bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Luke 6
Luke 6
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 7 →
1
ਇੱਕ ਸਬਤ ਦੇ ਦਿਨ ਯਿਸੂ ਅਤੇ ਉਹਨਾਂ ਦੇ ਚੇਲੇ ਖੇਤਾਂ ਵਿੱਚੋਂ ਦੀ ਜਾ ਰਹੇ ਸਨ । ਚੇਲੇ ਰਾਹ ਜਾਂਦੇ ਹੋਏ ਖੇਤਾਂ ਵਿੱਚੋਂ ਅਨਾਜ ਦੇ ਸਿੱਟੇ ਤੋੜ ਕੇ ਹੱਥਾਂ ਨਾਲ ਮਲ ਮਲ ਕੇ ਖਾ ਰਹੇ ਸਨ ।
2
ਕੁਝ ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਹ ਕਿਉਂ ਕਰ ਰਹੇ ਹੋ, ਜੋ ਸਬਤ ਦੇ ਦਿਨ ਕਰਨਾ ਮਨ੍ਹਾ ਹੈ?”
3
ਯਿਸੂ ਨੇ ਫ਼ਰੀਸੀਆਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਨਹੀਂ ਪੜ੍ਹਿਆ ਕਿ ਜਦੋਂ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਭੁੱਖ ਲੱਗੀ ਸੀ ਤਾਂ ਉਸ ਨੇ ਕੀ ਕੀਤਾ?
4
ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ ਜਿਹੜੀਆਂ ਕੇਵਲ ਪੁਰੋਹਿਤ ਹੀ ਖਾ ਸਕਦਾ ਹੈ, ਦੂਜਾ ਕੋਈ ਨਹੀਂ ।”
5
ਯਿਸੂ ਨੇ ਫਿਰ ਕਿਹਾ, “ਮਨੁੱਖ ਦਾ ਪੁੱਤਰ ਤਾਂ ਸਬਤ ਦਾ ਮਾਲਕ ਹੈ ।”
6
ਇੱਕ ਹੋਰ ਸਬਤ ਦੇ ਦਿਨ ਯਿਸੂ ਪ੍ਰਾਰਥਨਾ ਘਰ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ । ਉੱਥੇ ਇੱਕ ਆਦਮੀ ਸੀ ਜਿਸ ਦਾ ਸੱਜਾ ਹੱਥ ਸੁੱਕਾ ਹੋਇਆ ਸੀ ।
7
ਉੱਥੇ ਕੁਝ ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀ ਬੜੇ ਧਿਆਨ ਨਾਲ ਯਿਸੂ ਨੂੰ ਦੇਖ ਰਹੇ ਸਨ ਕਿ ਉਹ ਸਬਤ ਦੇ ਦਿਨ ਉਸ ਆਦਮੀ ਦਾ ਸੁੱਕਾ ਹੱਥ ਠੀਕ ਕਰਦੇ ਹਨ ਜਾਂ ਨਹੀਂ । ਉਹ ਇਸ ਮੌਕੇ ਦੀ ਤਾੜ ਵਿੱਚ ਸਨ ਕਿ ਯਿਸੂ ਇਹ ਕੰਮ ਸਬਤ ਦੇ ਦਿਨ ਕਰਨ ਅਤੇ ਉਹਨਾਂ ਨੂੰ ਯਿਸੂ ਉੱਤੇ ਦੋਸ਼ ਲਾਉਣ ਦਾ ਬਹਾਨਾ ਮਿਲੇ ।
8
ਪਰ ਯਿਸੂ ਉਹਨਾਂ ਦੇ ਦਿਲਾਂ ਦੇ ਵਿਚਾਰਾਂ ਨੂੰ ਜਾਣ ਗਏ । ਇਸ ਲਈ ਉਹਨਾਂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਉੱਠ, ਅਤੇ ਵਿਚਕਾਰ ਆ ਕੇ ਖੜ੍ਹਾ ਹੋ ਜਾ ।” ਉਹ ਉੱਠਿਆ ਅਤੇ ਆ ਕੇ ਖੜ੍ਹਾ ਹੋ ਗਿਆ ।
9
ਫਿਰ ਯਿਸੂ ਨੇ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਤੋਂ ਪੁੱਛਿਆ, “ ਪਵਿੱਤਰ-ਗ੍ਰੰਥ ਵਿੱਚ ਕੀ ਲਿਖਿਆ ਹੈ? ਸਬਤ ਦੇ ਦਿਨ ਭਲਾਈ ਕਰਨੀ ਜਾਂ ਬੁਰਾਈ ਕਰਨੀ; ਜਾਨ ਬਚਾਉਣੀ ਜਾਂ ਗੁਆਉਣੀ?”
