1
ਇਸ ਲਈ, ਕਿਉਂਕਿ ਪਰਮੇਸ਼ਵਰ ਦੇ ਆਰਾਮ ਵਿੱਚ ਦਾਖਲ ਹੋਣ ਦਾ ਵਾਅਦਾ ਅਜੇ ਵੀ ਕਾਇਮ ਹੈ, ਸਾਵਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਉਸ ਤੋਂ ਰਹਿ ਨਾਂ ਜਾਵੇ।
2
ਕਿਉਂਕਿ ਸਾਨੂੰ ਵੀ ਉਸੇ ਤਰ੍ਹਾਂ ਖੁਸ਼ਖ਼ਬਰੀ ਸੁਣਾਈ ਗਈ, ਜਿਵੇਂ ਉਹਨਾਂ ਨੂੰ; ਪਰ ਉਹਨਾਂ ਨੇ ਜਿਹੜਾ ਸੰਦੇਸ਼ ਸੁਣਾਇਆ ਉਹ ਉਹਨਾਂ ਲਈ ਕੋਈ ਮੁੱਲ ਨਹੀਂ ਰੱਖਦਾ ਸੀ, ਕਿਉਂਕਿ ਉਹਨਾਂ ਨੇ ਉਹਨਾਂ ਲੋਕਾਂ ਦਾ ਵਿਸ਼ਵਾਸ ਸਾਂਝਾ ਨਹੀਂ ਕੀਤਾ ਜਿਹੜੇ ਆਗਿਆਕਾਰੀ ਰਹੇ।
3
ਹੁਣ ਅਸੀਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਹ ਉਸ ਆਰਾਮ ਵਿੱਚ ਦਾਖਲ ਹੁੰਦੇ ਹਾਂ, ਜਿਵੇਂ ਪਰਮੇਸ਼ਵਰ ਨੇ ਕਿਹਾ ਹੈ, “ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ, ‘ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।’ ” ਅਤੇ ਫਿਰ ਵੀ ਸੰਸਾਰ ਦੀ ਸ੍ਰਿਸ਼ਟੀ ਤੋਂ ਬਾਅਦ ਉਸਦੇ ਕੰਮ ਪੂਰੇ ਹੋ ਗਏ ਹਨ।
4
ਬਚਨ ਵਿੱਚ ਪਰਮੇਸ਼ਵਰ ਨੇ ਸੱਤਵੇਂ ਦਿਨ ਬਾਰੇ ਇਨ੍ਹਾਂ ਸ਼ਬਦਾਂ ਵਿੱਚ ਗੱਲ ਕੀਤੀ ਹੈ: “ਸੱਤਵੇਂ ਦਿਨ ਪਰਮੇਸ਼ਵਰ ਨੇ ਆਪਣੇ ਸਾਰੇ ਕੰਮਾਂ ਤੋਂ ਆਰਾਮ ਕੀਤਾ।”
5
ਅਤੇ ਦੁਬਾਰਾ ਉਪਰੋਕਤ ਹਵਾਲੇ ਵਿੱਚ ਉਹ ਕਹਿੰਦਾ ਹੈ, “ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।”
6
ਇਸ ਲਈ ਕਿਉਂਕਿ ਅਜੇ ਵੀ ਕੁਝ ਲੋਕਾਂ ਲਈ ਉਸ ਆਰਾਮ ਵਿੱਚ ਦਾਖਲ ਹੋਣ ਦਾ ਸੱਦਾ ਖੁਲਿਆ ਹੋਇਆ ਹੈ, ਕਿਉਂਕਿ ਜਿਨ੍ਹਾਂ ਨੂੰ ਪਹਿਲਾਂ ਖੁਸ਼ਖ਼ਬਰੀ ਸੁਣਾਈ ਗਈ ਸੀ ਉਹ ਆਪਣੀ ਅਣ-ਆਗਿਆਕਾਰੀਤਾ ਦੇ ਕਾਰਨ ਦਾਖਲ ਨਾ ਹੋ ਸਕੇ,
7
ਪਰਮੇਸ਼ਵਰ ਨੇ ਫਿਰ ਇੱਕ ਪੱਕਾ ਦਿਨ ਨਿਰਧਾਰਤ ਕੀਤਾ, ਇਸਨੂੰ “ਅੱਜ” ਕਿਹਾ। ਇਹ ਉਸਨੇ ਉਦੋਂ ਕੀਤਾ ਜਦੋਂ ਇੱਕ ਲੰਮੇ ਸਮੇਂ ਬਾਅਦ ਉਸਨੇ ਦਾਵੀਦ ਦੁਆਰਾ ਗੱਲ ਕੀਤੀ, ਜਿਵੇਂ ਕਿ ਪਹਿਲਾਂ ਹੀ ਹਵਾਲਾ ਦਿੱਤਾ ਗਿਆ ਸੀ: “ਅੱਜ, ਜੇ ਤੁਸੀਂ ਉਸਦੀ ਆਵਾਜ਼ ਸੁਣੋ, ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।”
8
ਕਿਉਂਕਿ ਜੇ ਯਹੋਸ਼ੂ ਯੇਹੋਸ਼ੁਆ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ, ਤਾਂ ਪਰਮੇਸ਼ਵਰ ਨੇ ਬਾਅਦ ਵਿੱਚ ਕਿਸੇ ਹੋਰ ਦਿਨ ਬਾਰੇ ਗੱਲ ਨਾ ਕੀਤੀ ਹੁੰਦੀ।
