bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Hebrews 6
Hebrews 6
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 7 →
1
ਇਸ ਲਈ ਆਓ ਅਸੀਂ ਮਸੀਹ ਬਾਰੇ ਮੁੱਢਲੀਆਂ ਸਿੱਖਿਆਵਾਂ ਛੱਡ ਕੇ ਸਿਆਣਪੁਣੇ ਵੱਲ ਅੱਗੇ ਵੱਧਦੇ ਜਾਈਏ, ਉਹਨਾਂ ਕੰਮਾਂ ਤੋਂ ਤੋਬਾ ਕਰਨ ਦੀ ਨੀਂਹ ਮੁੜ ਨਾ ਰੱਖੀਏ ਜੋ ਮੌਤ ਵੱਲ ਲੈ ਜਾਂਦੇ ਹਨ ਅਤੇ ਪਰਮੇਸ਼ਵਰ ਵਿੱਚ ਵਿਸ਼ਵਾਸ ਦੀ ਅਗਵਾਈ ਕਰਦੇ ਹਨ,
2
ਸ਼ੁੱਧ ਕਰਨ ਦੇ ਸੰਸਕਾਰਾਂ ਬਾਰੇ ਨਿਰਦੇਸ਼, ਹੱਥ ਰੱਖਣੇ, ਮੁਰਦਿਆਂ ਦਾ ਜੀ ਉੱਠਣਾ ਅਤੇ ਸਦੀਵੀ ਨਿਆਂ।
3
ਜੇ ਪਰਮੇਸ਼ਵਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ।
4
ਇਹ ਉਹਨਾਂ ਲਈ ਅਸੰਭਵ ਹੈ ਜੋ ਇੱਕ ਵਾਰ ਪ੍ਰਕਾਸ਼ਵਾਨ ਹੋ ਗਏ ਹਨ, ਜਿਨ੍ਹਾਂ ਨੇ ਸਵਰਗੀ ਵਰਦਾਨ ਦਾ ਸਵਾਦ ਚੱਖਿਆ ਹੈ, ਜਿਨ੍ਹਾਂ ਨੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ।
5
ਜਿਨ੍ਹਾਂ ਨੇ ਪਰਮੇਸ਼ਵਰ ਦੇ ਭਲੇ ਬਚਨ ਅਤੇ ਆਉਣ ਵਾਲੇ ਯੁੱਗ ਦੀਆਂ ਸ਼ਕਤੀਆਂ ਦਾ ਸਵਾਦ ਚੱਖਿਆ ਹੈ।
6
ਅਤੇ ਜੇ ਉਹ ਭਟਕ ਗਏ ਹਨ, ਉਹਨਾਂ ਨੂੰ ਦੁਬਾਰਾ ਤੋਬਾ ਕਰਾਉਣਾ ਅਣਹੋਣਾ ਹੈ ਕਿਉਂਕਿ ਉਹ ਪਰਮੇਸ਼ਵਰ ਦੇ ਪੁੱਤਰ ਨੂੰ ਆਪਣੇ ਵੱਲੋਂ ਦੂਸਰੀ ਵਾਰ ਸਲੀਬ ਤੇ ਚਾੜ੍ਹਦੇ ਹਨ ਅਤੇ ਉਹਨਾਂ ਨੂੰ ਜਨਤਕ ਬਦਨਾਮੀ ਦੇ ਅਧੀਨ ਕਰਦੇ ਹਨ।
7
ਉਹ ਜ਼ਮੀਨ ਜਿਹੜੀ ਬਾਰਸ਼ ਦੇ ਪਾਣੀ ਨੂੰ ਅਕਸਰ ਸੋਕ ਲੈਂਦੀ ਹੈ ਅਤੇ ਕਿਸਾਨ ਲਈ ਉਪਯੋਗੀ ਫਸਲ ਪੈਦਾ ਕਰਦੀ ਹੈ ਉਹ ਪਰਮੇਸ਼ਵਰ ਦੀ ਅਸੀਸ ਪ੍ਰਾਪਤ ਕਰਦੀ ਹੈ।
