bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Revelation 13
Revelation 13
Punjabi Standard Bible (Punjabi Standard Bible) 2023
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 14 →
1
ਫਿਰ ਮੈਂ ਇੱਕ ਪਸ਼ੂ ਨੂੰ ਸਮੁੰਦਰ ਵਿੱਚੋਂ ਉਤਾਂਹ ਆਉਂਦੇ ਵੇਖਿਆ ਜਿਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ। ਉਸ ਦੇ ਸਿੰਗਾਂ 'ਤੇ ਦਸ ਤਾਜ ਸਨ ਅਤੇ ਉਸ ਦੇ ਸਿਰਾਂ ਉੱਤੇ ਪਰਮੇਸ਼ਰ ਦੀ ਨਿੰਦਾ ਦੇ ਨਾਮ ਲਿਖੇ ਹੋਏ ਸਨ।
2
ਜੋ ਪਸ਼ੂ ਮੈਨੂੰ ਵਿਖਾਈ ਦਿੱਤਾ ਉਹ ਚੀਤੇ ਵਰਗਾ ਸੀ ਅਤੇ ਉਸ ਦੇ ਪੈਰ ਰਿੱਛ ਜਿਹੇ ਅਤੇ ਮੂੰਹ ਸ਼ੇਰ ਦੇ ਮੂੰਹ ਜਿਹਾ ਸੀ। ਅਜਗਰ ਨੇ ਉਸ ਨੂੰ ਆਪਣੀ ਸ਼ਕਤੀ, ਆਪਣਾ ਸਿੰਘਾਸਣ ਅਤੇ ਵੱਡਾ ਇਖ਼ਤਿਆਰ ਦਿੱਤਾ।
3
ਉਸ ਦੇ ਸਿਰਾਂ ਵਿੱਚੋਂ ਇੱਕ 'ਤੇ ਜਿਵੇਂ ਘਾਤਕ ਜ਼ਖਮ ਸੀ, ਪਰ ਉਸ ਦਾ ਉਹ ਘਾਤਕ ਜ਼ਖਮ ਠੀਕ ਹੋ ਗਿਆ। ਤਦ ਸਾਰੀ ਧਰਤੀ ਦੇ ਲੋਕ ਹੈਰਾਨ ਹੋ ਕੇ ਪਸ਼ੂ ਦੇ ਪਿੱਛੇ ਲੱਗ ਤੁਰੇ।
4
ਉਨ੍ਹਾਂ ਨੇ ਅਜਗਰ ਦੀ ਪੂਜਾ ਕੀਤੀ, ਕਿਉਂਕਿ ਉਸ ਨੇ ਪਸ਼ੂ ਨੂੰ ਇਖ਼ਤਿਆਰ ਦਿੱਤਾ ਸੀ। ਉਨ੍ਹਾਂ ਇਹ ਕਹਿੰਦੇ ਹੋਏ ਪਸ਼ੂ ਦੀ ਪੂਜਾ ਕੀਤੀ, “ਇਸ ਪਸ਼ੂ ਜਿਹਾ ਕੌਣ ਹੈ? ਅਤੇ ਕੌਣ ਹੈ ਜਿਹੜਾ ਇਸ ਨਾਲ ਯੁੱਧ ਕਰ ਸਕਦਾ ਹੈ?”