10
ਯਿਸੂ ਨੇ ਚਾਰੇ ਪਾਸੇ ਲੋਕਾਂ ਵੱਲ ਦੇਖਿਆ ਅਤੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ ।” ਉਸ ਆਦਮੀ ਨੇ ਆਪਣਾ ਹੱਥ ਅੱਗੇ ਵਧਾ ਦਿੱਤਾ ਅਤੇ ਉਸ ਦਾ ਹੱਥ ਉਸੇ ਸਮੇਂ ਠੀਕ ਹੋ ਗਿਆ ।
11
ਤਦ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਗੁੱਸੇ ਵਿੱਚ ਆ ਗਏ ਅਤੇ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਯਿਸੂ ਦੇ ਨਾਲ ਕੀ ਕੀਤਾ ਜਾਵੇ ।
12
ਇਸ ਦੇ ਬਾਅਦ ਯਿਸੂ ਇੱਕ ਦਿਨ ਪ੍ਰਾਰਥਨਾ ਕਰਨ ਦੇ ਲਈ ਪਹਾੜ ਉੱਤੇ ਗਏ । ਉਹ ਪੂਰੀ ਰਾਤ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਰਹੇ ।
13
ਜਦ ਸਵੇਰ ਹੋਈ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਉਹਨਾਂ ਵਿੱਚੋਂ ਬਾਰ੍ਹਾਂ ਚੇਲਿਆਂ ਨੂੰ ਚੁਣਿਆ, ਜਿਹਨਾਂ ਦਾ ਨਾਂ ਯਿਸੂ ਨੇ ‘ ਰਸੂਲ ’ ਰੱਖਿਆ ।
14
ਉਹਨਾਂ ਬਾਰ੍ਹਾਂ ਚੇਲਿਆਂ ਦੇ ਨਾਂ ਇਹ ਹਨ: ਸ਼ਮਊਨ (ਜਿਸ ਦਾ ਉਪਨਾਮ ਯਿਸੂ ਨੇ ਪਤਰਸ ਰੱਖਿਆ), ਸ਼ਮਊਨ ਦਾ ਭਰਾ ਅੰਦ੍ਰਿਯਾਸ, ਯਾਕੂਬ, ਯੂਹੰਨਾ, ਫ਼ਿਲਿੱਪੁਸ, ਬਰਥਲਮਈ,
15
ਮੱਤੀ, ਥੋਮਾ, ਹਲਫ਼ਾਈ ਦਾ ਪੁੱਤਰ ਯਾਕੂਬ, ਸ਼ਮਊਨ, (ਜੋ ਦੇਸ਼ਭਗਤ ਅਖਵਾਉਂਦਾ ਸੀ),
16
ਯਾਕੂਬ ਦਾ ਪੁੱਤਰ ਯਹੂਦਾ, ਅਤੇ ਯਹੂਦਾ ਇਸਕਰਿਯੋਤੀ, ਜੋ ਵਿਸ਼ਵਾਸਘਾਤੀ ਨਿਕਲਿਆ ।
17
ਫਿਰ ਯਿਸੂ ਆਪਣੇ ਚੇਲਿਆਂ ਦੇ ਨਾਲ ਪਹਾੜ ਤੋਂ ਉਤਰ ਕੇ ਇੱਕ ਖੁੱਲ੍ਹੇ ਮੈਦਾਨ ਵਿੱਚ ਆਏ । ਉੱਥੇ ਉਹਨਾਂ ਕੋਲ ਬਹੁਤ ਸਾਰੇ ਲੋਕ ਇਕੱਠੇ ਹੋ ਗਏ । ਇਹ ਲੋਕ ਯਹੂਦਿਯਾ, ਯਰੂਸ਼ਲਮ ਅਤੇ ਸਮੁੰਦਰ ਦੇ ਕੰਢੇ ਦੇ ਇਲਾਕਿਆਂ ਸੂਰ ਅਤੇ ਸੈਦਾ ਤੋਂ ਆਏ ਸਨ ।
