bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Luke 1
Luke 1
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 2 →
1
ਹੇ ਮਾਨਯੋਗ ਥਿਓਫ਼ਿਲੁਸ, ਬਹੁਤ ਸਾਰੇ ਲੇਖਕਾਂ ਨੇ ਕੋਸ਼ਿਸ਼ ਕੀਤੀ ਕਿ ਸਾਡੇ ਵਿਚਕਾਰ ਹੋਈਆਂ ਗੱਲਾਂ ਦਾ ਵਰਣਨ ਲਿਖਣ ।
2
ਜਿਸ ਤਰ੍ਹਾਂ ਸਾਨੂੰ ਉਹਨਾਂ ਪਹਿਲੇ ਗਵਾਹਾਂ ਨੇ ਦੱਸਿਆ ਜਿਹਨਾਂ ਨੇ ਆਪਣੀ ਅੱਖੀਂ ਸਭ ਕੁਝ ਦੇਖਿਆ ਅਤੇ ਪ੍ਰਚਾਰ ਕੀਤਾ ।
3
ਮੈਂ ਵੀ ਇਹਨਾਂ ਸਭ ਗੱਲਾਂ ਦੀ ਬੜੀ ਧਿਆਨ ਪੂਰਵਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਖੋਜ ਕੀਤੀ ਹੈ ਤਾਂ ਜੋ ਤੁਹਾਡੇ ਲਈ ਇਹਨਾਂ ਸਭ ਦਾ ਵਰਣਨ ਠੀਕ ਅਤੇ ਤਰਤੀਬਵਾਰ ਲਿਖਾਂ,
4
ਕਿ ਉਹਨਾਂ ਸਾਰੀਆਂ ਗੱਲਾਂ ਬਾਰੇ ਜਿਹਨਾਂ ਤੋਂ ਤੁਸੀਂ ਅੱਗੇ ਹੀ ਜਾਣੂ ਹੋ, ਠੀਕ ਠੀਕ ਜਾਣਕਾਰੀ ਪ੍ਰਾਪਤ ਕਰੋ ।
5
ਉਹਨਾਂ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦਿਯਾ ਦੇਸ਼ ਵਿੱਚ ਰਾਜ ਕਰਦਾ ਸੀ, ਉੱਥੇ ਜ਼ਕਰਯਾਹ ਨਾਂ ਦਾ ਇੱਕ ਪੁਰੋਹਿਤ ਸੀ । ਉਸ ਦਾ ਸੰਬੰਧ ਅਭਿਯਾਹ ਪੁਰੋਹਿਤ ਦੇ ਦਲ ਦੇ ਪੁਰੋਹਿਤਾਂ ਨਾਲ ਸੀ ਅਤੇ ਉਸ ਦੀ ਪਤਨੀ ਇਲੀਸਬਤ, ਹਾਰੂਨ ਪੁਰੋਹਿਤ ਦੀ ਕੁਲ ਵਿੱਚੋਂ ਸੀ ।
6
ਉਹ ਦੋਵੇਂ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਨੇਕ ਅਤੇ ਬੜੀ ਸੱਚਾਈ ਨਾਲ ਉਹਨਾਂ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਨ ।
7
ਪਰ ਉਹਨਾਂ ਕੋਲ ਕੋਈ ਸੰਤਾਨ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ । ਉਹ ਦੋਵੇਂ ਬਹੁਤ ਬਜ਼ੁਰਗ ਹੋ ਗਏ ਸਨ ।
8
