bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Luke 2
Luke 2
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 3 →
1
ਉਹਨਾਂ ਦਿਨਾਂ ਵਿੱਚ ਰੋਮੀ ਸਮਰਾਟ ਕੈਸਰ ਅਗੂਸਤੁਸ ਨੇ ਇਹ ਹੁਕਮ ਦਿੱਤਾ ਕਿ ਉਸ ਦੇ ਸਾਮਰਾਜ ਦੇ ਸਾਰੇ ਨਾਗਰਿਕਾਂ ਦੀ ਗਿਣਤੀ ਕੀਤੀ ਜਾਵੇ ।
2
ਉਸ ਦੇ ਰਾਜ ਕਾਲ ਵਿੱਚ ਇਹ ਪਹਿਲੀ ਜਨ-ਗਣਨਾ ਸੀ ਜਦੋਂ ਕੁਰੇਨਿਯੁਸ ਸੀਰੀਯਾ ਦਾ ਰਾਜਪਾਲ ਸੀ ।
3
ਸਾਰੇ ਲੋਕ ਜਨ-ਗਣਨਾ ਦੇ ਲਈ ਆਪਣੇ ਆਪਣੇ ਸ਼ਹਿਰ ਨੂੰ ਗਏ ।
4
ਯੂਸਫ਼ ਦਾਊਦ ਦੀ ਕੁਲ ਵਿੱਚੋਂ ਸੀ । ਇਸ ਲਈ ਉਹ ਗਲੀਲ ਦੇ ਇਲਾਕੇ ਦੇ ਪਿੰਡ ਨਾਸਰਤ ਤੋਂ ਦਾਊਦ ਦੇ ਸ਼ਹਿਰ ਬੈਤਲਹਮ ਨੂੰ ਗਿਆ ।
5
ਯੂਸਫ਼ ਆਪਣੇ ਨਾਲ ਆਪਣੀ ਮੰਗੇਤਰ ਮਰੀਅਮ ਨੂੰ ਵੀ ਜਨ-ਗਣਨਾ ਦੇ ਲਈ ਲੈ ਗਿਆ । ਮਰੀਅਮ ਗਰਭਵਤੀ ਸੀ ।
6
ਜਦੋਂ ਉਹ ਬੈਤਲਹਮ ਵਿੱਚ ਹੀ ਸਨ ਤਾਂ ਮਰੀਅਮ ਦੇ ਜਣਨ ਦੇ ਦਿਨ ਪੂਰੇ ਹੋ ਗਏ ।
7
ਇਸ ਲਈ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ । ਉਸ ਨੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ ਕਿਉਂਕਿ ਉਹਨਾਂ ਨੂੰ ਸਰਾਂ ਵਿੱਚ ਥਾਂ ਨਹੀਂ ਮਿਲੀ ਸੀ ।
8
ਬੈਤਲਹਮ ਸ਼ਹਿਰ ਦੇ ਬਾਹਰ ਮੈਦਾਨ ਵਿੱਚ ਕੁਝ ਚਰਵਾਹੇ ਰਾਤ ਦੇ ਵੇਲੇ ਆਪਣੀਆਂ ਭੇਡਾਂ ਦੀ ਸੁਰੱਖਿਆ ਕਰ ਰਹੇ ਸਨ ।
9
ਅਚਨਚੇਤ ਪ੍ਰਭੂ ਪਰਮੇਸ਼ਰ ਦਾ ਇੱਕ ਸਵਰਗਦੂਤ ਉਹਨਾਂ ਦੇ ਕੋਲ ਆ ਖੜ੍ਹਾ ਹੋਇਆ ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਾਰੇ ਪਾਸੇ ਚਮਕਿਆ । ਚਰਵਾਹੇ ਬਹੁਤ ਡਰ ਗਏ ।
10
