bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Revelation 9
Revelation 9
Punjabi Standard Bible (Punjabi Standard Bible) 2023
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 10 →
1
ਫਿਰ ਪੰਜਵੇਂ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਮੈਨੂੰ ਇੱਕ ਤਾਰਾ ਵਿਖਾਈ ਦਿੱਤਾ ਜਿਹੜਾ ਅਕਾਸ਼ ਤੋਂ ਧਰਤੀ 'ਤੇ ਡਿੱਗਿਆ ਸੀ ਅਤੇ ਉਸ ਨੂੰ ਅਥਾਹ ਕੁੰਡ ਦੀ ਕੁੰਜੀ ਦਿੱਤੀ ਗਈ।
2
ਉਸ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਅਤੇ ਉਸ ਕੁੰਡ ਵਿੱਚੋਂ ਧੂੰਆਂ ਉੱਠਿਆ ਜਿਵੇਂ ਬਹੁਤ ਵੱਡੀ ਭੱਠੀ ਵਿੱਚੋਂ ਉੱਠਦਾ ਹੈ ਅਤੇ ਉਸ ਕੁੰਡ ਦੇ ਧੂੰਏਂ ਨਾਲ ਸੂਰਜ ਅਤੇ ਹਵਾ ਕਾਲੇ ਹੋ ਗਏ।
3
ਫਿਰ ਉਸ ਧੂੰਏਂ ਵਿੱਚੋਂ ਧਰਤੀ ਉੱਤੇ ਟਿੱਡੀਆਂ ਨਿੱਕਲ ਆਈਆਂ ਅਤੇ ਉਨ੍ਹਾਂ ਨੂੰ ਧਰਤੀ ਦੇ ਬਿੱਛੂਆਂ ਜਿਹੀ ਸ਼ਕਤੀ ਦਿੱਤੀ ਗਈ।
4
ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਨਾ ਧਰਤੀ ਦੇ ਘਾਹ ਨੂੰ, ਨਾ ਕਿਸੇ ਹਰੇ ਪੌਦੇ ਨੂੰ ਅਤੇ ਨਾ ਕਿਸੇ ਦਰਖ਼ਤ ਨੂੰ ਨੁਕਸਾਨ ਪਹੁੰਚਾਉਣ, ਪਰ ਕੇਵਲ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਦੇ ਮੱਥਿਆਂ ਉੱਤੇ ਪਰਮੇਸ਼ਰ ਦੀ ਮੋਹਰ ਨਹੀਂ ਹੈ।
5
ਉਨ੍ਹਾਂ ਨੂੰ ਇਹ ਆਗਿਆ ਨਹੀਂ ਦਿੱਤੀ ਗਈ ਕਿ ਉਹ ਮਨੁੱਖਾਂ ਨੂੰ ਜਾਨੋਂ ਮਾਰਨ, ਪਰ ਇਹ ਕਿ ਉਨ੍ਹਾਂ ਨੂੰ ਪੰਜਾਂ ਮਹੀਨਿਆਂ ਤੱਕ ਦਰਦ ਦੇਣ ਅਤੇ ਉਨ੍ਹਾਂ ਦੁਆਰਾ ਦਿੱਤਾ ਦਰਦ ਅਜਿਹਾ ਸੀ ਜਿਵੇਂ ਬਿੱਛੂ ਦੇ ਡੰਗ ਮਾਰਨ 'ਤੇ ਮਨੁੱਖ ਨੂੰ ਹੁੰਦਾ ਹੈ।
6
ਉਨ੍ਹਾਂ ਦਿਨਾਂ ਵਿੱਚ ਲੋਕ ਮੌਤ ਨੂੰ ਲੱਭਣਗੇ, ਪਰ ਉਹ ਨਹੀਂ ਮਿਲੇਗੀ; ਉਹ ਮਰਨਾ ਚਾਹੁਣਗੇ, ਪਰ ਮੌਤ ਉਨ੍ਹਾਂ ਤੋਂ ਦੂਰ ਭੱਜੇਗੀ।
