bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Revelation 18
Revelation 18
Punjabi Standard Bible (Punjabi Standard Bible) 2023
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 19 →
1
ਇਸ ਤੋਂ ਬਾਅਦ ਮੈਂ ਇੱਕ ਹੋਰ ਸਵਰਗਦੂਤ ਨੂੰ ਸਵਰਗ ਤੋਂ ਉੱਤਰਦੇ ਵੇਖਿਆ ਜਿਸ ਨੂੰ ਵੱਡਾ ਅਧਿਕਾਰ ਪ੍ਰਾਪਤ ਸੀ ਅਤੇ ਧਰਤੀ ਉਸ ਦੇ ਤੇਜ ਨਾਲ ਪ੍ਰਕਾਸ਼ਮਾਨ ਹੋ ਗਈ।
2
ਉਸ ਨੇ ਜ਼ੋਰਦਾਰ ਅਵਾਜ਼ ਵਿੱਚ ਕਿਹਾ: ਢਹਿ ਗਈ, ਵੱਡੀ ਨਗਰੀ ਬਾਬੁਲ ਢਹਿ ਗਈ! ਉਹ ਦੁਸ਼ਟ ਆਤਮਾਵਾਂ ਦਾ ਨਿਵਾਸ, ਹਰੇਕ ਭ੍ਰਿਸ਼ਟ ਆਤਮਾ ਦਾ ਅੱਡਾ ਅਤੇ ਹਰੇਕ ਅਸ਼ੁੱਧ ਪੰਛੀ ਅਤੇ ਹਰੇਕ ਅਸ਼ੁੱਧ ਤੇ ਘਿਰਣਾਯੋਗ ਪਸ਼ੂ ਦਾ ਵਸੇਬਾ ਬਣ ਗਈ।
3
ਕਿਉਂਕਿ ਸਾਰੀਆਂ ਕੌਮਾਂ ਨੇ ਉਸ ਦੇ ਵਿਭਚਾਰ ਦੇ ਕ੍ਰੋਧ ਦੀ ਮੈ ਪੀਤੀ ਅਤੇ ਧਰਤੀ ਦੇ ਰਾਜਿਆਂ ਨੇ ਉਸ ਨਾਲ ਵਿਭਚਾਰ ਕੀਤਾ ਅਤੇ ਧਰਤੀ ਦੇ ਵਪਾਰੀ ਉਸ ਦੇ ਭੋਗ-ਵਿਲਾਸ ਦੀ ਬਹੁਤਾਇਤ ਦੇ ਕਰਕੇ ਧਨਵਾਨ ਬਣ ਗਏ।
4
ਫਿਰ ਮੈਨੂੰ ਸਵਰਗ ਤੋਂ ਇੱਕ ਹੋਰ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ: ਮੇਰੇ ਲੋਕੋ, ਉਸ ਵਿੱਚੋਂ ਨਿੱਕਲ ਆਓ ਤਾਂਕਿ ਤੁਸੀਂ ਉਸ ਦੇ ਪਾਪਾਂ ਵਿੱਚ ਸਾਂਝੀ ਨਾ ਹੋਵੋ ਅਤੇ ਉਸ ਦੀਆਂ ਬਿਪਤਾਵਾਂ ਤੁਹਾਡੇ ਉੱਤੇ ਨਾ ਆ ਪੈਣ।
5
ਕਿਉਂਕਿ ਉਸ ਦੇ ਪਾਪ ਸਵਰਗ ਤੱਕ ਪਹੁੰਚ ਗਏ ਹਨ ਅਤੇ ਪਰਮੇਸ਼ਰ ਨੇ ਉਸ ਦੇ ਕੁਧਰਮ ਦੇ ਕੰਮਾਂ ਨੂੰ ਯਾਦ ਕੀਤਾ ਹੈ।