ਪਰ ਸਵਰਗਦੂਤ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ! ਮੈਂ ਤੁਹਾਡੇ ਲਈ ਇੱਕ ਸ਼ੁਭ ਸਮਾਚਾਰ ਲਿਆਇਆ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ । ਇਹ ਸਾਰੇ ਲੋਕਾਂ ਲਈ ਹੈ ।
11
ਅੱਜ ਦਾਊਦ ਦੇ ਸ਼ਹਿਰ ਬੈਤਲਹਮ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਨੇ ਜਨਮ ਲਿਆ ਹੈ । ਇਹ ਪ੍ਰਭੂ ਮਸੀਹ ਹਨ ।
12
ਉਹਨਾਂ ਦੀ ਪਛਾਣ ਤੁਹਾਡੇ ਲਈ ਇਹ ਹੈ: ਤੁਸੀਂ ਇੱਕ ਨਵਜਨਮੇ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਹੋਇਆ ਖੁਰਲੀ ਵਿੱਚ ਪਿਆ ਦੇਖੋਗੇ ।”
13
ਅਚਾਨਕ ਉਸ ਸਵਰਗਦੂਤ ਦੇ ਨਾਲ ਸਵਰਗਦੂਤਾਂ ਦਾ ਇੱਕ ਵੱਡਾ ਲਸ਼ਕਰ ਦਿਖਾਈ ਦਿੱਤਾ, ਜੋ ਇਹ ਕਹਿ ਕੇ ਪਰਮੇਸ਼ਰ ਦੀ ਵਡਿਆਈ ਕਰ ਰਿਹਾ ਸੀ:
14
“ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ, ਅਤੇ ਧਰਤੀ ਉੱਤੇ ਮਨੁੱਖਾਂ ਵਿੱਚ ਸ਼ਾਂਤੀ ਜਿਹਨਾਂ ਤੋਂ ਉਹ ਪ੍ਰਸੰਨ ਹਨ ।”
15
ਜਦੋਂ ਸਵਰਗਦੂਤ ਉੱਥੋਂ ਸਵਰਗ ਨੂੰ ਵਾਪਸ ਚਲੇ ਗਏ ਤਾਂ ਚਰਵਾਹਿਆਂ ਨੇ ਆਪਸ ਵਿੱਚ ਕਿਹਾ, “ਆਓ, ਅਸੀਂ ਬੈਤਲਹਮ ਨੂੰ ਚੱਲੀਏ ਅਤੇ ਜੋ ਘਟਨਾ ਉੱਥੇ ਵਾਪਰੀ ਹੈ ਜਿਸ ਬਾਰੇ ਪ੍ਰਭੂ ਨੇ ਸਾਨੂੰ ਦੱਸਿਆ ਹੈ, ਜਾ ਕੇ ਦੇਖੀਏ ।”
16
ਉਹ ਉਸੇ ਸਮੇਂ ਬੈਤਲਹਮ ਵਿੱਚ ਗਏ । ਉੱਥੇ ਉਹਨਾਂ ਨੇ ਮਰੀਅਮ, ਯੂਸਫ਼ ਅਤੇ ਖੁਰਲੀ ਵਿੱਚ ਪਏ ਹੋਏ ਬਾਲਕ ਨੂੰ ਦੇਖਿਆ ।
17
ਜਦੋਂ ਚਰਵਾਹਿਆਂ ਨੇ ਬਾਲਕ ਨੂੰ ਦੇਖਿਆ ਤਦ ਉਹਨਾਂ ਨੇ ਸਵਰਗਦੂਤਾਂ ਦੀਆਂ ਬਾਲਕ ਦੇ ਬਾਰੇ ਕਹੀਆਂ ਗੱਲਾਂ ਲੋਕਾਂ ਨੂੰ ਦੱਸੀਆਂ ।
18
ਚਰਵਾਹਿਆਂ ਦੀਆਂ ਗੱਲਾਂ ਸੁਣ ਕੇ ਸਭ ਹੈਰਾਨ ਹੋ ਗਏ ।
19