8
ਪਰ ਜਿਹੜੀ ਜ਼ਮੀਨ ਕੰਡੇ ਅਤੇ ਕੰਡਿਆਲੀ ਝਾੜੀਆਂ ਪੈਦਾ ਕਰਦੀ ਹੈ ਉਹ ਵਿਅਰਥ ਹੈ ਅਤੇ ਪਰਮੇਸ਼ਵਰ ਦੁਆਰਾ ਸਰਾਪੇ ਜਾਣ ਦੇ ਖਤਰੇ ਵਿੱਚ ਹੈ। ਅੰਤ ਵਿੱਚ ਇਸਨੂੰ ਸਾੜ ਦਿੱਤਾ ਜਾਵੇਗਾ।
9
ਭਾਵੇਂ ਅਸੀਂ ਇਸ ਤਰ੍ਹਾਂ ਬੋਲਦੇ ਹਾਂ, ਪਿਆਰੇ ਦੋਸਤੋ, ਅਸੀਂ ਤੁਹਾਡੇ ਮਾਮਲੇ ਵਿੱਚ ਬਿਹਤਰ ਚੀਜ਼ਾਂ ਦੇ ਲਈ ਯਕੀਨ ਰੱਖਦੇ ਹਾਂ ਉਹ ਚੀਜ਼ਾਂ ਜਿਨ੍ਹਾਂ ਦਾ ਮੁਕਤੀ ਨਾਲ ਸੰਬੰਧ ਹੈ।
10
ਪਰਮੇਸ਼ਵਰ ਅਨਿਆਈ ਨਹੀਂ ਹੈ; ਉਹ ਤੁਹਾਡੇ ਕੰਮ ਅਤੇ ਉਸ ਪਿਆਰ ਨੂੰ ਨਹੀਂ ਭੁੱਲੇਗਾ ਜੋ ਤੁਸੀਂ ਉਸਨੂੰ ਦਿਖਾਇਆ ਹੈ ਜਿਵੇਂ ਕਿ ਤੁਸੀਂ ਉਸਦੇ ਸੰਤਾਂ ਦੀ ਸਹਾਇਤਾ ਕੀਤੀ ਹੈ ਅਤੇ ਉਹਨਾਂ ਦੀ ਸਹਾਇਤਾ ਕਰਦੇ ਰਹੋ।
11
ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚੋਂ ਹਰ ਕੋਈ ਅੰਤ ਤੱਕ ਇਹੀ ਉਤਸੁਕਤਾ ਦਿਖਾਵੇ, ਤਾਂ ਜੋ ਤੁਸੀਂ ਜਿਸਦੀ ਉਮੀਦ ਕਰਦੇ ਹੋ ਉਹ ਪੂਰੀ ਤਰ੍ਹਾਂ ਸਾਕਾਰ ਹੋ ਜਾਵੇ।
12
ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਆਲਸੀ ਬਣੋ, ਪਰ ਉਹਨਾਂ ਦੀ ਨਕਲ ਕਰੋ ਜੋ ਵਿਸ਼ਵਾਸ ਅਤੇ ਸਬਰ ਦੁਆਰਾ ਉਹਨਾਂ ਚੀਜ਼ਾਂ ਦੇ ਵਾਰਸ ਹੁੰਦੇ ਹਨ ਜਿਨ੍ਹਾਂ ਦਾ ਵਾਅਦਾ ਕੀਤਾ ਗਿਆ ਸੀ।
13
ਜਦੋਂ ਪਰਮੇਸ਼ਵਰ ਨੇ ਅਬਰਾਹਾਮ ਨਾਲ ਆਪਣਾ ਵਾਅਦਾ ਕੀਤਾ, ਕਿਉਂਕਿ ਉਸਦੇ ਲਈ ਸਹੁੰ ਚੁੱਕਣ ਵਾਲਾ ਕੋਈ ਵੱਡਾ ਨਹੀਂ ਸੀ, ਉਸਨੇ ਆਪਣੇ ਆਪ ਦੀ ਸਹੁੰ ਖਾਧੀ,
14
ਕਹਿੰਦਾ ਹੈ, “ਮੈਂ ਤੁਹਾਨੂੰ ਅਸੀਸ ਦੇਵਾਂਗਾ ਅਤੇ ਤੁਹਾਡੇ ਅੰਸ ਨੂੰ ਵਧਾਵਾਂਗਾ।”
