bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Revelation 14
Revelation 14
Punjabi Standard Bible (Punjabi Standard Bible) 2023
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 15 →
1
ਫਿਰ ਮੈਂ ਨਿਗਾਹ ਕੀਤੀ ਅਤੇ ਵੇਖੋ, ਲੇਲਾ ਸੀਯੋਨ ਪਹਾੜ ਉੱਤੇ ਖੜ੍ਹਾ ਸੀ ਅਤੇ ਉਸ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਲੋਕ ਸਨ ਜਿਨ੍ਹਾਂ ਦੇ ਮੱਥਿਆਂ ਉੱਤੇ ਉਸ ਦਾ ਨਾਮ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ।
2
ਤਦ ਮੈਨੂੰ ਅਕਾਸ਼ ਤੋਂ ਇੱਕ ਅਵਾਜ਼ ਸੁਣਾਈ ਦਿੱਤੀ ਜੋ ਬਹੁਤੇ ਪਾਣੀਆਂ ਦੇ ਸ਼ੋਰ ਅਤੇ ਵੱਡੀ ਗਰਜਣ ਜਿਹੀ ਸੀ; ਜੋ ਅਵਾਜ਼ ਮੈਂ ਸੁਣੀ ਉਹ ਇਵੇਂ ਸੀ ਜਿਵੇਂ ਰਬਾਬ ਵਜਾਉਣ ਵਾਲੇ ਆਪਣੀਆਂ ਰਬਾਬਾਂ ਵਜਾ ਰਹੇ ਹੋਣ।
3
ਉਹ ਸਿੰਘਾਸਣ ਦੇ ਸਾਹਮਣੇ ਅਤੇ ਚਾਰਾਂ ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾ ਰਹੇ ਸਨ ਅਤੇ ਇੱਕ ਲੱਖ ਚੁਤਾਲੀ ਹਜ਼ਾਰ ਤੋਂ ਇਲਾਵਾ ਜਿਹੜੇ ਧਰਤੀ ਉੱਤੋਂ ਮੁੱਲ ਨਾਲ ਖਰੀਦੇ ਗਏ ਸਨ, ਕੋਈ ਹੋਰ ਉਸ ਗੀਤ ਨੂੰ ਸਿੱਖਣ ਦੇ ਯੋਗ ਨਹੀਂ ਸੀ।
4
ਇਹ ਉਹ ਹਨ ਜਿਹੜੇ ਔਰਤ ਨਾਲ ਭ੍ਰਿਸ਼ਟ ਨਹੀਂ ਹੋਏ, ਕਿਉਂਕਿ ਇਹ ਕੁਆਰੇ ਹਨ ਅਤੇ ਜਿੱਥੇ ਵੀ ਲੇਲਾ ਜਾਂਦਾ ਹੈ ਉਸ ਦੇ ਪਿੱਛੇ ਚੱਲਦੇ ਹਨ। ਇਹ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਹਨ ਤਾਂਕਿ ਪਰਮੇਸ਼ਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ।
5
ਉਨ੍ਹਾਂ ਦੇ ਮੂੰਹ ਵਿੱਚੋਂ ਕਦੇ ਝੂਠ ਨਹੀਂ ਨਿੱਕਲਿਆ; ਉਹ ਬੇਦਾਗ਼ ਹਨ।
6
ਫਿਰ ਮੈਂ ਇੱਕ ਹੋਰ ਸਵਰਗਦੂਤ ਨੂੰ ਅਕਾਸ਼ ਦੇ ਵਿਚਕਾਰ ਉੱਡਦੇ ਵੇਖਿਆ ਜਿਸ ਕੋਲ ਧਰਤੀ ਦੇ ਰਹਿਣ ਵਾਲਿਆਂ ਨੂੰ ਅਤੇ ਹਰੇਕ ਕੌਮ, ਗੋਤ, ਭਾਸ਼ਾ ਅਤੇ ਜਾਤੀ ਦੇ ਲੋਕਾਂ ਨੂੰ ਸੁਣਾਉਣ ਲਈ ਇੱਕ ਸਦੀਪਕ ਖੁਸ਼ਖ਼ਬਰੀ ਸੀ।
