bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Revelation 4
Revelation 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 5 →
1
ਇਸ ਤੋਂ ਬਾਅਦ ਮੈਂ ਨਿਗਾਹ ਕੀਤੀ ਅਤੇ ਵੇਖੋ, ਅਕਾਸ਼ ਵਿੱਚ ਇੱਕ ਦਰਵਾਜ਼ਾ ਖੁੱਲ੍ਹਾ ਹੋਇਆ ਹੈ ਅਤੇ ਮੈਂ ਪਹਿਲੀ ਅਵਾਜ਼ ਨੂੰ ਜੋ ਤੁਰ੍ਹੀ ਦੀ ਅਵਾਜ਼ ਜਿਹੀ ਸੀ, ਆਪਣੇ ਨਾਲ ਗੱਲ ਕਰਦੇ ਸੁਣਿਆ ਜਿਸ ਨੇ ਕਿਹਾ, “ਇੱਥੇ ਉਤਾਂਹ ਆ ਜਾ ਅਤੇ ਮੈਂ ਤੈਨੂੰ ਉਹ ਸਭ ਕੁਝ ਵਿਖਾਵਾਂਗਾ ਜੋ ਇਸ ਤੋਂ ਬਾਅਦ ਹੋਣਾ ਜ਼ਰੂਰੀ ਹੈ।”
2
ਮੈਂ ਤੁਰੰਤ ਆਤਮਾ ਵਿੱਚ ਆਇਆ ਅਤੇ ਵੇਖੋ, ਸਵਰਗ ਵਿੱਚ ਇੱਕ ਸਿੰਘਾਸਣ ਲੱਗਾ ਹੋਇਆ ਸੀ ਅਤੇ ਉਸ ਸਿੰਘਾਸਣ ਉੱਤੇ ਕੋਈ ਬੈਠਾ ਸੀ।
3
ਜਿਹੜਾ ਬੈਠਾ ਸੀ ਉਹ ਵੇਖਣ ਵਿੱਚ ਪੁਖਰਾਜ ਅਤੇ ਅਕੀਕ ਵਰਗਾ ਸੀ ਅਤੇ ਉਸ ਦੇ ਸਿੰਘਾਸਣ ਦੇ ਆਲੇ-ਦੁਆਲੇ ਇੱਕ ਸਤਰੰਗੀ ਪੀਂਘ ਸੀ ਜੋ ਵੇਖਣ ਵਿੱਚ ਪੰਨੇ ਜਿਹੀ ਸੀ।
4
ਉਸ ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਤਖ਼ਤ ਸਨ ਅਤੇ ਉਨ੍ਹਾਂ ਤਖ਼ਤਾਂ ਉੱਤੇ ਚੌਵੀ ਬਜ਼ੁਰਗ ਬੈਠੇ ਸਨ ਜਿਨ੍ਹਾਂ ਨੇ ਸਫ਼ੇਦ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਸੋਨੇ ਦੇ ਤਾਜ ਸਨ।
5
ਉਸ ਸਿੰਘਾਸਣ ਤੋਂ ਬਿਜਲੀ ਦੀਆਂ ਚਮਕਾਂ, ਅਵਾਜ਼ਾਂ ਅਤੇ ਗਰਜਣਾਂ ਨਿੱਕਲ ਰਹੀਆਂ ਸਨ ਅਤੇ ਸਿੰਘਾਸਣ ਦੇ ਸਾਹਮਣੇ ਅੱਗ ਦੀਆਂ ਸੱਤ ਮਸ਼ਾਲਾਂ ਬਲ ਰਹੀਆਂ ਸਨ ਜੋ ਕਿ ਪਰਮੇਸ਼ਰ ਦੇ ਸੱਤ ਆਤਮੇ ਹਨ।
6
ਸਿੰਘਾਸਣ ਦੇ ਸਾਹਮਣੇ ਬਲੌਰ ਵਰਗਾ ਸ਼ੀਸ਼ੇ ਦਾ ਸਮੁੰਦਰ ਜਿਹਾ ਸੀ ਅਤੇ ਸਿੰਘਾਸਣ ਦੇ ਵਿਚਕਾਰ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਪ੍ਰਾਣੀ ਸਨ ਜਿਨ੍ਹਾਂ ਦੇ ਅੱਗੇ-ਪਿੱਛੇ ਅੱਖਾਂ ਹੀ ਅੱਖਾਂ ਸਨ।
