bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Revelation 10
Revelation 10
Punjabi Standard Bible (Punjabi Standard Bible) 2023
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 11 →
1
ਫਿਰ ਮੈਂ ਇੱਕ ਹੋਰ ਬਲਵੰਤ ਸਵਰਗਦੂਤ ਨੂੰ ਸਵਰਗ ਤੋਂ ਉੱਤਰਦੇ ਵੇਖਿਆ ਜਿਸ ਨੇ ਬੱਦਲ ਪਹਿਨਿਆ ਹੋਇਆ ਸੀ ਅਤੇ ਉਸ ਦੇ ਸਿਰ ਉੱਤੇ ਸਤਰੰਗੀ ਪੀਂਘ ਸੀ। ਉਸ ਦਾ ਚਿਹਰਾ ਸੂਰਜ ਜਿਹਾ ਅਤੇ ਉਸ ਦੇ ਪੈਰ ਅੱਗ ਦੇ ਥੰਮ੍ਹਾਂ ਜਿਹੇ ਸਨ
2
ਅਤੇ ਉਸ ਦੇ ਹੱਥ ਵਿੱਚ ਇੱਕ ਖੁੱਲ੍ਹੀ ਹੋਈ ਛੋਟੀ ਪੱਤ੍ਰੀ ਸੀ। ਉਸ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਅਤੇ ਖੱਬਾ ਧਰਤੀ ਉੱਤੇ ਰੱਖਿਆ
3
ਅਤੇ ਉਹ ਉੱਚੀ ਅਵਾਜ਼ ਵਿੱਚ ਚਿੱਲਾਇਆ ਜਿਵੇਂ ਸ਼ੇਰ ਗਰਜਦਾ ਹੈ ਅਤੇ ਜਦੋਂ ਉਹ ਚਿੱਲਾਇਆ ਤਾਂ ਸੱਤ ਗਰਜਣਾਂ ਦੀਆਂ ਅਵਾਜ਼ਾਂ ਹੋਈਆਂ।
4
ਜਦੋਂ ਸੱਤ ਗਰਜਣਾਂ ਬੋਲ ਚੁੱਕੀਆਂ ਤਾਂ ਮੈਂ ਲਿਖਣ ਹੀ ਵਾਲਾ ਸੀ ਕਿ ਮੈਨੂੰ ਸਵਰਗ ਵਿੱਚੋਂ ਇੱਕ ਅਵਾਜ਼ ਇਹ ਕਹਿੰਦੇ ਸੁਣਾਈ ਦਿੱਤੀ, “ਸੱਤਾਂ ਗਰਜਣਾਂ ਨੇ ਜੋ ਕਿਹਾ ਉਸ ਨੂੰ ਮੋਹਰਬੰਦ ਕਰ, ਲਿਖ ਨਾ।”
5
ਤਦ ਉਸ ਸਵਰਗਦੂਤ ਨੇ ਜਿਸ ਨੂੰ ਮੈਂ ਸਮੁੰਦਰ ਉੱਤੇ ਅਤੇ ਜ਼ਮੀਨ ਉੱਤੇ ਖੜ੍ਹੇ ਵੇਖਿਆ ਸੀ, ਆਪਣਾ ਸੱਜਾ ਹੱਥ ਅਕਾਸ਼ ਵੱਲ ਚੁੱਕਿਆ
6
ਅਤੇ ਉਸ ਦੀ ਸੌਂਹ ਖਾ ਕੇ ਜਿਹੜਾ ਯੁਗੋ-ਯੁਗ ਜੀਉਂਦਾ ਹੈ, ਜਿਸ ਨੇ ਅਕਾਸ਼ ਅਤੇ ਇਸ ਵਿਚਲੀਆਂ ਸਭ ਵਸਤਾਂ, ਧਰਤੀ ਅਤੇ ਇਸ ਉਤਲੀਆਂ ਸਭ ਵਸਤਾਂ ਅਤੇ ਸਮੁੰਦਰ ਅਤੇ ਇਸ ਵਿਚਲੀਆਂ ਸਭ ਵਸਤਾਂ ਨੂੰ ਰਚਿਆ ਹੈ, ਕਿਹਾ, “ਹੁਣ ਹੋਰ ਦੇਰ ਨਹੀਂ ਹੋਵੇਗੀ।