7
ਉਸ ਨੇ ਉੱਚੀ ਅਵਾਜ਼ ਵਿੱਚ ਕਿਹਾ, “ਪਰਮੇਸ਼ਰ ਤੋਂ ਡਰੋ ਅਤੇ ਉਸ ਦੀ ਮਹਿਮਾ ਕਰੋ, ਕਿਉਂਕਿ ਉਸ ਦੇ ਨਿਆਂ ਦੀ ਘੜੀ ਆ ਪਹੁੰਚੀ ਹੈ; ਉਸ ਦੀ ਅਰਾਧਨਾ ਕਰੋ ਜਿਸ ਨੇ ਧਰਤੀ, ਅਕਾਸ਼, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ ਹੈ।”
8
ਇਸ ਤੋਂ ਬਾਅਦ ਦੂਜਾ ਸਵਰਗਦੂਤ ਇਹ ਕਹਿੰਦਾ ਹੋਇਆ ਆਇਆ, “ਢਹਿ ਗਈ! ਉਹ ਵੱਡੀ ਨਗਰੀ ਬਾਬੁਲ ਢਹਿ ਗਈ ਜਿਸ ਨੇ ਸਭ ਕੌਮਾਂ ਨੂੰ ਆਪਣੇ ਵਿਭਚਾਰ ਦੇ ਕ੍ਰੋਧ ਦੀ ਮੈ ਵਿੱਚੋਂ ਪਿਆਇਆ ਸੀ।”
9
ਉਨ੍ਹਾਂ ਤੋਂ ਬਾਅਦ ਤੀਜਾ ਸਵਰਗਦੂਤ ਉੱਚੀ ਅਵਾਜ਼ ਵਿੱਚ ਇਹ ਕਹਿੰਦਾ ਹੋਇਆ ਆਇਆ, “ਜੇ ਕੋਈ ਉਸ ਪਸ਼ੂ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਉੱਤੇ ਜਾਂ ਆਪਣੇ ਹੱਥ ਉੱਤੇ ਉਸ ਦੀ ਮੋਹਰ ਲਵਾਉਂਦਾ ਹੈ
10
ਤਾਂ ਉਹ ਪਰਮੇਸ਼ਰ ਦੇ ਕ੍ਰੋਧ ਦੀ ਮੈ ਵਿੱਚੋਂ ਪੀਵੇਗਾ ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿੱਚ ਬਿਨਾਂ ਕਿਸੇ ਮਿਲਾਵਟ ਦੇ ਉਂਡੇਲੀ ਗਈ ਹੈ; ਉਸ ਨੂੰ ਪਵਿੱਤਰ ਸਵਰਗਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਕਸ਼ਟ ਦਿੱਤਾ ਜਾਵੇਗਾ।
11
ਉਨ੍ਹਾਂ ਦੇ ਕਸ਼ਟ ਦਾ ਧੂੰਆਂ ਯੁਗੋ-ਯੁਗ ਉੱਠਦਾ ਰਹੇਗਾ ਅਤੇ ਜਿਹੜੇ ਉਸ ਪਸ਼ੂ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਜੋ ਕੋਈ ਉਸ ਦੇ ਨਾਮ ਦੀ ਮੋਹਰ ਲਵਾਉਂਦਾ ਹੈ, ਉਹ ਦਿਨ-ਰਾਤ ਅਰਾਮ ਨਾ ਪਾਉਣਗੇ।”
12
ਇਹ ਸੰਤਾਂ ਦੇ ਧੀਰਜ ਦਾ ਸਮਾਂ ਹੈ ਅਰਥਾਤ ਉਨ੍ਹਾਂ ਦੇ ਧੀਰਜ ਦਾ ਜਿਹੜੇ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਅਤੇ ਯਿਸੂ ਉੱਤੇ ਵਿਸ਼ਵਾਸ ਰੱਖਦੇ ਹਨ।
13