18
ਉਹ ਯਿਸੂ ਦੇ ਉਪਦੇਸ਼ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋਣ ਲਈ ਆਏ ਸਨ । ਬਹੁਤ ਸਾਰੇ ਜੋ ਅਸ਼ੁੱਧ ਆਤਮਾਵਾਂ ਕਾਰਨ ਦੁਖੀ ਸਨ, ਯਿਸੂ ਕੋਲ ਆਏ ਅਤੇ ਚੰਗੇ ਹੋ ਗਏ ।
19
ਹਰ ਕੋਈ ਯਿਸੂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਯਿਸੂ ਵਿੱਚੋਂ ਸਮਰੱਥਾ ਨਿਕਲ ਰਹੀ ਸੀ ਜਿਸ ਨਾਲ ਲੋਕ ਚੰਗੇ ਹੋ ਰਹੇ ਸਨ ।
20
ਯਿਸੂ ਨੇ ਆਪਣੇ ਚੇਲਿਆਂ ਵੱਲ ਦੇਖਿਆ ਅਤੇ ਕਿਹਾ: “ਧੰਨ ਹੋ ਤੁਸੀਂ ਜਿਹੜੇ ਗਰੀਬ ਹੋ, ਕਿਉਂਕਿ ਪਰਮੇਸ਼ਰ ਦਾ ਰਾਜ ਤੁਹਾਡਾ ਹੈ!
21
ਧੰਨ ਹੋ ਤੁਸੀਂ ਜਿਹੜੇ ਇਸ ਸਮੇਂ ਭੁੱਖੇ ਹੋ, ਕਿਉਂਕਿ ਤੁਸੀਂ ਰਜਾਏ ਜਾਓਗੇ! ਧੰਨ ਹੋ ਤੁਸੀਂ ਜਿਹੜੇ ਇਸ ਸਮੇਂ ਰੋਂਦੇ ਹੋ ਕਿਉਂਕਿ ਤੁਸੀਂ ਹੱਸੋਗੇ!
22
ਧੰਨ ਹੋ ਤੁਸੀਂ ਜਿਹਨਾਂ ਨੂੰ ਮਨੁੱਖ ਦੇ ਪੁੱਤਰ ਦੇ ਕਾਰਨ ਘਿਰਣਾ ਕੀਤੀ ਜਾਂਦੀ ਹੈ, ਸਮਾਜ ਵਿੱਚੋਂ ਕੱਢ ਦਿੱਤਾ ਜਾਂਦਾ ਹੈ, ਨਿੰਦਿਆ ਜਾਂਦਾ ਹੈ, ਅਤੇ ਬੁਰਾ ਸਮਝ ਕੇ ਕੱਢ ਦਿੱਤਾ ਜਾਂਦਾ ਹੈ!
23
ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ ਤਾਂ ਤੁਸੀਂ ਅਨੰਦ ਮਨਾਓ ਅਤੇ ਖ਼ੁਸ਼ੀ ਨਾਲ ਉੱਛਲੋ, ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੈ । ਕਿਉਂਕਿ ਉਹਨਾਂ ਦੇ ਪੁਰਖਿਆਂ ਨੇ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ਸੀ ।
24
ਪਰ ਧਨਵਾਨੋ, ਹਾਏ ਤੁਹਾਡੇ ਉੱਤੇ, ਕਿਉਂਕਿ ਤੁਸੀਂ ਆਪਣਾ ਸੁੱਖ ਪ੍ਰਾਪਤ ਕਰ ਚੁੱਕੇ ਹੋ!