5
ਫਿਰ ਪਸ਼ੂ ਨੂੰ ਵੱਡੀਆਂ-ਵੱਡੀਆਂ ਗੱਲਾਂ ਬੋਲਣ ਅਤੇ ਪਰਮੇਸ਼ਰ ਦੀ ਨਿੰਦਾ ਕਰਨ ਵਾਲਾ ਇੱਕ ਮੂੰਹ ਦਿੱਤਾ ਗਿਆ ਅਤੇ ਉਸ ਨੂੰ ਬਤਾਲੀਆਂ ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਣ ਦਾ ਇਖ਼ਤਿਆਰ ਦਿੱਤਾ ਗਿਆ।
6
ਉਸ ਨੇ ਪਰਮੇਸ਼ਰ ਦੀ ਨਿੰਦਾ ਲਈ ਆਪਣਾ ਮੂੰਹ ਖੋਲ੍ਹਿਆ ਕਿ ਉਸ ਦੇ ਨਾਮ ਦੀ ਅਤੇ ਉਸ ਦੇ ਨਿਵਾਸ ਅਰਥਾਤ ਸਵਰਗ ਵਿੱਚ ਰਹਿਣ ਵਾਲਿਆਂ ਦੀ ਨਿੰਦਾ ਕਰੇ।
7
ਉਸ ਨੂੰ ਸੰਤਾਂ ਨਾਲ ਯੁੱਧ ਕਰਨ ਅਤੇ ਉਨ੍ਹਾਂ ਉੱਤੇ ਜਿੱਤ ਪਾਉਣ ਦੀ ਅਨੁਮਤੀ ਦਿੱਤੀ ਗਈ ਅਤੇ ਉਸ ਨੂੰ ਹਰੇਕ ਗੋਤ, ਜਾਤੀ, ਭਾਸ਼ਾ ਅਤੇ ਕੌਮ ਉੱਤੇ ਇਖ਼ਤਿਆਰ ਦਿੱਤਾ ਗਿਆ।
8
ਧਰਤੀ ਦੇ ਸਭ ਰਹਿਣ ਵਾਲੇ ਉਸ ਦੀ ਪੂਜਾ ਕਰਨਗੇ ਅਰਥਾਤ ਉਹ ਜਿਨ੍ਹਾਂ ਦੇ ਨਾਮ ਸੰਸਾਰ ਦੇ ਮੁੱਢ ਤੋਂ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਜਿਹੜਾ ਘਾਤ ਕੀਤਾ ਗਿਆ, ਨਹੀਂ ਲਿਖੇ ਗਏ ਹਨ।
9
ਜਿਸ ਦੇ ਕੰਨ ਹੋਣ ਉਹ ਸੁਣ ਲਵੇ।
10
ਜੇ ਕਿਸੇ ਨੇ ਕੈਦ ਵਿੱਚ ਜਾਣਾ ਹੈ ਉਹ ਕੈਦ ਵਿੱਚ ਜਾਵੇਗਾ; ਜੇ ਕਿਸੇ ਨੇ ਤਲਵਾਰ ਨਾਲ ਮਾਰੇ ਜਾਣਾ ਹੈ ਉਹ ਤਲਵਾਰ ਨਾਲ ਮਾਰਿਆ ਜਾਵੇਗਾ; ਸੰਤਾਂ ਦਾ ਧੀਰਜ ਅਤੇ ਵਿਸ਼ਵਾਸ ਇਹੋ ਹੈ।
11
ਫਿਰ ਮੈਂ ਇੱਕ ਹੋਰ ਪਸ਼ੂ ਨੂੰ ਧਰਤੀ ਵਿੱਚੋਂ ਉਤਾਂਹ ਆਉਂਦੇ ਵੇਖਿਆ; ਉਸ ਦੇ ਲੇਲੇ ਜਿਹੇ ਦੋ ਸਿੰਗ ਸਨ ਅਤੇ ਉਹ ਅਜਗਰ ਵਾਂਗ ਬੋਲ ਰਿਹਾ ਸੀ।
12
ਉਹ ਪਹਿਲੇ ਪਸ਼ੂ ਦੇ ਸਾਹਮਣੇ ਉਸ ਦਾ ਸਾਰਾ ਇਖ਼ਤਿਆਰ ਇਸਤੇਮਾਲ ਕਰਦਾ ਹੈ ਅਤੇ ਧਰਤੀ ਅਤੇ ਇਸ ਦੇ ਰਹਿਣ ਵਾਲਿਆਂ ਕੋਲੋਂ ਉਸ ਪਹਿਲੇ ਪਸ਼ੂ ਦੀ ਪੂਜਾ ਕਰਾਉਂਦਾ ਹੈ ਜਿਸ ਦਾ ਘਾਤਕ ਜ਼ਖਮ ਚੰਗਾ ਹੋ ਗਿਆ ਸੀ।
