bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Hebrews 5
Hebrews 5
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 6 →
1
ਹਰ ਮਹਾਂ ਜਾਜਕ ਨੂੰ ਲੋਕਾਂ ਵਿੱਚੋਂ ਚੁਣਿਆ ਜਾਂਦਾ ਹੈ ਅਤੇ ਪਰਮੇਸ਼ਵਰ ਨਾਲ ਜੁੜੇ ਮਾਮਲਿਆਂ ਵਿੱਚ ਲੋਕਾਂ ਦੇ ਲਈ ਨਿਯੁਕਤ ਕੀਤਾ ਜਾਂਦਾ ਹੈ ਕਿ ਉਹ ਪਾਪਾਂ ਲਈ ਭੇਂਟਾਂ ਅਤੇ ਬਲੀਆਂ ਚੜ੍ਹਾਉਣ।
2
ਉਹ ਉਹਨਾਂ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਦੇ ਯੋਗ ਹੈ ਜੋ ਅਗਿਆਨੀ ਹਨ ਅਤੇ ਕੁਰਾਹੇ ਪੈ ਰਹੇ ਹਨ, ਕਿਉਂਕਿ ਉਹ ਖੁਦ ਕਮਜ਼ੋਰੀਆਂ ਦੇ ਅਧੀਨ ਹਨ।
3
ਇਹੀ ਕਾਰਨ ਹੈ ਕਿ ਉਸਨੂੰ ਆਪਣੇ ਪਾਪਾਂ ਦੇ ਨਾਲ-ਨਾਲ ਲੋਕਾਂ ਦੇ ਪਾਪਾਂ ਲਈ ਵੀ ਬਲੀਦਾਨ ਚੜ੍ਹਾਉਣੇ ਪੈਂਦੇ ਹਨ।
4
ਅਤੇ ਕੋਈ ਵੀ ਇਹ ਸਨਮਾਨ ਆਪਣੇ ਆਪ ਹਾਸ਼ਲ ਨਹੀਂ ਕਰ ਸਕਦਾ, ਪਰ ਜਦੋਂ ਉਹ ਹਾਰੋਨ ਵਾਂਗ ਪਰਮੇਸ਼ਵਰ ਦੁਆਰਾ ਬੁਲਾਇਆ ਜਾਂਦਾ ਹੈ ਤਾਂ ਉਹ ਇਸ ਨੂੰ ਪ੍ਰਾਪਤ ਕਰਦਾ ਹੈ।
5
ਇਸੇ ਤਰ੍ਹਾਂ, ਮਸੀਹ ਨੇ ਆਪਣੇ ਆਪ ਲਈ ਮਹਾਂ ਜਾਜਕ ਬਣਨ ਦੀ ਵਡਿਆਈ ਨਹੀਂ ਲਈ। ਪਰ ਪਰਮੇਸ਼ਵਰ ਨੇ ਉਸਨੂੰ ਕਿਹਾ, “ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।”
6
ਅਤੇ ਪਰਮੇਸ਼ਵਰ ਬਚਨ ਵਿੱਚ ਇੱਕ ਦੂਸਰੀ ਥਾਂ ਤੇ ਆਖਦਾ ਹੈ, “ਤੁਸੀਂ ਮਲਕਿਸਿਦੇਕ ਦੇ ਕ੍ਰਮ ਦੇ ਅਨੁਸਾਰ, ਸਦਾ ਲਈ ਇੱਕ ਜਾਜਕ ਹੋ।”
7
ਧਰਤੀ ਉੱਤੇ ਸਰੀਰ ਵਿੱਚ ਰਹਿੰਦੇ ਹੋਏ ਯਿਸ਼ੂ ਨੇ ਉਸ ਅੱਗੇ ਜ਼ੋਰਦਾਰ ਸ਼ਬਦਾ ਵਿੱਚ ਹੰਝੂਆਂ ਨਾਲ ਪ੍ਰਾਰਥਨਾਵਾਂ ਅਤੇ ਬੇਨਤੀਆਂ ਕੀਤੀਆਂ ਜੋ ਯਿਸ਼ੂ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਉਸਦੀ ਪਰਮੇਸ਼ਵਰ ਦੇ ਲਈ ਭਗਤੀ ਕਾਰਨ ਉਸਨੂੰ ਸੁਣਿਆ ਗਿਆ।
