bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Revelation 19
Revelation 19
Punjabi Standard Bible (Punjabi Standard Bible) 2023
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 20 →
1
ਇਸ ਤੋਂ ਬਾਅਦ ਮੈਂ ਸਵਰਗ ਵਿੱਚੋਂ ਜਿਵੇਂ ਇੱਕ ਵੱਡੀ ਭੀੜ ਨੂੰ ਉੱਚੀ ਅਵਾਜ਼ ਵਿੱਚ ਇਹ ਕਹਿੰਦੇ ਸੁਣਿਆ: ਹਾਲੇਲੂਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ਰ ਦੀ ਹੈ,
2
ਕਿਉਂਕਿ ਉਸ ਦੇ ਨਿਆਂ ਸੱਚੇ ਅਤੇ ਧਾਰਮਿਕਤਾ ਦੇ ਹਨ। ਉਸ ਨੇ ਉਸ ਵੱਡੀ ਵੇਸਵਾ ਦਾ ਨਿਆਂ ਕੀਤਾ ਜਿਹੜੀ ਆਪਣੇ ਵਿਭਚਾਰ ਨਾਲ ਧਰਤੀ ਨੂੰ ਭ੍ਰਿਸ਼ਟ ਕਰ ਰਹੀ ਸੀ; ਪਰਮੇਸ਼ਰ ਨੇ ਉਸ ਦੇ ਹੱਥੋਂ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਿਆ।
3
ਉਨ੍ਹਾਂ ਨੇ ਦੂਜੀ ਵਾਰ ਕਿਹਾ: ਹਾਲੇਲੂਯਾਹ! ਉਸ ਦਾ ਧੂੰਆਂ ਯੁਗੋ-ਯੁਗ ਉੱਠਦਾ ਰਹੇਗਾ।
4
ਤਦ ਚੌਵੀ ਬਜ਼ੁਰਗਾਂ ਅਤੇ ਚਾਰ ਪ੍ਰਾਣੀਆਂ ਨੇ ਡਿੱਗ ਕੇ ਪਰਮੇਸ਼ਰ ਦੀ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ, ਇਹ ਕਹਿੰਦੇ ਹੋਏ ਅਰਾਧਨਾ ਕੀਤੀ: ਆਮੀਨ, ਹਾਲੇਲੂਯਾਹ!
5
ਫਿਰ ਸਿੰਘਾਸਣ ਤੋਂ ਇੱਕ ਅਵਾਜ਼ ਆਈ ਜਿਸ ਨੇ ਕਿਹਾ: ਪਰਮੇਸ਼ਰ ਦੇ ਸਭ ਦਾਸੋ ਅਤੇ ਉਸ ਦਾ ਡਰ ਰੱਖਣ ਵਾਲੇ ਸਭ ਵੱਡੇ-ਛੋਟਿਓ, ਸਾਡੇ ਪਰਮੇਸ਼ਰ ਦੀ ਉਸਤਤ ਕਰੋ।
6
ਫਿਰ ਮੈਨੂੰ ਜਿਵੇਂ ਵੱਡੀ ਭੀੜ ਜਿਹੀ, ਬਹੁਤੇ ਪਾਣੀਆਂ ਜਿਹੀ ਅਤੇ ਵੱਡੀ ਗਰਜਣ ਜਿਹੀ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ: ਹਾਲੇਲੂਯਾਹ! ਕਿਉਂਕਿ ਸਾਡਾ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ ਰਾਜ ਕਰਦਾ ਹੈ।
7
ਆਓ ਅਸੀਂ ਅਨੰਦ ਮਨਾਈਏ ਅਤੇ ਮਗਨ ਹੋਈਏ ਅਤੇ ਉਸ ਦੀ ਮਹਿਮਾ ਕਰੀਏ, ਕਿਉਂਕਿ ਲੇਲੇ ਦੇ ਵਿਆਹ ਦਾ ਸਮਾਂ ਆ ਗਿਆ ਹੈ ਅਤੇ ਉਸ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।