9
ਤਾਂ ਫਿਰ, ਪਰਮੇਸ਼ਵਰ ਦੇ ਲੋਕਾਂ ਲਈ ਇੱਕ ਸਬਤ ਦਾ ਆਰਾਮ ਬਾਕੀ ਹੈ;
10
ਕਿਉਂਕਿ ਜਿਹੜਾ ਪਰਮੇਸ਼ਵਰ ਦੇ ਆਰਾਮ ਵਿੱਚ ਦਾਖਲ ਹੁੰਦਾ ਹੈ ਉਹ ਆਪਣੇ ਕੰਮਾਂ ਤੋਂ ਵੀ ਆਰਾਮ ਕਰਦਾ ਹੈ, ਜਿਵੇਂ ਕਿ ਪਰਮੇਸ਼ਵਰ ਨੇ ਆਪਣੇ ਕੰਮਾਂ ਤੋਂ ਆਰਾਮ ਕੀਤਾ ਸੀ।
11
ਇਸ ਲਈ, ਆਓ, ਅਸੀਂ ਉਸ ਆਰਾਮ ਵਿੱਚ ਦਾਖਲ ਹੋਣ ਦੀ ਹਰ ਕੋਸ਼ਿਸ਼ ਕਰੀਏ, ਤਾਂ ਜੋ ਕੋਈ ਵੀ ਉਹਨਾਂ ਦੀ ਅਣ-ਆਗਿਆਕਾਰੀਤਾ ਦੀ ਉਦਾਹਰਣ ਤੇ ਚੱਲ ਕੇ ਨਾਸ਼ ਨਾ ਹੋਵੇ।
12
ਕਿਉਂਕਿ ਪਰਮੇਸ਼ਵਰ ਦਾ ਬਚਨ ਜੀਉਂਦਾ ਅਤੇ ਕਿਰਿਆਸ਼ੀਲ ਹੈ। ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ, ਇਹ ਪ੍ਰਾਣ ਅਤੇ ਆਤਮਾ, ਜੋੜ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ੍ਹ ਸੁੱਟਦਾ ਹੈ; ਇਹ ਦਿਲ ਦੇ ਵਿਚਾਰਾਂ ਅਤੇ ਰਵੱਈਏ ਨੂੰ ਜਾਣ ਲੈਂਦਾ ਹੈ।
13
ਸਾਰੀ ਸਰਿਸ਼ਟੀ ਦੀ ਰਚਨਾ ਵਿੱਚੋਂ ਕੁਝ ਵੀ ਪਰਮੇਸ਼ਵਰ ਦੀ ਨਜ਼ਰ ਤੋਂ ਲੁਕਿਆ ਹੋਇਆ ਨਹੀਂ ਹੈ। ਅਤੇ ਹਰ ਇੱਕ ਚੀਜ਼ ਉਸ ਦੀਆਂ ਅੱਖਾਂ ਦੇ ਸਾਮ੍ਹਣੇ ਖੁੱਲੀ ਪਈ ਹੈ ਜਿਸਦਾ ਸਾਨੂੰ ਲੇਖਾ ਦੇਣਾ ਚਾਹੀਦਾ ਹੈ।
14
ਇਸ ਲਈ, ਸਾਡੇ ਕੋਲ ਇੱਕ ਮਹਾਨ ਮਹਾਂ ਜਾਜਕ ਹੈ ਜੋ ਸਵਰਗ ਵਿੱਚ ਉੱਠਾਇਆ ਗਿਆ, ਜੇ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ, ਤਾਂ ਆਓ ਅਸੀਂ ਉਸ ਵਿਸ਼ਵਾਸ ਨੂੰ ਦ੍ਰਿੜਤਾ ਨਾਲ ਫੜੀਏ ਜਿਸਦਾ ਅਸੀਂ ਦਾਅਵਾ ਕਰਦੇ ਹਾਂ।
15
ਕਿਉਂਕਿ ਸਾਡੇ ਕੋਲ ਕੋਈ ਮਹਾਂ ਜਾਜਕ ਨਹੀਂ ਹੈ ਜੋ ਸਾਡੀਆਂ ਕਮਜ਼ੋਰੀਆਂ ਨਾਲ ਹਮਦਰਦੀ ਰੱਖਣ ਵਿੱਚ ਅਸਮਰੱਥ ਹੋਵੇ, ਪਰ ਸਾਡੇ ਕੋਲ ਇੱਕ ਅਜਿਹਾ ਹੈ ਜਿਸਨੂੰ ਹਰ ਤਰੀਕੇ ਨਾਲ ਸਾਡੇ ਵਾਂਗ ਪਰਖਿਆ ਗਿਆ ਹੈ, ਫਿਰ ਵੀ ਉਹਨਾਂ ਨੇ ਪਾਪ ਨਾ ਕੀਤਾ।
16
ਆਓ ਫਿਰ ਅਸੀਂ ਪਰਮੇਸ਼ਵਰ ਦੀ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਲੇਰੀ ਨਾਲ ਪਹੁੰਚੀਏ, ਤਾਂ ਜੋ ਅਸੀਂ ਦਯਾ ਪ੍ਰਾਪਤ ਕਰ ਸਕੀਏ ਅਤੇ ਲੋੜ ਦੇ ਸਮੇਂ ਸਾਡੀ ਮਦਦ ਕਰਨ ਲਈ ਕਿਰਪਾ ਪਾ ਸਕੀਏ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 5 →
All chapters:
1
2
3
4
5
6
7
8
9
10
11
12
13