6
ਜਿਸ ਤਰ੍ਹਾਂ ਉਸ ਨੇ ਕੀਤਾ ਉਸ ਨਾਲ ਉਸੇ ਤਰ੍ਹਾਂ ਹੀ ਕਰੋ, ਬਲਕਿ ਉਸ ਦੇ ਕੰਮਾਂ ਅਨੁਸਾਰ ਉਸ ਨਾਲ ਦੁਗਣਾ ਕਰੋ; ਜਿਸ ਪਿਆਲੇ ਵਿੱਚ ਉਸ ਨੇ ਮਿਲਾਇਆ ਉਸੇ ਵਿੱਚ ਉਸ ਦੇ ਲਈ ਦੁਗਣਾ ਮਿਲਾਓ।
7
ਜਿੰਨੀ ਉਸ ਨੇ ਆਪਣੀ ਵਡਿਆਈ ਕੀਤੀ ਅਤੇ ਭੋਗ-ਵਿਲਾਸ ਵਿੱਚ ਜੀਵਨ ਬਿਤਾਇਆ ਓਨਾ ਉਸ ਨੂੰ ਸੋਗ ਅਤੇ ਕਸ਼ਟ ਦਿਓ, ਕਿਉਂਕਿ ਉਹ ਆਪਣੇ ਮਨ ਵਿੱਚ ਕਹਿੰਦੀ ਹੈ: “ਮੈਂ ਰਾਣੀ ਬਣ ਬੈਠੀ ਹਾਂ, ਮੈਂ ਵਿਧਵਾ ਨਹੀਂ ਹਾਂ ਅਤੇ ਮੈਂ ਕਦੇ ਸੋਗ ਨਾ ਵੇਖਾਂਗੀ।”
8
ਇਸ ਕਰਕੇ ਇੱਕੋ ਦਿਨ ਉਸ ਉੱਤੇ ਬਿਪਤਾਵਾਂ ਆ ਪੈਣਗੀਆਂ ਅਰਥਾਤ ਮੌਤ, ਸੋਗ ਅਤੇ ਕਾਲ; ਉਹ ਅੱਗ ਨਾਲ ਸਾੜੀ ਜਾਵੇਗੀ, ਕਿਉਂਕਿ ਉਸ ਦਾ ਨਿਆਂ ਕਰਨ ਵਾਲਾ ਪ੍ਰਭੂ ਪਰਮੇਸ਼ਰ ਸਾਮਰਥੀ ਹੈ।
9
“ਧਰਤੀ ਦੇ ਰਾਜੇ ਜਿਨ੍ਹਾਂ ਉਸ ਨਾਲ ਵਿਭਚਾਰ ਕੀਤਾ ਅਤੇ ਭੋਗ-ਵਿਲਾਸ ਵਿੱਚ ਜੀਵਨ ਬਿਤਾਇਆ, ਜਦੋਂ ਉਸ ਦੇ ਸੜਦੀ ਹੋਈ ਦਾ ਧੂੰਆਂ ਵੇਖਣਗੇ ਤਾਂ ਉਸ ਦੇ ਲਈ ਰੋਣਗੇ ਅਤੇ ਵਿਰਲਾਪ ਕਰਨਗੇ।
10
ਉਹ ਉਸ ਦੇ ਕਸ਼ਟ ਤੋਂ ਡਰ ਕੇ ਦੂਰ ਖੜ੍ਹੇ ਰਹਿਣਗੇ ਅਤੇ ਕਹਿਣਗੇ: ‘ਹੇ ਵੱਡੀ ਨਗਰੀ, ਹੇ ਬਲਵੰਤ ਨਗਰੀ ਬਾਬੁਲ, ਹਾਏ! ਹਾਏ! ਕਿਉਂਕਿ ਇੱਕੋ ਘੜੀ ਵਿੱਚ ਤੇਰਾ ਨਿਆਂ ਆ ਪਹੁੰਚਿਆ।’
11
“ਧਰਤੀ ਦੇ ਵਪਾਰੀ ਉਸ ਦੇ ਲਈ ਰੋਣਗੇ ਅਤੇ ਵਿਰਲਾਪ ਕਰਨਗੇ, ਕਿਉਂਕਿ ਹੁਣ ਕੋਈ ਉਨ੍ਹਾਂ ਦਾ ਮਾਲ ਨਹੀਂ ਖਰੀਦਦਾ
12