8
ਲਾੜੀ ਨੂੰ ਇਹ ਬਖਸ਼ਿਆ ਗਿਆ ਕਿ ਉਹ ਮਲਮਲ ਦੇ ਸ਼ੁੱਧ ਅਤੇ ਚਮਕੀਲੇ ਵਸਤਰ ਪਹਿਨੇ, ਕਿਉਂਕਿ ਮਲਮਲ ਦਾ ਵਸਤਰ ਸੰਤਾਂ ਦੇ ਧਾਰਮਿਕਤਾ ਦੇ ਕੰਮ ਹਨ।
9
ਫਿਰ ਉਸ ਨੇ ਮੈਨੂੰ ਕਿਹਾ, “ਲਿਖ: ਧੰਨ ਹਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦਾਅਵਤ ਵਿੱਚ ਸੱਦੇ ਗਏ ਹਨ।” ਉਸ ਨੇ ਮੈਨੂੰ ਕਿਹਾ, “ਇਹ ਪਰਮੇਸ਼ਰ ਦੇ ਸੱਚੇ ਵਚਨ ਹਨ।”
10
ਤਦ ਮੈਂ ਉਸ ਨੂੰ ਮੱਥਾ ਟੇਕਣ ਲਈ ਉਸ ਦੇ ਚਰਨਾਂ 'ਤੇ ਡਿੱਗ ਪਿਆ, ਪਰ ਉਸ ਨੇ ਕਿਹਾ, “ਇਸ ਤਰ੍ਹਾਂ ਨਾ ਕਰ! ਮੈਂ ਤੇਰਾ ਅਤੇ ਤੇਰੇ ਉਨ੍ਹਾਂ ਭਾਈਆਂ ਦਾ ਸੰਗੀ ਦਾਸ ਹਾਂ ਜਿਹੜੇ ਯਿਸੂ ਦੀ ਗਵਾਹੀ ਰੱਖਦੇ ਹਨ। ਪਰਮੇਸ਼ਰ ਨੂੰ ਹੀ ਮੱਥਾ ਟੇਕ, ਕਿਉਂਕਿ ਯਿਸੂ ਦੀ ਗਵਾਹੀ ਭਵਿੱਖਬਾਣੀ ਦੀ ਆਤਮਾ ਹੈ।”
11
ਫਿਰ ਮੈਂ ਸਵਰਗ ਨੂੰ ਖੁੱਲ੍ਹਾ ਹੋਇਆ ਵੇਖਿਆ ਅਤੇ ਵੇਖੋ, ਇੱਕ ਚਿੱਟਾ ਘੋੜਾ ਹੈ ਅਤੇ ਜਿਹੜਾ ਉਸ ਉੱਤੇ ਸਵਾਰ ਹੈ ਉਹ ਵਫ਼ਾਦਾਰ ਅਤੇ ਸੱਚਾ ਕਹਾਉਂਦਾ ਹੈ; ਉਹ ਧਾਰਮਿਕਤਾ ਨਾਲ ਨਿਆਂ ਅਤੇ ਯੁੱਧ ਕਰਦਾ ਹੈ।
12
ਉਸ ਦੀਆਂ ਅੱਖਾਂ ਅੱਗ ਦੀ ਲਾਟ ਜਿਹੀਆਂ ਹਨ ਅਤੇ ਉਸ ਦੇ ਸਿਰ ਉੱਤੇ ਬਹੁਤ ਸਾਰੇ ਤਾਜ ਹਨ। ਉਸ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਸ ਤੋਂ ਇਲਾਵਾ ਕੋਈ ਨਹੀਂ ਜਾਣਦਾ।
13
ਉਸ ਨੇ ਲਹੂ ਵਿੱਚ ਭਿੱਜਾ ਹੋਇਆ ਇੱਕ ਸਫ਼ੇਦ ਵਸਤਰ ਪਹਿਨਿਆ ਹੋਇਆ ਹੈ ਅਤੇ ਉਸ ਦਾ ਨਾਮ “ਪਰਮੇਸ਼ਰ ਦਾ ਵਚਨ” ਹੈ।
14
ਸਵਰਗ ਦੀਆਂ ਫ਼ੌਜਾਂ ਜਿਨ੍ਹਾਂ ਨੇ ਮਲਮਲ ਦਾ ਸ਼ੁੱਧ ਅਤੇ ਸਫ਼ੇਦ ਵਸਤਰ ਪਹਿਨਿਆ ਹੋਇਆ ਹੈ, ਚਿੱਟੇ ਘੋੜਿਆਂ ਉੱਤੇ ਉਸ ਦੇ ਪਿੱਛੇ-ਪਿੱਛੇ ਚੱਲਦੀਆਂ ਸਨ।
15
ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਤਾਂਕਿ ਇਸ ਨਾਲ ਉਹ ਕੌਮਾਂ ਨੂੰ ਮਾਰੇ; ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਰਾਜ ਕਰੇਗਾ। ਉਹ ਸਰਬ-ਸ਼ਕਤੀਮਾਨ ਪਰਮੇਸ਼ਰ ਦੇ ਭਿਆਨਕ ਕ੍ਰੋਧ ਦੀ ਮੈ ਦੇ ਚੁਬੱਚੇ ਵਿੱਚ ਅੰਗੂਰਾਂ ਨੂੰ ਲਤਾੜੇਗਾ।
