bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Revelation 12
Revelation 12
Punjabi Standard Bible (Punjabi Standard Bible) 2023
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 13 →
1
ਫਿਰ ਅਕਾਸ਼ ਵਿੱਚ ਇੱਕ ਵੱਡਾ ਚਿੰਨ੍ਹ ਵਿਖਾਈ ਦਿੱਤਾ: ਇੱਕ ਔਰਤ ਨੇ ਸੂਰਜ ਪਹਿਨਿਆ ਹੋਇਆ ਸੀ ਅਤੇ ਉਸ ਦੇ ਪੈਰਾਂ ਹੇਠ ਚੰਦਰਮਾ ਅਤੇ ਸਿਰ ਉੱਤੇ ਬਾਰਾਂ ਤਾਰਿਆਂ ਦਾ ਤਾਜ ਸੀ।
2
ਉਹ ਗਰਭਵਤੀ ਸੀ ਅਤੇ ਜਣੇਪੇ ਦੀ ਪੀੜ ਕਰਕੇ ਕਸ਼ਟ ਵਿੱਚ ਚਿੱਲਾਉਂਦੀ ਸੀ।
3
ਫਿਰ ਅਕਾਸ਼ ਵਿੱਚ ਇੱਕ ਹੋਰ ਚਿੰਨ੍ਹ ਵਿਖਾਈ ਦਿੱਤਾ: ਵੇਖੋ, ਇੱਕ ਲਾਲ ਰੰਗ ਦਾ ਵੱਡਾ ਅਜਗਰ ਸੀ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ ਅਤੇ ਉਸ ਦੇ ਸਿਰਾਂ ਉੱਤੇ ਸੱਤ ਤਾਜ ਸਨ।
4
ਉਸ ਦੀ ਪੂਛ ਨੇ ਅਕਾਸ਼ ਦੇ ਤਾਰਿਆਂ ਦਾ ਇੱਕ ਤਿਹਾਈ ਹਿੱਸਾ ਧੂਹ ਕੇ ਧਰਤੀ ਉੱਤੇ ਸੁੱਟ ਦਿੱਤਾ। ਫਿਰ ਉਹ ਅਜਗਰ ਉਸ ਔਰਤ ਦੇ ਸਾਹਮਣੇ ਖੜ੍ਹਾ ਹੋ ਗਿਆ ਜੋ ਬੱਚੇ ਨੂੰ ਜਨਮ ਦੇਣ ਵਾਲੀ ਸੀ ਤਾਂਕਿ ਜਦੋਂ ਉਹ ਬੱਚੇ ਨੂੰ ਜਨਮ ਦੇਵੇ ਤਾਂ ਅਜਗਰ ਉਸ ਬੱਚੇ ਨੂੰ ਨਿਗਲ ਜਾਵੇ।
5
ਉਸ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਹੜਾ ਲੋਹੇ ਦੇ ਡੰਡੇ ਨਾਲ ਸਾਰੀਆਂ ਕੌਮਾਂ ਉੱਤੇ ਰਾਜ ਕਰੇਗਾ। ਉਸ ਦੇ ਬੱਚੇ ਨੂੰ ਪਰਮੇਸ਼ਰ ਕੋਲ ਅਤੇ ਉਸ ਦੇ ਸਿੰਘਾਸਣ ਦੇ ਕੋਲ ਪਹੁੰਚਾ ਦਿੱਤਾ ਗਿਆ।
6
ਉਹ ਔਰਤ ਉਜਾੜ ਵਿੱਚ ਭੱਜ ਗਈ ਜਿੱਥੇ ਪਰਮੇਸ਼ਰ ਵੱਲੋਂ ਉਸ ਦੇ ਲਈ ਇੱਕ ਸਥਾਨ ਤਿਆਰ ਕੀਤਾ ਗਿਆ ਸੀ ਤਾਂਕਿ ਉੱਥੇ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਤੱਕ ਉਸ ਦਾ ਪਾਲਣ-ਪੋਸ਼ਣ ਕੀਤਾ ਜਾਵੇ।
7
ਤਦ ਸਵਰਗ ਵਿੱਚ ਯੁੱਧ ਹੋਇਆ; ਮੀਕਾਏਲ ਅਤੇ ਉਸ ਦੇ ਦੂਤ ਅਜਗਰ ਨਾਲ ਲੜੇ। ਅਜਗਰ ਅਤੇ ਉਸ ਦੇ ਦੂਤ ਵੀ ਲੜੇ
8
ਪਰ ਉਹ ਪਰਬਲ ਨਾ ਹੋਇਆ ਅਤੇ ਅੱਗੇ ਤੋਂ ਉਨ੍ਹਾਂ ਲਈ ਸਵਰਗ ਵਿੱਚ ਕੋਈ ਜਗ੍ਹਾ ਨਾ ਰਹੀ।
9
ਤਦ ਉਹ ਵੱਡਾ ਅਜਗਰ ਅਰਥਾਤ ਉਹ ਪ੍ਰਾਚੀਨ ਸੱਪ ਹੇਠਾਂ ਸੁੱਟਿਆ ਗਿਆ ਜਿਸ ਨੂੰ ਇਬਲੀਸ ਅਤੇ ਸ਼ੈਤਾਨ ਕਿਹਾ ਜਾਂਦਾ ਹੈ ਅਤੇ ਜਿਹੜਾ ਸਾਰੇ ਸੰਸਾਰ ਨੂੰ ਭਰਮਾਉਂਦਾ ਹੈ; ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਸ ਦੇ ਨਾਲ ਉਸ ਦੇ ਦੂਤਾਂ ਨੂੰ ਵੀ ਹੇਠਾਂ ਸੁੱਟਿਆ ਗਿਆ।