ਇੱਕ ਵਾਰ ਜ਼ਕਰਯਾਹ ਦੇ ਦਲ ਦੀ ਵਾਰੀ ਸੀ ਅਤੇ ਉਸ ਨੇ ਪਰਮੇਸ਼ਰ ਦੇ ਸਾਹਮਣੇ ਪੁਰੋਹਿਤ ਦਾ ਕੰਮ ਕਰਨਾ ਸੀ
9
ਕਿਉਂਕਿ ਪੁਰੋਹਿਤਾਂ ਦੀ ਰੀਤ ਦੇ ਅਨੁਸਾਰ ਉਸ ਦੇ ਨਾਂ ਦਾ ਗੁਣਾ ਨਿਕਲਿਆ ਸੀ ਕਿ ਉਹ ਹੈਕਲ ਵਿੱਚ ਜਾ ਕੇ ਵੇਦੀ ਉੱਤੇ ਧੂਪ ਧੁਖਾਏ । ਇਸ ਲਈ ਉਹ ਪ੍ਰਭੂ ਦੇ ਹੈਕਲ ਵਿੱਚ ਗਿਆ ।
10
ਉਸ ਸਮੇਂ ਸਾਰੀ ਸਭਾ ਬਾਹਰ ਪ੍ਰਾਰਥਨਾ ਕਰ ਰਹੀ ਸੀ ।
11
ਜਦੋਂ ਜ਼ਕਰਯਾਹ ਅਜੇ ਹੈਕਲ ਦੇ ਅੰਦਰ ਹੀ ਸੀ ਤਾਂ ਉਸ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਇੱਕ ਸਵਰਗਦੂਤ ਖੜ੍ਹਾ ਦਿਖਾਈ ਦਿੱਤਾ ।
12
ਜ਼ਕਰਯਾਹ ਉਸ ਨੂੰ ਦੇਖ ਕੇ ਘਬਰਾ ਗਿਆ ਅਤੇ ਡਰ ਨਾਲ ਭਰ ਗਿਆ ।
13
ਪਰ ਸਵਰਗਦੂਤ ਨੇ ਉਸ ਨੂੰ ਕਿਹਾ, “ਜ਼ਕਰਯਾਹ, ਨਾ ਡਰ! ਪਰਮੇਸ਼ਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ । ਤੇਰੀ ਪਤਨੀ ਇਲੀਸਬਤ ਇੱਕ ਪੁੱਤਰ ਨੂੰ ਜਨਮ ਦੇਵੇਗੀ । ਤੂੰ ਉਸ ਦਾ ਨਾਂ ਯੂਹੰਨਾ ਰੱਖੀਂ ।
14
ਉਸ ਦੇ ਜਨਮ ਤੋਂ ਤੈਨੂੰ ਬਹੁਤ ਖ਼ੁਸ਼ੀ ਅਤੇ ਅਨੰਦ ਹੋਵੇਗਾ ਅਤੇ ਬਹੁਤ ਸਾਰੇ ਲੋਕ ਉਸ ਦੇ ਜਨਮ ਤੋਂ ਪ੍ਰਸੰਨ ਹੋਣਗੇ ।
15
ਉਹ ਪ੍ਰਭੂ ਦੀਆਂ ਨਜ਼ਰਾਂ ਵਿੱਚ ਬਹੁਤ ਮਹਾਨ ਹੋਵੇਗਾ । ਉਹ ਕੋਈ ਵੀ ਨਸ਼ੇ ਵਾਲੀ ਚੀਜ਼ ਨਹੀਂ ਵਰਤੇਗਾ । ਉਹ ਆਪਣੀ ਮਾਂ ਦੀ ਕੁੱਖ ਵਿੱਚੋਂ ਹੀ ਪਵਿੱਤਰ ਆਤਮਾ ਨਾਲ ਭਰਿਆ ਹੋਵੇਗਾ ।
16
ਉਹ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਪ੍ਰਭੂ ਪਰਮੇਸ਼ਰ ਵੱਲ ਮੋੜ ਲਿਆਵੇਗਾ ।
17
ਉਹ ਪਰਮੇਸ਼ਰ ਦੇ ਸਾਹਮਣੇ ਏਲੀਯਾਹ ਨਬੀ ਦੀ ਤਰ੍ਹਾਂ ਆਤਮਾ ਵਿੱਚ ਭਰਪੂਰ ਹੋ ਕੇ ਚੱਲੇਗਾ ਤਾਂ ਜੋ ਉਹ ਮਾਤਾ-ਪਿਤਾ ਦਾ ਦਿਲ ਬੱਚਿਆਂ ਵੱਲ ਮੋੜੇ; ਦੁਸ਼ਟਾਂ ਨੂੰ ਨੇਕੀ ਦਾ ਪਾਠ ਸਿਖਾਵੇ ਅਤੇ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰੇ ।”