25
ਹਾਏ ਤੁਹਾਡੇ ਉੱਤੇ, ਜਿਹੜੇ ਇਸ ਸਮੇਂ ਰੱਜੇ ਹੋਏ ਹੋ ਕਿਉਂਕਿ ਤੁਸੀਂ ਭੁੱਖੇ ਹੋਵੋਗੇ! ਹਾਏ ਤੁਹਾਡੇ ਉੱਤੇ, ਜਿਹੜੇ ਹੁਣ ਹੱਸਦੇ ਹੋ ਕਿਉਂਕਿ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ!
26
ਹਾਏ ਤੁਹਾਡੇ ਉੱਤੇ ਜਿਹਨਾਂ ਦੀ ਲੋਕ ਹੁਣ ਵਡਿਆਈ ਕਰਦੇ ਹਨ; ਕਿਉਂਕਿ ਉਹਨਾਂ ਲੋਕਾਂ ਦੇ ਪੁਰਖਿਆਂ ਨੇ ਝੂਠੇ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ਸੀ ।”
27
“ਪਰ ਜਿਹੜੇ ਸੁਣ ਰਹੇ ਹਨ, ਉਹਨਾਂ ਨੂੰ ਮੈਂ ਕਹਿੰਦਾ ਹਾਂ, ਆਪਣੇ ਵੈਰੀਆਂ ਨੂੰ ਪਿਆਰ ਕਰੋ ਅਤੇ ਆਪਣੇ ਬੁਰਾਈ ਕਰਨ ਵਾਲਿਆਂ ਦੇ ਨਾਲ ਭਲਾਈ ਕਰੋ ।
28
ਇਸ ਤਰ੍ਹਾਂ ਆਪਣੇ ਸਰਾਪ ਦੇਣ ਵਾਲਿਆਂ ਨੂੰ ਅਸੀਸ ਦੇਵੋ ਅਤੇ ਆਪਣੇ ਨਾਲ ਬੁਰਾ ਵਰਤਾਅ ਕਰਨ ਵਾਲਿਆਂ ਲਈ ਪ੍ਰਾਰਥਨਾ ਕਰੋ ।
29
ਜੇਕਰ ਕੋਈ ਤੁਹਾਡੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਕਰ ਦਿਓ । ਇਸੇ ਤਰ੍ਹਾਂ ਜੇਕਰ ਕੋਈ ਤੁਹਾਡੀ ਚਾਦਰ ਲੈ ਲਵੇ ਤਾਂ ਉਸ ਨੂੰ ਆਪਣਾ ਕੁੜਤਾ ਵੀ ਦੇ ਦੇਵੋ ।
30
ਜੇਕਰ ਤੁਹਾਡੇ ਤੋਂ ਕੋਈ ਮੰਗੇ ਤਾਂ ਉਸ ਨੂੰ ਜ਼ਰੂਰ ਦਿਓ ਅਤੇ ਜਿਸ ਨੂੰ ਕੁਝ ਦੇ ਦਿਓ, ਉਸ ਤੋਂ ਵਾਪਸ ਨਾ ਲਵੋ ।
31
ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਵਰਤਣ, ਉਸੇ ਤਰ੍ਹਾਂ ਤੁਸੀਂ ਵੀ ਉਹਨਾਂ ਨਾਲ ਵਰਤੋ ।
32
“ਜੇਕਰ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਨਾਲ ਹੀ ਪਿਆਰ ਕਰਦੇ ਹੋ ਤਾਂ ਇਹ ਕਿਹੜੀ ਵੱਡੀ ਗੱਲ ਹੈ? ਕਿਉਂਕਿ ਬੁਰੇ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ ।
33