ਪਰ ਮਰੀਅਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿੱਚ ਰੱਖੀਆਂ ਅਤੇ ਉਹਨਾਂ ਉੱਤੇ ਵਿਚਾਰ ਕਰਦੀ ਰਹੀ ।
20
ਚਰਵਾਹੇ, ਜਿਸ ਤਰ੍ਹਾਂ ਉਹਨਾਂ ਨੂੰ ਸਵਰਗਦੂਤ ਦੇ ਰਾਹੀਂ ਦੱਸਿਆ ਗਿਆ ਸੀ, ਉਸੇ ਤਰ੍ਹਾਂ ਸੁਣ ਕੇ ਅਤੇ ਦੇਖ ਕੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਵਾਪਸ ਚਲੇ ਗਏ ।
21
ਅੱਠ ਦਿਨਾਂ ਦੇ ਬਾਅਦ ਜਦੋਂ ਬਾਲਕ ਦੀ ਸੁੰਨਤ ਕੀਤੀ ਗਈ ਤਾਂ ਉਹਨਾਂ ਦਾ ਨਾਮ ਯਿਸੂ ਰੱਖਿਆ ਗਿਆ । ਇਹ ਹੀ ਨਾਮ ਸਵਰਗਦੂਤ ਨੇ ਉਹਨਾਂ ਦੇ ਗਰਭ ਵਿੱਚ ਆਉਣ ਤੋਂ ਪਹਿਲਾਂ ਮਰੀਅਮ ਨੂੰ ਦੱਸਿਆ ਸੀ ।
22
ਜਦੋਂ ਮੂਸਾ ਦੀ ਵਿਵਸਥਾ ਦੇ ਅਨੁਸਾਰ ਯਹੂਦੀਆਂ ਦੇ ਸ਼ੁੱਧੀ ਕਰਨ ਦਾ ਦਿਨ ਆਇਆ ਤਾਂ ਉਹ ਯਿਸੂ ਨੂੰ ਯਰੂਸ਼ਲਮ ਵਿੱਚ ਲੈ ਗਏ ਕਿ ਉਹਨਾਂ ਨੂੰ ਪ੍ਰਭੂ ਦੇ ਸਾਹਮਣੇ ਅਰਪਣ ਕਰਨ
23
ਜਿਵੇਂ ਪ੍ਰਭੂ ਦੀ ਵਿਵਸਥਾ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਹਰੇਕ ਜੇਠਾ ਨਰ ਪ੍ਰਭੂ ਦੇ ਲਈ ਪਵਿੱਤਰ ਮੰਨਿਆ ਜਾਵੇ,”
24
ਅਤੇ ਪ੍ਰਭੂ ਦੀ ਵਿਵਸਥਾ ਅਨੁਸਾਰ, “ਘੁੱਗੀਆਂ ਦਾ ਇੱਕ ਜੋੜਾ ਜਾਂ ਦੋ ਕਬੂਤਰ ਬਲੀ ਚੜ੍ਹਾਏ ਜਾਣ ।”
25
ਉਸ ਵੇਲੇ ਯਰੂਸ਼ਲਮ ਵਿੱਚ ਸਿਮਓਨ ਨਾਂ ਦਾ ਇੱਕ ਆਦਮੀ ਰਹਿੰਦਾ ਸੀ । ਉਹ ਨੇਕ ਅਤੇ ਪਰਮੇਸ਼ਰ ਤੋਂ ਡਰਨ ਵਾਲਾ ਸੀ । ਉਹ ਇਸਰਾਏਲ ਕੌਮ ਦੇ ਛੁਟਕਾਰੇ ਦੀ ਉਡੀਕ ਵਿੱਚ ਸੀ । ਉਹ ਪਵਿੱਤਰ ਆਤਮਾ ਦੇ ਨਾਲ ਭਰਪੂਰ ਸੀ ।
26
ਪਵਿੱਤਰ ਆਤਮਾ ਨੇ ਉਸ ਉੱਤੇ ਇਹ ਪ੍ਰਗਟ ਕੀਤਾ ਸੀ ਕਿ ਜਦੋਂ ਤੱਕ ਉਹ ਪ੍ਰਭੂ ਦੇ ‘ ਮਸੀਹ ’ ਨੂੰ ਨਹੀਂ ਦੇਖ ਲਵੇਗਾ, ਉਸ ਦੀ ਮੌਤ ਨਹੀਂ ਹੋਵੇਗੀ ।
27
ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਸਿਮਓਨ ਹੈਕਲ ਵਿੱਚ ਗਿਆ । ਜਦੋਂ ਯਿਸੂ ਦੇ ਮਾਤਾ-ਪਿਤਾ ਬਾਲਕ ਯਿਸੂ ਨੂੰ ਵਿਵਸਥਾ ਦੀ ਰੀਤ ਅਨੁਸਾਰ ਅਰਪਣ ਕਰਨ ਦੇ ਲਈ ਹੈਕਲ ਵਿੱਚ ਲੈ ਕੇ ਆਏ,
28
ਤਾਂ ਸਿਮਓਨ ਨੇ ਬਾਲਕ ਨੂੰ ਆਪਣੀ ਗੋਦ ਵਿੱਚ ਲੈ ਕੇ ਇਸ ਤਰ੍ਹਾਂ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਧੰਨਵਾਦ ਕੀਤਾ:
29
“ਹੇ ਪ੍ਰਭੂ, ਹੁਣ ਤੁਸੀਂ ਆਪਣੇ ਦਾਸ ਨੂੰ ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਨਾਲ ਵਿਦਾ ਕਰੋ,
30
ਕਿਉਂਕਿ ਮੇਰੀਆਂ ਅੱਖਾਂ ਨੇ ਤੁਹਾਡੀ ਉਸ ਮੁਕਤੀ ਨੂੰ ਦੇਖ ਲਿਆ ਹੈ,
31
ਜੋ ਤੁਸੀਂ ਸਾਰੀਆਂ ਕੌਮਾਂ ਦੇ ਲਈ ਤਿਆਰ ਕੀਤੀ ਹੈ ।
32
ਇਹ ਤੁਹਾਡੇ ਆਪਣੇ ਲੋਕਾਂ ਇਸਰਾਏਲ ਦੇ ਲਈ ਮਹਿਮਾ ਦਾ ਕਾਰਨ ਅਤੇ ਦੂਜੀਆਂ ਕੌਮਾਂ ਨੂੰ ਰਾਹ ਦਿਖਾਉਣ ਵਾਲਾ ਚਾਨਣ ਹੈ ।”
33
ਯਿਸੂ ਦੇ ਬਾਰੇ ਇਹ ਗੱਲਾਂ ਸੁਣ ਕੇ ਉਹਨਾਂ ਦੇ ਮਾਤਾ-ਪਿਤਾ ਬਹੁਤ ਹੈਰਾਨ ਹੋਏ ।
34
ਸਿਮਓਨ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਯਿਸੂ ਦੀ ਮਾਂ ਮਰੀਅਮ ਨੂੰ ਕਿਹਾ, “ਪਰਮੇਸ਼ਰ ਨੇ ਇਸ ਬਾਲਕ ਨੂੰ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਹੋਣ ਲਈ ਚੁਣ ਲਿਆ ਹੈ । ਇਹ ਬਾਲਕ ਇੱਕ ਇਹੋ ਜਿਹੇ ਚਿੰਨ੍ਹ ਹੋਣਗੇ ਜਿਹਨਾਂ ਦੇ ਵਿਰੁੱਧ ਬਹੁਤ ਸਾਰੇ ਲੋਕ ਬੋਲਣਗੇ,
35
ਅਤੇ ਇਹਨਾਂ ਦੇ ਰਾਹੀਂ ਲੋਕਾਂ ਦੇ ਦਿਲਾਂ ਦੇ ਗੁੱਝੇ ਵਿਚਾਰ ਪ੍ਰਗਟ ਹੋ ਜਾਣਗੇ ਅਤੇ ਸੋਗ, ਤਲਵਾਰ ਦੀ ਤਰ੍ਹਾਂ ਤੇਰੇ ਦਿਲ ਨੂੰ ਵਿੰਨ੍ਹ ਦੇਵੇਗਾ ।”
36
