bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Revelation 21
Revelation 21
Punjabi Standard Bible (Punjabi Standard Bible) 2023
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 22 →
1
ਫਿਰ ਮੈਂ ਇੱਕ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂਕਿ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੇ ਰਹੇ ਅਤੇ ਸਮੁੰਦਰ ਵੀ ਨਾ ਰਿਹਾ।
2
ਮੈਂ ਪਵਿੱਤਰ ਨਗਰੀ, ਨਵੀਂ ਯਰੂਸ਼ਲਮ ਨੂੰ ਪਰਮੇਸ਼ਰ ਕੋਲੋਂ ਸਵਰਗ ਤੋਂ ਹੇਠਾਂ ਉੱਤਰਦੇ ਵੇਖਿਆ; ਉਹ ਇਸ ਤਰ੍ਹਾਂ ਤਿਆਰ ਕੀਤੀ ਗਈ ਸੀ ਜਿਵੇਂ ਲਾੜੀ ਨੂੰ ਉਸ ਦੇ ਲਾੜੇ ਲਈ ਸ਼ਿੰਗਾਰਿਆ ਗਿਆ ਹੋਵੇ।
3
ਫਿਰ ਮੈਂ ਸਿੰਘਾਸਣ ਤੋਂ ਇੱਕ ਉੱਚੀ ਅਵਾਜ਼ ਇਹ ਕਹਿੰਦੇ ਸੁਣੀ, “ਵੇਖ, ਪਰਮੇਸ਼ਰ ਦਾ ਡੇਰਾ ਮਨੁੱਖਾਂ ਵਿਚਕਾਰ ਹੈ ਅਤੇ ਉਹ ਉਨ੍ਹਾਂ ਨਾਲ ਵਾਸ ਕਰੇਗਾ। ਉਹ ਉਸ ਦੇ ਲੋਕ ਹੋਣਗੇ ਅਤੇ ਪਰਮੇਸ਼ਰ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਆਪ ਉਨ੍ਹਾਂ ਦਾ ਪਰਮੇਸ਼ਰ ਹੋਵੇਗਾ।
4
ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝ ਦੇਵੇਗਾ। ਅੱਗੇ ਤੋਂ ਨਾ ਮੌਤ ਹੋਵੇਗੀ, ਨਾ ਸੋਗ, ਨਾ ਰੋਣਾ ਅਤੇ ਨਾ ਕਸ਼ਟ ਹੋਵੇਗਾ, ਕਿਉਂਕਿ ਪਹਿਲੀਆਂ ਗੱਲਾਂ ਬੀਤ ਗਈਆਂ ਹਨ।”
5
ਤਦ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਉਸ ਨੇ ਕਿਹਾ, “ਵੇਖ, ਮੈਂ ਸਭ ਕੁਝ ਨਵਾਂ ਕਰ ਦਿੰਦਾ ਹਾਂ।” ਫਿਰ ਉਸ ਨੇ ਕਿਹਾ, “ਲਿਖ ਲੈ, ਕਿਉਂਕਿ ਇਹ ਵਚਨ ਵਿਸ਼ਵਾਸਯੋਗ ਅਤੇ ਸੱਚੇ ਹਨ।”
6
ਇਸ ਤੋਂ ਬਾਅਦ ਉਸ ਨੇ ਮੈਨੂੰ ਕਿਹਾ, “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ! ਮੈਂ ਹੀ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਮੈਂ ਉਸ ਨੂੰ ਜਿਹੜਾ ਪਿਆਸਾ ਹੈ, ਜੀਵਨ ਜਲ ਦੇ ਸੋਤੇ ਵਿੱਚੋਂ ਮੁਫ਼ਤ ਦਿਆਂਗਾ।
7
ਜਿਹੜਾ ਜਿੱਤੇਗਾ ਉਹ ਸਭਨਾਂ ਵਸਤਾਂ ਦਾ ਵਾਰਸ ਹੋਵੇਗਾ; ਮੈਂ ਉਸ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ।