16
ਉਸ ਦੇ ਵਸਤਰ ਉੱਤੇ ਅਤੇ ਉਸ ਦੇ ਪੱਟ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ: ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।
17
ਫਿਰ ਮੈਂ ਇੱਕ ਸਵਰਗਦੂਤ ਨੂੰ ਸੂਰਜ ਉੱਤੇ ਖੜ੍ਹੇ ਵੇਖਿਆ ਅਤੇ ਉਸ ਨੇ ਅਕਾਸ਼ ਵਿੱਚ ਉੱਡਦੇ ਹੋਏ ਪੰਛੀਆਂ ਨੂੰ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਆਓ, ਪਰਮੇਸ਼ਰ ਦੀ ਵੱਡੀ ਦਾਅਵਤ ਲਈ ਇਕੱਠੇ ਹੋ ਜਾਓ,
18
ਤਾਂਕਿ ਤੁਸੀਂ ਰਾਜਿਆਂ ਦਾ ਮਾਸ, ਸੈਨਾਪਤੀਆਂ ਦਾ ਮਾਸ, ਤਾਕਤਵਰ ਮਨੁੱਖਾਂ ਦਾ ਮਾਸ, ਘੋੜਿਆਂ ਦਾ ਅਤੇ ਉਨ੍ਹਾਂ ਦੇ ਅਸਵਾਰਾਂ ਦਾ ਮਾਸ ਅਤੇ ਅਜ਼ਾਦ-ਗੁਲਾਮ ਅਤੇ ਵੱਡਿਆਂ-ਛੋਟਿਆਂ, ਸਭਨਾਂ ਦਾ ਮਾਸ ਖਾਓ।”
19
ਫਿਰ ਮੈਂ ਪਸ਼ੂ ਨੂੰ, ਧਰਤੀ ਦੇ ਰਾਜਿਆਂ ਨੂੰ ਅਤੇ ਉਨ੍ਹਾਂ ਦੀਆਂ ਫ਼ੌਜਾਂ ਨੂੰ ਇਕੱਠੀਆਂ ਹੋਈਆਂ ਵੇਖਿਆ ਤਾਂਕਿ ਉਸ ਘੋੜਸਵਾਰ ਨਾਲ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ।
20
ਉਸ ਪਸ਼ੂ ਨੂੰ ਅਤੇ ਉਸ ਦੇ ਨਾਲ ਉਸ ਝੂਠੇ ਨਬੀ ਨੂੰ ਵੀ ਫੜ ਲਿਆ ਗਿਆ ਜਿਸ ਨੇ ਪਸ਼ੂ ਦੇ ਸਾਹਮਣੇ ਚਿੰਨ੍ਹ ਵਿਖਾਏ ਸਨ। ਇਨ੍ਹਾਂ ਚਿੰਨ੍ਹਾਂ ਦੁਆਰਾ ਉਸ ਨੇ ਉਨ੍ਹਾਂ ਨੂੰ ਭਰਮਾਇਆ ਸੀ ਜਿਨ੍ਹਾਂ ਉੱਤੇ ਉਸ ਪਸ਼ੂ ਦੀ ਮੋਹਰ ਸੀ ਅਤੇ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ; ਉਨ੍ਹਾਂ ਦੋਹਾਂ ਨੂੰ ਜੀਉਂਦੇ ਹੀ ਅੱਗ ਦੀ ਉਸ ਝੀਲ ਵਿੱਚ ਸੁੱਟ ਦਿੱਤਾ ਗਿਆ ਜਿਹੜੀ ਗੰਧਕ ਨਾਲ ਬਲਦੀ ਹੈ।
21
ਜਿਹੜੇ ਬਾਕੀ ਰਹਿ ਗਏ ਸਨ ਉਹ ਘੋੜਸਵਾਰ ਦੇ ਮੂੰਹੋਂ ਨਿੱਕਲਣ ਵਾਲੀ ਤਲਵਾਰ ਨਾਲ ਮਾਰੇ ਗਏ ਅਤੇ ਸਭ ਪੰਛੀ ਉਨ੍ਹਾਂ ਦਾ ਮਾਸ ਖਾ ਕੇ ਰੱਜ ਗਏ।
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 20 →
All chapters:
1
2
3
4
5
6
7
8
9
10
11
12
13
14
15
16
17
18
19
20
21
22