8
ਭਾਵੇਂ ਉਹ ਪਰਮੇਸ਼ਵਰ ਦਾ ਪੁੱਤਰ ਸੀ, ਯਿਸ਼ੂ ਨੇ ਆਪਣੇ ਦੁੱਖ ਉਠਾਉਂਣ ਤੋਂ ਵੀ ਆਗਿਆਕਾਰਤਾ ਸਿੱਖੀ।
9
ਅਤੇ, ਇੱਕੋ ਵਾਰ ਸੰਪੂਰਨ ਹੋ ਜਾਣ ਤੇ, ਯਿਸ਼ੂ ਉਹਨਾਂ ਸਾਰਿਆਂ ਲਈ ਸਦੀਵੀ ਮੁਕਤੀ ਦਾ ਸਰੋਤ ਬਣ ਗਿਆ ਜੋ ਉਸਦੀ ਆਗਿਆ ਦਾ ਪਾਲਣ ਕਰਦੇ ਹਨ।
10
ਅਤੇ ਉਹ ਪਰਮੇਸ਼ਵਰ ਦੀ ਵੱਲੋਂ ਮਲਕਿਸਿਦੇਕ ਦੇ ਕ੍ਰਮ ਦੇ ਅਨੁਸਾਰ ਮਹਾਂ ਜਾਜਕ ਕਰਕੇ ਨਿਯੁਕਤ ਕੀਤਾ ਗਿਆ ਸੀ।
11
ਸਾਡੇ ਕੋਲ ਇਸ ਬਾਰੇ ਕਹਿਣ ਲਈ ਬਹੁਤ ਕੁਝ ਹੈ, ਪਰ ਤੁਹਾਡੇ ਲਈ ਇਸ ਨੂੰ ਸਪਸ਼ਟ ਕਰਨਾ ਮੁਸ਼ਕਲ ਹੈ ਕਿਉਂਕਿ ਤੁਸੀਂ ਹੁਣ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ।
12
ਕਿਉਂ ਜੋ ਇਸ ਸਮੇਂ ਤੱਕ ਤੁਹਾਨੂੰ ਉਪਦੇਸ਼ਕ ਬਣ ਜਾਣਾ ਚਾਹੀਦਾ ਸੀ, ਪਰ ਤੁਹਾਨੂੰ ਅਜੇ ਵੀ ਕਿਸੇ ਦੀ ਲੋੜ ਹੈ ਜੋ ਤੁਹਾਨੂੰ ਦੁਬਾਰਾ ਪਰਮੇਸ਼ਵਰ ਦੇ ਬਚਨ ਦੀਆਂ ਮੁੱਢਲੀਆਂ ਸੱਚਾਈਆਂ ਸਿਖਾਏ। ਤੁਸੀਂ ਅਜਿਹੇ ਬਣ ਗਏ ਹੋ ਜੋ ਤੁਹਾਨੂੰ ਭੋਜਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ!
13
ਕੋਈ ਵੀ ਜੋ ਦੁੱਧ ਉੱਤੇ ਰਹਿੰਦਾ ਹੈ, ਅਜੇ ਵੀ ਇੱਕ ਬਾਲਕ ਹੈ, ਧਾਰਮਿਕਤਾ ਦੇ ਉਪਦੇਸ਼ ਤੋਂ ਜਾਣੂ ਨਹੀਂ ਹੈ।
14
ਪਰ ਠੋਸ ਭੋਜਨ ਉਹਨਾਂ ਸਿਆਣਿਆਂ ਲਈ ਹੈ, ਜਿਨ੍ਹਾਂ ਨੇ ਨਿਰੰਤਰ ਵਰਤੋਂ ਦੁਆਰਾ ਆਪਣੇ ਆਪ ਨੂੰ ਚੰਗੇ ਅਤੇ ਬੁਰੇ ਨੂੰ ਵੱਖ ਕਰਨ ਦੀ ਸਿਖਲਾਈ ਦਿੱਤੀ ਹੈ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 6 →
All chapters:
1
2
3
4
5
6
7
8
9
10
11
12
13