ਫਿਰ ਮੈਨੂੰ ਸਵਰਗ ਤੋਂ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਲਿਖ: ਧੰਨ ਹਨ ਉਹ ਮੁਰਦੇ ਜਿਹੜੇ ਹੁਣ ਤੋਂ ਪ੍ਰਭੂ ਵਿੱਚ ਮਰਦੇ ਹਨ।” ਆਤਮਾ ਕਹਿੰਦਾ ਹੈ, “ਹਾਂ, ਤਾਂਕਿ ਉਹ ਆਪਣੀ ਮਿਹਨਤ ਤੋਂ ਅਰਾਮ ਪਾਉਣ, ਕਿਉਂਕਿ ਉਨ੍ਹਾਂ ਦੇ ਕੰਮ ਉਨ੍ਹਾਂ ਦੇ ਨਾਲ ਜਾਂਦੇ ਹਨ।”
14
ਮੈਂ ਨਿਗਾਹ ਕੀਤੀ ਅਤੇ ਵੇਖੋ, ਇੱਕ ਸਫ਼ੇਦ ਬੱਦਲ ਹੈ ਅਤੇ ਮਨੁੱਖ ਦੇ ਪੁੱਤਰ ਜਿਹਾ ਕੋਈ ਉਸ ਬੱਦਲ ਉੱਤੇ ਬੈਠਾ ਹੈ। ਉਸ ਦੇ ਸਿਰ ਉੱਤੇ ਸੋਨੇ ਦਾ ਤਾਜ ਅਤੇ ਹੱਥ ਵਿੱਚ ਤਿੱਖੀ ਦਾਤੀ ਹੈ।
15
ਤਦ ਇੱਕ ਹੋਰ ਸਵਰਗਦੂਤ ਹੈਕਲ ਵਿੱਚੋਂ ਬਾਹਰ ਨਿੱਕਲਿਆ ਅਤੇ ਉਹ ਨੇ ਉਸ ਨੂੰ ਜਿਹੜਾ ਬੱਦਲ ਉੱਤੇ ਬੈਠਾ ਸੀ ਉੱਚੀ ਅਵਾਜ਼ ਵਿੱਚ ਕਿਹਾ, “ਆਪਣੀ ਦਾਤੀ ਚਲਾ ਅਤੇ ਵਾਢੀ ਕਰ, ਕਿਉਂਕਿ ਵਾਢੀ ਦਾ ਸਮਾਂ ਆ ਗਿਆ ਹੈ; ਧਰਤੀ ਦੀ ਫ਼ਸਲ ਪੱਕ ਚੁੱਕੀ ਹੈ।”
16
ਤਦ ਉਸ ਨੇ ਜਿਹੜਾ ਬੱਦਲ ਉੱਤੇ ਬੈਠਾ ਸੀ ਆਪਣੀ ਦਾਤੀ ਚਲਾਈ ਅਤੇ ਧਰਤੀ ਦੀ ਵਾਢੀ ਹੋ ਗਈ।
17
ਫਿਰ ਸਵਰਗ ਦੀ ਹੈਕਲ ਵਿੱਚੋਂ ਇੱਕ ਹੋਰ ਸਵਰਗਦੂਤ ਬਾਹਰ ਨਿੱਕਲਿਆ ਅਤੇ ਉਸ ਕੋਲ ਵੀ ਇੱਕ ਤਿੱਖੀ ਦਾਤੀ ਸੀ।
18
ਇਸ ਤੋਂ ਬਾਅਦ ਇੱਕ ਹੋਰ ਸਵਰਗਦੂਤ ਜਿਸ ਨੂੰ ਅੱਗ ਉੱਤੇ ਇਖ਼ਤਿਆਰ ਸੀ, ਵੇਦੀ ਵਿੱਚੋਂ ਨਿੱਕਲਿਆ ਅਤੇ ਜਿਸ ਕੋਲ ਤਿੱਖੀ ਦਾਤੀ ਸੀ ਉਸ ਨੂੰ ਉੱਚੀ ਅਵਾਜ਼ ਵਿੱਚ ਕਿਹਾ, “ਆਪਣੀ ਤਿੱਖੀ ਦਾਤੀ ਚਲਾ ਅਤੇ ਧਰਤੀ ਦੀ ਅੰਗੂਰ ਦੀ ਵੇਲ ਤੋਂ ਗੁੱਛਿਆਂ ਨੂੰ ਇਕੱਠਾ ਕਰ, ਕਿਉਂਕਿ ਇਸ ਦੇ ਅੰਗੂਰ ਪੱਕ ਚੁੱਕੇ ਹਨ।”
19
ਤਦ ਉਸ ਸਵਰਗਦੂਤ ਨੇ ਧਰਤੀ ਉੱਤੇ ਦਾਤੀ ਚਲਾਈ ਅਤੇ ਧਰਤੀ ਦੇ ਅੰਗੂਰਾਂ ਨੂੰ ਇਕੱਠਾ ਕਰਕੇ ਆਪਣੇ ਪਰਮੇਸ਼ਰ ਦੇ ਕ੍ਰੋਧ ਦੇ ਰਸ ਦੇ ਵੱਡੇ ਚੁਬੱਚੇ ਵਿੱਚ ਸੁੱਟ ਦਿੱਤਾ।
20
ਫਿਰ ਨਗਰ ਦੇ ਬਾਹਰ ਉਸ ਚੁਬੱਚੇ ਵਿੱਚ ਅੰਗੂਰਾਂ ਨੂੰ ਲਤਾੜਿਆ ਗਿਆ ਅਤੇ ਚੁਬੱਚੇ ਵਿੱਚੋਂ ਐਨਾ ਲਹੂ ਵਗਿਆ ਕਿ ਇਸ ਦੀ ਉਚਾਈ ਘੋੜਿਆਂ ਦੀਆਂ ਲਗਾਮਾਂ ਤੱਕ ਸੀ ਅਤੇ ਇਹ ਲਗਭਗ ਤਿੰਨ ਸੌ ਕਿਲੋਮੀਟਰ ਦੂਰ ਤੱਕ ਗਿਆ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21
22