7
ਉਨ੍ਹਾਂ ਟਿੱਡੀਆਂ ਦਾ ਰੂਪ ਯੁੱਧ ਲਈ ਤਿਆਰ ਕੀਤੇ ਹੋਏ ਘੋੜਿਆਂ ਵਰਗਾ ਸੀ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਜਿਵੇਂ ਸੋਨੇ ਦੇ ਤਾਜ ਸਨ ਅਤੇ ਉਨ੍ਹਾਂ ਦੇ ਮੂੰਹ ਮਨੁੱਖਾਂ ਦੇ ਮੂੰਹ ਜਿਹੇ ਸਨ।
8
ਉਨ੍ਹਾਂ ਦੇ ਵਾਲ ਔਰਤਾਂ ਦੇ ਵਾਲਾਂ ਵਰਗੇ ਅਤੇ ਉਨ੍ਹਾਂ ਦੇ ਦੰਦ ਸ਼ੇਰਾਂ ਦੇ ਦੰਦਾਂ ਵਰਗੇ ਸਨ।
9
ਉਨ੍ਹਾਂ ਦੇ ਸੀਨੇ-ਬੰਦ ਲੋਹੇ ਦੇ ਸੀਨੇ-ਬੰਦਾਂ ਜਿਹੇ ਸਨ ਅਤੇ ਉਨ੍ਹਾਂ ਦੇ ਖੰਭਾਂ ਦੀ ਅਵਾਜ਼ ਇਸ ਤਰ੍ਹਾਂ ਸੀ ਜਿਵੇਂ ਬਹੁਤ ਸਾਰੇ ਘੋੜਿਆਂ ਵਾਲੇ ਰੱਥ ਯੁੱਧ ਲਈ ਦੌੜਦੇ ਜਾ ਰਹੇ ਹੋਣ।
10
ਉਨ੍ਹਾਂ ਦੀਆਂ ਪੂਛਾਂ ਬਿੱਛੂਆਂ ਵਾਂਗ ਡੰਗ ਵਾਲੀਆਂ ਸਨ ਅਤੇ ਉਨ੍ਹਾਂ ਦੀਆਂ ਪੂਛਾਂ ਵਿੱਚ ਪੰਜਾਂ ਮਹੀਨਿਆਂ ਤੱਕ ਮਨੁੱਖਾਂ ਨੂੰ ਕਸ਼ਟ ਪਹੁੰਚਾਉਣ ਦੀ ਸ਼ਕਤੀ ਸੀ।
11
ਅਥਾਹ ਕੁੰਡ ਦਾ ਦੂਤ ਉਨ੍ਹਾਂ ਦਾ ਰਾਜਾ ਸੀ; ਉਸ ਦਾ ਨਾਮ ਇਬਰਾਨੀ ਵਿੱਚ ਅਬੱਦੋਨ ਅਤੇ ਯੂਨਾਨੀ ਵਿੱਚ ਅਪੁੱਲੂਓਨ ਹੈ।
12
ਪਹਿਲੀ ਬਿਪਤਾ ਖ਼ਤਮ ਹੋ ਗਈ ਹੈ; ਵੇਖੋ, ਇਸ ਤੋਂ ਬਾਅਦ ਦੋ ਹੋਰ ਬਿਪਤਾਵਾਂ ਆਉਣ ਵਾਲੀਆਂ ਹਨ।
13
ਫਿਰ ਛੇਵੇਂ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਮੈਨੂੰ ਪਰਮੇਸ਼ਰ ਦੇ ਸਾਹਮਣੇ ਰੱਖੀ ਹੋਈ ਸੋਨੇ ਦੀ ਵੇਦੀ ਦੇ ਚਾਰਾਂ ਸਿੰਗਾਂ ਵਿੱਚੋਂ ਇੱਕ ਅਵਾਜ਼ ਸੁਣਾਈ ਦਿੱਤੀ।
14
ਉਸ ਨੇ ਛੇਵੇਂ ਸਵਰਗਦੂਤ ਨੂੰ ਜਿਸ ਕੋਲ ਤੁਰ੍ਹੀ ਸੀ, ਕਿਹਾ, “ਉਨ੍ਹਾਂ ਚਾਰਾਂ ਸਵਰਗਦੂਤਾਂ ਨੂੰ ਖੋਲ੍ਹ ਦੇ ਜਿਹੜੇ ਉਸ ਵੱਡੀ ਨਦੀ ਫ਼ਰਾਤ ਕੋਲ ਬੱਝੇ ਹੋਏ ਹਨ।”
15
ਤਦ ਉਨ੍ਹਾਂ ਚਾਰਾਂ ਸਵਰਗਦੂਤਾਂ ਨੂੰ ਖੋਲ੍ਹ ਦਿੱਤਾ ਗਿਆ ਜਿਨ੍ਹਾਂ ਨੂੰ ਉਸ ਘੜੀ, ਦਿਨ, ਮਹੀਨੇ ਅਤੇ ਸਾਲ ਦੇ ਲਈ ਤਿਆਰ ਕੀਤਾ ਗਿਆ ਸੀ ਤਾਂਕਿ ਉਹ ਮਨੁੱਖਾਂ ਦੇ ਇੱਕ ਤਿਹਾਈ ਹਿੱਸੇ ਨੂੰ ਮਾਰ ਸੁੱਟਣ।