ਜੇਕਰ ਤੁਸੀਂ ਆਪਣੇ ਭਲਾਈ ਕਰਨ ਵਾਲਿਆਂ ਨਾਲ ਹੀ ਭਲਾਈ ਕਰਦੇ ਹੋ ਤਾਂ ਇਹ ਕਿਹੜੀ ਵੱਡੀ ਗੱਲ ਹੈ? ਇਸ ਤਰ੍ਹਾਂ ਤਾਂ ਬੁਰੇ ਲੋਕ ਵੀ ਕਰਦੇ ਹਨ ।
34
ਜੇਕਰ ਤੁਸੀਂ ਵਾਪਸ ਲੈਣ ਦੇ ਲਈ ਹੀ ਉਧਾਰ ਦਿੰਦੇ ਹੋ ਤਾਂ ਇਹ ਕਿਹੜੀ ਵੱਡੀ ਗੱਲ ਹੈ? ਕਿਉਂਕਿ ਇਸ ਤਰ੍ਹਾਂ ਤਾਂ ਪਾਪੀ ਵੀ ਇੱਕ ਦੂਜੇ ਨੂੰ ਉਧਾਰ ਦਿੰਦੇ ਹਨ ਕਿ ਜਿੰਨਾ ਉਹਨਾਂ ਨੇ ਦਿੱਤਾ ਹੈ, ਉੱਨਾਂ ਹੀ ਵਾਪਸ ਲੈਣ ।
35
ਸਗੋਂ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਭਲਾਈ ਕਰੋ । ਉਧਾਰ ਦੇਵੋ ਪਰ ਵਾਪਸ ਲੈਣ ਦੀ ਉਮੀਦ ਨਾਲ ਨਹੀਂ । ਤੁਹਾਨੂੰ ਇਸ ਦੇ ਬਦਲੇ ਬਹੁਤ ਇਨਾਮ ਮਿਲੇਗਾ ਅਤੇ ਤੁਸੀਂ ਪਰਮ ਪ੍ਰਧਾਨ ਪਰਮੇਸ਼ਰ ਦੀ ਸੰਤਾਨ ਹੋਵੋਗੇ, ਕਿਉਂਕਿ ਉਹ ਆਪ ਨਾਸ਼ੁਕਰਿਆਂ ਅਤੇ ਬੁਰਿਆਂ ਦੋਨਾਂ ਉੱਤੇ ਦਇਆ ਕਰਦੇ ਹਨ ।
36
ਇਸ ਲਈ ਜਿਸ ਤਰ੍ਹਾਂ ਤੁਹਾਡਾ ਪਿਤਾ ਦਿਆਲੂ ਹੈ, ਤੁਸੀਂ ਵੀ ਦਿਆਲੂ ਬਣੋ ।”
37
“ਦੂਜਿਆਂ ਉੱਤੇ ਦੋਸ਼ ਨਾ ਲਾਓ ਤਾਂ ਪਰਮੇਸ਼ਰ ਵੀ ਤੁਹਾਡੇ ਉੱਤੇ ਦੋਸ਼ ਨਹੀਂ ਲਾਉਣਗੇ । ਦੂਜਿਆਂ ਦੀ ਨਿੰਦਾ ਨਾ ਕਰੋ ਤਾਂ ਤੁਹਾਡੀ ਵੀ ਨਿੰਦਾ ਨਹੀਂ ਕੀਤੀ ਜਾਵੇਗੀ । ਦੂਜਿਆਂ ਨੂੰ ਮਾਫ਼ ਕਰੋ ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ ।
38
ਦੂਜਿਆਂ ਨੂੰ ਦੇਵੋ ਤਾਂ ਪਰਮੇਸ਼ਰ ਵੀ ਤੁਹਾਨੂੰ ਦੇਣਗੇ । ਉਹ ਤੁਹਾਨੂੰ ਚੰਗੀ ਤਰ੍ਹਾਂ ਦੱਬ ਦੱਬ ਕੇ; ਹਿਲਾ ਹਿਲਾ ਕੇ ਅਤੇ ਬਾਹਰ ਡੁੱਲ੍ਹਦਾ ਹੋਇਆ ਤੁਹਾਡੀ ਝੋਲੀ ਵਿੱਚ ਪਾਉਣਗੇ । ਕਿਉਂਕਿ ਜਿਸ ਨਾਪ ਨਾਲ ਤੁਸੀਂ ਦੂਜਿਆਂ ਨੂੰ ਦਿੰਦੇ ਹੋ, ਉਸੇ ਨਾਲ ਪਰਮੇਸ਼ਰ ਤੁਹਾਨੂੰ ਦੇਣਗੇ ।”
39
ਫਿਰ ਯਿਸੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ: “ਕੀ ਇੱਕ ਅੰਨ੍ਹਾਂ ਮਨੁੱਖ ਦੂਜੇ ਅੰਨ੍ਹੇ ਨੂੰ ਰਾਹ ਦਿਖਾ ਸਕਦਾ ਹੈ? ਕੀ ਦੋਵੇਂ ਟੋਏ ਵਿੱਚ ਨਹੀਂ ਡਿੱਗ ਪੈਣਗੇ?