18
ਜ਼ਕਰਯਾਹ ਨੇ ਸਵਰਗਦੂਤ ਨੂੰ ਕਿਹਾ, “ਮੈਂ ਕਿਸ ਤਰ੍ਹਾਂ ਇਹ ਸਭ ਮੰਨਾਂ? ਕਿਉਂਕਿ ਮੈਂ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੀ ਪਤਨੀ ਵੀ ਬਜ਼ੁਰਗ ਹੈ ।”
19
ਸਵਰਗਦੂਤ ਨੇ ਉੱਤਰ ਦਿੱਤਾ, “ਮੈਂ ਜਿਬਰਾਏਲ ਹਾਂ ਜੋ ਪਰਮੇਸ਼ਰ ਦੇ ਸਾਹਮਣੇ ਖੜ੍ਹਾ ਰਹਿੰਦਾ ਹਾਂ । ਮੈਂ ਪਰਮੇਸ਼ਰ ਵੱਲੋਂ ਹੀ ਇਹ ਗੱਲਾਂ ਕਰਨ ਅਤੇ ਸ਼ੁਭ ਸਮਾਚਾਰ ਦੇਣ ਲਈ ਤੇਰੇ ਕੋਲ ਭੇਜਿਆ ਗਿਆ ਹਾਂ ।
20
ਪਰ ਤੂੰ ਮੇਰੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਕੀਤਾ ਜਿਹੜੀਆਂ ਆਪਣੇ ਸਮੇਂ ਉੱਤੇ ਪੂਰੀਆਂ ਹੋਣਗੀਆਂ । ਇਸ ਲਈ ਤੂੰ ਉਸ ਸਮੇਂ ਤੱਕ ਗੂੰਗਾ ਰਹੇਂਗਾ ਅਤੇ ਬੋਲ ਨਹੀਂ ਸਕੇਂਗਾ, ਜਦੋਂ ਤੱਕ ਉਹ ਪੂਰੀਆਂ ਨਾ ਹੋ ਜਾਣ ।”
21
ਬਾਹਰ ਸਭਾ ਜ਼ਕਰਯਾਹ ਦੀ ਉਡੀਕ ਕਰ ਰਹੀ ਸੀ । ਸਾਰੀ ਸਭਾ ਹੈਰਾਨ ਸੀ ਕਿ ਉਸ ਨੇ ਹੈਕਲ ਦੇ ਵਿੱਚ ਇੰਨਾ ਸਮਾਂ ਕਿਉਂ ਲਾ ਦਿੱਤਾ ਹੈ ।
22
ਜਦੋਂ ਜ਼ਕਰਯਾਹ ਬਾਹਰ ਆਇਆ ਤਾਂ ਉਹ ਬੋਲ ਨਾ ਸਕਿਆ । ਸਭਾ ਸਮਝ ਗਈ ਕਿ ਉਸ ਨੇ ਹੈਕਲ ਵਿੱਚ ਕੋਈ ਦਰਸ਼ਨ ਦੇਖਿਆ ਹੈ । ਉਹ ਕੇਵਲ ਇਸ਼ਾਰੇ ਹੀ ਕਰਦਾ ਸੀ ਪਰ ਬੋਲ ਨਹੀਂ ਸਕਦਾ ਸੀ ।
23
ਫਿਰ ਜਦੋਂ ਉਸ ਦੀ ਸੇਵਾ ਦੇ ਦਿਨ ਖ਼ਤਮ ਹੋ ਗਏ ਤਾਂ ਉਹ ਆਪਣੇ ਘਰ ਵਾਪਸ ਚਲਾ ਗਿਆ ।
24
ਕੁਝ ਦਿਨਾਂ ਦੇ ਬਾਅਦ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ । ਉਸ ਨੇ ਪੰਜ ਮਹੀਨੇ ਤੱਕ ਇਸ ਗੱਲ ਨੂੰ ਲੁਕਾ ਕੇ ਰੱਖਿਆ । ਉਹ ਕਹਿੰਦੀ ਸੀ,
25
“ਪ੍ਰਭੂ ਨੇ ਇਸ ਬੁਢਾਪੇ ਵਿੱਚ ਮੇਰੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ । ਉਸ ਨੇ ਮੇਰੀ ਸਾਰੀ ਸ਼ਰਮਿੰਦਗੀ ਦੂਰ ਕਰ ਦਿੱਤੀ ਹੈ ।”