10
ਫਿਰ ਮੈਨੂੰ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ: ਹੁਣ ਸਾਡੇ ਪਰਮੇਸ਼ਰ ਦੀ ਮੁਕਤੀ, ਸਮਰੱਥਾ, ਰਾਜ ਅਤੇ ਉਸ ਦੇ ਮਸੀਹ ਦਾ ਇਖ਼ਤਿਆਰ ਪਰਗਟ ਹੋਇਆ ਹੈ, ਕਿਉਂਕਿ ਸਾਡੇ ਭਾਈਆਂ ਉੱਤੇ ਦੋਸ਼ ਲਾਉਣ ਵਾਲਾ ਹੇਠਾਂ ਸੁੱਟਿਆ ਗਿਆ ਜਿਹੜਾ ਰਾਤ-ਦਿਨ ਸਾਡੇ ਪਰਮੇਸ਼ਰ ਦੇ ਸਾਹਮਣੇ ਉਨ੍ਹਾਂ ਉੱਤੇ ਦੋਸ਼ ਲਾਉਂਦਾ ਹੈ।
11
ਉਨ੍ਹਾਂ ਨੇ ਲੇਲੇ ਦੇ ਲਹੂ ਦੇ ਦੁਆਰਾ ਅਤੇ ਆਪਣੀ ਗਵਾਹੀ ਦੇ ਵਚਨ ਦੇ ਦੁਆਰਾ ਉਸ ਉੱਤੇ ਜਿੱਤ ਪਾਈ; ਉਨ੍ਹਾਂ ਮੌਤ ਤੱਕ ਆਪਣੀ ਜਾਨ ਨੂੰ ਪਿਆਰਾ ਨਾ ਜਾਣਿਆ।
12
ਇਸ ਲਈ ਹੇ ਸਵਰਗ ਅਤੇ ਉਸ ਵਿੱਚ ਰਹਿਣ ਵਾਲਿਓ, ਅਨੰਦ ਹੋਵੋ! ਪਰ ਧਰਤੀ ਉੱਤੇ ਅਤੇ ਸਮੁੰਦਰ ਉੱਤੇ ਹਾਏ! ਕਿਉਂਕਿ ਸ਼ੈਤਾਨ ਵੱਡੇ ਕ੍ਰੋਧ ਨਾਲ ਤੁਹਾਡੇ ਕੋਲ ਉੱਤਰ ਆਇਆ ਹੈ; ਉਹ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿ ਗਿਆ ਹੈ।
13
ਜਦੋਂ ਅਜਗਰ ਨੇ ਵੇਖਿਆ ਕਿ ਉਹ ਧਰਤੀ ਉੱਤੇ ਸੁੱਟਿਆ ਗਿਆ ਹੈ ਤਾਂ ਉਸ ਨੇ ਉਸ ਔਰਤ ਨੂੰ ਸਤਾਇਆ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ ਸੀ।
14
ਪਰ ਉਸ ਔਰਤ ਨੂੰ ਇੱਕ ਵੱਡੇ ਉਕਾਬ ਦੇ ਦੋ ਖੰਭ ਦਿੱਤੇ ਗਏ ਤਾਂਕਿ ਉਹ ਸੱਪ ਦੇ ਸਾਹਮਣਿਓਂ ਉਜਾੜ ਵਿੱਚ ਆਪਣੇ ਸਥਾਨ ਨੂੰ ਉੱਡ ਜਾਵੇ ਜਿੱਥੇ ਇੱਕ ਸਮੇਂ, ਸਮਿਆਂ ਅਤੇ ਅੱਧੇ ਸਮੇਂ ਤੱਕ ਉਸ ਦਾ ਪਾਲਣ-ਪੋਸ਼ਣ ਕੀਤਾ ਜਾਵੇ।
15
ਤਦ ਸੱਪ ਨੇ ਆਪਣੇ ਮੂੰਹ ਤੋਂ ਔਰਤ ਦੇ ਪਿੱਛੇ ਪਾਣੀ ਨੂੰ ਨਦੀ ਵਾਂਗ ਵਹਾਇਆ ਕਿ ਉਹ ਉਸ ਨੂੰ ਇਸ ਵਿੱਚ ਵਹਾ ਦੇਵੇ।
16
ਪਰ ਧਰਤੀ ਨੇ ਔਰਤ ਦੀ ਸਹਾਇਤਾ ਕੀਤੀ ਅਤੇ ਆਪਣਾ ਮੂੰਹ ਖੋਲ੍ਹ ਕੇ ਉਸ ਨਦੀ ਨੂੰ ਨਿਗਲ ਲਿਆ ਜਿਹੜੀ ਅਜਗਰ ਨੇ ਆਪਣੇ ਮੂੰਹ ਤੋਂ ਵਹਾਈ ਸੀ।
17
ਤਦ ਅਜਗਰ ਨੂੰ ਔਰਤ ਉੱਤੇ ਕ੍ਰੋਧ ਆਇਆ ਅਤੇ ਉਹ ਉਸ ਦੀ ਬਾਕੀ ਦੀ ਸੰਤਾਨ ਅਰਥਾਤ ਉਨ੍ਹਾਂ ਨਾਲ ਜਿਹੜੇ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਦੇ ਅਤੇ ਯਿਸੂ ਦੀ ਗਵਾਹੀ ਰੱਖਦੇ ਹਨ, ਯੁੱਧ ਕਰਨ ਲਈ ਨਿੱਕਲਿਆ;
18
ਅਤੇ ਸਮੁੰਦਰ ਦੀ ਰੇਤ ਉੱਤੇ ਜਾ ਖੜ੍ਹਾ ਹੋਇਆ।
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 13 →
All chapters:
1
2
3
4
5
6
7
8
9
10
11
12
13
14
15
16
17
18
19
20
21
22