40
ਚੇਲਾ ਗੁਰੂ ਨਾਲੋਂ ਵੱਡਾ ਨਹੀਂ ਹੁੰਦਾ ਪਰ ਸਿੱਖਿਆ ਲੈਣ ਦੇ ਬਾਅਦ ਉਹ ਗੁਰੂ ਵਰਗਾ ਹੋ ਜਾਂਦਾ ਹੈ ।
41
“ਤੂੰ ਆਪਣੇ ਭਰਾ ਦੀ ਅੱਖ ਦੇ ਤੀਲੇ ਨੂੰ ਕਿਉਂ ਦੇਖਦਾ ਹੈਂ? ਕੀ ਤੈਨੂੰ ਆਪਣੀ ਅੱਖ ਵਿਚਲਾ ਸ਼ਤੀਰ ਦਿਖਾਈ ਨਹੀਂ ਦਿੰਦਾ?
42
ਤੂੰ ਕਿਸ ਤਰ੍ਹਾਂ ਕਹਿੰਦਾ ਹੈਂ: ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਤੀਲਾ ਕੱਢ ਦੇਵਾਂ,’ ਕੀ ਤੂੰ ਆਪਣੀ ਅੱਖ ਵਿਚਲਾ ਸ਼ਤੀਰ ਨਹੀਂ ਦੇਖਦਾ? ਪਖੰਡੀ, ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ ਤਾਂ ਤੂੰ ਚੰਗੀ ਤਰ੍ਹਾਂ ਦੇਖ ਕੇ ਆਪਣੇ ਭਰਾ ਦੀ ਅੱਖ ਵਿੱਚੋਂ ਤੀਲਾ ਕੱਢ ਸਕੇਂਗਾ ।”
43
“ਚੰਗੇ ਰੁੱਖ ਨੂੰ ਬੁਰਾ ਫਲ ਨਹੀਂ ਲੱਗਦਾ ਅਤੇ ਨਾ ਬੁਰੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ ।
44
ਹਰ ਰੁੱਖ ਦੀ ਪਛਾਣ ਉਸ ਦੇ ਫਲ ਤੋਂ ਹੁੰਦੀ ਹੈ । ਲੋਕ ਕੰਡਿਆਲੀ ਝਾੜੀਆਂ ਤੋਂ ਅੰਜੀਰ ਨਹੀਂ ਤੋੜਦੇ ਅਤੇ ਨਾ ਹੀ ਕੰਡਿਆਂ ਵਾਲੀ ਬੇਰੀ ਤੋਂ ਅੰਗੂਰਾਂ ਦੇ ਗੁੱਛੇ ।
45
ਚੰਗਾ ਆਦਮੀ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ । ਇਸੇ ਤਰ੍ਹਾਂ ਬੁਰਾ ਆਦਮੀ ਆਪਣੇ ਦਿਲ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਚੀਜ਼ਾਂ ਕੱਢਦਾ ਹੈ; ਕਿਉਂਕਿ ਜੋ ਆਦਮੀ ਦੇ ਦਿਲ ਵਿੱਚ ਭਰਿਆ ਹੈ, ਉਹ ਹੀ ਉਹ ਆਪਣੇ ਮੂੰਹ ਨਾਲ ਕਹਿੰਦਾ ਹੈ ।”
46
“ਜਦੋਂ ਕਿ ਤੁਸੀਂ ਮੇਰੇ ਹੁਕਮਾਂ ਨੂੰ ਨਹੀਂ ਮੰਨਦੇ ਤਾਂ ਮੈਨੂੰ ਫਿਰ ‘ਪ੍ਰਭੂ, ਪ੍ਰਭੂ’ ਕਿਉੁਂ ਕਹਿੰਦੇ ਹੋ?