26
ਇਲੀਸਬਤ ਨੂੰ ਗਰਭਵਤੀ ਹੋਇਆਂ ਛੇ ਮਹੀਨੇ ਹੋ ਚੁੱਕੇ ਸਨ ਜਦੋਂ ਪਰਮੇਸ਼ਰ ਨੇ ਜਿਬਰਾਏਲ ਸਵਰਗਦੂਤ ਨੂੰ ਗਲੀਲ ਦੇ ਇਲਾਕੇ ਦੇ ਨਾਸਰਤ ਨਾਂ ਦੇ ਇੱਕ ਪਿੰਡ ਵਿੱਚ ਭੇਜਿਆ ।
27
ਸਵਰਗਦੂਤ ਮਰੀਅਮ ਨਾਂ ਦੀ ਇੱਕ ਕੁਆਰੀ ਕੋਲ ਗਿਆ । ਉਸ ਕੁਆਰੀ ਦੀ ਮੰਗਣੀ ਦਾਊਦ ਦੀ ਕੁਲ ਦੇ ਯੂਸਫ਼ ਨਾਂ ਦੇ ਇੱਕ ਆਦਮੀ ਨਾਲ ਹੋਈ ਸੀ ।
28
ਸਵਰਗਦੂਤ ਨੇ ਅੰਦਰ ਜਾ ਕੇ ਮਰੀਅਮ ਨੂੰ ਕਿਹਾ, “ਹੇ ਪ੍ਰਭੂ ਦੀ ਕਿਰਪਾ ਪਾਤਰ, ਪ੍ਰਭੂ ਦੀ ਜੈ ਹੋਵੇ! ਉਹ ਤੇਰੇ ਨਾਲ ਹਨ ।”
29
ਮਰੀਅਮ ਇਹ ਸੁਣ ਕੇ ਘਬਰਾ ਗਈ ਅਤੇ ਮਨ ਵਿੱਚ ਸੋਚਣ ਲੱਗੀ ਕਿ ਇਹ ਕਿਸ ਤਰ੍ਹਾਂ ਦਾ ਪਰਨਾਮ ਹੈ ।
30
ਸਵਰਗਦੂਤ ਨੇ ਮਰੀਅਮ ਨੂੰ ਕਿਹਾ, “ਮਰੀਅਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ!
31
ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ । ਤੂੰ ਉਹਨਾਂ ਦਾ ਨਾਮ ਯਿਸੂ ਰੱਖਣਾ ।
32
ਉਹ ਮਹਾਨ ਹੋਣਗੇ । ਉਹ ਪਰਮ ਪ੍ਰਧਾਨ ਪਰਮੇਸ਼ਰ ਦੇ ਪੁੱਤਰ ਅਖਵਾਉਣਗੇ । ਪ੍ਰਭੂ ਪਰਮੇਸ਼ਰ ਉਹਨਾਂ ਦੇ ਪੁਰਖੇ ਦਾਊਦ ਦੀ ਰਾਜ-ਗੱਦੀ ਉਹਨਾਂ ਨੂੰ ਦੇਣਗੇ ।
33
ਉਹ ਹਮੇਸ਼ਾ ਤੱਕ ਯਾਕੂਬ ਦੀ ਪੀੜ੍ਹੀ ਉੱਤੇ ਰਾਜ ਕਰਨਗੇ । ਉਹਨਾਂ ਦੇ ਰਾਜ ਦਾ ਅੰਤ ਨਹੀਂ ਹੋਵੇਗਾ ।”
34
ਮਰੀਅਮ ਨੇ ਸਵਰਗਦੂਤ ਨੂੰ ਕਿਹਾ, “ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੈਂ ਅਜੇ ਕੁਆਰੀ ਹਾਂ ।”
35
ਸਵਰਗਦੂਤ ਨੇ ਉੱਤਰ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਤੇ ਉਤਰੇਗਾ ਅਤੇ ਪਰਮੇਸ਼ਰ ਦੀ ਸਮਰੱਥਾ ਤੇਰੇ ਉੱਤੇ ਛਾਂ ਕਰੇਗੀ । ਇਸ ਲਈ ਜੋ ਪਵਿੱਤਰ ਬਾਲਕ ਤੇਰੇ ਤੋਂ ਪੈਦਾ ਹੋਵੇਗਾ, ਪਰਮੇਸ਼ਰ ਦਾ ਪੁੱਤਰ ਅਖਵਾਏਗਾ ।