15
ਅਤੇ ਇਸ ਲਈ ਧੀਰਜ ਨਾਲ ਉਡੀਕ ਕਰਨ ਤੋਂ ਬਾਅਦ, ਅਬਰਾਹਾਮ ਨੂੰ ਉਹ ਮਿਲਿਆ ਜੋ ਉਸ ਨਾਲ ਵਾਅਦਾ ਕੀਤਾ ਗਿਆ ਸੀ।
16
ਲੋਕ ਕਿਸੇ ਆਪਣੇ ਤੋਂ ਵੱਡੇ ਦੀ ਸਹੁੰ ਖਾਂਦੇ ਹਨ ਅਤੇ ਸਹੁੰ ਉਹਨਾਂ ਦੇ ਝਗੜੇ ਦਾ ਫ਼ੈਸਲਾ ਕਰਦੀ ਹੈ ਜੋ ਕਿਹਾ ਜਾਂਦਾ ਹੈ ਸਾਰੀਆਂ ਦਲੀਲਾਂ ਖਤਮ ਹੋ ਜਾਂਦੀਆਂ ਹਨ।
17
ਕਿਉਂਕਿ ਪਰਮੇਸ਼ਵਰ ਆਪਣੇ ਉਦੇਸ਼ ਦੇ ਨਾ ਬਦਲਣ ਵਾਲੇ ਸੁਭਾਅ ਨੂੰ ਬਹੁਤ ਸਪੱਸ਼ਟ ਕਰਨਾ ਚਾਹੁੰਦੇ ਸੀ, ਉਸਨੇ ਸਹੁੰ ਨਾਲ ਇਸਦੀ ਪੁਸ਼ਟੀ ਕੀਤੀ।
18
ਪਰਮੇਸ਼ਵਰ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ, ਦੋਵੇਂ ਬਦਲਣ ਯੋਗ ਚੀਜ਼ਾਂ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਵਰ ਲਈ ਝੂਠ ਬੋਲਣਾ ਅਸੰਭਵ ਹੈ, ਅਸੀਂ ਜੋ ਸਾਡੇ ਸਾਹਮਣੇ ਰੱਖੀ ਉਮੀਦ ਨੂੰ ਫੜਨ ਲਈ ਭੱਜ ਗਏ ਹਾਂ, ਨੂੰ ਬਹੁਤ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
19
ਸਾਨੂੰ ਆਤਮਾ, ਪੱਕੇ ਅਤੇ ਸੁਰੱਖਿਅਤ ਲਈ ਇੱਕ ਲੰਗਰ ਵਜੋਂ ਇਹ ਉਮੀਦ ਹੈ। ਇਹ ਸੁਰਗੀ ਹੈਕਲ ਦੇ ਪਰਦੇ ਦੇ ਪਿੱਛੇ ਅੰਦਰੂਨੀ ਅਸਥਾਨ ਵਿੱਚ ਪ੍ਰਵੇਸ਼ ਕਰਦਾ ਹੈ,
20
ਜਿੱਥੇ ਸਾਡੇ ਅੱਗੇ-ਅੱਗੇ ਆਉਣ ਵਾਲਾ ਯਿਸ਼ੂ, ਸਾਡੀ ਤਰਫੋਂ ਦਾਖਲ ਹੋਇਆ ਹੈ। ਉਹ ਮਲਕਿਸਿਦੇਕ ਦੇ ਕ੍ਰਮ ਵਿੱਚ ਸਦਾ ਲਈ ਮਹਾਂ ਜਾਜਕ ਬਣ ਗਿਆ ਹੈ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 7 →
All chapters:
1
2
3
4
5
6
7
8
9
10
11
12
13