8
ਪਰ ਡਰਪੋਕਾਂ, ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਵਿਭਚਾਰੀਆਂ, ਜਾਦੂ-ਟੂਣਾ ਕਰਨ ਵਾਲਿਆਂ, ਮੂਰਤੀ-ਪੂਜਕਾਂ ਅਤੇ ਸਭ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜੋ ਅੱਗ ਅਤੇ ਗੰਧਕ ਨਾਲ ਬਲਦੀ ਰਹਿੰਦੀ ਹੈ।”
9
ਫਿਰ ਜਿਨ੍ਹਾਂ ਸੱਤ ਸਵਰਗਦੂਤਾਂ ਕੋਲ ਆਖਰੀ ਸੱਤ ਬਿਪਤਾਵਾਂ ਦੇ ਭਰੇ ਹੋਏ ਸੱਤ ਕਟੋਰੇ ਸਨ ਉਨ੍ਹਾਂ ਵਿੱਚੋਂ ਇੱਕ ਮੇਰੇ ਕੋਲ ਆਇਆ ਅਤੇ ਮੈਨੂੰ ਕਿਹਾ, “ਆ, ਮੈਂ ਤੈਨੂੰ ਲਾੜੀ ਅਰਥਾਤ ਲੇਲੇ ਦੀ ਪਤਨੀ ਵਿਖਾਵਾਂਗਾ।”
10
ਤਦ ਉਹ ਮੈਨੂੰ ਆਤਮਾ ਵਿੱਚ ਇੱਕ ਬਹੁਤ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਮੈਨੂੰ ਪਵਿੱਤਰ ਨਗਰੀ ਯਰੂਸ਼ਲਮ ਸਵਰਗ ਵਿੱਚੋਂ ਪਰਮੇਸ਼ਰ ਕੋਲੋਂ ਉੱਤਰਦੀ ਵਿਖਾਈ।
11
ਪਰਮੇਸ਼ਰ ਦਾ ਤੇਜ ਉਸ ਵਿੱਚ ਸੀ ਅਤੇ ਉਸ ਦੀ ਚਮਕ ਇੱਕ ਵਡਮੁੱਲੇ ਪੱਥਰ ਅਰਥਾਤ ਪੁਖਰਾਜ ਪੱਥਰ ਦੀ ਤਰ੍ਹਾਂ ਬਲੌਰ ਵਾਂਗ ਖਾਲਸ ਸੀ।
12
ਉਸ ਦੀ ਸਫੀਲ ਉੱਚੀ ਅਤੇ ਵੱਡੀ ਸੀ ਅਤੇ ਉਸ ਦੇ ਬਾਰਾਂ ਫਾਟਕ ਸਨ ਤੇ ਫਾਟਕਾਂ ਉੱਤੇ ਬਾਰਾਂ ਸਵਰਗਦੂਤ ਸਨ। ਉਨ੍ਹਾਂ ਫਾਟਕਾਂ ਉੱਤੇ ਇਸਰਾਏਲ ਦੇ ਬਾਰਾਂ ਗੋਤਾਂ ਦੇ ਨਾਮ ਲਿਖੇ ਹੋਏ ਸਨ;
13
ਪੂਰਬ ਵੱਲ ਤਿੰਨ ਫਾਟਕ, ਉੱਤਰ ਵੱਲ ਤਿੰਨ ਫਾਟਕ, ਦੱਖਣ ਵੱਲ ਤਿੰਨ ਫਾਟਕ ਅਤੇ ਪੱਛਮ ਵੱਲ ਤਿੰਨ ਫਾਟਕ।
14
ਇਸ ਨਗਰੀ ਦੀ ਸਫੀਲ ਦੀਆਂ ਬਾਰਾਂ ਨੀਹਾਂ ਸਨ ਅਤੇ ਉਨ੍ਹਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਬਾਰਾਂ ਨਾਮ ਸਨ।
15
ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਸੀ ਉਸ ਕੋਲ ਸੋਨੇ ਦਾ ਇੱਕ ਨਾਪਣ ਵਾਲਾ ਕਾਨਾ ਸੀ ਤਾਂਕਿ ਨਗਰੀ ਨੂੰ, ਇਸ ਦੇ ਫਾਟਕਾਂ ਨੂੰ ਅਤੇ ਇਸ ਦੀ ਸਫੀਲ ਨੂੰ ਨਾਪੇ।
16
ਇਹ ਨਗਰੀ ਚੌਰਸ ਸੀ ਅਤੇ ਇਹ ਜਿੰਨੀ ਲੰਮੀ, ਓਨੀ ਚੌੜੀ ਸੀ। ਉਸ ਨੇ ਨਗਰੀ ਨੂੰ ਕਾਨੇ ਨਾਲ ਨਾਪਿਆ ਅਤੇ ਇਹ ਲਗਭਗ ਦੋ ਹਜ਼ਾਰ ਦੋ ਸੌ ਵੀਹ ਕਿਲੋਮੀਟਰ ਨਿੱਕਲੀ; ਇਸ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਸੀ।