36
ਅਤੇ ਦੇਖ, ਤੇਰੀ ਰਿਸ਼ਤੇਦਾਰ ਇਲੀਸਬਤ ਜੋ ਬਾਂਝ ਸੀ, ਆਪਣੇ ਬੁਢਾਪੇ ਵਿੱਚ ਗਰਭਵਤੀ ਹੈ । ਇਹ ਉਸ ਦਾ ਛੇਵਾਂ ਮਹੀਨਾ ਹੈ । ਉਹ ਵੀ ਇੱਕ ਪੁੱਤਰ ਨੂੰ ਜਨਮ ਦੇਵੇਗੀ ।
37
ਕਿਉਂਕਿ ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ ।”
38
ਮਰੀਅਮ ਨੇ ਕਿਹਾ, “ਮੈਂ ਪਰਮੇਸ਼ਰ ਦੀ ਦਾਸੀ ਹਾਂ, ਜਿਸ ਤਰ੍ਹਾਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ ।” ਫਿਰ ਸਵਰਗਦੂਤ ਮਰੀਅਮ ਦੇ ਕੋਲੋਂ ਚਲਾ ਗਿਆ ।
39
ਇਸ ਘਟਨਾ ਦੇ ਬਾਅਦ ਮਰੀਅਮ ਛੇਤੀ ਹੀ ਤਿਆਰ ਹੋ ਕੇ ਯਹੂਦਿਯਾ ਦੇਸ਼ ਦੇ ਇੱਕ ਪਹਾੜੀ ਸ਼ਹਿਰ ਨੂੰ ਗਈ ।
40
ਉਹ ਜ਼ਕਰਯਾਹ ਪੁਰੋਹਿਤ ਦੇ ਘਰ ਗਈ ਅਤੇ ਇਲੀਸਬਤ ਨੂੰ ਪਰਨਾਮ ਕੀਤਾ ।
41
ਜਿਵੇਂ ਹੀ ਇਲੀਸਬਤ ਨੇ ਮਰੀਅਮ ਦਾ ਪਰਨਾਮ ਸੁਣਿਆ, ਉਸ ਦੀ ਕੁੱਖ ਵਿੱਚ ਬੱਚਾ ਉੱਛਲ ਪਿਆ । ਉਸੇ ਸਮੇਂ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ ।
42
ਉਸ ਨੇ ਉੱਚੀ ਆਵਾਜ਼ ਨਾਲ ਕਿਹਾ, “ਤੂੰ ਔਰਤਾਂ ਵਿੱਚੋਂ ਧੰਨ ਹੈਂ ਅਤੇ ਤੇਰੀ ਕੁੱਖ ਦਾ ਫਲ ਵੀ ਧੰਨ ਹੈ ।
43
ਇਹ ਮੇਰੇ ਧੰਨ ਭਾਗ ਹਨ ਕਿ ਮੇਰੇ ਪ੍ਰਭੂ ਦੀ ਮਾਂ ਮੇਰੇ ਕੋਲ ਚੱਲ ਕੇ ਆਈ ਹੈ ।
44
ਦੇਖ, ਜਿਵੇਂ ਹੀ ਤੇਰੇ ਪਰਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ, ਬੱਚਾ ਖ਼ੁਸ਼ੀ ਦੇ ਨਾਲ ਮੇਰੀ ਕੁੱਖ ਵਿੱਚ ਉੱਛਲ ਪਿਆ ।
45
ਤੂੰ ਧੰਨ ਹੈਂ ਜਿਸ ਨੇ ਪ੍ਰਭੂ ਦੀਆਂ ਗੱਲਾਂ ਉੱਤੇ ਵਿਸ਼ਵਾਸ ਕੀਤਾ ਹੈ ਕਿ ਉਹ ਜ਼ਰੂਰ ਪੂਰੀਆਂ ਹੋਣਗੀਆਂ ।”
46
ਮਰੀਅਮ ਨੇ ਕਿਹਾ: “ਮੇਰੀ ਜਾਨ ਪ੍ਰਭੂ ਦੀ ਉਸਤਤ ਕਰਦੀ ਹੈ,
47
ਮੇਰੀ ਆਤਮਾ ਮੇਰੇ ਮੁਕਤੀਦਾਤਾ ਪਰਮੇਸ਼ਰ ਤੋਂ ਖ਼ੁਸ਼ ਹੈ,