16
ਘੋੜਸਵਾਰ ਫ਼ੌਜਾਂ ਦੀ ਗਿਣਤੀ ਵੀਹ ਕਰੋੜ ਸੀ; ਮੈਂ ਉਨ੍ਹਾਂ ਦੀ ਗਿਣਤੀ ਸੁਣੀ।
17
ਮੈਨੂੰ ਦਰਸ਼ਨ ਵਿੱਚ ਘੋੜੇ ਅਤੇ ਉਨ੍ਹਾਂ ਦੇ ਸਵਾਰ ਇਸ ਤਰ੍ਹਾਂ ਵਿਖਾਈ ਦਿੱਤੇ: ਉਨ੍ਹਾਂ ਦੇ ਸੀਨੇ-ਬੰਦ ਅੱਗ ਵਰਗੇ ਲਾਲ, ਗੂੜ੍ਹੇ ਨੀਲੇ ਅਤੇ ਗੰਧਕ ਵਰਗੇ ਪੀਲੇ ਸਨ ਅਤੇ ਘੋੜਿਆਂ ਦੇ ਸਿਰ ਸ਼ੇਰਾਂ ਦੇ ਸਿਰਾਂ ਵਰਗੇ ਸਨ ਅਤੇ ਉਨ੍ਹਾਂ ਦੇ ਮੂੰਹ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਨਿੱਕਲਦੀ ਸੀ।
18
ਇਨ੍ਹਾਂ ਤਿੰਨਾਂ ਮਹਾਂਮਾਰੀਆਂ ਅਰਥਾਤ ਅੱਗ, ਧੂੰਏਂ ਅਤੇ ਗੰਧਕ ਨਾਲ ਜੋ ਉਨ੍ਹਾਂ ਦੇ ਮੂੰਹ ਵਿੱਚੋਂ ਨਿੱਕਲ ਰਹੀ ਸੀ, ਮਨੁੱਖਾਂ ਦਾ ਇੱਕ ਤਿਹਾਈ ਹਿੱਸਾ ਮਾਰਿਆ ਗਿਆ।
19
ਉਨ੍ਹਾਂ ਘੋੜਿਆਂ ਦੀ ਸ਼ਕਤੀ ਉਨ੍ਹਾਂ ਦੇ ਮੂੰਹ ਅਤੇ ਉਨ੍ਹਾਂ ਦੀਆਂ ਪੂਛਾਂ ਵਿੱਚ ਹੈ, ਕਿਉਂਕਿ ਉਨ੍ਹਾਂ ਦੀਆਂ ਪੂਛਾਂ ਸੱਪਾਂ ਜਿਹੀਆਂ ਹਨ ਅਤੇ ਪੂਛਾਂ ਦੇ ਸਿਰ ਵੀ ਹਨ; ਇਨ੍ਹਾਂ ਨਾਲ ਹੀ ਉਹ ਨੁਕਸਾਨ ਪਹੁੰਚਾਉਂਦੇ ਹਨ।
20
ਬਾਕੀ ਬਚੇ ਹੋਏ ਲੋਕਾਂ ਨੇ ਜਿਹੜੇ ਇਨ੍ਹਾਂ ਮਹਾਂਮਾਰੀਆਂ ਨਾਲ ਨਹੀਂ ਮਰੇ, ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਾ ਕੀਤੀ। ਉਹ ਦੁਸ਼ਟ ਆਤਮਾਵਾਂ ਅਤੇ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਲੱਕੜ ਦੀਆਂ ਮੂਰਤੀਆਂ ਦੀ ਪੂਜਾ ਕਰਨ ਤੋਂ ਨਾ ਹਟੇ ਜੋ ਨਾ ਵੇਖ ਸਕਦੀਆਂ, ਨਾ ਸੁਣ ਸਕਦੀਆਂ ਅਤੇ ਨਾ ਚੱਲ ਸਕਦੀਆਂ ਹਨ।
21
ਉਨ੍ਹਾਂ ਨੇ ਨਾ ਆਪਣੇ ਹੱਤਿਆ ਦੇ ਕੰਮਾਂ ਤੋਂ, ਨਾ ਜਾਦੂ-ਟੂਣਿਆਂ ਤੋਂ, ਨਾ ਵਿਭਚਾਰਾਂ ਤੋਂ ਅਤੇ ਨਾ ਆਪਣੀਆਂ ਚੋਰੀਆਂ ਤੋਂ ਤੋਬਾ ਕੀਤੀ।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22