ਉੱਥੇ ਆੱਨਾ ਨਾਂ ਦੀ ਇੱਕ ਨਬੀਆ ਰਹਿੰਦੀ ਸੀ । ਉਹ ਅਸ਼ੇਰ ਕੁਲ ਦੇ ਫ਼ਨੂਏਲ ਦੀ ਧੀ ਸੀ । ਉਹ ਬਹੁਤ ਬਜ਼ੁਰਗ ਹੋ ਗਈ ਸੀ । ਵਿਆਹ ਦੇ ਸੱਤ ਸਾਲ ਬਾਅਦ ਹੀ ਉਸ ਦਾ ਪਤੀ ਮਰ ਗਿਆ ਸੀ ।
37
ਉਹ ਚੌਰਾਸੀ ਵਰ੍ਹਿਆਂ ਦੀ ਸੀ । ਉਹ ਹੈਕਲ ਨੂੰ ਨਹੀਂ ਛੱਡਦੀ ਸੀ । ਉਹ ਵਰਤ ਰੱਖਦੀ, ਪ੍ਰਾਰਥਨਾ ਕਰਦੀ ਅਤੇ ਰਾਤ ਦਿਨ ਪਰਮੇਸ਼ਰ ਦੀ ਭਗਤੀ ਕਰਦੀ ਸੀ ।
38
ਉਸ ਸਮੇਂ ਆੱਨਾ ਉੱਥੇ ਆਈ ਅਤੇ ਉਸ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ । ਫਿਰ ਉਸ ਨੇ ਯਿਸੂ ਦੇ ਬਾਰੇ ਉਹਨਾਂ ਸਾਰੇ ਲੋਕਾਂ ਨੂੰ ਦੱਸਿਆ ਜੋ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ ।
39
ਜਦੋਂ ਯਿਸੂ ਦੇ ਮਾਤਾ-ਪਿਤਾ ਪ੍ਰਭੂ ਦੀ ਵਿਵਸਥਾ ਅਨੁਸਾਰ ਸਭ ਕੁਝ ਕਰ ਚੁੱਕੇ ਤਾਂ ਉਹ ਗਲੀਲ ਵਿੱਚ ਆਪਣੇ ਸ਼ਹਿਰ ਨਾਸਰਤ ਨੂੰ ਵਾਪਸ ਚਲੇ ਗਏ ।
40
ਬਾਲਕ ਕੱਦ ਅਤੇ ਸਰੀਰਕ ਬਲ ਵਿੱਚ ਵੱਧਦਾ ਅਤੇ ਬੁੱਧ ਨਾਲ ਭਰਪੂਰ ਹੁੰਦਾ ਗਿਆ ਅਤੇ ਪਰਮੇਸ਼ਰ ਦੀ ਕਿਰਪਾ ਉਹਨਾਂ ਉੱਤੇ ਸੀ ।
41
ਪਸਾਹ ਦੇ ਤਿਉਹਾਰ ਦੇ ਸਮੇਂ ਯਿਸੂ ਦੇ ਮਾਤਾ-ਪਿਤਾ ਹਰ ਸਾਲ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ ।
42
ਜਦੋਂ ਯਿਸੂ ਬਾਰ੍ਹਾਂ ਸਾਲ ਦੇ ਹੋਏ ਤਾਂ ਰੀਤ ਅਨੁਸਾਰ ਉਹ ਪਸਾਹ ਮਨਾਉਣ ਲਈ ਯਰੂਸ਼ਲਮ ਨੂੰ ਗਏ ।
43
ਜਦੋਂ ਤਿਉਹਾਰ ਦੇ ਦਿਨ ਪੂਰੇ ਹੋ ਗਏ ਤਾਂ ਉਹ ਘਰ ਨੂੰ ਵਾਪਸ ਚੱਲ ਪਏ ਪਰ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਏ । ਉਹਨਾਂ ਦੇ ਮਾਤਾ-ਪਿਤਾ ਇਹ ਗੱਲ ਨਹੀਂ ਜਾਣਦੇ ਸਨ ।
44
ਉਹਨਾਂ ਨੇ ਸੋਚਿਆ ਕਿ ਯਿਸੂ ਆਪਣੇ ਸਾਥੀਆਂ ਨਾਲ ਹੋਣਗੇ । ਉਹ ਇੱਕ ਦਿਨ ਦੀ ਯਾਤਰਾ ਖ਼ਤਮ ਕਰ ਚੁੱਕੇ ਸਨ । ਤਦ ਉਹਨਾਂ ਨੇ ਯਿਸੂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਲੱਭਣਾ ਸ਼ੁਰੂ ਕਰ ਦਿੱਤਾ ।