48
ਕਿਉਂਕਿ ਉਹਨਾਂ ਨੇ ਆਪਣੀ ਦਾਸੀ ਦੀ ਨਿਮਰਤਾ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ । ਹੁਣ ਤੋਂ ਸਭ ਪੀੜ੍ਹੀਆਂ ਮੈਨੂੰ ਧੰਨ ਕਹਿਣਗੀਆਂ,
49
ਕਿਉਂਕਿ ਮਹਾਨ ਪਰਮੇਸ਼ਰ ਨੇ ਮੇਰੇ ਲਈ ਅਦਭੁਤ ਕੰਮ ਕੀਤੇ ਹਨ, ਉਹਨਾਂ ਦਾ ਨਾਮ ਪਵਿੱਤਰ ਹੈ ।
50
ਉਹ ਆਪਣੇ ਆਦਰ ਕਰਨ ਵਾਲਿਆਂ ਉੱਤੇ, ਪੀੜ੍ਹੀਓਂ ਪੀੜ੍ਹੀ ਦਇਆ ਕਰਦੇ ਹਨ ।
51
ਉਹਨਾਂ ਨੇ ਆਪਣੀਆਂ ਬਾਹਾਂ ਦਾ ਬਲ ਦਿਖਾਇਆ ਹੈ । ਉਹਨਾਂ ਨੇ ਜੋ ਆਪਣੇ ਆਪ ਨੂੰ ਘਮੰਡੀ ਸਮਝਦੇ ਸਨ, ਤਿੱਤਰ-ਬਿੱਤਰ ਕੀਤਾ ਹੈ ।
52
ਉਹਨਾਂ ਨੇ ਹਾਕਮਾਂ ਨੂੰ ਗੱਦੀਆਂ ਤੋਂ ਲਾਹਿਆ, ਅਤੇ ਨਿਮਰ ਲੋਕਾਂ ਨੂੰ ਉੱਚਾ ਕੀਤਾ ਹੈ ।
53
ਉਹਨਾਂ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਖ਼ਾਲੀ ਹੱਥ ਵਾਪਸ ਮੋੜ ਦਿੱਤਾ ਹੈ ।
54
ਉਹਨਾਂ ਨੇ ਆਪਣੀ ਦਇਆ ਨੂੰ ਯਾਦ ਕੀਤਾ, ਅਤੇ ਆਪਣੇ ਦਾਸ ਇਸਰਾਏਲ ਦੀ ਮਦਦ ਕੀਤੀ ਹੈ ।
55
ਇਹ ਸਭ ਉਹਨਾਂ ਨੇ ਅਬਰਾਹਾਮ ਅਤੇ ਉਸ ਦੀ ਕੁਲ ਦੇ ਸਾਡੇ ਪੁਰਖਿਆਂ ਦੇ ਨਾਲ ਕੀਤੇ ਹੋਏ ਅਟੁੱਟ ਵਾਅਦਿਆਂ ਦੇ ਅਨੁਸਾਰ ਕੀਤਾ ਹੈ ।”
56
ਮਰੀਅਮ ਇਲੀਸਬਤ ਦੇ ਨਾਲ ਤਿੰਨ ਮਹੀਨੇ ਤੱਕ ਰਹੀ ਅਤੇ ਫਿਰ ਆਪਣੇ ਘਰ ਨੂੰ ਵਾਪਸ ਚਲੀ ਗਈ ।
57
ਜਦੋਂ ਇਲੀਸਬਤ ਦੇ ਜਣਨ ਦਾ ਸਮਾਂ ਪੂਰਾ ਹੋ ਗਿਆ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ।
58
ਜਦੋਂ ਉਸ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਪਤਾ ਲੱਗਾ ਕਿ ਪਰਮੇਸ਼ਰ ਨੇ ਉਸ ਉੱਤੇ ਕਿਰਪਾ ਕੀਤੀ ਹੈ ਤਾਂ ਉਹਨਾਂ ਨੇ ਉਸ ਦੇ ਨਾਲ ਮਿਲ ਕੇ ਖ਼ੁਸ਼ੀ ਮਨਾਈ ।
59