47
ਜੋ ਮੇਰੇ ਕੋਲ ਆਉਂਦਾ ਹੈ, ਮੇਰੀਆਂ ਗੱਲਾਂ ਸੁਣਦਾ ਹੈ ਅਤੇ ਉਹਨਾਂ ਦੀ ਪਾਲਣਾ ਕਰਦਾ ਹੈ; ਉਹ ਮਨੁੱਖ ਕਿਸ ਵਰਗਾ ਹੈ, ਮੈਂ ਤੁਹਾਨੂੰ ਸਮਝਾਉਂਦਾ ਹਾਂ:
48
ਉਹ ਉਸ ਮਨੁੱਖ ਦੀ ਤਰ੍ਹਾਂ ਹੈ ਜਿਸ ਨੇ ਘਰ ਬਣਾਉਣ ਲੱਗਿਆਂ ਡੂੰਘੀ ਜ਼ਮੀਨ ਪੁੱਟ ਕੇ ਪੱਥਰ ਉੱਤੇ ਨੀਂਹ ਰੱਖੀ । ਇਸ ਲਈ ਜਦੋਂ ਹੜ੍ਹ ਆਇਆ ਅਤੇ ਪਾਣੀ ਦੀਆਂ ਜ਼ੋਰਦਾਰ ਲਹਿਰਾਂ ਉਸ ਘਰ ਨਾਲ ਟਕਰਾਈਆਂ ਤਾਂ ਉਸ ਦਾ ਕੁਝ ਨਾ ਵਿਗੜਿਆ ਕਿਉਂਕਿ ਉਸ ਦੀਆਂ ਨੀਹਾਂ ਪੱਕੀਆਂ ਅਤੇ ਡੂੰਘੀਆਂ ਸਨ ।
49
ਇਸ ਲਈ ਉਹ ਮਨੁੱਖ ਜੋ ਮੇਰੀਆਂ ਗੱਲਾਂ ਸੁਣਦਾ ਅਤੇ ਉਹਨਾਂ ਦੀ ਪਾਲਣਾ ਨਹੀਂ ਕਰਦਾ, ਉਹ ਉਸ ਮਨੁੱਖ ਵਰਗਾ ਹੈ ਜਿਸ ਨੇ ਜ਼ਮੀਨ ਉੱਤੇ ਬਿਨਾਂ ਨੀਂਹ ਪੁੱਟਿਆਂ ਘਰ ਬਣਾਇਆ । ਇਸ ਲਈ ਜਦੋਂ ਉਸ ਘਰ ਨਾਲ ਪਾਣੀ ਦੀਆਂ ਜ਼ੋਰਦਾਰ ਲਹਿਰਾਂ ਟਕਰਾਈਆਂ ਤਾਂ ਉਹ ਡਿੱਗ ਪਿਆ ਅਤੇ ਨਾਸ਼ ਹੋ ਗਿਆ!”
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 7 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24