7
ਪਹਿਲਾ ਪ੍ਰਾਣੀ ਸ਼ੇਰ ਵਰਗਾ ਅਤੇ ਦੂਜਾ ਪ੍ਰਾਣੀ ਵੱਛੇ ਵਰਗਾ ਸੀ; ਤੀਜੇ ਪ੍ਰਾਣੀ ਦਾ ਚਿਹਰਾ ਮਨੁੱਖ ਜਿਹਾ ਸੀ ਅਤੇ ਚੌਥਾ ਪ੍ਰਾਣੀ ਉੱਡਦੇ ਹੋਏ ਉਕਾਬ ਵਰਗਾ ਸੀ।
8
ਇਨ੍ਹਾਂ ਚਾਰਾਂ ਪ੍ਰਾਣੀਆਂ ਵਿੱਚੋਂ ਹਰੇਕ ਦੇ ਛੇ-ਛੇ ਖੰਭ ਸਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਅਤੇ ਅੰਦਰ ਅੱਖਾਂ ਹੀ ਅੱਖਾਂ ਸਨ। ਉਹ ਬਿਨਾਂ ਰੁਕੇ ਰਾਤ-ਦਿਨ ਇਹ ਕਹਿੰਦੇ ਰਹਿੰਦੇ ਹਨ: ਪਵਿੱਤਰ, ਪਵਿੱਤਰ, ਪਵਿੱਤਰ, ਸਰਬ-ਸ਼ਕਤੀਮਾਨ ਪਰਮੇਸ਼ਰ! ਜਿਹੜਾ ਸੀ, ਜਿਹੜਾ ਹੈ ਅਤੇ ਜਿਹੜਾ ਆਉਣ ਵਾਲਾ ਹੈ।
9
ਜਦੋਂ ਵੀ ਉਹ ਪ੍ਰਾਣੀ ਉਸ ਨੂੰ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਯੁਗੋ-ਯੁਗ ਜੀਉਂਦਾ ਹੈ, ਮਹਿਮਾ, ਆਦਰ ਅਤੇ ਧੰਨਵਾਦ ਦਿੰਦੇ ਹਨ
10
ਤਾਂ ਚੌਵੀ ਬਜ਼ੁਰਗ ਉਸ ਦੇ ਸਾਹਮਣੇ ਡਿੱਗ ਕੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਅਤੇ ਯੁਗੋ-ਯੁਗ ਜੀਉਂਦਾ ਹੈ, ਅਰਾਧਨਾ ਕਰਦੇ ਹਨ ਅਤੇ ਆਪਣੇ ਤਾਜ ਸਿੰਘਾਸਣ ਦੇ ਸਾਹਮਣੇ ਰੱਖ ਕੇ ਕਹਿੰਦੇ ਹਨ:
11
ਹੇ ਸਾਡੇ ਪ੍ਰਭੂ ਅਤੇ ਪਰਮੇਸ਼ਰ, ਤੂੰ ਮਹਿਮਾ, ਆਦਰ ਅਤੇ ਸਮਰੱਥਾ ਪ੍ਰਾਪਤ ਕਰਨ ਦੇ ਯੋਗ ਹੈਂ, ਕਿਉਂਕਿ ਸਭਨਾਂ ਵਸਤਾਂ ਨੂੰ ਤੂੰ ਹੀ ਸਿਰਜਿਆ ਅਤੇ ਤੇਰੀ ਹੀ ਇੱਛਾ ਨਾਲ ਉਹ ਹੋਂਦ ਵਿੱਚ ਆਈਆਂ ਅਤੇ ਸਿਰਜੀਆਂ ਗਈਆਂ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 5 →
All chapters:
1
2
3
4
5
6
7
8
9
10
11
12
13
14
15
16
17
18
19
20
21
22