ਯਹੂਦੀਆਂ ਦੀ ਰੀਤ ਅਨੁਸਾਰ ਉਹ ਅਠਵੇਂ ਦਿਨ ਬੱਚੇ ਦੀ ਸੁੰਨਤ ਕਰਨ ਲਈ ਆਏ । ਉਹ ਬੱਚੇ ਦੇ ਪਿਤਾ ਦੇ ਨਾਂ ਉੱਤੇ ਉਸ ਦਾ ਨਾਂ ਜ਼ਕਰਯਾਹ ਰੱਖਣ ਲੱਗੇ ।
60
ਪਰ ਇਲੀਸਬਤ ਨੇ ਕਿਹਾ, “ਨਹੀਂ, ਬੱਚੇ ਦਾ ਨਾਂ ਯੂਹੰਨਾ ਰੱਖਿਆ ਜਾਵੇਗਾ ।”
61
ਲੋਕਾਂ ਨੇ ਇਲੀਸਬਤ ਨੂੰ ਕਿਹਾ, “ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਕਿਸੇ ਦਾ ਵੀ ਨਾਂ ਯੂਹੰਨਾ ਨਹੀਂ ਹੈ ।”
62
ਫਿਰ ਉਹਨਾਂ ਨੇ ਇਸ਼ਾਰੇ ਨਾਲ ਬੱਚੇ ਦੇ ਪਿਤਾ ਜ਼ਕਰਯਾਹ ਤੋਂ ਪੁੱਛਿਆ ਕਿ ਉਹ ਆਪਣੇ ਬੱਚੇ ਦਾ ਕੀ ਨਾਂ ਰੱਖਣਾ ਚਾਹੁੰਦਾ ਹੈ ।
63
ਜ਼ਕਰਯਾਹ ਨੇ ਲਿਖਣ ਵਾਲੀ ਫੱਟੀ ਮੰਗਵਾਈ ਅਤੇ ਉਸ ਉੱਤੇ ਲਿਖ ਦਿੱਤਾ, “ਬੱਚੇ ਦਾ ਨਾਂ ਯੂਹੰਨਾ ਹੈ ।” ਤਦ ਸਾਰੇ ਲੋਕ ਹੈਰਾਨ ਰਹਿ ਗਏ ।
64
ਇਕਦਮ ਜ਼ਕਰਯਾਹ ਦਾ ਮੂੰਹ ਅਤੇ ਜੀਭ ਖੁੱਲ੍ਹ ਗਏ ਅਤੇ ਉਹ ਪਰਮੇਸ਼ਰ ਦੀ ਉਸਤਤ ਕਰਨ ਲੱਗਾ ।
65
ਸਾਰੇ ਗੁਆਂਢੀ ਡਰ ਗਏ । ਇਹਨਾਂ ਗੱਲਾਂ ਦੀ ਚਰਚਾ ਯਹੂਦਿਯਾ ਦੇ ਸਾਰੇ ਪਹਾੜੀ ਇਲਾਕੇ ਵਿੱਚ ਹੋਣ ਲੱਗੀ ।
66
ਜੋ ਕੋਈ ਵੀ ਇਹਨਾਂ ਗੱਲਾਂ ਨੂੰ ਸੁਣਦਾ ਸੀ, ਉਹ ਇਹਨਾਂ ਨੂੰ ਆਪਣੇ ਦਿਲ ਵਿੱਚ ਰੱਖ ਕੇ ਸੋਚਦਾ ਅਤੇ ਕਹਿੰਦਾ ਸੀ, “ਪਤਾ ਨਹੀਂ ਇਹ ਬੱਚਾ ਵੱਡਾ ਹੋ ਕੇ ਕੀ ਬਣੇਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਉੱਤੇ ਸੀ ।
67
ਬੱਚੇ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰ ਗਿਆ । ਉਸ ਨੇ ਇਹ ਭਵਿੱਖਬਾਣੀ ਕੀਤੀ:
68
“ਇਸਰਾਏਲ ਦੇ ਪਰਮੇਸ਼ਰ ਦੀ ਮਹਿਮਾ ਕਰੋ । ਕਿਉਂਕਿ ਉਹਨਾਂ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ, ਅਤੇ ਉਹਨਾਂ ਨੂੰ ਮੁਕਤੀ ਦਿੱਤੀ ਹੈ ।
69
ਉਹਨਾਂ ਨੇ ਸਾਡੇ ਲਈ ਆਪਣੇ ਦਾਸ ਦਾਊਦ ਦੀ ਕੁਲ ਵਿੱਚੋਂ ਇੱਕ ਮੁਕਤੀਦਾਤਾ ਪੈਦਾ ਕੀਤਾ ਹੈ ।