7
ਪਰ ਸੱਤਵੇਂ ਸਵਰਗਦੂਤ ਦੀ ਅਵਾਜ਼ ਦੇ ਦਿਨਾਂ ਵਿੱਚ ਜਦੋਂ ਉਹ ਤੁਰ੍ਹੀ ਵਜਾਉਣ ਵਾਲਾ ਹੋਵੇਗਾ ਤਾਂ ਪਰਮੇਸ਼ਰ ਦਾ ਗੁਪਤ ਉਦੇਸ਼ ਪੂਰਾ ਹੋ ਜਾਵੇਗਾ ਜਿਵੇਂ ਉਸ ਨੇ ਆਪਣੇ ਦਾਸ ਨਬੀਆਂ ਨੂੰ ਖ਼ਬਰ ਦਿੱਤੀ ਸੀ।”
8
ਜਿਹੜੀ ਅਵਾਜ਼ ਮੈਂ ਸਵਰਗ ਤੋਂ ਸੁਣੀ ਸੀ ਉਸ ਨੇ ਫੇਰ ਮੇਰੇ ਨਾਲ ਗੱਲ ਕੀਤੀ ਅਤੇ ਕਿਹਾ, “ਜਾ ਅਤੇ ਉਹ ਖੁੱਲ੍ਹੀ ਹੋਈ ਪੱਤ੍ਰੀ ਲੈ ਜਿਹੜੀ ਉਸ ਸਵਰਗਦੂਤ ਦੇ ਹੱਥ ਵਿੱਚ ਹੈ ਜਿਹੜਾ ਸਮੁੰਦਰ ਅਤੇ ਜ਼ਮੀਨ ਉੱਤੇ ਖੜ੍ਹਾ ਹੈ।”
9
ਸੋ ਮੈਂ ਉਸ ਸਵਰਗਦੂਤ ਕੋਲ ਜਾ ਕੇ ਕਿਹਾ, “ਇਹ ਛੋਟੀ ਪੱਤ੍ਰੀ ਮੈਨੂੰ ਦੇ ਦੇ।” ਤਦ ਉਸ ਨੇ ਮੈਨੂੰ ਕਿਹਾ, “ਲੈ, ਇਸ ਨੂੰ ਖਾ ਲੈ; ਇਹ ਤੇਰੇ ਪੇਟ ਨੂੰ ਕੌੜਾ ਕਰ ਦੇਵੇਗੀ, ਪਰ ਤੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਲੱਗੇਗੀ।”
10
ਤਦ ਮੈਂ ਉਸ ਸਵਰਗਦੂਤ ਦੇ ਹੱਥੋਂ ਉਹ ਛੋਟੀ ਪੱਤ੍ਰੀ ਲਈ ਅਤੇ ਉਸ ਨੂੰ ਖਾ ਲਿਆ। ਉਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਲੱਗੀ, ਪਰ ਜਦੋਂ ਮੈਂ ਉਸ ਨੂੰ ਖਾਧਾ ਤਾਂ ਮੇਰਾ ਪੇਟ ਕੌੜਾ ਹੋ ਗਿਆ।
11
ਤਦ ਮੈਨੂੰ ਕਿਹਾ ਗਿਆ, “ਤੈਨੂੰ ਬਹੁਤ ਸਾਰੀਆਂ ਜਾਤੀਆਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਦੇ ਵਿਖੇ ਫੇਰ ਭਵਿੱਖਬਾਣੀ ਕਰਨੀ ਹੋਵੇਗੀ।”
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 11 →
All chapters:
1
2
3
4
5
6
7
8
9
10
11
12
13
14
15
16
17
18
19
20
21
22