45
ਪਰ ਯਿਸੂ ਉਹਨਾਂ ਨੂੰ ਨਾ ਮਿਲੇ । ਇਸ ਲਈ ਉਹ ਲੱਭਦੇ ਲੱਭਦੇ ਯਰੂਸ਼ਲਮ ਨੂੰ ਵਾਪਸ ਚਲੇ ਗਏ ।
46
ਤੀਜੇ ਦਿਨ ਉਹਨਾਂ ਨੇ ਯਿਸੂ ਨੂੰ ਹੈਕਲ ਵਿੱਚ ਯਹੂਦੀ ਗੁਰੂਆਂ ਨਾਲ ਬੈਠੇ ਦੇਖਿਆ । ਉਹ ਗੁਰੂਆਂ ਦੀਆਂ ਗੱਲਾਂ ਸੁਣ ਰਹੇ ਅਤੇ ਉਹਨਾਂ ਤੋਂ ਪ੍ਰਸ਼ਨ ਪੁੱਛ ਰਹੇ ਸਨ ।
47
ਸਭ ਸੁਣਨ ਵਾਲੇ ਯਿਸੂ ਦੀ ਸਮਝ ਅਤੇ ਉੱਤਰਾਂ ਤੋਂ ਹੈਰਾਨ ਸਨ ।
48
ਜਦੋਂ ਯਿਸੂ ਦੇ ਮਾਤਾ-ਪਿਤਾ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਏ । ਉਹਨਾਂ ਦੀ ਮਾਂ ਨੇ ਕਿਹਾ, “ਪੁੱਤਰ, ਤੂੰ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਦੇਖ, ਤੇਰੇ ਪਿਤਾ ਜੀ ਅਤੇ ਮੈਂ ਕਿੰਨੇ ਪਰੇਸ਼ਾਨ ਹੋ ਕੇ ਤੈਨੂੰ ਲੱਭ ਰਹੇ ਸੀ ।”
49
ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਕੀ ਤੁਹਾਨੂੰ ਪਤਾ ਨਹੀਂ ਸੀ ਕਿ ਮੇਰੇ ਲਈ ਆਪਣੇ ਪਿਤਾ ਦੇ ਘਰ ਵਿੱਚ ਹੋਣਾ ਜ਼ਰੂਰੀ ਸੀ?”
50
ਪਰ ਉਹ ਯਿਸੂ ਦੇ ਇਹਨਾਂ ਸ਼ਬਦਾਂ ਦਾ ਅਰਥ ਨਾ ਸਮਝੇ ।
51
ਤਦ ਯਿਸੂ ਆਪਣੇ ਮਾਤਾ-ਪਿਤਾ ਨਾਲ ਨਾਸਰਤ ਨੂੰ ਵਾਪਸ ਚਲੇ ਗਏ ਅਤੇ ਉਹ ਆਪਣੇ ਮਾਤਾ-ਪਿਤਾ ਦੀ ਆਗਿਆ ਮੰਨਦੇ ਰਹੇ । ਪਰ ਉਹਨਾਂ ਦੀ ਮਾਂ ਆਪਣੇ ਦਿਲ ਵਿੱਚ ਇਹਨਾਂ ਸਾਰੀਆਂ ਗੱਲਾਂ ਉੱਤੇ ਵਿਚਾਰ ਕਰਦੀ ਰਹੀ ।
52
ਯਿਸੂ ਸਰੀਰ, ਬੁੱਧ, ਪਰਮੇਸ਼ਰ ਅਤੇ ਲੋਕਾਂ ਦੀ ਕਿਰਪਾ ਵਿੱਚ ਵੱਧਦੇ ਗਏ ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 3 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24