70
ਉਹਨਾਂ ਨੇ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਆਪਣੇ ਨਬੀਆਂ ਦੇ ਰਾਹੀਂ ਇਹ ਕਿਹਾ ਸੀ,
71
ਉਹ ਸਾਡੇ ਵੈਰੀਆਂ ਤੋਂ ਸਾਨੂੰ ਬਚਾਉਣਗੇ ਅਤੇ ਸਾਡੇ ਘਿਰਣਾ ਕਰਨ ਵਾਲਿਆਂ ਤੋਂ ਸਾਨੂੰ ਛੁਟਕਾਰਾ ਦੇਣਗੇ ।
72
ਉਹ ਸਾਡੇ ਪੁਰਖਿਆਂ ਉੱਤੇ ਦਇਆ ਕਰਨਗੇ ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖਣਗੇ ।
73
ਉਹਨਾਂ ਨੇ ਸਾਡੇ ਪੁਰਖੇ ਅਬਰਾਹਾਮ ਨਾਲ ਇਹ ਵਾਅਦਾ ਕੀਤਾ ਸੀ;
74
ਕਿ ਉਹ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਟਕਾਰਾ ਦੇਣਗੇ ਤਾਂ ਜੋ ਅਸੀਂ ਨਿਡਰ ਹੋ ਕੇ
75
ਜੀਵਨ ਭਰ ਉਹਨਾਂ ਦੀ ਭਗਤੀ ਪਵਿੱਤਰਤਾ ਅਤੇ ਸੱਚਾਈ ਨਾਲ ਕਰੀਏ ।
76
ਹੇ ਮੇਰੇ ਬੱਚੇ, ਤੂੰ ਪਰਮ ਪ੍ਰਧਾਨ ਪਰਮੇਸ਼ਰ ਦਾ ਨਬੀ ਅਖਵਾਏਂਗਾ । ਤੂੰ ਪ੍ਰਭੂ ਦਾ ਰਾਹ ਤਿਆਰ ਕਰਨ ਦੇ ਲਈ ਉਹਨਾਂ ਦੇ ਅੱਗੇ ਜਾਵੇਂਗਾ ।
77
ਤੂੰ ਪ੍ਰਭੂ ਦੇ ਲੋਕਾਂ ਨੂੰ ਪਾਪ ਦੀ ਮਾਫ਼ੀ ਅਤੇ ਮੁਕਤੀ ਦੀ ਸਿੱਖਿਆ ਦੇਵੇਂਗਾ;
78
ਕਿਉਂਕਿ ਸਾਡੇ ਪਰਮੇਸ਼ਰ ਦਿਆਲੂ ਅਤੇ ਕਿਰਪਾਲੂ ਹਨ, ਉਹ ਸਾਡੇ ਉੱਤੇ, ਸਵਰਗ ਤੋਂ ਮੁਕਤੀ ਦਾ ਚਾਨਣ ਕਰਨਗੇ
79
ਤਾਂ ਜੋ ਹਨੇਰੇ ਅਤੇ ਮੌਤ ਦੀ ਛਾਂ ਹੇਠਾਂ ਰਹਿਣ ਵਾਲਿਆਂ ਨੂੰ ਚਾਨਣ ਦੇਣ ਅਤੇ ਸਾਨੂੰ ਸ਼ਾਂਤੀ ਦੇ ਰਾਹ ਉੱਤੇ ਲੈ ਜਾਣ ।”
80
ਉਹ ਬੱਚਾ ਸਰੀਰਕ ਅਤੇ ਆਤਮਿਕ ਤੌਰ ਤੇ ਵੱਧਦਾ ਗਿਆ । ਉਹ ਇਸਰਾਏਲ ਦੇ ਲੋਕਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਉਜਾੜ ਵਿੱਚ ਰਿਹਾ ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 2 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24