17
ਜਦੋਂ ਉਸ ਨੇ ਇਸ ਦੀ ਸਫੀਲ ਨੂੰ ਨਾਪਿਆ ਤਾਂ ਮਨੁੱਖੀ ਨਾਪ ਦੇ ਅਨੁਸਾਰ ਜੋ ਕਿ ਸਵਰਗਦੂਤਾਂ ਦਾ ਵੀ ਨਾਪ ਹੈ, ਇਹ ਪੈਂਹਠ ਮੀਟਰ ਨਿੱਕਲੀ।
18
ਇਹ ਸਫੀਲ ਯਸ਼ਬ ਦੀ ਬਣੀ ਹੋਈ ਸੀ ਅਤੇ ਨਗਰੀ ਸਾਫ ਸ਼ੀਸ਼ੇ ਵਰਗੇ ਸ਼ੁੱਧ ਸੋਨੇ ਦੀ ਸੀ।
19
ਨਗਰੀ ਦੀ ਸਫੀਲ ਦੀਆਂ ਨੀਹਾਂ ਹਰ ਤਰ੍ਹਾਂ ਦੇ ਵਡਮੁੱਲੇ ਪੱਥਰਾਂ ਨਾਲ ਸ਼ਿੰਗਾਰੀਆਂ ਹੋਈਆਂ ਸਨ; ਪਹਿਲੀ ਨੀਂਹ ਯਸ਼ਬ ਨਾਲ, ਦੂਜੀ ਨੀਲਮ ਨਾਲ, ਤੀਜੀ ਦੂਧੀਯਾ ਅਕੀਕ ਨਾਲ, ਚੌਥੀ ਪੰਨੇ ਨਾਲ,
20
ਪੰਜਵੀਂ ਸੁਲੇਮਾਨੀ ਨਾਲ, ਛੇਵੀਂ ਲਾਲ ਅਕੀਕ ਨਾਲ, ਸੱਤਵੀਂ ਜ਼ਬਰਜਦ ਨਾਲ, ਅੱਠਵੀਂ ਬੈਰੂਜ ਨਾਲ, ਨੌਂਵੀਂ ਸੁਨਿਹਲੇ ਨਾਲ, ਦਸਵੀਂ ਹਰੇ ਅਕੀਕ ਨਾਲ, ਗਿਆਰਵੀਂ ਜ਼ਰਕਨ ਨਾਲ ਅਤੇ ਬਾਰਵੀਂ ਕਟਹਲੇ ਨਾਲ।
21
ਬਾਰਾਂ ਫਾਟਕ ਬਾਰਾਂ ਮੋਤੀ ਸਨ; ਹਰੇਕ ਫਾਟਕ ਇੱਕ-ਇੱਕ ਮੋਤੀ ਦਾ ਬਣਿਆ ਸੀ ਅਤੇ ਨਗਰੀ ਦੀ ਸੜਕ ਪਾਰਦਰਸ਼ੀ ਕੱਚ ਵਾਂਗ ਸ਼ੁੱਧ ਸੋਨੇ ਦੀ ਸੀ।
22
ਮੈਨੂੰ ਨਗਰੀ ਵਿੱਚ ਕੋਈ ਹੈਕਲ ਵਿਖਾਈ ਨਾ ਦਿੱਤੀ, ਕਿਉਂਕਿ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ ਅਤੇ ਲੇਲਾ ਹੀ ਇਸ ਦੀ ਹੈਕਲ ਹਨ।
23
ਇਸ ਨਗਰੀ ਨੂੰ ਜ਼ਰੂਰਤ ਨਹੀਂ ਹੈ ਕਿ ਸੂਰਜ ਅਤੇ ਚੰਦਰਮਾ ਇਸ ਉੱਤੇ ਚਮਕੇ, ਕਿਉਂਕਿ ਪਰਮੇਸ਼ਰ ਦਾ ਤੇਜ ਇਸ ਨੂੰ ਪ੍ਰਕਾਸ਼ਮਾਨ ਕਰਦਾ ਹੈ ਅਤੇ ਲੇਲਾ ਹੀ ਇਸ ਦਾ ਦੀਪਕ ਹੈ।
24
ਕੌਮਾਂ ਇਸ ਦੇ ਚਾਨਣ ਵਿੱਚ ਚੱਲਣਗੀਆਂ ਅਤੇ ਧਰਤੀ ਦੇ ਰਾਜੇ ਆਪਣੀ ਸ਼ਾਨ ਇਸ ਵਿੱਚ ਲਿਆਉਣਗੇ।
25
ਦਿਨੇ ਇਸ ਦੇ ਫਾਟਕ ਕਦੇ ਬੰਦ ਨਾ ਹੋਣਗੇ ਅਤੇ ਉੱਥੇ ਰਾਤ ਕਦੇ ਨਾ ਹੋਵੇਗੀ।
26
ਉਹ ਕੌਮਾਂ ਦੀ ਸ਼ਾਨ ਅਤੇ ਆਦਰ ਇਸ ਵਿੱਚ ਲਿਆਉਣਗੇ;
27
ਅਤੇ ਕੋਈ ਅਸ਼ੁੱਧ ਵਸਤ, ਘਿਰਣਾਯੋਗ ਕੰਮ ਕਰਨ ਵਾਲਾ ਅਤੇ ਝੂਠ ਇਸ ਵਿੱਚ ਪ੍ਰਵੇਸ਼ ਨਾ ਕਰੇਗਾ, ਪਰ ਕੇਵਲ ਉਹੀ ਜਿਨ੍ਹਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਹਨ।
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 22 →
All chapters:
1
2
3
4
5
6
7
8
9
10
11
12
13
14
15
16
17
18
19
20
21
22