ਅਰਥਾਤ ਸੋਨਾ, ਚਾਂਦੀ, ਬਹੁਮੁੱਲੇ ਪੱਥਰ ਅਤੇ ਮੋਤੀ; ਮਲਮਲ, ਬੈਂਗਣੀ, ਰੇਸ਼ਮ ਅਤੇ ਲਾਲ ਰੰਗ ਦੇ ਵਸਤਰ; ਹਰ ਤਰ੍ਹਾਂ ਦੀ ਖੁਸ਼ਬੂਦਾਰ ਲੱਕੜ; ਹਾਥੀ ਦੰਦ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਵਸਤਾਂ; ਹਰ ਤਰ੍ਹਾਂ ਦੀ ਕੀਮਤੀ ਲੱਕੜ; ਪਿੱਤਲ, ਲੋਹੇ ਅਤੇ ਸੰਗਮਰਮਰ ਦੀਆਂ ਵਸਤਾਂ;
13
ਦਾਲਚੀਨੀ, ਮਸਾਲੇ, ਧੂਫ਼, ਅਤਰ ਅਤੇ ਲੁਬਾਣ; ਮੈ, ਤੇਲ, ਮੈਦਾ ਅਤੇ ਕਣਕ; ਪਸ਼ੂ ਅਤੇ ਭੇਡਾਂ; ਘੋੜੇ ਅਤੇ ਰੱਥ; ਦਾਸ ਅਤੇ ਮਨੁੱਖਾਂ ਦੀਆਂ ਜਾਨਾਂ।
14
ਉਹ ਕਹਿਣਗੇ, ‘ਜਿਸ ਫਲ ਦੇ ਲਈ ਤੇਰੇ ਮਨ ਦੀ ਇੱਛਾ ਸੀ ਉਹ ਤੇਰੇ ਤੋਂ ਦੂਰ ਹੋ ਗਿਆ ਅਤੇ ਭੋਗ-ਵਿਲਾਸ ਦੀਆਂ ਚਮਕ-ਦਮਕ ਵਾਲੀਆਂ ਵਸਤਾਂ ਤੇਰੇ ਵਿੱਚੋਂ ਨਾਸ ਹੋ ਗਈਆਂ ਅਤੇ ਹੁਣ ਉਹ ਕਦੇ ਨਹੀਂ ਲੱਭਣਗੀਆਂ।’
15
“ਇਨ੍ਹਾਂ ਵਸਤਾਂ ਦੇ ਵਪਾਰੀ ਜਿਹੜੇ ਉਸ ਨਗਰੀ ਕਰਕੇ ਧਨਵਾਨ ਬਣੇ, ਉਹ ਉਸ ਦੇ ਕਸ਼ਟ ਤੋਂ ਡਰ ਕੇ ਦੂਰ ਖੜ੍ਹੇ ਰਹਿਣਗੇ ਅਤੇ ਰੋਂਦੇ ਅਤੇ ਵਿਰਲਾਪ ਕਰਦੇ ਹੋਏ ਕਹਿਣਗੇ:
16
ਹਾਏ! ਹਾਏ! ਉਹ ਵੱਡੀ ਨਗਰੀ ਜੋ ਮਲਮਲ, ਬੈਂਗਣੀ ਅਤੇ ਲਾਲ ਰੰਗ ਦੇ ਵਸਤਰ ਪਹਿਨਦੀ ਸੀ ਅਤੇ ਸੋਨੇ, ਕੀਮਤੀ ਪੱਥਰਾਂ ਅਤੇ ਮੋਤੀਆਂ ਨਾਲ ਸਜੀ ਹੋਈ ਸੀ;
17
ਉਸ ਦੀ ਵੱਡੀ ਧਨ-ਦੌਲਤ ਪਲ ਵਿੱਚ ਹੀ ਬਰਬਾਦ ਹੋ ਗਈ “ਅਤੇ ਸਮੁੰਦਰੀ ਜਹਾਜ਼ਾਂ ਦਾ ਹਰੇਕ ਕਪਤਾਨ, ਹਰੇਕ ਸਮੁੰਦਰੀ ਯਾਤਰੀ, ਮਲਾਹ ਅਤੇ ਜਿੰਨੇ ਸਮੁੰਦਰ ਵਿੱਚ ਕੰਮ ਕਰਦੇ ਹਨ, ਦੂਰ ਖੜ੍ਹੇ ਰਹੇ
18
ਅਤੇ ਜਦੋਂ ਉਨ੍ਹਾਂ ਨੇ ਉਸ ਦੇ ਸੜਨ ਦਾ ਧੂੰਆਂ ਵੇਖਿਆ ਤਾਂ ਇਹ ਕਹਿੰਦੇ ਹੋਏ ਚਿੱਲਾ ਉੱਠੇ, ‘ਇਸ ਵੱਡੀ ਨਗਰੀ ਜਿਹੀ ਕਿਹੜੀ ਨਗਰੀ ਹੈ’?