13
ਉਹ ਵੱਡੇ-ਵੱਡੇ ਚਿੰਨ੍ਹ ਵਿਖਾਉਂਦਾ ਹੈ, ਇੱਥੋਂ ਤੱਕ ਕਿ ਧਰਤੀ ਉੱਤੇ ਮਨੁੱਖਾਂ ਦੇ ਸਾਹਮਣੇ ਅਕਾਸ਼ ਤੋਂ ਅੱਗ ਵੀ ਵਰ੍ਹਾਉਂਦਾ ਹੈ।
14
ਉਹ ਉਨ੍ਹਾਂ ਚਿੰਨ੍ਹਾਂ ਦੁਆਰਾ ਜਿਹੜੇ ਉਸ ਨੂੰ ਪਸ਼ੂ ਦੀ ਵੱਲੋਂ ਵਿਖਾਉਣ ਦਾ ਇਖ਼ਤਿਆਰ ਦਿੱਤਾ ਗਿਆ ਹੈ, ਧਰਤੀ ਦੇ ਰਹਿਣ ਵਾਲਿਆਂ ਨੂੰ ਭਰਮਾਉਂਦਾ ਹੈ ਅਤੇ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਉਸ ਪਸ਼ੂ ਦੀ ਇੱਕ ਮੂਰਤੀ ਬਣਾਉਣ ਜਿਹੜਾ ਤਲਵਾਰ ਦੇ ਘਾਤਕ ਜ਼ਖਮ ਦੇ ਬਾਵਜੂਦ ਵੀ ਜੀਉਂਦਾ ਹੈ।
15
ਉਸ ਨੂੰ ਉਸ ਪਸ਼ੂ ਦੀ ਮੂਰਤੀ ਵਿੱਚ ਜਾਨ ਪਾਉਣ ਦਾ ਇਖ਼ਤਿਆਰ ਦਿੱਤਾ ਗਿਆ ਤਾਂਕਿ ਪਸ਼ੂ ਦੀ ਉਹ ਮੂਰਤੀ ਬੋਲ ਸਕੇ ਅਤੇ ਜਿੰਨੇ ਲੋਕ ਉਸ ਪਸ਼ੂ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਉਨ੍ਹਾਂ ਸਭਨਾਂ ਨੂੰ ਮਰਵਾ ਦੇਵੇ।
16
ਉਹ ਵੱਡੇ-ਛੋਟੇ, ਅਮੀਰ-ਗਰੀਬ ਅਤੇ ਅਜ਼ਾਦ-ਗੁਲਾਮ, ਸਭਨਾਂ ਨੂੰ ਮਜ਼ਬੂਰ ਕਰਦਾ ਹੈ ਕਿ ਉਹ ਆਪਣੇ ਸੱਜੇ ਹੱਥ ਜਾਂ ਮੱਥੇ ਉੱਤੇ ਨਿਸ਼ਾਨ ਲਵਾਉਣ,
17
ਤਾਂਕਿ ਜਿਸ ਵਿਅਕਤੀ ਉੱਤੇ ਉਸ ਪਸ਼ੂ ਦਾ ਨਿਸ਼ਾਨ ਅਰਥਾਤ ਉਸ ਦਾ ਨਾਮ ਜਾਂ ਉਸ ਦੇ ਨਾਮ ਦਾ ਅੰਕ ਹੈ, ਉਸ ਤੋਂ ਇਲਾਵਾ ਕੋਈ ਵੀ ਵਿਅਕਤੀ ਕੁਝ ਖਰੀਦ ਜਾਂ ਵੇਚ ਨਾ ਸਕੇ।
18
ਸਮਝ ਇਸ ਵਿੱਚ ਹੈ: ਜਿਸ ਕੋਲ ਬੁੱਧ ਹੈ ਉਹ ਉਸ ਪਸ਼ੂ ਦੇ ਅੰਕ ਦਾ ਜੋੜ ਕਰ ਲਵੇ ਕਿਉਂਕਿ ਇਹ ਮਨੁੱਖ ਦਾ ਅੰਕ ਹੈ; ਉਸ ਦਾ ਅੰਕ 666 ਹੈ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 14 →
All chapters:
1
2
3
4
5
6
7
8
9
10
11
12
13
14
15
16
17
18
19
20
21
22