19
ਉਨ੍ਹਾਂ ਆਪਣੇ ਸਿਰਾਂ ਉੱਤੇ ਮਿੱਟੀ ਪਾਈ ਅਤੇ ਰੋਂਦੇ ਅਤੇ ਵਿਰਲਾਪ ਕਰਦੇ ਹੋਏ ਕਿਹਾ: ਹਾਏ! ਹਾਏ! ਇਹ ਵੱਡੀ ਨਗਰੀ! ਜਿਸ ਦੀ ਧਨ-ਦੌਲਤ ਦੇ ਦੁਆਰਾ ਸਮੁੰਦਰੀ ਜਹਾਜ਼ਾਂ ਵਾਲੇ ਸਭ ਲੋਕ ਧਨਵਾਨ ਬਣੇ; ਇਹ ਇੱਕੋ ਪਲ ਵਿੱਚ ਬਰਬਾਦ ਹੋ ਗਈ।
20
ਹੇ ਸਵਰਗ, ਹੇ ਸੰਤੋ, ਰਸੂਲੋ ਅਤੇ ਨਬੀਓ, ਉਸ ਉੱਤੇ ਅਨੰਦ ਹੋਵੋ, ਕਿਉਂਕਿ ਪਰਮੇਸ਼ਰ ਨੇ ਤੁਹਾਡੇ ਪੱਖ ਵਿੱਚ ਅਤੇ ਉਸ ਦੇ ਵਿਰੁੱਧ ਨਿਆਂ ਕੀਤਾ ਹੈ।
21
“ਫਿਰ ਇੱਕ ਬਲਵੰਤ ਸਵਰਗਦੂਤ ਨੇ ਚੱਕੀ ਦੇ ਪੁੜ ਵਰਗਾ ਇੱਕ ਵੱਡਾ ਪੱਥਰ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਕਿਹਾ: ਵੱਡੀ ਨਗਰੀ ਬਾਬੁਲ ਵੀ ਇਸੇ ਤਰ੍ਹਾਂ ਵੱਡੇ ਬਲ ਨਾਲ ਹੇਠਾਂ ਡੇਗੀ ਜਾਵੇਗੀ ਅਤੇ ਫਿਰ ਕਦੇ ਵਿਖਾਈ ਨਾ ਦੇਵੇਗੀ।
22
ਤੇਰੇ ਵਿੱਚ ਰਬਾਬ ਵਜਾਉਣ ਵਾਲਿਆਂ, ਸੰਗੀਤਕਾਰਾਂ, ਬੰਸਰੀ ਵਜਾਉਣ ਵਾਲਿਆਂ ਅਤੇ ਤੁਰ੍ਹੀ ਵਜਾਉਣ ਵਾਲਿਆਂ ਦੀ ਅਵਾਜ਼ ਫਿਰ ਕਦੇ ਸੁਣਾਈ ਨਾ ਦੇਵੇਗੀ, ਕਿਸੇ ਵੀ ਕਿੱਤੇ ਦਾ ਕੋਈ ਕਾਰੀਗਰ ਤੇਰੇ ਵਿੱਚ ਫਿਰ ਕਦੇ ਨਾ ਲੱਭੇਗਾ, ਚੱਕੀ ਦੀ ਅਵਾਜ਼ ਤੇਰੇ ਵਿੱਚ ਫਿਰ ਕਦੇ ਸੁਣਾਈ ਨਾ ਦੇਵੇਗੀ,
23
ਤੇਰੇ ਵਿੱਚ ਦੀਵੇ ਦਾ ਚਾਨਣ ਫਿਰ ਕਦੇ ਨਾ ਚਮਕੇਗਾ, ਤੇਰੇ ਵਿੱਚ ਲਾੜੇ ਅਤੇ ਲਾੜੀ ਦੀ ਅਵਾਜ਼ ਫਿਰ ਕਦੇ ਸੁਣਾਈ ਨਾ ਦੇਵੇਗੀ; ਕਿਉਂਕਿ ਤੇਰੇ ਵਪਾਰੀ ਧਰਤੀ ਦੇ ਉੱਘੇ ਵਪਾਰੀ ਸਨ ਅਤੇ ਤੇਰੇ ਜਾਦੂ-ਟੂਣੇ ਨਾਲ ਸਾਰੀਆਂ ਕੌਮਾਂ ਭਰਮਾਈਆਂ ਗਈਆਂ।
24
ਨਬੀਆਂ ਦਾ ਅਤੇ ਸੰਤਾਂ ਦਾ ਅਤੇ ਧਰਤੀ ਉੱਤੇ ਘਾਤ ਕੀਤੇ ਗਏ ਸਭਨਾਂ ਲੋਕਾਂ ਦਾ ਲਹੂ ਉਸ ਨਗਰੀ ਵਿੱਚ ਪਾਇਆ ਗਿਆ।”
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 19 →
All chapters:
1
2
3
4
5
6
7
8
9
10
11
12
13
14
15
16
17
18
19
20
21
22